Boxing World Champion  ਬੇਟੀਆਂ ਦਾ ਸੁਨਹਿਰੀ ਪੰਚ, ਬਣੀਆਂ ਬਾਕਸਿੰਗ ਵਰਲਡ ਚੈਂਪੀਅਨ

ਪਿਛਲੇ ਦਿਨੀਂ ਦਿੱਲੀ ਦੇ ਕੇਡੀ ਜਾਧਵ ਹਾਲ ’ਚ ਸਮਾਪਤ ਹੋਈ ਮਹਿਲਾ ਵਿਸ਼ਵ ਚੈਂਪੀਅਨਸ਼ਿਪ ’ਚ ਬਾਕਸਰ ਨੀਤੂ ਘਨਘਸ, ਸਵੀਟੀ ਬੂਰਾ, ਲਵਲੀਨਾ ਬੋਰਗੋਹਨ ਅਤੇ ਨਿਖਤ ਜ਼ਰੀਨ ਨੇ ਸੋਨਾ ਜਿੱਤ ਕੇ ਦੇਸ਼ ਲਈ ਚਾਰ ਚੰਨ ਲਗਾਏ ਰਾਸ਼ਟਰਮੰਡਲ ਖੇਡ ਗੋਲਡ ਮੈਡਲਿਸਟ ਨੀਤੂ ਘਨਘਸ ਅਤੇ ਏਸ਼ਿਆਈ ਚੈਂਪੀਅਨ ਸਵੀਟੀ ਬੂਰਾ ਨੇ ਸੋਨ ਤਮਗਾ ਹਾਸਲ ਕਰਕੇ ਦੇਸ਼ ਅਤੇ ਸੂਬੇ ਦਾ ਨਾਂਅ ਰੌਸ਼ਨ ਕੀਤਾ ਖਿਤਾਬੀ ਮੁਕਾਬਲੇ ’ਚ ਨੀਤੂ (48 ਕਿਗ੍ਰਾ) ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ

ਮੰਗੋਲੀਆ ਦੀ ਲੁਤਸਈਖਾਨ ਅਲਤਾਨਸੇਤਸੇਗ ਨੂੰ 5-0 ਨਾਲ ਹਰਾਇਆ, ਦੂਜੇ ਪਾਸੇ ਸਵੀਟੀ ਨੇ 81+ ਕਿਗ੍ਰਾ ਦੇ ਫਾਈਨਲ ’ਚ ਚੀਨ ਦੀ ਵਾਂਗ ਲਿਨਾ ਨੂੰ 4-3 ਨੂੰ ਹਰਾ ਕੇ ਭਾਰਤ ਦਾ ਝੰਡਾ ਲਹਿਰਾਇਆ ਨੀਤੂ ਨੇ ਜਿੱਤ ਤੋਂ ਬਾਅਦ ਆਪਣੇ ਪਰਿਵਾਰ ਅਤੇ ਕੋਚਾਂ, ਖਾਸ ਕਰਕੇ ਆਪਣੇ ਮੁੱਖ ਕੋਚ ਭਾਸਕਰ ਸਰ ਦਾ ਧੰਨਵਾਦ ਕੀਤਾ ਸਵੀਟੀ ਨੇ ਪ੍ਰਸ਼ੰਸਕਾਂ ਦੇ ਪਿਆਰ ਅਤੇ ਸਮਰੱਥਨ ਦਾ ਧੰਨਵਾਦ ਕੀਤਾ ਨੀਤੂ ਅਤੇ ਸਵੀਟੀ ਨੂੰ ਵਿਸ਼ਵ ਚੈਂਪੀਅਨ ਬਣਨ ’ਤੇ 82.7 ਲੱਖ ਰੁਪਏ ਦੀ ਪੁਰਸਕਾਰ ਰਕਮ ਨਾਲ ਸਨਮਾਨਿਤ ਕੀਤਾ ਗਿਆ ਜ਼ਿਕਰਯੋਗ ਹੈ ਕਿ ਵਿਸ਼ਵ ਮਹਿਲਾ ਮੁੱਕੇਬਾਜੀ ਚੈਂਪੀਅਨਸ਼ਿਪ ’ਚ 65 ਦੇਸ਼ਾਂ ਦੀਆਂ ਕਈ ਓਲੰਪਿਕ ਤਮਗਾ ਜੇਤੂਆਂ ਸਮੇਤ 324 ਮੁੱਕੇਬਾਜ਼ਾਂ ਨੇ 12 ਵੱਖ-ਵੱਖ ਭਾਰ ਵਰਗ ’ਚ ਹਿੱਸਾ ਲਿਆ

Also Read :- ਬਚਪਨ ਤੋਂ ਹੀ ਬੇਟੀਆਂ ’ਚ ਆਤਮਵਿਸ਼ਵਾਸ ਭਰਨਾ ਬੇਹੱਦ ਜ਼ਰੂਰੀ

ਸੋਨਾ ਜਿੱਤ ਕੇ ਵਾਪਸ ਆਈ ਨੀਤੂ ਘਨਘਸ ਅਤੇ ਸਵੀਟੀ ਬੂਰਾ ਨੂੰ ਮੁੱਖ ਮੰਤਰੀ ਮਨੋਹਰ ਲਾਲ ਨੇ ਸਨਮਾਨਿਤ ਕਰਕੇ ਹਰਿਆਣਾ ਉਤਕ੍ਰਸਟ ਖਿਡਾਰੀ ਸੇਵਾ ਨਿਯਮ ਅਧੀਨ ਗਰੁੱਪ-ਬੀ ਦੀ ਨੌਕਰੀ ਦਾ ਆਫਰ ਲੈਟਰ ਅਤੇ 40 ਲੱਖ ਨਗਦ ਇਨਾਮ ਦਿੱਤਾ ਸੀਐੱਮ ਮਨੋਹਰ ਲਾਲ ਨੇ ਦੋਵਾਂ ਖਿਡਾਰੀਆਂ ਦੀ ਰੱਜ ਕੇ ਪ੍ਰਸ਼ੰਸਾ ਕੀਤੀ

ਮੂਲ ਰੂਪ ਤੋਂ ਭਿਵਾਨੀ ਦੇ ਧਨਾਨਾ ਪਿੰਡ ਦੀ ਰਹਿਣ ਵਾਲੀ ਨੀਤੂ ਘਨਘਸ ਨੇ ਸਾਲ 2022 ’ਚ ਬਰਮਿੰਘਮ ’ਚ ਹੋਈਆਂ ਰਾਸ਼ਟਰਮੰਡਲ ਖੇਡਾਂ ’ਚ ਸੋਨ ਤਮਗਾ ਜਿੱਤਿਆ ਸੀ ਉਹ ਸਾਲ 2018 ’ਚ ਏਸ਼ੀਅਨ ਯੂਥ ਚੈਂਪੀਅਨਸ਼ਿਪ ਅਤੇ ਵਿਸ਼ਵ ਯੂਥ ਚੈਂਪੀਅਨਸ਼ਿਪ ’ਚ ਵੀ ਸੋਨ ਤਮਗਾ ਜਿੱਤ ਚੁੱਕੀ ਹੈ ਨੀਤੂ ਦੇ ਪਿਤਾ ਜੈਭਗਵਾਨ ਨੇ ਦੱਸਿਆ ਕਿ ਨੀਤੂ ਨੇ ਸਾਲ 2012 ’ਚ ਕੋਚ ਜਗਦੀਸ਼ ਦੇ ਮਾਰਗਦਰਸ਼ਨ ’ਚ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ ਸੀ

