ਸਰਕਾਰੀ ਯੋਜਨਾ : ਮਜ਼ਦੂਰ ਵਰਗ ਲਈ ਕਾਰਗਰ ਪੀਐੱਮ ਵਿਸ਼ਵਕਰਮਾ ਯੋਜਨਾ

ਭਾਰਤ ਦੇ ਮਜ਼ਦੂਰ ਭਰਾਵਾਂ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਵੱਡੀਆਂ ਯੋਜਨਾਵਾਂ ਨੂੰ ਚਲਾ ਰਹੇ ਹਨ ਆਏ ਦਿਨ ਮਜ਼ਦੂਰਾਂ ਨਾਲ ਜੁੜੀ ਨਵੀਆਂ ਯੋਜਨਾਵਾਂ ਸਰਕਾਰ ਵੱਲੋਂ ਲਾਂਚ ਕੀਤੀਆਂ ਜਾਂਦੀਆਂ ਹਨ 15 ਅਗਸਤ 2003 ਦੇ ਮੌਕੇ ’ਤੇ ਵੀ ਪ੍ਰਧਾਨ ਮੰਤਰੀ ਵੱਲੋਂ ਨਵੀਂ ਯੋਜਨਾ ਦਾ ਐਲਾਨ ਕੀਤਾ ਗਿਆ ਸੀ ਇਸ ਯੋਜਨਾ ਦਾ ਨਾਂਅ ਪੀਐੱਮ ਵਿਸ਼ਵਕਰਮਾ ਸ਼੍ਰਮ ਸਨਮਾਨ ਯੋਜਨਾ ਹੈ ਆਓ ਇਸ ਯੋੋਜਨਾ ਨਾਲ ਸਬੰਧਿਤ ਪਾਤਰਤਾ, ਬਿਨੈ/ਆਨਲਾਈਨ ਰਜਿਸਟੇ੍ਰਸ਼ਨ ਪ੍ਰਕਿਰਿਆ, ਦਸਤਾਵੇਜ਼ ਆਦਿ ਬਾਰੇ ਜਾਣਦੇ ਹਾਂ ਇਸ ਯੋਜਨਾ ਦੀ ਮੱਦਦ ਨਾਲ ਕਾਰੀਗਰ/ਮਜ਼ਦੂਰ ਇੱਕ ਲੱਖ ਰੁਪਏ ਤੱਕ ਦਾ ਲੋਨ 5 ਪ੍ਰਤੀਸ਼ਤ ਵਿਆਜ ਦੀ ਦਰ ਨਾਲ ਲੈ ਸਕਦੇੇ ਹਨ ਇਸ ਨਾਲ ਇਨ੍ਹਾਂ ਨੂੰ ਆਪਣਾ ਕੰਮ ਵਧਾਉਣ ’ਚ ਮੱਦਦ ਮਿਲੇਗੀ।

ਯੋਜਨਾ ਦਾ ਉਦੇਸ਼ :

ਪੀਐੱਮ ਵਿਸ਼ਵਕਰਮਾ ਕੌਸ਼ਲ ਸਨਮਾਨ ਯੋਜਨਾ ਨੂੰ ਸ਼ੁਰੂ ਕਰਨ ਦਾ ਮੁੱਖ ਉਦੇਸ਼ ਦੇਸ਼ ਦੇ ਪਰੰਪਰਿਕ ਸ਼ਿਲਪਕਾਰਾਂ ਅਤੇ ਕਾਰੀਗਰਾਂ ਅਤੇ ਦਸਤਾਵੇਜਾਂ ਜਿਵੇਂ ਤਰਖਾਣਾਂ, ਦਰਜ਼ੀ, ਟੋਕਰੀ ਬੁਣਨ ਵਾਲੇ, ਨਾਈ, ਸੁਨਿਆਰ, ਲੁਹਾਰ, ਘੁਮਿਆਰ, ਹਲਵਾਈ, ਮੋਚੀ ਆਦਿ ਮਜ਼ਦੂਰਾਂ ਨੂੰ ਵਿੱਤੀ ਮੱਦਦ ਦੇ ਕੇ ਉਨ੍ਹਾਂ ਦੇ ਵਪਾਰ ’ਚ ਤਰੱਕੀ ਲਿਆਉਣਾ ਹੈ ਇਸ ਯੋਜਨਾ ਲਈ ਸਰਕਾਰ ਵੱਲੋਂ 13000 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ।

ਯੋਜਨਾ ਦੇ ਫਾਇਦੇ

 • ਇਸ ਯੋਜਨਾ ਅਧੀਨ ਪਾਤਰ ਸ਼ਿਲਪਕਾਰ ਅਤੇ ਕਾਰੀਗਰਾਂ ਨੂੰ ਇੱਕ ਲੱਖ ਰੁਪਏ ਤੱਕ ਦਾ ਲੋਨ 5 ਪ੍ਰਤੀਸ਼ਤ ਵਿਆਜ ਦੀ ਦਰ ਨਾਲ ਦਿੱਤਾ ਜਾਵੇਗਾ।
 • ਜੇਕਰ ਲੋਨ ਲੈਣ ਵਾਲਾ ਵਿਅਕਤੀ ਸਮਾਂ ਰਹਿੰਦੇ ਹੋਏ ਉਹ ਪੈਸੇ ਵਾਪਸ ਕਰ ਦਿੰਦਾ ਹੈ ਤਾਂ ਉਸ ਨੂੰ ਯੋਜਨਾ ਅਧੀਨ 2 ਲੱਖ ਰੁਪਏ ਤੱਕ ਦੀ ਰਕਮ ਦਾ ਲੋਨ ਦਿੱਤਾ ਜਾਵੇਗਾ।
 • ਲੋਨ ਦੇਣ ਤੋਂ ਇਲਾਵਾ ਇਸ ਯੋਜਨਾ ਅਧੀਨ ਇਛੁੱਕ ਸ਼ਿਲਪਕਾਰ ਅਤੇ ਕਾਰੀਗਰਾਂ ਨੂੰ ਹੁਨਰ ਨਿਪੁੰਨ ਦੀ ਟ੍ਰੇਨਿੰਗ ਵੀ ਦਿੱਤੀ ਜਾਵੇਗੀ।
 • ਹੁਨਰ ਪ੍ਰਾਪਤ ਕਰ ਰਹੇ ਲੋਕਾਂ ’ਚੋਂ ਕੁਝ ਚੁਣਵੇਂ ਲੋਕਾਂ ਨੂੰ 500 ਰੁਪਏ ਹਰ ਰੋਜ਼ ਦੇ ਹਿਸਾਬ ਨਾਲ ਸਟਾਇਪੇਂਡ ਵੀ ਦਿੱਤਾ ਜਾਵੇਗਾ।
 • ਇਸ ਤੋਂ ਇਲਾਵਾ ਸ਼ਿਲਪਕਾਰ ਅਤੇ ਕਾਰੀਗਰਾਂ ਦੇ ਉੱਨਤ ਕਿਸਮ ਦੇ ਔਜਾਰ ਖਰੀਦਣ ਲਈ 15000 ਰੁਪਏ ਦੀ ਰਕਮ ਦਿੱਤੀ ਜਾਵੇਗੀ।
 • ਟ੍ਰੇਨਿੰਗ ਪੂਰੀ ਹੋ ਜਾਣ ਤੋਂ ਬਾਅਦ ਸ਼ਿਲਪਕਾਰ ਅਤੇ ਕਾਰੀਗਰਾਂ ਨੂੰ ਸਰਟੀਫਿਕੇਟ ਅਤੇ ਪਛਾਣ ਪੱਤਰ ਵੀ ਦਿੱਤਾ ਜਾਵੇਗਾ।

ਯੋਜਨਾ ਲਈ ਯੋਗਤਾ

 1. ਸਿਰਫ ਭਾਰਤ ਦੇ ਮੂਲ ਨਿਵਾਸੀ ਕਾਰੀਗਰਾਂ ਨੂੰ ਹੀ ਇਸ ਯੋਜਨਾ ਦਾ ਲਾਭ ਦਿੱਤਾ ਜਾਵੇਗਾ।
 2. ਇਸ ਯੋਜਨਾ ਅਧੀਨ 100 ਤੋਂ ਜ਼ਿਆਦਾ ਉਦਯੋਗ ਅਤੇ ਕਾਰੋਬਾਰ ਲਈ ਲੋਨ ਦਿੱਤਾ ਜਾਵੇਗਾ।
 3. ਇਨ੍ਹਾਂ ਕਾਰੋਬਾਰਾਂ ਨੂੰ ਸ਼ਾਮਲ ਕੀਤਾ ਗਿਆ ਹੈ।
 4. ਟੋਕਰੀ ਬੁਣਾਈ ਉਦਯੋਗ, ਫਰਨੀਚਰ ਨਾਲ ਸਬੰਧਿਤ ਆਉਣ ਵਾਲੇ, ਸੋਨੇ ਚਾਂਦੀ ਅਤੇ ਹੋਰ ਗਹਿਣਿਆਂ ਨਾਲ ਜੁੜੇ ਲੋਕ, ਫੁੱਲਾਂ ਦੀ ਮਾਲਾ ਬਣਾਉਣ ਵਾਲਾ, ਮੋਚੀ ਕਾਰੋਬਾਰ, ਮੂਰਤੀ ਨਿਰਮਾਣ, ਤਾਲਾ-ਚਾਬੀ ਦਾ ਕਾਰੋਬਾਰ ਕਰਨ ਵਾਲੇ, ਮਠਿਆਈ ਵੇਚਣ ਵਾਲੇ, ਕੱਪੜਾ ਸਿਲਾਈ ਕਰਨ ਵਾਲੇ, ਮਿੱਟੀ ਬਰਤਨ ਬਣਾਉਣ ਵਾਲੇ, ਰਾਜਮਿਸਤਰੀ, ਧੋਬੀ, ਚਿੱਤਰਕਾਰ ਆਦਿ ਇਸ ਯੋਜਨਾ ਦੇ ਲਈ ਬਿਨੈ ਕਰਨ ਦੇ ਯੋਗ ਹਨ।

