ਗੁਹਲਾ-ਚੀਕਾ: ਪੀਣ ਵਾਲੇ ਪਾਣੀ ਅਤੇ ਪਸ਼ੂਆਂ ਲਈ ਹਰੇ-ਚਾਰੇ ਦਾ ਕੀਤਾ ਪ੍ਰਬੰਧ
ਕੈਥਲ (ਮਨੋਜ ਵਰਮਾ) ਉੱਪ ਮੰਡਲ ਗੁਹਲਾ-ਚੀਕਾ ’ਚ ਹੜ੍ਹ ਪ੍ਰਭਾਵਿਤ ਪਿੰਡਾਂ ’ਚ ਤਿੰਨ ਬਲਾਕ ਹਰੀਗੜ੍ਹ, ਕਿੰਗਨ, ਗੁਹਲਾ ਅਤੇ ਚੀਕਾ ਦੇ ਸੇਵਾਦਾਰਾਂ ਵੱਲੋਂ ਪੀਣ ਵਾਲਾ ਪਾਣੀ ਅਤੇ ਪਸ਼ੂਆਂ ਲਈ ਹਰੇ-ਚਾਰੇ ਦੀ ਬੇਮਿਸਾਲ ਸੇਵਾ ਕੀਤੀ ਗਈ ਸੇਵਾਦਾਰਾਂ ਨੇ ਪਿੰਡ ਬੌਪੁਰ ’ਚ ਹਰਾ-ਚਾਰਾ ਪਹੁੰਚਾਇਆ, ਉੱਥੇ ਛੇ ਦਿਨ ਲਗਾਤਾਰ ਪਿੰਡ ਬੌਪੁਰ ’ਚ ਪਾਣੀ ਦੇ ਟੈਂਕਰ ਭੇਜੇ ਗਏ
ਇਸ ਸੇਵਾ ਕਾਰਜ ’ਚ ਅਕਸ਼ੈ, ਜਸਬੀਰ, ਕਰਨੈਲ, ਬੀਰਭਾਨ, ਦੀਪਕ, ਵਿਸ਼ਾਲ, ਸੁਮਿਤ, ਰਾਜੇਸ਼, ਬੂਟਾ, ਕਰਨ, ਕਰਮਾ ਬਲਬੇਹੜਾ, ਜਗਬੀਰ, ਰਘੁਵੀਰ, ਰੰਗੂ, ਰਘੁਵੀਰ ਪੀਰੀ ਨੇ ਸਹਿਯੋਗ ਕੀਤਾ ਦੂਜੇ ਪਾਸੇ 85 ਮੈਂਬਰ ਧਾਰਾ ਇੰਸਾਂ, ਕ੍ਰਿਸ਼ਨ ਮਾਨਸ, ਨਰਿੰਦਰ ਕੁੰਡ, 85 ਮੈਂਬਰ ਭੈਣ ਰੀਨਾ, ਸੁਦੇਸ਼, ਅਨੀਤਾ ਆਦਿ ਵੀ ਲਗਾਤਾਰ ਆਪਣੀਆਂ ਸੇਵਾਵਾਂ ਦਿੰਦੇ ਰਹੇ
Table of Contents
ਪਾਣੀ ’ਚ ਘਿਰੇ 6 ਜਣਿਆਂ ਨੂੰ ਗ੍ਰੀਨ ਐੱਸ ਦੇ ਸੇਵਾਦਾਰਾਂ ਨੇ ਸੁਰੱਖਿਅਤ ਕੱਢਿਆ
ਪਿੰਡ ਸਧਾਰਨਪੁਰ (ਬਾਦਸ਼ਾਹਪੁਰ) ਤੋਂ ਲਗਭਗ ਦੋ ਢਾਈ ਕਿੱਲੋਮੀਟਰ ਦੀ ਦੂਰੀ ’ਤੇ ਖੇਤਾਂ ’ਚ ਬਣੇ ਇੱਕ ਘਰ ’ਚ 6 ਮੈਂਬਰ ਪਾਣੀ ’ਚ ਬੁਰੀ ਤਰ੍ਹਾਂ ਫਸ ਗਏ ਸਨ ਇਨ੍ਹਾਂ ਮੈਂਬਰਾਂ ’ਚ ਚਾਰ ਛੋਟੇ ਬੱਚੇ ਸਨ ਅਤੇ ਦੋ ਵੱਡੇ ਮੈਂਬਰ ਸਨ 15 ਮੈਂਬਰ ਪ੍ਰੇਮ ਸਿੰਘ ਇੰਸਾਂ ਨੇ ਦੱਸਿਆ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਫੋਨ ਕਰਨ ਦੇ ਬਾਵਜ਼ੂਦ ਵੀ ਕੋਈ ਅਧਿਕਾਰੀ ਘਟਨਾ ਵਾਲੀ ਥਾਂ ’ਤੇ ਨਹੀਂ ਪਹੁੰਚਿਆ ਉੱਧਰ ਮੌਕੇ ’ਤੇ ਪਹੁੰਚੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਪਾਣੀ ’ਚ ਪੈਦਲ ਚੱਲ ਕੇ ਰੱਸਿਆਂ ਦੀ ਮੱਦਦ ਨਾਲ ਫਸੇ ਹੋਏ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ
ਫਰਿਸ਼ਤਾ ਬਣੇ ਡੇਰਾ ਸ਼ਰਧਾਲੂ: ਲਾਲ ਸਿੰਘ ਇੰਸਾਂ ਨੇ ਕਈ ਏਕੜ ਹਰਾ-ਚਾਰਾ ਅਤੇ ਸੁੱਕਾ ਚਾਰਾ ਦਿੱਤਾ ਦਾਨ
ਕਰਨਾਲ ਜ਼ਿਲ੍ਹੇ ਦੇ ਕਈ ਪਿੰਡ ਹੜ੍ਹ ਦੀ ਚਪੇਟ ’ਚ ਸਨ ਬਲਾਕ ਬਿਆਨਾ ਦੇ ਸੇਵਾਦਾਰ ਲਗਾਤਾਰ ਟਰੈਕਟਰ-ਟਰਾਲੀਆਂ ’ਚ ਰਾਸ਼ਨ, ਪਾਣੀ, ਚਾਹ ਅਤੇ ਪਸ਼ੂਆਂ ਲਈ ਚਾਰਾ ਘਰ-ਘਰ ਪਹੁੰਚਾ ਰਹੇ ਸਨ ਇਸੇ ਦੌਰਾਨ ਪਤਾ ਚੱਲਿਆ ਕਿ ਗੁਆਂਢ ਦੇ ਪਿੰਡ ਗੜ੍ਹਪੁਰ, ਚੰਦਰਾਵ, ਮੁਸੇਪੁਰ, ਗੜ੍ਹੀ ਬੀਰਬਲ, ਖਰਕ, ਚੌਗਾਂਵਾ ’ਚ ਜ਼ਿਆਦਾ ਪਾਣੀ ਭਰਨ ਕਾਰਨ ਪਸ਼ੂਆਂ ਦਾ ਚਾਰਾ ਵੀ ਬਰਬਾਦ ਹੋ ਗਿਆ ਹੈ
ਅਤੇ ਕਿਸਾਨ ਪਸ਼ੂਆਂ ਨੂੰ ਭੁੱਖੇ ਰੱਖਣ ਨੂੰ ਮਜ਼ਬੂਰ ਹਨ ਇਸ ਗੱਲ ਦਾ ਪਤਾ ਚੱਲਦੇ ਹੀ ਪਿੰਡ ਮੁਖਲਾ ਨਿਵਾਸੀ 85 ਮੈਂਬਰ ਭੈਣ ਰੇਨੂੰ ਇੰਸਾਂ ਦੇ ਪਤੀ ਲਾਲ ਸਿੰਘ ਰਾਣਾ ਇੰਸਾਂ ਨੇ ਆਪਣੇ ਖੇਤਾਂ ’ਚ ਖੜ੍ਹਾ ਕਈ ਏਕੜ ਹਰਾ-ਚਾਰਾ ਅਤੇ ਘਰ ’ਚ ਰੱਖਿਆ ਸੁੱਕਾ ਚਾਰਾ ਹੜ੍ਹ ’ਚ ਫਸੇ ਲੋਕਾਂ ਦੇ ਪਸ਼ੂਆਂ ਲਈ ਦੇ ਦਿੱਤਾ ਲਾਲ ਸਿੰਘ ਇੰਸਾਂ ਨੇ ਹੜ੍ਹ ਪੀੜਤ ਗੁਆਂਢੀ ਪਿੰਡਾਂ ’ਚ ਹੋਕਾ ਮਰਵਾ ਕੇ ਆਪਣੇ ਖੇਤ ’ਚ ਖੜ੍ਹਾ ਹਰਾ-ਚਾਰਾ ਅਤੇ ਘਰ ’ਚ ਰੱਖੀ ਤੂੜੀ ਪਿੰਡ ਵਾਲਿਆਂ ’ਚ ਵੰਡੀ ਗਈ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਦੇ ਇਸ ਮਨੁੱਖੀ ਕਾਰਜ ਦੀ ਪੂਰੇ ਇਲਾਕੇ ’ਚ ਜ਼ੋਰ-ਸ਼ੋਰ ਨਾਲ ਪ੍ਰਸ਼ੰਸਾ ਹੋਈ
