ਰਿਕਾਰਡਿਡ ਬਚਨ: ਗੁਰੂ, ਸਮਾਜ ’ਚੋਂ ਬੁਰਾਈਆਂ ਹਟਾਉਣ ਲਈ ਗੁਰੂਮੰਤਰ ਦਿੰਦਾ ਹੈ: ਪੂਜਨੀਕ ਗੁਰੂ ਜੀ
‘ਗੁ’ ਦਾ ਮਤਲਬ ਅੰਧਕਾਰ ਹੁੰਦਾ ਹੈ ਅਤੇ ‘ਰੂ’ ਦਾ ਮਤਲਬ ਪ੍ਰਕਾਸ਼, ਜੋ ਅਗਿਆਨਤਾ ਰੂਪੀ ਅੰਧਕਾਰ ’ਚ ਗਿਆਨ ਦਾ ਦੀਪਕ ਜਲਾ ਦੇਵੇ, ਉਹੀ ਸੱਚਾ ਗੁਰੂ ਹੁੰਦਾ ਹੈ ਗੁਰੂ ਦੀ ਜ਼ਰੂਰਤ ਹਮੇਸ਼ਾ ਤੋਂ ਸੀ, ਹੈ ਅਤੇ ਹਮੇਸ਼ਾ ਰਹੇਗੀ
ਨਾਮ-ਚਰਚਾ ਦੌਰਾਨ ਪੂਜਨੀਕ ਗੁਰੂ ਜੀ ਨੇ ਗੁਰੂ ਦੇ ਮਹੱਤਵ ’ਤੇ ਚਾਨਣਾ ਪਾਉਂਦੇ ਹੋਏ ਫਰਮਾਇਆ ਕਿ ਗੁਰੂ ਸਮਾਜ ਤੋਂ ਵਿਕਾਰ ਹਟਾਉਣ ਲਈ ਭਾਵ ਨਸ਼ਾ, ਵੇਸਵਾਪੁਣਾ, ਮਾਸਾਹਾਰ ਵਰਗੀਆਂ ਜਿੰਨੀਆਂ ਵੀ ਬੁਰਾਈਆਂ ਹਨ ਸਭ ਨੂੰ ਹਟਾਉਣ ਲਈ ਉਹ ਗੁਰੂ ਦਾ ਮੰਤਰ ਦਿੰਦਾ ਹੈ ਅਤੇ ਬਦਲੇ ’ਚ ਕਿਸੇ ਤੋਂ ਕੁਝ ਨਾ ਲਵੇ, ਉਹੀ ਸੱਚਾ ਗੁਰੂ ਹੁੰਦਾ ਹੈ ਆਪ ਜੀ ਨੇ ਫਰਮਾਇਆ ਕਿ ‘ਗੁ’ ਦਾ ਮਤਲਬ ਅੰਧਕਾਰ ਹੁੰਦਾ ਹੈ ਅਤੇ ‘ਰੂ’ ਦਾ ਮਤਲਬ ਪ੍ਰਕਾਸ਼, ਜੋ ਅਗਿਆਨਤਾ ਰੂਪੀ ਅੰਧਕਾਰ ’ਚ ਗਿਆਨ ਦਾ ਦੀਪਕ ਜਲਾ ਦੇੇਵੇ, ਉਹੀ ਸੱਚਾ ਗੁਰੂ ਹੁੰਦਾ ਹੈ
ਗੁਰੂ ਦੀ ਜ਼ਰੂਰਤ ਹਮੇਸ਼ਾ ਤੋਂ ਸੀ, ਹੈ ਅਤੇ ਹਮੇਸ਼ਾ ਰਹੇਗੀ ਖਾਸ ਕਰਕੇ ਰੂਹਾਨੀਅਤ, ਸੂਫੀਅਤ, ਆਤਮਾ-ਪਰਮਾਤਮਾ ਦੀ ਜਿੱਥੇ ਚਰਚਾ ਹੁੰਦੀ ਹੈ, ਉਸ ਦੇ ਲਈ ਗੁਰੂ ਤਾਂ ਅਤਿ ਜ਼ਰੂਰੀ ਹੈ ਜੇਕਰ ਵੈਸੇ ਦੇਖਿਆ ਜਾਵੇ, ਸਮਾਜ ’ਚ ਹਮੇਸ਼ਾ ਤੋਂ ਗੁਰੂ, ਉਸਤਾਦ ਦੀ ਜ਼ਰੂਰਤ ਪੈਂਦੀ ਆਈ ਹੈ
ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਸ ਦਾ ਪਹਿਲਾ ਗੁਰੂ ਉਸ ਦੀ ਮਾਂ ਹੁੰਦੀ ਹੈ ਖੁਆਉਣਾ, ਪਿਆਉਣਾ, ਨਹਾਉਣਾ, ਪਹਿਨਾਉਣਾ, ਇੱਥੋਂ ਤੱਕ ਕਿ ਮਲਮੂਤਰ ਵੀ ਸਾਫ ਕਰਨਾ ਮਾਂ ਵਰਗਾ ਗੁਰੂ ਦੁਨਿਆਵੀ ਤੌਰ ’ਤੇ ਦੂਜਾ ਨਹੀਂ ਹੁੰਦਾ ਫਿਰ ਵਾਰੀ ਆਉਂਦੀ ਹੈ
Also Read:
- ਰੂਹਾਨੀ ਕਾਲਜ ਹੈ ਡੇਰਾ ਸੱਚਾ ਸੌਦਾ 75ਵਾਂ ਰੂਹਾਨੀ ਸਥਾਪਨਾ ਦਿਵਸ ਮੁਬਾਰਕ! ਮੁਬਾਰਕ!
- ਕਦੇ ਕਿਸੇ ਦਾ ਦਿਲ ਨਾ ਦੁਖਾਓ: ਪੂਜਨੀਕ ਗੁਰੂ ਜੀ
ਬੱਚਾ ਚੱਲਣਾ ਸਿੱਖਦਾ ਹੈ ਭੈਣ-ਭਰਾ, ਬਾਪ ਗੁਰੂ ਦਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੰਦੇ ਹਨ ਤੁਸੀਂ ਆਪਣੇ ਬੱਚੇ ਨੂੰ ਦੁਨਿਆਵੀ ਸਿੱਖਿਆ ਦਿੰਦੇ ਹੋ ਬਾਪ ਆਪਣੇ ਬੱਚੇ ਨੂੰ ਦੁਨਿਆਵੀ ਸਿੱਖਿਆ ਦਿੰਦਾ ਹੈ ਦੁਨੀਆ ’ਚ ਕਿਵੇਂ ਰਹਿਣਾ ਹੈ? ਕੀ ਕਰਨਾ ਹੈ, ਕੀ ਨਹੀਂ ਕਰਨਾ ਚਾਹੀਦਾ? ਆਪਣਾ ਅਨੁਭਵ ਉਸ ਦੀ ਝੋਲੀ ’ਚ ਪਾਉਂਦੇ ਹਨ, ਜੇਕਰ ਕੋਈ ਲੈਣਾ ਚਾਹੇ ਤਾਂ ਕਿਉਂਕਿ ਇਹ ਕਲਿਯੁਗ ਦਾ ਦੌਰ ਹੈ, ਇੱਥੇ ਬੱਚੇ ਦੀ ਆਪਣੀ ਗ੍ਰਹਿਸਥੀ ਹੋਈ ਨਹੀਂ ਕਿ ਮਾਂ-ਬਾਪ ਦੇ ਅਨੁਭਵ ਨੂੰ ਠੋਕਰ ਮਾਰ ਦਿੰਦਾ ਹੈ, ਇਸ ਲਈ ਅਨਾਥ ਆਸ਼ਰਮ ਬਣਦੇ ਜਾ ਰਹੇ ਹਨ ਅਤੇ ਭਰਦੇ ਜਾ ਰਹੇ ਹਨ ਪਰ ਗੱਲ ਗੁਰੂ ਦੀ, ਤਾਂ ਉਹ ਗੁਰੂ ਬਾਪ ਵੀ ਹੁੰਦਾ ਹੈ, ਜੋ ਸਿੱਖਿਆ ਦਿੰਦਾ ਹੈ, ਅੱਗੇ ਵਧਾਉਂਦਾ ਹੈ ਫਿਰ ਕਾਲਜ, ਯੂਨੀਵਰਸਿਟੀ ਅਤੇ ਅੱਗੇ ਤੋਂ ਅੱਗੇ ਗੁਰੂ ਬਦਲਦੇ ਜਾਂਦੇ ਹਨ ਅਤੇ ਇਨਸਾਨ ਦੁਨਿਆਵੀ ਸਿੱਖਿਆ ’ਚ ਟਰੇਂਡ ਹੁੰਦਾ ਜਾਂਦਾ ਹੈ
ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਜਦੋਂ ਦੁਨਿਆਵੀ ਸਿੱਖਿਆ ਲਈ ਵੀ ਟੀਚਰ, ਮਾਸਟਰ, ਲੈਕਚਰਾਰ ਅਤਿ ਜ਼ਰੂਰੀ ਹੈ ਦੁਨਿਆਵੀਂ ਸਿੱਖਿਆ, ਜੋ ਕਿ ਸਾਹਮਣੇ ਹੈ, ਡਾਕਟਰ ਹੈ, ਦੁਕਾਨਦਾਰ ਹੈ, ਵਪਾਰੀ ਹੈ, ਨੌਕਰੀ ਪੇਸ਼ਾ ਹੈ, ਤਾਂ ਸਾਹਮਣੇ ਦੀ ਸਿੱਖਿਆ ਹੈ ਪਰ ਇੱਕ ਅਜਿਹੀ ਸਿੱਖਿਆ, ਜੋ ਰੂਹਾਨੀ ਹੈ, ਆਤਮਿਕ ਗਿਆਨ, ਆਤਮਾ ਦਾ ਪਰਮਾਤਮਾ ਨਾਲ ਮਿਲਣ ਕਿਵੇਂ ਹੋਵੇ? ਉਹ ਤਾਂ ਬਾਹਰ ਦਿਸਦਾ ਨਹੀਂ ਤਾਂ ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਉਸ ਦੇੇ ਲਈ ਗੁਰੂ ਦੀ ਜ਼ਰੂਰਤ ਨਹੀਂ ਜਦੋਂ ਦੁਨਿਆਵੀ ਗਿਆਨ ਲਈ ਜ਼ਰੂਰਤ ਹੈ ਤਾਂ ਉਸ ਦੇ ਲਈ (ਭਗਵਾਨ ਨੂੰ ਪਾਉਣ ਲਈ) ਵੀ ਗੁਰੂ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ
ਤੁਸੀਂ ਯਾਰ, ਦੋਸਤ, ਮਿੱਤਰ ਵੀ ਕਿਤੇ-ਨਾ-ਕਿਤੇ ਛੋਟੇ-ਮੋਟੇ ਗਿਆਨ ਲਈ ਇੱਕ-ਦੂਜੇ ਦੇ ਗੁਰੂ ਦਾ ਕੰਮ ਕਰ ਜਾਂਦੇ ਹੋ ਤੁਹਾਨੂੰ ਨਾਲੇਜ ਹੈ ਦੋਸਤਾਂ ਨੂੰ ਦਿੰਦੇ ਹੋ, ਦੋਸਤ ਆਪਣੀ ਨਾਲੇਜ ਤੁਹਾਨੂੰ ਦਿੰਦਾ ਹੈ, ਤਾਂ ਕਹਿਣ ਦਾ ਮਤਲਬ ਜੋ ਗਿਆਨ ਦੇ ਦੇਵੇ ਉਹ ਗੁਰੂ ਦੁਨੀਆਂ ’ਚ ਮੰਨਿਆ ਜਾਂਦਾ ਹੈ ਪਰ ਸਰਵੋਤਮ ਸਥਾਨ ਰੂਹਾਨੀ, ਸੂਫੀ ਗੁਰੂ ਦਾ ਹੁੰਦਾ ਹੈ ਸੂਫੀ, ਰੂਹਾਨੀ ਇਸ ਲਈ ਕਿਉਂਕਿ ਉਹ ਸਮਾਜ ’ਚ ਰਹਿ ਕੇ ਸਮਾਜ ਨੂੰ ਬਦਲਦਾ ਹੈ, ਪ੍ਰੈਕਟੀਕਲ ਲਾਈਫ ’ਚ ਜ਼ਿਆਦਾ ਯਕੀਨ ਰੱਖਦਾ ਹੈ
ਇਤਿਹਾਸ ’ਚ ਜਿੰਨੇ ਸੰਤ, ਪੀਰ-ਪੈਗੰਬਰ ਉਨ੍ਹਾਂ ਦੀ ਪਾਕ-ਪਵਿੱਤਰ ਬਾਣੀ ਹੋਈ, ਪਵਿੱਤਰ ਗ੍ਰੰਥ ਹੋਏ, ਉਨ੍ਹਾਂ ਸਭ ਨੂੰ ਪੜ੍ਹਦਾ ਹੈ, ਸੁਣਦਾ ਹੈ, ਉਨ੍ਹਾਂ ਤੋਂ ਗਿਆਲ ਹਾਸਲ ਕਰਦਾ ਹੈ, ਪਰ ਇੱਥੇ ਬਸ ਨਹੀਂ ਕਰਦਾ, ਫਿਰ ਉਹ ਖੁਦ ਪ੍ਰੈਕਟੀਕਲ ਮੈਥਡ ਆਫ ਮੈਡੀਟੇਸ਼ਨ ਭਾਵ ਖੁਦ ਅਨੁਭਵ ਕਰਦਾ ਹੈ ਫਿਰ ਉਹ ਗੁਰੂ ਸਮਾਜ ’ਚੋਂ ਵਿਕਾਰ ਹਟਾਉਣ ਲਈ ਭਾਵ ਨਸ਼ਾ, ਵੇਸਵਾਪੁਣਾ, ਮਾਸਾਹਾਰ, ਬੁਰਾਈਆਂ, ਜਿੰਨੀਆਂ ਵੀ ਬੁਰਾਈਆਂ ਸਮਾਜ ’ਚ ਹਨ ਸਭ ਨੂੰ ਹਟਾਉਣ ਲਈ ਗੁਰੂ ਦਾ ਮੰਤਰ ਦਿੰਦਾ ਹੈ,
ਜੋ ਉਸ ਨੇ ਖੁਦ ਅਭਿਆਸ ਕੀਤਾ ਹੁੰਦਾ ਹੈ ਉਹ ਗੁਰੂਮੰਤਰ ਲੈ ਕੇ ਇਨਸਾਨ ਜਦੋਂ ਉਸ ਦਾ ਜਾਪ ਕਰਦਾ ਹੈ, ਤਾਂ ਉਸ ਨੂੰ ਆਪਣੇ ਅੰਦਰੋਂ ਆਤਮਬਲ ਮਿਲਦਾ ਹੈ, ਜਿਸ ਦੇ ਸਹਾਰੇ ਇਨਸਾਨ ਹਰ ਚੰਗੇ-ਨੇਕ ਕੰਮ ’ਚ ਸਫਲਤਾ ਹਾਸਲ ਕਰ ਸਕਦਾ ਹੈ ਅਤੇ ਲਗਾਤਾਰ ਗੁਰੂਮੰਤਰ ਦਾ ਜਾਪ ਕਰੇ, ਤਾਂ ਅੰਦਰ-ਬਾਹਰ ਤੋਂ ਖੁਸ਼ੀਆਂ ਨਾਲ ਮਾਲਾਮਾਲ ਹੋ ਜਾਂਦਾ ਹੈ