Grandpa’s Gift ਨਾਨਾ ਜੀ ਦਾ ਤੋਹਫ਼ਾ

ਸਵੇਰ ਦੀ ਗੱਡੀ ਤੋਂ ਜੌਨੀ ਦੇ ਨਾਨਾ ਜੀ ਆਉਣ ਵਾਲੇ ਸਨ ਜੌਨੀ ਆਪਣੇ ਪਾਪਾ ਨਾਲ ਨਾਨਾ ਜੀ ਨੂੰ ਲੈਣ ਸਟੇਸ਼ਨ ਗਿਆ ਗੱਡੀ ਠੀਕ ਸਮੇਂ ’ਤੇ ਆ ਪਹੁੰਚੀ ਜੌਨੀ ਅਤੇ ਉਸ ਦੇ ਪਾਪਾ, ਨਾਨਾ ਜੀ ਨੂੰ ਲੱਭਣ ਲੱਗੇ ਫਿਰ ਜੌਨੀ ਨੂੰ ਦੂਰ ਪਹਿਲੇ ਦਰਜ਼ੇ ਵਾਲੇ ਡੱਬੇ ਦੇ ਦਰਵਾਜ਼ੇ ’ਤੇ ਨਾਨਾ ਜੀ ਖੜ੍ਹੇ ਦਿਖਾਈ ਦਿੱਤੇ

ਨਾਨਾ ਜੀ, ਨਾਨਾ ਜੀ, ਚਿਲਾਉਂਦੇ ਜੌਨੀ ਡੱਬੇ ਕੋਲ ਭੱਜਿਆ-ਭੱਜਿਆ ਗਿਆ ਨਾਨਾ ਜੀ ਉਸ ਨੂੰ ਦੇਖ ਕੇ ਹੱਸਦੇ ਹੋਏ ਡੱਬੇ ਤੋਂ ਉੱਤਰੇ ਉਸ ਨੇ ਜਗਿਆਸਾ ਨਾਲ ਨਾਨਾ ਜੀ ਦੇ ਹੱਥਾਂ ਵੱਲ ਦੇਖਿਆ ਉਨ੍ਹਾਂ ਦੇ ਖੱਬੇ ਹੱਥ ’ਚ ਇੱਕ ਬੈਗ ਸੀ ਅਤੇ ਸੱਜੇ ਹੱਥ ’ਚ ਇੱਕ ਸੋਟੀ ਇਸ ਤੋਂ ਪਹਿਲਾਂ ਜਦੋਂ ਉਹ ਚਾਰ ਵਾਰ ਆਏ ਸਨ ਤਾਂ ਉਨ੍ਹਾਂ ਦੇ ਸੱਜੇ ਹੱਥ ’ਚ ਉਸ ਲਈ ਤੋਹਫ਼ਿਆਂ ਦਾ ਪੈਕਟ ਸੀ ਸ਼ਾਇਦ ਨਾਨਾ ਜੀ ਤੋਹਫ਼ਾ ਗੱਡੀ ’ਚ ਭੁੱਲ ਆਏ ਹਨ, ਇਹ ਸੋਚ ਕੇ ਉਸ ਨੇ ਪੁੱਛਿਆ ਕਿ ਨਾਨਾ ਜੀ, ਤੁਹਾਡਾ ਹੋਰ ਸਮਾਨ ਕਿੱਥੇ ਹੈ? ਅਤੇ ਸਮਾਨ? ਮੇਰੇ ਕੋਲ ਤਾਂ ਸਿਰਫ ਇਹੀ ਸਮਾਨ ਹੈ, ਬੈਗ ਅਤੇ ਸੋਟੀ, ਨਾਨਾ ਜੀ ਨੇ ਹੱਸ ਕੇ ਕਿਹਾ

