ਬਹੁਤ ਮਹੱਤਵ ਹੈ ਗੁਰਮੁਖਤਾ ਦਾ ਰੂਹਾਨੀਅਤ ’ਚ -ਸੰਪਾਦਕੀ
ਮਨਮੁਖੱਤਾ ਮਨ ਦੀ ਦੇਣ ਹੈ ਮਨਮੁੱਖ ਵਿਅਕਤੀ ਆਪਣੇ ਮਨ ਦੇ ਮਤੇ ਚੱਲਦਾ ਹੈ ਮਨਮੁੱਖ ਵਿਅਕਤੀ ਹਮੇਸ਼ਾ ਖੁਦੀ, ਹੰਕਾਰ ’ਚ ਰਹਿੰਦਾ ਹੈ ਮਨਮੁੱਖ ਵਿਅਕਤੀ ਭਗਵਾਨ ਦੀ ਭਗਤੀ ’ਚ ਕਦੇ ਸਫਲ ਨਹੀਂ ਹੋ ਸਕਦਾ ਜਦੋਂ ਤੱਕ ਕਿ ਉਹ ਆਪਣੀ ਖੁਦੀ, ਹਊਮੈਂ-ਹੰਕਾਰ ਨੂੰ ਨਹੀਂ ਛੱਡ ਦਿੰਦਾ ਭਗਵਾਨ ਦੀ ਭਗਤੀ ਦੇ ਨਾਲ-ਨਾਲ ਸਮਾਜ ’ਚ ਵੀ ਸਫਲ ਹੋਣ ਲਈ ਉਸ ਨੂੰ ਆਪਣੇ ਹੰਕਾਰ ਅਤੇ ਮਨਮੁਖਤਾ ਨੂੰ ਛੱਡਣਾ ਜ਼ਰੂਰੀ ਹੈ
ਗੁਰਮੁੱਖ ਇਨਸਾਨ ਹਮੇਸ਼ਾ ਆਪਣੇ ਗੁਰੂ, ਮੁਰਸ਼ਿਦ ਦੇ ਮਤੇ, ਉਸ ਦੇ ਹੁਕਮ ’ਚ ਚੱਲਦਾ ਹੈ ਗੁਰਮੁਖੱਤਾ ਦਾ ਰੂਹਾਨੀਅਤ, ਮਾਲਕ ਦੀ ਭਗਤੀ ’ਚ ਬਹੁਤ ਜ਼ਿਆਦਾ ਮਹੱਤਵ ਹੈ ਉਹ ਇਨਸਾਨ ਪਰਮਾਤਮਾ, ਭਗਵਾਨ ਦੀ ਦਰਗਾਹ ’ਚ ਅਤੇ ਸਮਾਜ ’ਚ ਵੀ ਮਾਣ ਹਾਸਲ ਕਰਦਾ ਹੈ ਅਤੇ ਉਨ੍ਹਾਂ ਦੇ ਘਰ-ਪਰਿਵਾਰ ’ਚ ਵੀ ਖੁਸ਼ੀਆਂ, ਬਰਕਤਾਂ ਦੇ ਅੰਬਾਰ ਲੱਗੇ ਰਹਿੰਦੇ ਹਨ ਉਹ ਇਨਸਾਨ ਦੂਜਿਆਂ ਦਾ ਵੀ ਸਨਮਾਨ ਕਰਦਾ ਹੈ ਪੂਜਨੀਕ ਪਰਮ ਪਿਤਾ ਜੀ ਦੇ ਸਮੇਂ ਦੀ ਗੱਲ ਹੈ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫਰਮਾਇਆ ਕਿ ਇੱਕ ਦਿਨ ਇੱਕ ਪ੍ਰੇਮੀ ਸੱਜਣ ਪੂਜਨੀਕ ਪਰਮ ਪਿਤਾ ਜੀ ਦੇ ਦਰਸ਼ਨ ਕਰਨ ਆਇਆ ਉਸ ਨੇ ਸੱਚੇ ਮੁਰਸ਼ਿਦੇ-ਕਾਮਿਲ ਨਾਲ ਗੱਲ ਕੀਤੀ ਕਿ ਪਿਤਾ ਜੀ, ਮੈਂ ਆਪਣਾ ਮਕਾਨ ਬਣਾ ਰਿਹਾ ਹਾਂ,
