loan app Mobile -sachi shiksha punjabi

ਐਪ ਤੋਂ ਅਸਾਨ ਕਰਜ਼, ਦੇ ਸਕਦਾ ਹੈ ਵੱਡੀ ਮੁਸ਼ਕਲ

ਅਜਿਹੇ ਕਈ ਐਪ ਹਨ, ਜੋ ਮਿੰਟਾਂ ’ਚ ਪ੍ਰੇਸ਼ਾਨੀ ਮੁਕਤ ਲੋਨ ਦੇਣ ਦਾ ਵਾਅਦਾ ਕਰਦੇ ਹਨ ਅਜਿਹੇ ਐਪ ਇੱਕ ਵਾਰ ਡਾਊਨਲੋਡ ਹੋਣ ਤੋਂ ਬਾਅਦ ਤੁਹਾਡੇ ਸੰਪਰਕ, ਫੋਟੋ ਅਤੇ ਆਈਡੀ ਕਾਰਡ ਪ੍ਰਾਪਤ ਕਰ ਲੈਂਦੇ ਹਨ ਅਤੇ ਬਾਅਦ ’ਚ ਉਸ ਜਾਣਕਾਰੀ ਦੀ ਵਰਤੋਂ ਤੁਹਾਡੇ ਤੋਂ ਜ਼ਬਰਨ ਵਸੂਲੀ ਕਰਨ ਲਈ ਕਰਦੇ ਹਨ ਜਦੋਂ ਗਾਹਕ ਸਮੇਂ ’ਤੇ ਭੁਗਤਾਨ ਨਹੀਂ ਕਰਦੇ ਹਨ ਅਤੇ ਕਦੇ-ਕਦੇ ਜਦੋਂ ਉਹ ਭੁਗਤਾਨ ਵੀ ਕਰਦੇ ਹਨ, ਤਾਂ ਉਹ ਇਸ ਜਾਣਕਾਰੀ ਨੂੰ ਇੱਕ ਕਾਲ ਸੈਂਟਰ ਨਾਲ ਸਾਂਝਾ ਕਰਦੇ ਹਨ, ਜਿੱਥੇ ਲੈਪਟਾਪ ਅਤੇ ਫੋਨ ਤੋਂ ਲੈਸ ਗਿਗ ਇਕੋਨਾਮੀ ਦੇ ਨੌਜਵਾਨ ਏਜੰਟਾਂ ਨੂੰ ਲੋਕਾਂ ਨੂੰ ਭੁਗਤਾਨ ਲਈ ਪ੍ਰੇਸ਼ਾਨ ਕਰਨ ਅਤੇ ਅਪਮਾਨਿਤ ਕਰਨ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ

ਲੋਨ ਲੈਣਾ ਹੁਣ ਬੇਹੱਦ ਅਸਾਨ ਅਤੇ ਸਰਲ ਹੋ ਗਿਆ ਹੈ ਹੁਣ ਜ਼ਿਆਦਾਤਰ ਲੋਕ ਆਪਣਾ ਕੰਮ ਈਐੱਮਆਈ ਅਤੇ ਲੋਨ ਜ਼ਰੀਏ ਹੀ ਕਰਦੇ ਹਨ ਇਸੇੇ ਦਾ ਫਾਇਦਾ ਲੈ ਕੇ ਲੋਨ ਦੇਣ ਵਾਲੇ ਐਪ ਲੋਨ ਦੇਣ ਦੇ ਨਾਂਅ ’ਤੇ ਤੁਹਾਡੇ ਨਾਲ ਫਰਾੱਡ ਕਰਦੇ ਹਨ ਭਾਰਤ ਦੇਸ਼ ’ਚ ਪਿਛਲੇ ਕੁਝ ਸਾਲਾਂ ’ਚ ਲੋਨ ਲੈਣ ਵਾਲਿਆਂ ਦੀ ਗਿਣਤੀ ਕਾਫੀ ਤੇਜ਼ੀ ਨਾਲ ਵਧੀ ਹੈ ਇਹੀ ਕਾਰਨ ਹੈ ਕਿ ਹੁਣ ਲੋਨ ਬੜੀ ਅਸਾਨੀ ਨਾਲ ਘਰ ਬੈਠੇ-ਬੈਠੇ ਇੱਕ ਐਪ ’ਤੇ ਮਿਲ ਜਾਂਦਾ ਹੈ ਤੁਹਾਨੂੰ ਹੁਣ ਪਹਿਲਾਂ ਵਾਂਗ ਬੈਂਕ ਜਾਣ ਦੀ ਜ਼ਰੂਰਤ ਨਹੀਂ ਹੈ ਫਿਨਟੈਕ ਕੰਪਨੀਆਂ, ਵਿੱਤੀ ਸੰਸਥਾਨ ਦੇ ਨਾਲ-ਨਾਲ ਹੁਣ ਮੋਬਾਈਲ ਐਪ ਵੀ ਤੁਹਾਨੂੰ ਕੁਝ ਮਿੰਟਾਂ ’ਚ ਲੋਨ ਦੇ ਦਿੰਦੇ ਹਨ,