ਜੌਨੀ ਦਾ ਮੂੰਹ ਉੱਤਰ ਗਿਆ ਜਦੋਂ ਤੱਕ ਉਸ ਦੇ ਪਾਪਾ ਵੀ ਉੱਥੇ ਆ ਪਹੁੰਚੇ ਤਿੰਨੇ ਟੈਕਸੀ ’ਚ ਸਵਾਰ ਹੋ ਗਏ ਸਾਰੇ ਰਸਤੇ ਜੌਨੀ ਆਪਣੇ ਆਪ ਦਾ ਹੌਸਲਾ ਵਧਾਉਂਦਾ ਰਿਹਾ, ਸ਼ਾਇਦ ਨਾਨਾ ਜੀ ਤੋਹਫ਼ਾ ਬੈਗ ’ਚ ਰੱਖ ਕੇ ਲਿਆਏ ਹੋਣਗੇ ਅਤੇ ਘਰ ਪਹੁੰਚਦੇ ਹੀ ਦੇ ਦੇਣਗੇ ਉਸ ਦੇ ਨਾਨਾ ਜੀ ਖਾਲੀ ਹੱਥ ਆਉਣ, ਇਹ ਕਿਵੇਂ ਹੋ ਸਕਦਾ ਹੈ ਪਰ ਨਾਨਾ ਜੀ ਤਾਂ ਘਰ ਆਉਣ ਤੋਂ ਬਾਅਦ ਵੀ ਚੁੱਪ ਰਹੇ ਜੌਨੀ ਵਾਰ-ਵਾਰ ਨਾਨਾ ਜੀ ਦੇ ਇਸ ਅਨੋਖੇ ਵਰਤਾਅ ’ਤੇ ਸੋਚਦਾ ਰਿਹਾ ਕਿ ਅੱਜ ਤੱਕ ਨਾਨਾ ਜੀ ਉਸ ਦੇ ਲਈ ਕੁਝ ਨਾ ਕੁਝ ਤੋਹਫ਼ਾ ਲਿਆਉਂਦੇ ਰਹੇ ਫਿਰ ਇਸ ਵਾਰ ਕੀ ਹੋਇਆ?

ਉਹ ਨਾਨਾ ਜੀ ਕੋਲ ਜਾ ਕੇ ਬੋਲਿਆ ਕਿ ਹੁਣ ਮੈਂ ਚੰਗਾ ਬੱਚਾ ਬਣ ਗਿਆ ਹਾਂ ਤੁਹਾਨੂੰ ਇੱਥੋਂ ਗਏ ਪੰਜ ਮਹੀਨੇ ਹੋ ਗਏ ਹਨ ਨਾ ਮੈਂ ਸਿਰਦਰਦ ਦਾ ਬਹਾਨਾ ਕਰਕੇ ਘਰ ’ਚ ਕਦੇ ਨਹੀਂ ਬੈਠਿਆ ਹਾਂ ਰੋਜ਼ ਸਕੂਲ ਜਾਂਦਾ ਹਾਂ ‘ਸ਼ਾਬਾਸ਼’ ਨਾਨਾ ਜੀ ਨੇ ਹੱਸ ਕੇ ਕਿਹਾ
‘ਫਿਰ ਤੁਸੀਂ ਮੇਰੇ ਨਾਲ ਗੁੱਸੇ ਕਿਉਂ ਹੋ?’ ‘ਇਹ ਤਾਂ ‘ਉਲਟਾ ਚੋਰ ਕੋਤਵਾਲ ਕੋ ਡਾਂਟੇ’ ਵਾਲੀ ਗੱਲ ਹੋਈ ਗੁੱਸਾ ਤਾਂ ਮੇਰੇ ਨਾਲ ਤੁਸੀਂ ਹੋ ਅਤੇ ਪੁੱਛ ਰਹੇ ਹੋ ਕਿ ਮੈਂ ਕਿਉਂ ਗੁੱਸੇ ਹਾਂ? ਸਵੇਰੇ ਟੈਕਸੀ ’ਚ ਤੁਸੀਂ ਚੁੱਪ ਕਿਉਂ ਸੀ? ਜੌਨੀ ਦੀ ਸਮਝ ’ਚ ਨਾ ਆਇਆ ਕਿ ਹੁਣ ਕੀ ਕਹੇ
ਉਹ ਸੋਚਣ ਲੱਗਾ ਕਿ ਜੇਕਰ ਨਾਨਾ ਜੀ ਉਸ ਨਾਲ ਗੁੱਸੇ ਨਹੀਂ ਹਨ ਤਾਂ ਤੋਹਫ਼ਾ ਜ਼ਰੂਰ ਲਿਆਏ ਹੋਣਗੇ ਕਿਉਂ ਨਾ ਉਨ੍ਹਾਂ ਤੋਂ ਪੁੱਛ ਲਿਆ ਜਾਵੇ

