Gond Katira ਲੂ ਤੋਂ ਬਚਾਵੇ ‘ਗੂੰਦ ਕਤੀਰਾ’
ਜੂਨ ਮਹੀਨੇ ’ਚ ਗਰਮੀ ਆਪਣੇ ਸਿਖਰ ’ਤੇ ਹੈ ਲੂ ਵਰਸਾਉਂਦੇ ਇਸ ਮੌਸਮ ’ਚ ਜੇਕਰ ਠੰਢੀ ਤਾਸੀਰ ਦੀਆਂ ਵਸਤੂਆਂ ਦਾ ਸੇਵਨ ਨਾ ਕੀਤਾ ਜਾਵੇ, ਤਾਂ ਯਕੀਨਨ ਹੀ ਲੂ ਤੁਹਾਨੂੰ ਆਪਣੀ ਚਪੇਟ ’ਚ ਲੈ ਸਕਦੀ ਹੈ ਗਰਮੀ ਅਤੇ ਲੂ ਤੋਂ ਬਚਾਉਣ ਲਈ ‘ਗੂੰਦ ਕਤੀਰੇ’ ਦਾ ਸੇਵਨ ਕੀਤਾ ਜਾਵੇ ਤਾਂ ਇਹ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ ‘ਗੂੰਦ ਕਤੀਰਾ’ ਸਫੈਦ ਅਤੇ ਪੀਲੇ ਰੰਗ ਦੇ ਠੋਸ ਛੋਟੇ ਟੁਕੜੇ ਹੁੰਦੇ ਹਨ,
ਜਿਨ੍ਹਾਂ ਨੂੰ ਪਾਣੀ ’ਚ ਭਿਓਂ ਕੇ ਰੱਖਣ ਨਾਲ ਉਹ ਨਰਮ ਹੋ ਜਾਂਦੇ ਹਨ ਕਿਸੇ ਵੀ ਕਰਿਆਨੇ ਦੀ ਦੁਕਾਨ ’ਤੇ ਇਹ ਆਸਾਨੀ ਨਾਲ ਮਿਲ ਜਾਂਦਾ ਹੈ ਇਸ ’ਚ ਭਰਪੂਰ ਮਾਤਰਾ ’ਚ ਪ੍ਰੋਟੀਨ ਅਤੇ ਫਾੱਲਿਕ ਐਸਿਡ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ ਇਸ ਦੀ ਤਾਸੀਰ ਕਾਫੀ ਠੰਢੀ ਹੁੰਦੀ ਹੈ, ਜਿਸ ਨੂੰ ਗਰਮੀ ਦੇ ਮੌਸਮ ’ਚ ਖਾਣ ਨਾਲ ਲਾਭ ਹੁੰਦਾ ਹੈ ਗੂੰਦ ਕਤੀਰੇ ਨੂੰ ਨਿੰਬੂ ਪਾਣੀ, ਸ਼ਰਬਤ, ਲੱਛੇ, ਆਈਸਕ੍ਰੀਮ ਜਾਂ ਦੁੱਧ ’ਚ ਪਾ ਕੇ ਖਾਣਾ ਚਾਹੀਦਾ ਹੈ ਸਾਡੇ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਣ ’ਚ ਇਹ ਮੱਦਦ ਕਰਦਾ ਹੈ
ਗੂੰਦ ਕਤੀਰਾ Gond Katira ਦਿਲ ਦੀ ਕਠੋਰਤਾ ਨੂੰ ਦੂਰ ਕਰਦਾ ਹੈ ਅੰਤੜੀਆਂ ਦੀ ਖਰਾਸ਼ ਨੂੰ ਦੂਰ ਕਰਕੇ ਬਲਵਾਨ ਬਣਾਉਂਦਾ ਹੈ ਇਹ ਸਰੀਰ ਦੇ ਖੂਨ ਨੂੰ ਗਾੜ੍ਹਾ ਕਰਦਾ ਹੈ ਅਤੇ ਸਰੀਰ ’ਚੋਂ ਨਿੱਕਲਣ ਵਾਲੇ ਖੂਨ ਨੂੰ ਰੋਕਦਾ ਹੈ ਸਾਹ ਦੇ ਰੋਗ ਨੂੰ ਦੂਰ ਕਰਦਾ! ਖੰਘ ਨੂੰ ਨਸ਼ਟ ਕਰਦਾ ਪੇਸ਼ਾਬ ਦੀ ਜਲਨ, ਮਹਾਂਵਾਰੀ ਦਾ ਘੱਟ ਆਉਣਾ, ਹੱਥਾਂ-ਪੈਰਾਂ ਦੀ ਜਲਨ, ਸਿਰ ਦੀ ਜਲਨ, ਖੁਸ਼ਕੀ, ਜ਼ਿਆਦਾ ਪਿਆਸ ਲੱਗਣਾ ਆਦਿ ਰੋਗ ਵੀ ਇਸ ਦੇ ਸੇਵਨ ਨਾਲ ਠੀਕ ਹੁੰਦੇ ਹਨ
ਤਾਂ ਆਓ ਜਾਣਦੇ ਹਾਂ ਗੂੰਦ ਕਤੀਰੇ Gond Katira ਦੇ ਸੇਵਨ ਦੇੇ ਹੋਰ ਲਾਭ:-
Table of Contents
ਗਰਮੀ ਅਤੇ ਜਲਨ ਤੋਂ ਰਾਹਤ:
ਜੇਕਰ ਹੱਥਾਂ-ਪੈਰਾਂ ’ਚ ਜਲਨ ਦੀ ਸਮੱਸਿਆ ਹੋਵੇ ਤਾਂ 2 ਚਮਚ ਕਤੀਰੇ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਪਾਣੀ ’ਚ ਭਿਓਂ ਦਿਓ ਅਤੇ ਸਵੇਰੇ ਸ਼ੱਕਰ ਮਿਲਾ ਕੇ ਖਾਣ ਨਾਲ ਰਾਹਤ ਮਿਲਦੀ ਹੈ
ਲੂ ਤੋਂ ਬਚਾਅ:
ਤਪਦੀ ਗਰਮੀ ’ਚ ਘਰ ਤੋਂ ਬਾਹਰ ਜਾਣ ਨਾਲ ਲੂ ਲੱਗਣ ਦਾ ਡਰ ਰਹਿੰਦਾ ਹੈ ਇਸ ਲਈ ਜੇਕਰ ਜ਼ਿਆਦਾ ਮਹਿਸੂਸ ਹੋਵੇ, ਤਾਂ ਗੂੰਦ ਕਤੀਰਾ ਰਾਤ ਨੂੰ ਪਾਣੀ ’ਚ ਭਿਓਂ ਕੇ ਸਵੇਰੇ ਅਤੇ ਸ਼ਾਮ ਮਿਸ਼ਰੀ ਮਿਲਾ ਕੇ ਪੀਣ ਨਾਲ ਗਰਮੀਆਂ ’ਚ ਲੂ ਤੋਂ ਬਚਿਆ ਜਾ ਸਕਦਾ ਹੈ
ਕਮਜ਼ੋਰੀ ਅਤੇ ਥਕਾਣ ਨੂੰ ਮਿਟਾਓ:
ਹਰ ਰੋਜ਼ ਸਵੇਰੇ ਅੱਧਾ ਗਿਲਾਸ ਦੁੱਧ ’ਚ ਗੂੰਦ ਕਤੀਰਾ ਪਾਓ ਅਤੇ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਣ ’ਚ ਲਾਭ ਮਿਲਦਾ ਹੈ
ਖੂਨ ਦੀ ਕਮੀ ਪੂਰੀ ਕਰੋ:
10-20 ਗ੍ਰਾਮ ਗੂੰਦ ਕਤੀਰਾ ਰਾਤ ਨੂੰ ਪਾਣੀ ’ਚ ਭਿਓਂ ਦਿਓ ਅਤੇ ਸਵੇਰੇ ਉਸ ਨੂੰ ਪਾਣੀ ’ਚ ਮਿਸ਼ਰੀ ਮਿਲਾ ਕੇ ਸ਼ਰਬਤ ਬਣਾ ਕੇ ਸੇਵਨ ਕਰੋ ਰੋਜ਼ਾਨਾ ਸੇਵਨ ਕਰਨ ਨਾਲ ਖੂਨ ਦੀ ਕਮੀ ਦੀ ਪ੍ਰੇਸ਼ਾਨੀ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ
ਟਾਂਸਿਲ ਤੋਂ ਰਾਹਤ:
ਜੇਕਰ ਤੁਸੀਂ ਗਲੇ ਦੀ ਟਾਂਸਿਲ ਦੀ ਸਮੱਸਿਆ ਤੋਂ ਪ੍ਰੇਸ਼ਾਨ ਹੋ, ਤਾਂ 2 ਹਿੱਸੇ ਕਤੀਰੇ ਬਾਰੀਕ ਪੀਸ ਕੇ, ਧਨੀਏ ਦੇ ਪੱਤਿਆਂ ਦੇ ਰਸ ’ਚ ਮਿਲਾ ਕੇ ਰੋਜ਼ਾਨਾ ਗਲੇ ’ਤੇ ਲੇਪ ਕਰਨ ਨਾਲ ਆਰਾਮ ਮਿਲਦਾ ਹੈ ਗੂੰਦ ਕਤੀਰੇ ਨੂੰ ਪਾਣੀ ’ਚ ਭਿਓਂ ਲਓ ਅਤੇ ਫਿਰ ਇਸ ਦਾ ਸ਼ਰਬਤ ਬਣਾ ਕੇ ਸਵੇਰੇ-ਸ਼ਾਮ ਪੀਓ, ਇਸ ਨਾਲ ਵੀ ਗਲੇ ਦੇ ਰੋਗਾਂ ’ਚ ਪੂਰਾ ਲਾਭ ਮਿਲਦਾ ਹੈ
ਮੂੰਹ ਦੇ ਛਾਲਿਆਂ ਨੂੰ ਠੀਕ ਕਰੋ:
ਜੇਕਰ ਮੂੰਹ ’ਚ ਛਾਲੇ ਹੋ ਜਾਣ, ਤਾਂ ਗੂੰਦ ਕਤੀਰਾ ਸਭ ਤੋਂ ਵਧੀਆ ਘਰੇਲੂ ਨੁਸਖਾ ਹੈ ਇਸ ਦੇ ਠੰਡਕ ਦੇਣ ਵਾਲੇ ਗੁਣ ਛਾਲੇ ਦੀ ਸੋਜ ਅਤੇ ਦਰਦ ਤੋਂ ਰਾਹਤ ਦਿਵਾਉਂਦੇ ਹਨ ਗੂੰਦ ਕਤੀਰੇ ਦਾ ਪੇਸਟ ਛਾਲਿਆਂ ’ਤੇ ਕੁਝ ਮਿੰਟਾਂ ਤੱਕ ਲਗਾਏ ਰੱਖਣ ਨਾਲ ਦਰਦ ਅਤੇ ਸੋਜ ’ਚ ਬਹੁਤ ਆਰਾਮ ਮਿਲਦਾ ਹੈ
ਗੂੰਦ ਕਤੀਰਾ ਜੈਲੀ
ਬੱਚੇ ਜੋ ਬਾਜ਼ਾਰ ’ਚ ਵਿਕਣ ਵਾਲੀ ਜੈਲੀ ਜਾਂ ਅਜਿਹਾ ਕੁਝ ਮੰਗਦੇ ਹਨ, ਉਨ੍ਹਾਂ ਲਈ ਪੇਸ਼ ਹੈ ‘ਗੂੰਦ ਕਤੀਰਾ ਜੈਲੀ’ ਤਿਆਰ ਕਰੋ:
- 10-20 ਗ੍ਰਾਮ ਗੂੰਦ ਕਤੀਰਾ ਲੈ ਕੇ ਮਿਸ਼ਰੀ ਜਾਂ ਕੋਈ ਵੀ ਦੇਸੀ ਮਿੱਠੇ ’ਚ ਮਿਲਾ ਕੇ, 1 ਤੋਂ 1.5 ਲੀਟਰ ਪਾਣੀ ’ਚ ਭਿਓਂ ਦਿਓ
- ਸਵਾਦ ਅਨੁਸਾਰ ਗੁਲਾਬ ਜਲ ਜਾਂ ਸ਼ਹਿਦ ਇਸ ’ਚ ਮਿਲਾ ਦਿਓ
- ਮਿਸ਼ਰਨ ਠੰਡਾ-ਠੰਡਾ ਤੁਹਾਨੂੰ ਜੈਲੀ ਵਾਂਗ ਹੀ ਲੱਗੇਗਾ ਅਤੇ ਬੱਚਿਆਂ ਨੂੰ ਇਹ ਬਹੁਤ ਸਵਾਦਿਸ਼ਟ ਲੱਗੇਗਾ
- ਇਹ ਜੈਲੀ ਬੱਚਿਆਂ ਨੂੰ ਬਿਮਾਰੀਆਂ ਤੋਂ ਵੀ ਬਚਾਏਗਾ