ਗੁਲਗੁਲੇ ਪੂਏ
Table of Contents
Gulgule Pua ਸਮੱਗਰੀ:
- ਕਣਕ ਦਾ ਆਟਾ: 1 ਕੱਪ,
- ਖੰਡ-ਅੱਧਾ ਕੱਪ,
- ਦੇਸੀ ਘਿਓ-ਗੁਲਗੁਲੇ ਤਲਣ ਲਈ
Gulgule Pua ਵਿਧੀ:
ਕਿਸੇ ਪੈਨ ’ਚ ਖੰਡ ਅਤੇ 1/2 ਕੱਪ ਪਾਣੀ ਪਾ ਕੇ ਇਸ ਨੂੰ ਖੰਡ ਘੁਲਣ ਤੱਕ ਪਕਾ ਲਓ
ਇਸ ਪਾਣੀ ਨਾਲ ਆਟੇ ਨੂੰ ਘੋਲ ਲਓ 1/2 ਕੱਪ ਪਾਣੀ ਅਤੇ ਆਟੇ ’ਚ ਪਾ ਕੇ ਘੋਲ ਤਿਆਰ ਕਰ ਲਓ ਘੋਲ ਨੂੰ ਗੁਠਲੀਆਂ ਖ਼ਤਮ ਹੋਣ ਤੱਕ ਫੈਂਟ ਲਓ ਇਸ ਘੋਲ ਦਾ ਗਾੜ੍ਹਾਪਣ ਪਕੌੜੇ ਦੇ ਘੋਲ ਵਰਗਾ ਨਹੀਂ ਹੋਣਾ ਚਾਹੀਦਾ, ਚਮਚੇ ਨਾਲ ਡੇਗਣ ’ਤੇ ਲਗਾਤਾਰ ਡਿੱਗਣਾ ਚਾਹੀਦਾ ਹੈ ਘੋਲ ਨੂੰ 10 ਮਿੰਟਾਂ ਲਈ ਢਕ ਕੇ ਰੱਖੋ
ਇਸ ਘੋਲ ਨੂੰ ਥੋੜ੍ਹਾ ਹੋਰ ਫੈਂਟ ਲਓ ਨਾਲ ਹੀ ਕੜਾਹੀ ’ਚ ਦੇਸੀ ਘਿਓ ਪਾ ਕੇ ਗਰਮ ਹੋਣਾ ਰੱਖ ਦਿਓ
ਘੋਲ ਦੀ ਇੱਕ ਬੂੰਦ ਘਿਓ ’ਚ ਪਾ ਕੇ ਚੈੱਕ ਕਰੋ ਕਿ ਘਿਓ ਲੋਂੜੀਦਾ ਗਰਮ ਹੋਇਆ ਜਾਂ ਨਹੀਂ ਇਹ ਤੁਰੰਤ ਸਿਕ ਕੇ ਉੱਪਰ ਆਉਣਾ ਚਾਹੀਦਾ ਪੂਏ ਨੂੰ ਹੱਥ ਜਾਂ ਚਮਚੇ ਨਾਲ ਗਰਮ ਘਿਓ ’ਚ ਪਾਓ 5-6 ਜਾਂ ਜਿੰਨੇ ਪੂਏ ਘਿਓ ’ਚ ਚੰਗੀ ਤਰ੍ਹਾਂ ਆ ਸਕਣ, ਪਾ ਦਿਓ ਜਿਵੇਂ ਹੀ ਪੂਏ ਹੇਠਾਂ ਤੋਂ ਸਿਕਦੇ ਜਾਣ, ਇਨ੍ਹਾਂ ਨੂੰ ਪਲਟ ਦਿਓ ਪੂਇਆਂ ਨੂੰ ਮੱਧਮ ਸੇਕੇ ’ਤੇ ਲਾਲ ਹੋਣ ਤੱਕ ਤਲ ਕੇ ਕਢ ਲਓ ਸਾਰੇ ਪੂਏ ਇਸੇ ਤਰ੍ਹਾਂ ਤਲ ਕੇ ਤਿਆਰ ਕਰ ਲਓ