ਉਸ ਨੇ ਹੌਲੀ ਆਵਾਜ਼ ’ਚ ਉਨ੍ਹਾਂ ਕੋਲ ਜਾ ਕੇ ਕਿਹਾ ਕਿ ਨਾਨਾ ਜੀ ‘ਕਹੋ-ਕਹੋ, ਕੀ ਗੱਲ ਹੈ? ਫਿਰ ਮੰਮੀ ਕਮਰੇ ’ਚ ਆ ਗਈ ਜੌਨੀ ਨੂੰ ਚੁੱਪ ਹੋਣਾ ਪਿਆ ਕਿਉਂਕਿ ਉਨ੍ਹਾਂ ਨੇ ਕਹਿ ਰੱਖਿਆ ਸੀ ਕਿ ਕਿਸੇ ਤੋਂ ਤੋਹਫ਼ਾ ਮੰਗਣਾ ਬੁਰੀ ਗੱਲ ਹੈ ਨਾਨਾ ਜੀ ਦੇ ਆਉਣ ਦੀ ਖੁਸ਼ੀ ’ਚ ਮੰਮੀ ਨੇ ਖੀਰ ਬਣਾਈ ਸੀ ਖਾਣਾ ਖਾ ਕੇ ਜੌਨੀ ਨਾਨਾ ਜੀ ਦੇ ਕਮਰੇ ’ਚ ਆ ਗਿਆ ਉਹ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਬੈਗ ਖੋਲ੍ਹ ਕੇ ਦੇਖਣਾ ਚਾਹੁੰਦਾ ਸੀ ਕਿ ਉਸ ਦੇ ਲਈ ਖਿਡੌਣੇ ਬੈਗ ’ਚ ਹਨ ਜਾਂ ਨਹੀਂ ਉਹ ਬੈਗ ਨੂੰ ਚੁੱਕ ਕੇ ਦੇਖਣ ਹੀ ਲੱਗਾ ਸੀ ਕਿ ਨਾਨਾ ਜੀ ਕਮਰੇ ’ਚ ਆ ਗਏ ਅਤੇ ਬੋਲੇ, ‘ਅੱਛਾ, ਤਾਂ ਨੰਨੇ੍ਹ ਪਹਿਲਵਾਨ ਦੀ ਤਾਕਤ ਦੀ ਪ੍ਰੀਖਿਆ ਹੋ ਰਹੀ ਹੈ ਉਠਾਓ, ਉਠਾਓ, ਜ਼ਰਾ ਅਸੀਂ ਵੀ ਦੇਖੀਏ, ਤੁਸੀਂ ਬੈਗ ਕਿੰਨਾ ਉੱਪਰ ਉਠਾ ਸਕਦੇ ਹੋ?

