ਗੁਝੀਆਂ
Table of Contents
ਸਮੱਗਰੀ ਬਾਹਰੀ ਹਿੱਸੇ ਲਈ-
- ਮੈਦਾ-500 ਗ੍ਰਾਮ,
- ਸੂਜੀ-25 ਗ੍ਰਾਮ,
- ਤਲਣ ਲਈ ਘਿਓ,
- ਗੁਝੀਏ ਦਾ ਸਾਂਚਾ
ਸਮੱਗਰੀ ਭਰਾਅ ਲਈ
- ਖੋਇਆ-500 ਗ੍ਰਾਮ,
- ਚੀਨੀ-300 ਗ੍ਰਾਮ,
- ਨਾਰੀਅਲ ਦਾ ਚੂਰਾ 50 ਗ੍ਰਾਮ,
- ਕਾਜੂ ਅਤੇ ਬਾਦਾਮ ਦੇ ਬਾਰੀਕ ਟੁਕੜੇ 25-25 ਗ੍ਰਾਮ,
- ਕਿਸ਼ਮਿਸ਼ 25 ਗ੍ਰਾਮ,
- ਹਰੀ ਇਲਾਇਚੀ ਪੀਸੀ ਹੋਈ 1 ਛੋਟਾ ਚਮਚ
ਵਿਧੀ
ਖੋਏ ਨੂੰ ਮਸਲ ਲਓ ਤਾਂ ਕਿ ਗੁਠਲੀ ਨਾ ਰਹੇ ਕੜਾਹੀ ’ਚ ਥੋੜ੍ਹਾ ਜਿਹਾ ਭੁੰਨੋ ਜਦੋਂ ਸੁਨਹਿਰੇ ਰੰਗ ਦਾ ਹੋ ਜਾਵੇ ਤਾਂ ਸੇਕੇ ਤੋਂ ਉਤਾਰ ਕੇ ਠੰਡਾ ਹੋਣ ਦਿਓ ਬਾਕੀ ਦੀ ਸਮੱਗਰੀ ਹੁਣ ਠੰਡੇ ਹੋਏ ਖੋਏ ’ਚ ਮਿਲਾ ਦਿਓ ਬਾਹਰੀ ਹਿੱਸਾ ਬਣਾਉਣ ਲਈ ਮੈਦੇ ’ਚ ਚੁਟਕੀ-ਭਰ ਨਮਕ ਪਾ ਕੇ ਛਾਨ ਲਓ ਸੂਜੀ ਮਿਲਾਓ ਅਤੇ 75 ਗ੍ਰਾਮ ਘਿਓ ਮੋਇਨ ਦੇ ਤੌਰ ’ਤੇ ਇਸ ਮੈਦੇ ’ਚ ਮਿਲਾ ਲਓ ਪਾਣੀ (ਮੈਦਾ ਗੁੰਨਣ ਲਈ, ਦੁੱਧ ਵੀ ਲੈ ਸਕਦੇ ਹੋ) ਨਾਲ ਮੈਦਾ ਸਖ਼ਤ ਗੁੰਨ ਲਓ
ਅਤੇ ਗਿੱਲੇ ਕੱਪੜੇ ਨਾਲ ਅੱਧਾ ਘੰਟੇ ਲਈ ਢੱਕ ਦਿਓ ਛੋਟੇ-ਛੋਟੇ ਪੇੜੇ ਬਣਾ ਕੇ ਰੋਟੀ ਵੇਲ ਲਓ ਗੁਝੀਏ ਦੇ ਸਾਂਚੇ ’ਚ ਥੋੜ੍ਹਾ ਜਿਹਾ ਘਿਓ ਲਗਾ ਲਓ ਅਤੇ ਇਸ ’ਚ ਵੇਲੀ ਹੋਈ ਰੋਟੀ ਨੂੰ ਫੈਲਾਓ ਅੱਧੇ ’ਚ ਖੋਏ ਦਾ ਮਿਸ਼ਰਣ ਰੱਖੋ ਸਭ ਪਾਸੇ ਬਾਹਰੀ ਕਿਨਾਰੇ ਨੂੰ ਪਾਣੀ ਦਾ ਹੱਥ ਫੇਰ ਕੇ ਨਮ ਕਰ ਲਓ ਅਤੇ ਬੰਦ ਕਰ ਦਿਓ ਇਸੇ ਤਰ੍ਹਾਂ ਸਾਰੀਆਂ ਗੁਝੀਆਂ ਬਣਾ ਕੇ ਮੋਟੇ ਕੱਪੜੇ ਨਾਲ ਢੱਕਦੇ ਜਾਓ ਕੜਾਹੀ ’ਚ ਘਿਓ ਗਰਮ ਕਰ ਲਓ ਅਤੇ ਹਲਕੇ ਸੇਕੇ ’ਤੇ ਤਲ ਲਓ ਹਵਾ ਬੰਦ ਡੱਬੇ ’ਚ ਰੱਖੋ