ਮੂਲ ਰੂਪ ਤੋਂ ਹਿਸਾਰ ਦੀ ਰਹਿਣ ਵਾਲੀ ਬਾਕਸਰ ਸਵੀਟੀ ਬੂਰਾ ਫਿਲਹਾਲ ਰੋਹਤਕ ’ਚ ਹੀ ਰਹਿ ਰਹੀ ਹੈ ਸਵੀਟੀ ਬੂਰਾ ਦੇ ਪਤੀ ਦੀਪਕ ਹੁੱਡਾ ਭਾਰਤੀ ਕਬੱਡੀ ਟੀਮ ਦੇ ਖਿਡਾਰੀ ਹਨ ਸਾਲ 2009 ’ਚ ਉਨ੍ਹਾਂ ਨੇ ਮੁੱਕੇਬਾਜ਼ੀ ਦੀ ਸ਼ੁਰੂਆਤ ਕੀਤੀ ਸੀ ਉਨ੍ਹਾਂ ਨੇ ਸਾਲ 2014 ’ਚ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਚਾਂਦੀ ਤਮਗਾ ਹਾਸਲ ਕੀਤਾ ਸੀ ਜਦਕਿ ਪਿਛਲੇ ਦਿਨੀਂ ਜਾਰਡਨ ’ਚ ਹੋਈ ਏਸ਼ਿਆਈ ਚੈਂਪੀਅਨਸ਼ਿਪ ’ਚ ਸੋਨ ਤਮਗਾ ਜਿੱਤਿਆ ਸੀ ਭੋਪਾਲ ’ਚ ਕੌਮੀ ਚੈਂਪੀਅਨਸ਼ਿਪ ’ਚ ਵੀ ਉਨ੍ਹਾਂ ਨੇ ਖਿਤਾਬ ਆਪਣੇ ਨਾਂਅ ਕੀਤਾ ਸੀ ਸਵੀਟੀ ਦਾ ਕਹਿਣਾ ਹੈ ਕਿ ਇੱਥੋਂ ਤੱਕ ਪਹੁੰਚਣ ਲਈ ਉਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ

ਨਿਖਤ ਜ਼ਰੀਨ ਨੇ ਦੂਜੀ ਵਾਰ ਜਿੱਤਿਆ ਸੋਨਾ

ਤੇਲੰਗਾਨਾ ਦੇ ਨਿਜ਼ਾਮਾਬਾਦ ਦੀ ਰਹਿਣ ਵਾਲੀ ਸਟਾਰ ਮੁੱਕੇਬਾਜ਼ ਨਿਖਤ ਜ਼ਰੀਨ ਨੇ ਵੀ ਵੀਅਤਨਾਮ ਦੀ ਥੀ ਤਾਮ ਨੁਯੇਨ ਨੂੰ 5-0 ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਵਿਸ਼ਵ ਚੈਂਪੀਅਨ ਦਾ ਤਾਜ਼ ਆਪਣੇ ਸਿਰ ਸਜਾਇਆ ਪਿਛਲੀ ਵਾਰ 52 ਕਿਗ੍ਰਾ ਵਰਗ ’ਚ ਵਿਸ਼ਵ ਚੈਂਪੀਅਨਸ਼ਿਪ ਜਿੱਤਣ ਵਾਲੀ ਨਿਖਤ ਨੇ ਇਸ ਵਾਰ 50 ਕਿਗ੍ਰਾ ਵਰਗ ’ਚ ਦੋ ਵਾਰ ਦੀ ਏਸ਼ਿਆਈ ਚੈਂਪੀਅਨ ਨੁਯੇਨ ਨੂੰ ਹਰਾ ਕੇ ਸੋਨ ਤਮਗਾ ਹਾਸਲ ਕੀਤਾ ਨਿਖਤ ਵਿਸ਼ਵ ਚੈਂਪੀਅਨਸ਼ਿਪ ’ਚ ਦੋ ਵਾਰ ਸੋਨ ਜਿੱਤਣ ਵਾਲੀ ਦੂਜੀ ਭਾਰਤੀ ਮੁੱਕੇਬਾਜ਼ ਹੈ

ਇਸ ਤੋਂ ਪਹਿਲਾਂ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕਾੱਮ (2002, 2005, 2006, 2008, 2010 ਅਤੇ 2018), ਸਰਿਤਾ ਦੇਵੀ (2006), ਜੈਨੀ ਆਰਐੱਲ (2006), ਲੇਖਾ ਕੇਸੀ (2006) ਅਤੇ ਨਿਖਤ ਜ਼ਰੀਨ (2022) ਵੀ ਭਾਰਤ ਲਈ ਇਹ ਕਾਰਨਾਮਾ ਕਰ ਚੁੱਕੀ ਹੈ ਹੁਣ ਭਾਰਤ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਕੁੱਲ ਗੋਲਡ ਮੈਡਲ ਦੀ ਗਿਣਤੀ 14 ਹੋ ਗਈ ਹੈ