ਜੌਨੀ ਨੇ ਬੈਗ ਨੂੰ ਸਿਰ ਦੀ ਉੱਚਾਈ ਤੱਕ ਉਠਾ ਕੇ ਕਿਹਾ, ‘‘ਇਹ ਦੇਖੋ ਨਾਨਾ ਜੀ, ਹਲਕਾ ਲੱਗ ਰਿਹਾ ਹੈ ਕੀ ਇਹ ਖਾਲੀ ਹੈ?’’ ਨਾਨਾ ਜੀ ਹੱਸੇ, ‘ਹਾਂ, ਇੱਕ ਧੋਤੀ ਅਤੇ ਇੱਕ ਕੁੜਤਾ ਹੀ ਤਾਂ ਹੈ ਇਸ ’ਚ’ ਜੌਨੀ ਰੋਣ ਹੱਕਾ ਹੋ ਗਿਆ ਸ਼ਾਮ ਨੂੰ ਨਾਨਾ ਜੀ ਉਸ ਨੂੰ ਪਾਰਕ ਲੈ ਗਏ ਉੱਥੇ ਉਸ ਦੇ ਬਹੁਤ ਸਾਰੇ ਦੋਸਤ ਵੀ ਆਏ ਹੋੋਏ ਸਨ ਮੈਚੀ ਉਸ ਨੂੰ ਦੇਖਦੇ ਹੀ ਦੌੜੀ ਆਈ ਦੋਵੇਂ ਇੱਕ ਝੂਲੇ ’ਤੇ ਬੈਠ ਗਏ ਮੈਚੀ ਜੌਨੀ ਦੇ ਨਾਨਾ ਜੀ ਨੂੰ ਪਹਿਚਾਣਦੀ ਸੀ ਅਤੇ ਇਹ ਵੀ ਜਾਣਦੀ ਸੀ ਕਿ ਉਹ ਇਸ ਵਾਰ ਜੌਨੀ ਲਈ ਬੰਦੂਕ ਅਤੇ ਹਵਾਈ ਜਹਾਜ਼ ਲਿਆਉਣ ਵਾਲੇ ਹਨ ਉਸ ਨੇ ਪੁੱਛਿਆ, ‘ਕਿਉਂ ਜੌਨੀ, ਕਿਵੇਂ ਹੈ ਤੁਹਾਡੀ ਬੰਦੂਕ?

‘ਬੰਦੂਕ ਬੰਦੂਕ ਕੁਝ ਨਹੀਂ ਲਿਆਏ, ਨਾਨਾ ਜੀ ‘ਜੌਨੀ ਨੇ ਕਿਹਾ ‘ਸ਼ਾਇਦ ਭੁੱਲ ਗਏ ਹਨ’ ‘ਤੁਸੀਂ ਪੁੱਛਿਆ ਨਹੀਂ ਕਿ ਕਿਉਂ ਨਹੀਂ ਲਿਆਏ?
ਨਹੀਂ, ਕਿਸੇ ਤੋਂ ਤੋਹਫ਼ਾ ਮੰਗਣਾ ਠੀਕ ਹੈ ਕੀ? ਨਾਨਾ ਜੀ ਇੱਕ ਦਰੱਖਤ ਦੇ ਅੋਹਲੇ ਹੋ ਕੇ ਸਾਰੀਆਂ ਗੱਲਾਂ ਸੁਣ ਰਹੇ ਸਨ ਕੁਝ ਦੇਰ ਬਾਅਦ ਜੌਨੀ ਅਤੇ ਉਸ ਦੇ ਨਾਨਾ ਜੀ ਘਰ ਆ ਗਏ ਜੌਨੀ ਸੌਣ ਚਲਿਆ ਗਿਆ ਉਸ ਦੀ ਸਮਝ ’ਚ ਨਹੀਂ ਆ ਰਿਹਾ ਸੀ ਕਿ ਨਾਨਾ ਜੀ ਇੱਕਦਮ ਭੁਲੱਕੜ ਕਿਵੇਂ ਹੋ ਗਏ ਸਵੇਰੇ ਜੌਨੀ ਉੱਠਿਆ ਤਾਂ ਬਹੁਤ ਉਦਾਸ ਸੀ ਨਾਨਾ ਜੀ ਵਿਹੜੇ ’ਚ ਬੈਠੇ ਸਨ ਉਹ ਉਨ੍ਹਾਂ ਨੂੰ ‘ਬਾਇ ਬਾਇ’ ਕਰਕੇ ਸਕੂਲ ਜਾਣ ਹੀ ਵਾਲਾ ਸੀ ਕਿ ਨਾਨਾ ਜੀ ਨੇ ਆਵਾਜ਼ ਦੇ ਕੇ ਕਿਹਾ, ‘ਜੌਨੀ, ਅਲਮਾਰੀ ’ਚ ਇੱਕ ਵੱਡਾ ਪੈਕਟ ਰੱਖਿਆ ਹੈ ਜਾਓ, ਉਸ ਨੂੰ ਲੈ ਆਓ

