ਗੁਲਾਬ ਠੰਡਾਈ
Table of Contents
ਸਮੱਗਰੀ:
- ਖਰਬੂਜੇ ਦੇ ਬੀਜ, ਖੰਡ 1/4 ਕੱਪ,
- ਗੁਲਾਬ ਸਿਰਪ 2 ਟੇਬਲ ਚਮਚ,
- ਗੁਲਾਬ ਦੀਆਂ ਪੰਖੁਡੀਆਂ 2 ਟੇਬਲ ਚਮਚ,
- ਦੁੱਧ 1 ਲੀਟਰ,
- ਖਸਖਸ 1 ਟੇਬਲ ਚਮਚ,
- ਸੌਂਫ 1/2 ਟੇਬਲ ਚਮਚ,
- ਕਾਜੂ 2 ਟੇਬਲ ਚਮਚ,
- ਬਾਦਾਮ 2 ਟੇਬਲ ਚਮਚ,
- ਪਿਸਤਾ 2 ਟੇਬਲ ਚਮਚ,
- ਕਾਲੀ ਮਿਰਚ ਦੇ ਦਾਣੇ-10 ਟੀ ਚਮਚ,
- ਇਲਾਇਚੀ ਦੇ ਦਾਣੇ 10-12
Gulab Thandai ਬਣਾਉਣ ਦੀ ਵਿਧੀ:
ਸਭ ਤੋਂ ਪਹਿਲਾਂ ਤੁਸੀਂ ਬਾਦਾਮ, ਖਰਬੂਜੇ ਦੇ ਬੀਜ, ਖਸਖਸ, ਪਿਸਤਾ ਗਿਰੀ, ਇਲਾਇਚੀ, ਕਾਲੀ ਮਿਰਚ ਦੇ ਦਾਣੇ, ਗੁਲਾਬ ਦੇ ਫੁੱਲ ਦੀਆਂ ਪੱਤੀਆਂ, ਕਾਜੂ ਆਦਿ ਨੂੰ ਪਾਣੀ ’ਚ ਭਿਓਂ ਅਤੇ ਉਸ ਤੋਂ ਬਾਅਦ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਪੇਸਟ ਤਿਆਰ ਕਰੋ ਹੁਣ ਇੱਕ ਪੈਨ ’ਚ ਦੁੱਧ ਨੂੰ ਉੱਬਾਲੋ ਅਤੇ ਚੰਗੀ ਤਰ੍ਹਾਂ ਪਕਾਓ ਪੱਕੇ ਹੋਏ ਦੁੱਧ ’ਚ ਖੰਡ ਪਾਓ ਅਤੇ ਫਿਰ ਥੋੜ੍ਹੀ ਦੇਰ ਚਲਾਓ ਦੁੱਧ ਨੂੰ ਚਲਾਉਣ ਤੋਂ ਬਾਅਦ ਬਣੇ ਪੇਸਟ ਨੂੰ ਦੁੱਧ ’ਚ ਪਾਓ ਹੁਣ ਦੁੱਧ ਦੀ ਗੈਸ ਬੰਦ ਕਰ ਦਿਓ ਅਤੇ ਦੁੱਧ ਨੂੰ ਠੰਢਾ ਹੋਣ ਦਿਓ ਹੁਣ ਇਸ ’ਚ ਰੋਜ਼ ਸੀਰਮ ਪਾਓ ਅਤੇ ਫਰਿੱਜ਼ ’ਚ 4 ਤੋਂ 5 ਘੰਟਿਆਂ ਤੱਕ ਠੰਢਾ ਹੋਣ ਲਈ ਰੱਖ ਦਿਓ ਹੁਣ ਇੱਕ ਗਿਲਾਸ ’ਚ ਠੰਡਾਈ ਕਰਕੇ ਉਸ ’ਚ ਗੁਲਾਬ ਦੀਆਂ ਕੁਝ ਪੰਖੁਡੀਆਂ ਨੂੰ ਪਾਓ ਅਤੇ ਠੰਢੀ-ਠੰਢੀ ਠੰਡਾਈ ਦਾ ਲੁਫਤ ਉਠਾਓ