ਪਿਤਾ ਜੀ, ਇਹ ਜੰਗਲਾ (ਵਿੰਡੋ-ਖਿੜਕੀ) ਇੱਥੇ ਰੱਖ ਦੇਵਾਂ ਜੀ ਉਸ ਦੇ ਕੋਲ ਮਕਾਨ ਦਾ ਨਕਸ਼ਾ ਵੀ ਸੀ ਉਹ ਨਕਸ਼ਾ ਉਸ ਨੇ ਪੂਜਨੀਕ ਪਰਮ ਪਿਤਾ ਜੀ ਨੂੰ ਦਿਖਾਇਆ ਕੋਲ ਖੜ੍ਹੇ ਕੁਝ ਸੇਵਾਦਾਰਾਂ ਨੇ ਉਸ ਭਾਈ ਦੀ ਇਸ ਗੱਲ ’ਤੇ ਕੁਝ ਕਿੰਤੂ-ਪ੍ਰੰਤੂ ਕੀਤਾ, ਕਿ ਦੱਸ, ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ, ਜਿੱਥੇ ਦਿਲ ਕਰਦਾ ਹੈ ਜੰਗਲਾ ਰੱਖ ਲੈ ਪੂਜਨੀਕ ਪਰਮ ਪਿਤਾ ਜੀ ਨੇ ਨਕਸ਼ੇ ’ਚ ਉਸ ਜੰਗਲੇ ਵਾਲੀ ਜਗ੍ਹਾ ਦਾ ਕੁਝ ਸੋਧ ਕਰਦੇ ਹੋਏ ਫਰਮਾਇਆ, ਬੇਟਾ, ਇਹ ਥੋੜ੍ਹਾ ਇੱਧਰ ਕਰ ਲੈ ਪੂਜਨੀਕ ਦਾਤਾ, ਰਹਿਬਰ ਨੇ ਫਰਮਾਇਆ ਕਿ ਜੋ ਲੋਕ ਜੰਗਲਾ ਵੀ ਆਪਣੇ ਗੁਰੂ ਤੋਂ ਪੁੱਛ ਕੇ ਰੱਖਦੇ ਹਨ, ਉਹ ਗੁਰਮੁੱਖ ਜੀਵ ਬੇਸ਼ੁਮਾਰ ਖੁਸ਼ੀਆਂ ਨਾਲ ਮਹਿਕਦੇ ਰਹਿੰਦੇ ਹਨ
ਇਹ ਹੈ ਗੁਰਮੁੱਖ ਇਨਸਾਨ ਦੀ ਪਛਾਣ ਗੁਰਮੁੱਖ ਜੀਵ ’ਚ ਖੁਦੀ, ਹੰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਹੁੰਦੀ ਉਹ ਹਮੇਸ਼ਾ ਮਾਲਕ, ਆਪਣੇ ਸਤਿਗੁਰੂ ਦੀ ਰਜ਼ਾ ’ਚ ਰਹਿੰਦਾ ਹੈ ਉਹ ਘਰ, ਸਮਾਜ ’ਚ ਵੀ ਅਤੇ ਮਾਲਕ ਦੀ ਦਰਗਾਹ ’ਚ ਵੀ ਮਾਣ ਹਾਸਲ ਕਰਦਾ ਹੈ ਮਾਲਕ ਦੀਆਂ ਢੇਰਾਂ ਨਿਆਮਤਾਂ ਉਸ ਜੀਵ ਦੇ ਅੱਗੇ-ਪਿੱਛੇ ਘੁੰਮਦੀਆਂ ਹਨ ਉਸ ਨੂੰ ਆਪਣੇ ਸਤਿਗੁਰੂ ’ਤੇ ਦ੍ਰਿੜ੍ਹ ਵਿਸ਼ਵਾਸ ਰਹਿੰਦਾ ਹੈ ਇਸ ਲਈ ਗੁਰਮੁੱਖ ਬਣ ਕੇ ਰਹਿਣਾ ਚਾਹੀਦਾ ਹੈ