ਜੌਨੀ ਭੱਜਿਆ-ਭੱਜਿਆ ਅਲਮਾਰੀ ’ਚੋਂ ਪੈਕਟ ਕੱਢ ਲਿਆ ਉਹ ਬਹੁਤ ਖੁਸ਼ ਹੋ ਰਿਹਾ ਸੀ ਪਰ ਉਸ ਨੂੰ ਸ਼ੱਕ ਵੀ ਹੋ ਰਿਹਾ ਸੀ ਕਿ ਸ਼ਾਇਦ ਪੈਕਟ ’ਚ ਕੁਝ ਹੋਰ ਹੀ ਨਾ ਹੋਵੇ ਨਾਨਾ ਜੀ ਨੇ ਕਿਹਾ, ‘ਪੈਕਟ ਖੋਲ੍ਹੋ ਜੌਨੀ ਨੇ ਜਦੋਂ ਪੈਕਟ ਖੋਲ੍ਹਿਆ ਤਾਂ ਉਸ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਪੈਕਟ ’ਚ ਪੀਲੇ ਅਤੇ ਲਾਲ ਰੰਗ ਦਾ ਛੋਟਾ ਜਿਹਾ ਹਵਾਈ ਜਹਾਜ਼ ਅਤੇ ਇੱਕ ਬੰਦੂਕ ਸੀ ਇਹ ਕਿਵੇਂ ਹੋ ਸਕਦਾ ਸੀ, ‘ਨਾਨਾ ਜੀ ਹੱਸ ਪਏ, ‘ਮੈਂ ਤਾਂ ਤੇਰੀ ਪ੍ਰੀਖਿਆ ਲੈ ਰਿਹਾ ਸੀ ‘ਕਿਹੜੀ ਪ੍ਰੀਖਿਆ?’ ਤੇਰੇ ਸਬਰ ਅਤੇ ਸ਼ਿਸ਼ਟਾਚਾਰ ਦੀ ਮੈਂ ਦੇਖਣਾ ਚਾਹੁੰਦਾ ਸੀ

ਕਿ ਤੋਹਫ਼ਾ ਨਾ ਦੇਣ ’ਤੇ ਤੁਸੀਂ ਗੰਵਾਰ ਬੱਚਿਆਂ ਵਾਂਗ ਤੋਹਫ਼ਾ ਤਾਂ ਨਹੀਂ ਮੰਗਦੇ ‘ਤਾਂ ਕੀ ਮੈਂ ਪ੍ਰੀਖਿਆ ’ਚ ਪਾਸ ਹਾਂ’ ਹਾਂ, ਇਸ ਲਈ ਮੈਂ ਤੈਨੂੰ ਇੱਕ ਹੋਰ ਗਿਫਟ ਦੇਵਾਂਗਾ’ ‘ਪਰ ਨਾਨਾ ਜੀ, ਕੀ ਤੁਹਾਨੂੰ ਪਤਾ ਹੈ ਕਿ ਤੁਹਾਡੀ ਇਸ ਪ੍ਰੀਖਿਆ ਕਾਰਨ ਮੇਰਾ ਕੱਲ੍ਹ ਦਾ ਦਿਨ ਕਿੰਨੀ ਬੇਚੈਨੀ ਨਾਲ ਕੱਟਿਆ?’ ‘ਹਾਂ, ਪਤਾ ਹੈ ਮੈਂ ਤੇਰੀ ਹਰੇਕ ਹਰਕਤ ਗੌਰ ਨਾਲ ਦੇਖ ਰਿਹਾ ਸੀ ਫਿਰ ਨਾਨਾ ਜੀ ਨੇ ਹਵਾਈ ਜਹਾਜ਼ ’ਚ ਚਾਬੀ ਭਰੀ ਹਵਾਈ ਜਹਾਜ਼ ਉੱਪਰ ਹਵਾ ’ਚ ਉੱਡ ਕੇ ਵਾਪਸ ਜ਼ਮੀਨ ’ਤੇ ਉੱਤਰ ਆਇਆ ‘ਇਹ ਰਿਹਾ ਡਬਲ ਗਿਫਟ, ‘ਨਾਨਾ ਜੀ ਨੇ ਕਿਹਾ ਜੌਨੀ ਨੇ ਖੁਸ਼ੀ ਨਾਲ ਤਾੜੀ ਵਜਾ ਦਿੱਤੀ – ਨਰਿੰਦਰ ਦੇਵਾਂਗਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!