ਲਵਲੀਨਾ ਨੇ ਪਹਿਲੀ ਵਾਰ ਜਿੱਤਿਆ ਸੋਨ

ਅਸਮ ਦੇ ਗੋਲਾਘਾਟ ਜ਼ਿਲ੍ਹੇ ਦੇ ਬਰੋਮੁਖੀਆ ਨਾਮਕ ਇੱਕ ਸੁਦੂਰ ਪਿੰਡ ਦੀ ਰਹਿਣ ਵਾਲੀ ਲਵਲੀਨਾ ਬੋਰਗਗੋਹੇਨ ਨੇ ਪਹਿਲੀ ਵਾਰ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ’ਚ ਗੋਲਡ ਮੈਡਲ ਆਪਣੇ ਨਾਂਅ ਕੀਤਾ ਉਨ੍ਹਾਂ ਨੇ ਅਸਟਰੇਲੀਆ ਦੀ ਕੈਟਲਿਨ ਪਾਰਕਰ ਨੂੰ 5-2 ਨਾਲ ਹਰਾ ਕੇ ਪਹਿਲੀ ਵਾਰ ਵਰਲਡ ਬਾਕਸਿੰਗ ਚੈਂਪੀਅਨਸ਼ਿਪ ’ਚ ਗੋਲਡ ਮੈਡਲ ’ਤੇ ਕਬਜ਼ਾ ਜਮਾਇਆ ਹੈ ਉਨ੍ਹਾਂ ਨੇ 75 ਕਿੱਲੋਗ੍ਰਾਮ ਭਾਰ ਵਰਗ ’ਚ ਦੇਸ਼ ਨੂੰ ਗੋਲਡ ਮੈਡਲ ਦਿਵਾਇਆ

ਇਸ ਉਪਲੱਬਧੀ ’ਤੇ ਅਸਮ ਸਰਕਾਰ ਨੇ ਉਸ ਨੂੰ 50 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਲਵਲੀਨਾ ਨੇ 2020 ਓਲੰਪਿਕ ਗੇਮਾਂ ’ਚ ਵੀ ਭਾਰਤ ਨੂੰ ਕਾਂਸੀ ਤਮਗਾ ਦਿਵਾਇਆ ਸੀ ਸਾਲ 2012 ’ਚ ਆਪਣੇ ਸਕੂਲ ’ਚ ਭਾਰਤੀ ਖੇਡ ਅਥਾਰਿਟੀ (ਸਾਈ) ਬਾਕਸਿੰਗ ਟਰਾਇਲ ’ਚ ਹਿੱਸਾ ਲੈਣ ਦੌਰਾਨ, ਲਵਲੀਨਾ ਬੋਰਗੋਹੇਨ ਦੀ ਪ੍ਰਤਿਭਾ ਨੇ ਪਦੁਮ ਬੋਰੋ ਦਾ ਧਿਆਨ ਆਪਣੇ ਵੱਲ ਖਿੱਚਿਆ ਆਖਰ ’ਚ ਉਹ ਉਨ੍ਹਾਂ ਦੇ ਬਚਪਨ ਦੇ ਕੋਚ ਬਣੇ ਸਾਲ 2017 ’ਚ ਇਨ੍ਹਾਂ ਨੇ ਕਜਾਕਿਸਤਾਨ ’ਚ ਹੋਈ ਕੌਮਾਂਤਰੀ ਬਾਕਸਿੰਗ ਚੈਂਪੀਅਨ ’ਚ ਹਿੱਸਾ ਲੈ ਕੇ ਆਪਣਾ ਪਹਿਲਾ ਕੌਮਾਂਤਰੀ ਪ੍ਰਦਰਸ਼ਨ ਕੀਤਾ, ਜਿਸ ’ਚ ਉਨ੍ਹਾਂ ਨੇ ਕਾਂਸੀ ਤਮਗਾ ਜਿੱਤਿਆ ਸੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!