ਹੜ੍ਹ ਪੀੜਤਾਂ ਲਈ ਖੋਲ੍ਹਿਆ ‘ਫੂਡ ਸਰਵਿਸ ਸੈਂਟਰ’
ਸੰਗਰੂਰ/ਫਤਿਆਬਾਦ/ਅੰਬਾਲਾ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਹੜ੍ਹ ’ਚ ਘਿਰੇ ਲੋਕਾਂ ਲਈ ਲੰਗਰ ਦੀ ਸੁਵਿਧਾ ਸ਼ੁਰੂ ਕੀਤੀ ਸੰਗਰੂਰ ਜ਼ਿਲ੍ਹੇ ਦੇ ਮੂਣਕ ਇਲਾਕੇ ’ਚ ਸਥਿਤ ਨਾਮ-ਚਰਚਾ ਘਰ ਦੇ ਕੋਲ ਟੈਂਟ ਲਗਾ ਕੇ ਹੜ੍ਹ ਪੀੜਤਾਂ ਲਈ ਮੁਫਤ ਖਾਣਾ ‘ਫੂਡ ਸਰਵਿਸ ਸੈਂਟਰ’ ਸ਼ੁਰੂ ਕੀਤਾ ਗਿਆ,
ਜਿਸ ਤੋਂ ਹੜ੍ਹ ਪੀੜਤਾਂ ਨੂੰ ਹਰ ਸਮੇਂ ਖਾਣਾ ਮੁਹੱਈਆ ਕਰਵਾਇਆ ਗਿਆ 85 ਮੈਂਬਰ ਸੰਮਤੀ ਦੇ ਮੈਂਬਰ ਬਲਦੇਵ ਕ੍ਰਿਸ਼ਨ ਇੰਸਾਂ ਨੇ ਦੱਸਿਆ ਕਿ ਹੜ੍ਹ ਕਾਰਨ ਪਾਣੀ ਦੇ ਭਰਨ ਨਾਲ ਲੋਕਾਂ ਲਈ ਰੂਟੀਨ ਦੀਆਂ ਸੁਵਿਧਾਵਾਂ ਦੀ ਵੱਡੀ ਕਮੀ ਸਾਹਮਣੇ ਆ ਰਹੀ ਸੀ ਇਸ ਕਾਰਨ ਡੇਰਾ ਸੱਚਾ ਸੌਦਾ ਵੱਲੋਂ ਇਹ ਮੁਫਤ ‘ਫੂਡ ਸਰਵਿਸ ਸੈਂਟਰ’ ਦੀ ਸ਼ੁਰੂਆਤ ਕੀਤੀ ਗਈ, ਜਿੱਥੇ 24 ਘੰਟੇ ਹੜ੍ਹ ਪੀੜਤਾਂ ਲਈ ਲੰਗਰ ਚਲਾਇਆ ਗਿਆ ਇਸ ਦੇ ਲਈ ਡੇਰਾ ਸੱਚਾ ਸੌਦਾ ਦੀਆਂ ਟੀਮਾਂ ਹਰ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਸਰਗਰਮ ਸਨ ਲਹਿਰਾਗਾਗਾ ਸਮੇਤ ਕਈ ਥਾਵਾਂ ’ਤੇ ਰੋਟੀ, ਸਬਜ਼ੀ ਆਦਿ ਤਿਆਰ ਕਰਵਾਈ ਗਈ
ਸੇਵਾਦਾਰਾਂ ਵੱਲੋਂ ਲੰਗਰ, ਦਾਲਾ, ਦੁੱਧ, ਬਿਸਕੁਟ, ਪਾਣੀ, ਬਰੈੱਡ, ਪਸ਼ੂਆਂ ਲਈ ਹਰਾ-ਚਾਰਾ, ਤੂੜੀ ਆਦਿ ਹੜ੍ਹ ਪੀੜਤ ਲੋਕਾਂ ਤੱਕ ਪਹੁੰਚਾਈ ਗਈ ਸੇਵਾਦਾਰ ਗੋਡਿਆਂ-ਗੋਡਿਆਂ ਤੱਕ ਭਰੇ ਪਾਣੀ ’ਚੋਂ ਲੰਘ ਕੇ ਇਨ੍ਹਾਂ ਪਿੰਡਾਂ ’ਚ ਪਹੁੰਚਦੇ ਰਹੇ ਇਸ ਸੇਵਾ ਕਾਰਜ ’ਚ ਗੋਬਿੰਦਗੜ੍ਹ ਜੇਜੀਆਂ, ਧਰਮਗੜ੍ਹ, ਸੁਨਾਮ, ਲਹਿਰਾਗਾਗਾ ਦੇ ਪਿੰਡਾਂ ਦੀ ਸਾਧ-ਸੰਗਤ ਭਾਰੀ ਗਿਣਤੀ ’ਚ ਸੇਵਾ ’ਚ ਲੱਗੀ ਰਹੀ