ਪਰ ਇਸ ਡਿਜ਼ੀਟਾਈਜੇਸ਼ਨ ਤੋਂ ਲੋਨ ਐਪ ਫਰਾੱਡ ਦੀ ਸਮੱਸਿਆ ਵੀ ਕਾਫੀ ਵਧ ਗਈ ਹੈ ਐਪ ਜ਼ਰੀਏ ਤੁਰੰਤ ਕਰਜ਼ ਦੇ ਕੇ ਲੋਕਾਂ ਨੂੰ ਫਸਾਉਣ ਅਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਪੀੜਤ ਕਰਨ ਦਾ ਗੋਰਖਧੰਦਾ ਭਾਰਤ, ਏਸ਼ੀਆ, ਅਫਰੀਕਾ ਅਤੇ ਲੈਟਿਨ ਅਮਰੀਕਾ ਦੇ ਹੋਰ ਦੇਸ਼ਾਂ ’ਚ ਧੜੱਲੇ ਨਾਲ ਚੱਲ ਰਿਹਾ ਹੈ ਪਿਛਲੇ ਦਿਨੀਂ ਇੱਕ ਅਖਬਾਰ ਨੇ ਆਪਣੀ ਰਿਪੋਰਟ ’ਚ ਖੁਲਾਸਾ ਕੀਤਾ ਹੈ ਕਿ ਅਜਿਹੀਆਂ ਐਪਾਂ ਜ਼ਰੀਏ ਦੁਰਵਿਹਾਰ ਅਤੇ ਧਮਕੀ ਦਿੱਤੇ ਜਾਣ ਤੋਂ ਬਾਅਦ ਘੱਟ ਤੋਂ ਘੱਟ 60 ਭਾਰਤੀਆਂ ਨੇ ਖੁਦਕੁਸ਼ੀ ਕਰ ਲਈ ਹੈ ਅਜਿਹੇ ’ਚ ਤੁਹਾਨੂੰ ਲੋਨ ਲਈ ਬਿਨੈ ਕਰਦੇ ਸਮੇਂ ਖਾਸ ਕਰਕੇ ਲੋਨ ਐਪ ਤੋਂ ਹੋਣ ਵਾਲੇ ਫਰਾਡ ਤੋਂ ਬਚਣ ਲਈ ਕਈ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ

ਭਰੋਸੇਮੰਦ ਐਪ ’ਤੇ ਹੀ ਕਰੋ ਬਿਨੈ

ਸ਼ਾਇਦ ਤੁਸੀਂ ਨਹੀਂ ਜਾਣਦੇ ਹੋ ਕਿ ਤੁਹਾਨੂੰ ਜੋ ਲੋਨ ਐਪ ਜ਼ਰੀਏ ਮਿਲਦਾ ਹੈ ਉਨ੍ਹਾਂ ’ਚੋਂ ਜ਼ਿਆਦਾਤਰ ਲੋਨ ਐਪ ਅਤੇ ਫਿਨਟੈਕ ਕੰਪਨੀਆਂ ਅਣ-ਅਧਿਕਾਰਕ ਹੁੰਦੀਆਂ ਹਨ ਆਰਬੀਆਈ ਦੇ ਇੱਕ ਕਾਰਜਕਾਰੀ ਸਮੂਹ ਮੁਤਾਬਕ ਭਾਰਤ ’ਚ ਚੱਲ ਰਹੇ 1100 ਡਿਜ਼ੀਟਲ ਲੋਨ ਦੇਣ ਵਾਲੇ ਪਲੇਟਫਾਰਮਾਂ ’ਚੋਂ 600 ਨਜਾਇਜ਼ ਪਾਏ ਗਏ ਹਨ ਇਹ ਐਪ ਅਤੇ ਫਿਟਨੈਕ ਕੰਪਨੀਆਂ ਤੁਹਾਨੂੰ ਜ਼ਿਆਦਾ ਵਿਆਜ ਦਰ ਅਤੇ ਹੋਰ ਫੀਸ ’ਤੇ ਲੋਨ ਦਿੰਦੇ ਹਨ ਅਤੇ ਜੇਕਰ ਤੁਸੀਂ ਲੋਨ ਰੀ-ਪੇਮੈਂਟ ਕਰਨ ’ਚ ਥੋੜ੍ਹਾ ਵੀ ਦੇਰ ਕੀਤੀ ਤਾਂ ਇਹ ਐਪਾਂ ਤੁਹਾਨੂੰ ਪ੍ਰੇਸ਼ਾਨੀ ’ਚ ਪਾ ਦੇਣਗੀਆਂ

ਗੁੰਮਰਾਹ ਕਰਦੀਆਂ ਹਨ ਇਹ ਕੰਪਨੀਆਂ

ਇਹ ਦੇਣਦਾਰ ਅਕਸਰ ਸੰਭਾਵਿਤ ਲੈਣਦਾਰ ਨੂੰ ਲੁਭਾਉਣ ਲਈ ਸਾਈਬਰ ਅਪਰਾਧ ’ਚ ਸ਼ਾਮਲ ਹੁੰਦੇ ਹਨ ਉਹ ਪ੍ਰਮਾਣਿਕ ਦਿਖਣ ਲਈ ਡਿਜ਼ੀਟਲ ਦਸਤਾਵੇਜ਼ ਅਤੇ ਵੈੱਬ ਪੇਜ਼ ਬਣਾਉਂਦੇ ਹਨ ਅਜਿਹੀਆਂ ਐਪ ਅਤੇ ਫਿਨਟੈਕ ਕੰਪਨੀਆਂ ਲੈਣਦਾਰ ਨੂੰ ਇਹ ਵਿਸ਼ਵਾਸ ਦਿਵਾਉਣ ’ਚ ਵੀ ਗੁੰਮਰਾਹ ਕਰਦੀਆਂ ਹਨ ਕਿ ਉਹ ਇੱਕ ਜਾਇਜ਼ ਫਿਨਟੈਕ ਕੰਪਨੀ ਵੱਲੋਂ ਕੰਮ ਕਰ ਰਹੇ ਹਨ ਤਰ੍ਹਾਂ-ਤਰ੍ਹਾਂ ਦੇ ਲਾਲਚ ਤੁਹਾਨੂੰ ਦਿੰਦੇ ਹਨ ਅਤੇ ਜਿਸ ਤੋਂ ਬਾਅਦ ਇਹ ਐਪ ਤੁਹਾਨੂੰ ਲੋਨ ਦੇ ਕੇ ਤੁਹਾਡਾ ਪੂਰਾ ਸ਼ੋਸ਼ਣ ਕਰਦੇ ਹਨ