ਜ਼ਰੂਰੀ ਦਸਤਾਵੇਜ਼

ਇਸ ਯੋਜਨਾ ’ਚ ਬਿਨੈ ਕਰਨ ਲਈ ਬਿਨੈਕਾਰ ਕੋਲ ਹੇਠ ਲਿਖੇ ਦਸਤਾਵੇਜ਼ ਹੋਣਾ ਜ਼ਰੂਰੀ ਹੈ ਇਨ੍ਹਾਂ ਦਸਤਾਵੇਜ਼ਾਂ ਤੋਂ ਬਿਨਾਂ ਤੁਸੀਂ ਯੋਜਨਾ ਲਈ ਬਿਨੈ ਨਹੀਂ ਕਰ ਸਕੋਗੇ।

 • ਆਧਾਰ ਕਾਰਡ
 • ਵੋਟ ਪਛਾਣ ਪੱਤਰ
 • ਕਾਰੀਗਰੀ ਨਾਲ ਸਬੰਧਿਤ ਦਸਤਾਵੇਜ਼
 • ਮੋਬਾਇਲ ਨੰਬਰ
 • ਬੈਂਕ ਖਾਤੇ ਦਾ ਵੇਰਵਾ
 • ਉਮਰ ਸਰਟੀਫਿਕੇਟ
 • ਜਾਤੀ ਸਰਟੀਫਿਕੇਟ

ਇੰਜ ਕਰੋ ਬਿਨੈ

 1. ਇਸ ਯੋਜਨਾ ’ਚ ਬਿਨੈ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਵਿਸ਼ਵਕਰਮਾ ਸ੍ਰਮ ਸਨਮਾਨ ਯੋਜਨਾ ਦੀ ਆਫਿਸ਼ੀਅਲ ਵੈੱਬਸਾਈਟ (https://pmvishwakarma.gov.in/)  ’ਤੇ ਜਾਣਾ ਹੋਵੇਗਾ।
 2. ਇਸ ਤੋਂ ਬਾਅਦ ਤੁਹਾਨੂੰ ਇਸ ਵੈੱਬਸਾਈਟ ਦੇ ਹੋਮ ਪੇਜ਼ ’ਤੇ ਵਿਸ਼ਵਕਰਮਾ ਸ੍ਰਮ ਸਨਮਾਨ ਯੋਜਨਾ ਦੀ ਲਿੰਕ ’ਤੇ ਕਲਿੱਕ ਕਰਨਾ ਹੋਵੇਗਾ
  ਗ਼ ਜਿਵੇਂ ਹੀ ਤੁਸੀਂ Çਲੰਕ ਨੂੰ ਓਪਨ ਕਰੋਂਗੇ, ਤੁਹਾਡੇ ਸਾਹਮਣੇ ਇੱਕ ਰਜਿਸਟੇ੍ਰਸਨ ਪੇਜ਼ ਖੁੱਲ੍ਹ ਜਾਵੇਗਾ, ਜਿਸ ’ਚ ਤੁਸੀਂ ਆਪਣਾ ਰਜਿਸਟੇ੍ਰਸ਼ਨ ਕਰ ਲੈਣਾ ਹੈ।
 3. ਇਸ ਪੇਜ਼ ’ਚ ਤੁਹਾਨੂੰ ਆਪਣੀ ਕੁਝ ਪਰਸਨਲ ਡਿਟੇਲ ਜਿਵੇਂ ਆਪਣਾ ਨਾਂਅ, ਕਾਰੋਬਾਰ, ਜਨਮ ਮਿਤੀ, ਮੋਬਾਇਲ ਨੰਬਰ, ਪਿਤਾ ਦਾ ਨਾਂਅ, ਸੂਬਾ, ਈਮੇਲ ਆਈਡੀ, ਜ਼ਿਲ੍ਹਾ ਆਦਿ ਭਰਨਾ ਹੋਵੇਗਾ।
 4. ਸਾਰੀ ਜਾਣਕਾਰੀ ਸਹੀ ਭਰਨ ਤੋਂ ਬਾਅਦ ਤੁਸੀਂ ਇਸ ਨੂੰ ਸੰਮਿਟ ਕਰ ਦੇਣਾ ਹੈ।
 5. ਇਸ ਤਰ੍ਹਾਂ ਤੁਹਾਡੀ ਰਜਿਸਟੇ੍ਰਸ਼ਨ ਪ੍ਰਕਿਰਿਆ ਪੂਰੀ ਹੋ ਜਾਵੇਗੀ।

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!