ਆਪਣੀ ਨਿੱਜਤਾ ਦਾ ਧਿਆਨ ਰੱਖੋ

ਅਕਸਰ ਲੋਕ ਲੋਨ ਲਈ ਬਿਨੈ ਕਰਦੇ ਸਮੇਂ ਵੱਖ-ਵੱਖ ਨਿੱਜੀ ਦਸਤਾਵੇਜ਼ਾਂ ਨੂੰ ਲੋਨ ਐਪ ’ਚ ਜਮ੍ਹਾ ਕਰਵਾ ਦਿੰਦੇ ਹਨ ਅਜਿਹੇ ਅਣ-ਅਧਿਕਾਰਕ ਐਪ ਤੁਹਾਡੇ ਮੋਬਾਈਲ ਫੋਨ ’ਚ ਨਿੱਜੀ ਫੋਲਡਰਾਂ ਜਿਵੇਂ ਮੈਸੇਜ, ਕਨਟੈਕਟ, ਫਾਈਲਾਂ ਆਦਿ ਤੱਕ ਦਾ ਪਹੁੰਚ ਬਣਾ ਲੈਂਦਾ ਹੈ ਅਤੇ ਬਾਅਦ ’ਚ ਉਸ ਤੋਂ ਸੁਰੱਖਿਅਤ ਡੇਟਾ ਅਤੇ ਗੁਪਤਤਾ ਦਾ ਭਰਪੂਰ ਫਾਇਦਾ ਲਿਆ ਜਾਂਦਾ ਹੈ ਕਿਸੇ ਵੀ ਐਪ ’ਤੇ ਅਪਲਾਈ ਕਰਦੇ ਹੋਏ ਆਪਣੀ ਨਿੱਜਤਾ ਦਾ ਖਾਸ ਖਿਆਲ ਰੱਖੋ ਅਤੇ ਆਪਣੀ ਨਿੱਜੀ ਜਾਣਕਾਰੀ ਦੇਣ ਤੋਂ ਬਚੋ

ਤਾਕ ’ਤੇ ਨਿਯਮ

ਨਜਾਇਜ਼ ਐਪ ਦਾ ਰੈਗੂਲੇਟਰ ਨਿਗਮਾਂ ਨਾਲ ਕੋਈ ਸੰਪਰਕ ਨਹੀਂ ਹੁੰਦਾ ਜਿਸ ਦੀ ਵਜ੍ਹਾ ਨਾਲ ਉਹ ਪਬਲਿਕ ’ਚ ਆਉਣ ਤੋਂ ਬਚਦੇ ਹਨ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਨਿਯਮ ਅਤੇ ਸ਼ਰਤਾਂ ’ਚ ਪਾਰਦਿਰਸ਼ਤਾ ਘੱਟ ਹੁੰਦੀ ਹੈ, ਜਿਸ ਕਾਰਨ ਲੋਕ ਉਨ੍ਹਾਂ ਦਾ ਸ਼ਿਕਾਰ ਬਣ ਜਾਂਦੇ ਹਨ

ਗਲਤ ਮਾਰਕੀਟਿੰਗ ਟੈਕਨੀਕ ਦੀ ਵਰਤੋਂ

ਪ੍ਰਾਈਵੇਸੀ ਦੇ ਮੁੱਦਿਆਂ ਅਤੇ ਗੈਰ-ਨੈਤਿਕ ਸੰਗ੍ਰਹਿ ਪ੍ਰਥਾਵਾਂ ਤੋਂ ਇਲਾਵਾ, ਇਹ ਲੋਨ ਦੇਣ ਵਾਲੀਆਂ ਐਪਾਂ ਗਲਤ ਮਾਰਕੀਟਿੰਗ ਟੈਕਨੀਕ ਦਾ ਇਸਤੇਮਾਲ ਕਰਦੀਆਂ ਹਨ ਅਜਿਹੀਆਂ ਐਪਾਂ ਖਿਲਾਫ ਆਰਬੀਆਈ ਨੇ ਲੋਨ ਵਸੂਲੀ ਦੇ ਤਰੀਕੇ ’ਤੇ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਪਾਲਣ ਨਾ ਕਰਨ ਵਾਲੀਆਂ ਇਨ੍ਹਾਂ ਐਪਾਂ ਅਤੇ ਫਿਨਟੈਕ ਕੰਪਨੀਆਂ ’ਤੇ ਸਖ਼ਤ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਹੈ, ਪਰ ਹੌਲੀ-ਹੌਲੀ ਇਹ ਆਪਣਾ ਮੱਕੜਜਾਲ ਫੈਲਾਉਂਦੇ ਰਹਿੰਦੇ ਹਨ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!