ਕੁਦਰਤ ਰੱਖਿਆ ਦੀ ਅਹਿਮ ਕੋਸ਼ਿਸ਼ ਪੰਛੀਆਂ ਨੂੰ ਦਿਓ ਚੋਗਾ-ਪਾਣੀ
ਪੰਛੀ ਆਉਣ, ਚੋਗਾ ਚੁਗ ਜਾਣ, ਪਾਣੀ ਪੀ ਲੈਣ…, ਵਾਹ!
ਪਤਾ ਨਹੀਂ ਕਦੋਂ ਤੋਂ ਪਿਆਸੇ ਪੰਛੀ ਪਾਣੀ ਪੀਣਗੇ ਮਈ-ਜੂਨ ਦੇ ਮਹੀਨੇ ’ਚ ਤਾਂ ਖਾਸ ਕਰਕੇ ਦਾਣਾ ਨਹੀਂ ਮਿਲਦਾ, ਸਭ ਸੁੱਕ ਜਾਂਦਾ ਹੈ ਅਤੇ ਤੁਸੀਂ ਉਨ੍ਹਾਂ ਨੂੰ ਦਾਣਾ ਪਾਉਂਦੇ ਹੋ, ਪਤਾ ਨਹੀਂ ਉਹ ਕਿਹੜੀਆਂ ਦੁਆਵਾਂ ਦੇ ਜਾਣ ਅਤੇ ਪਤਾ ਨਹੀਂ ਕਿਹੜੀ ਦੁਆ ਕਦੋਂ ਭਗਵਾਨ ਜੀ ਸੁਣ ਲੈਣ! ਇਹ ਹੈ ਸੱਚਾ ਦਾਨ, ਜੇਕਰ ਤੁਸੀਂ ਦਾਨ ਕਰਨਾ ਹੈ, ਤਾਂ ਇਸ ਤਰ੍ਹਾਂ ਦਾ ਕਰਿਆ ਕਰੋ
ਪੂਜਨੀਕ ਗੁਰੂ ਸੰਤ ਐੱਮਐੱਸਜੀ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ…
9 ਮਈ ਵਿਸ਼ਵ ਪ੍ਰਵਾਸੀ ਪੰਛੀ ਦਿਵਸ ’ਤੇ ਇੱਕ ਤੋਂ ਦੂਜੇ ਦੇਸ਼ਾਂ ’ਚ ਪ੍ਰਵਾਸ ਕਰਨ ਵਾਲੇ ਪੰਛੀਆਂ ਦਾ ਜ਼ਿਕਰ ਲਾਜ਼ਮੀ ਹੋ ਜਾਂਦਾ ਹੈ ਦੁਨੀਆਂਭਰ ’ਚ ਜੀਵ-ਜੰਤੂਆਂ ਅਤੇ ਪਸ਼ੂ-ਪੰਛੀਆਂ ਦੀਆਂ ਲੱਖਾਂ ਪ੍ਰਵਾਸੀ ਪ੍ਰਜਾਤੀਆਂ ਹਨ ਜੋ ਆਪਣੇ ਹੋਂਦ ਲਈ ਇੱਕ ਦੇਸ਼ ਤੋਂ ਦੂਜੇ ਦੇਸ਼ ਦੀਆਂ ਹੱਦਾਂ ਤੋਂ ਵੀ ਅੱਗੇ ਦਾ ਸਫਰ ਤੈਅ ਕਰਦੇ ਹਨ ਇਨ੍ਹਾਂ ’ਚ ਬਹੁਤ ਸਾਰੀਆਂ ਪ੍ਰਜਾਤੀਆਂ ਦੇ ਹੋਂਦ ’ਤੇ ਹੁਣ ਖਤਰਾ ਪੈਦਾ ਹੋ ਗਿਆ ਹੈ ਭਾਰਤ ਕਈ ਪ੍ਰਵਾਸੀ ਜਾਨਵਰਾਂ ਅਤੇ ਪੰਛੀਆਂ ਦਾ ਅਸਥਾਈ ਘਰ ਹੈ ਅਮੂਰ ਫਾਲਕਣ, ਬਾਰ ਹੈਡੇਡ ਘੀਸ, ਬਲੈਕ ਨੈਕਲੈਸ ਕਰੇਨ, ਮਰੀਨ ਟਰਟਲ, ਡੂਗੋਂਗ, ਹੰਪਬੈਕ ਵਹੇਲ ਆਦਿ ਇਨ੍ਹਾਂ ’ਚੋਂ ਕੁਝ ਮਹੱਤਵਪੂਰਨ ਪ੍ਰਜਾਤੀਆਂ ਹਨ
Also Read :- ਗੰਭੀਰ ਖ਼ਤਰੇ ’ਚ ਹੈ ਭਾਰਤੀ ਚਿੱਤੀਦਾਰ ਬਾਜ਼ ਦੀ ਪ੍ਰਜਾਤੀ
ਸਵੇਰ ਚੜ੍ਹਦੇ ਹੀ ਪੰਛੀਆਂ ਦੀ ਚਹਿਚਾਹਟ ਵਾਤਾਵਰਨ ਨੂੰ ਸੁਰਮਈ ਬਣਾ ਦਿੰਦੀ ਹੈ, ਕੰਨਾਂ ’ਚ ਗੂੰਜਦੇ ਸੁਰੀਲੇ ਬੋਲ ਤਨ-ਮਨ ਨੂੰ ਤਰੋਤਾਜ਼ਾ ਕਰ ਦਿੰਦੇ ਹਨ ਪਰ ਮਈ ਮਹੀਨੇ ’ਚ ਸਵੇਰ ਦੀ ਗਰਮੀ ਕੁਦਰਤ ਦੇ ਇਸ ਨਜ਼ਾਰੇ ਨੂੰ ਪ੍ਰਭਾਵਿਤ ਕਰਨ ਲੱਗਦੀ ਹੈ ਅਜਿਹੇ ਵਾਤਾਵਰਨ ’ਚ ਨਾ ਸਿਰਫ ਮਨੁੱਖ, ਸਗੋਂ ਪਸ਼ੂ-ਪੰਛੀ ਵੀ ਗਰਮੀ ਅਤੇ ਲੂ ਤੋਂ ਬੇਹਾਲ ਹੋਣ ਲੱਗਦੇ ਹਨ ਗਰਮੀ ਦੇ ਇਸ ਮੌਸਮ ’ਚ ਘਰ ਦੇ ਬਾਹਰ, ਛੱਤ ’ਤੇ ਜਾਂ ਬਾਲਕਨੀ ’ਚ ਪੰਛੀਆਂ ਲਈ ਦਾਣਾ-ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ, ਤਾਂ ਕਿ ਬੇਜ਼ੁਬਾਨ ਪੰਛੀ ਵੀ ਆਪਣਾ ਪੇਟ ਭਰ ਸਕਣ ਅਤੇ ਪਿਆਸ ਬੁਝਾ ਸਕਣ ਪੰਛੀਆਂ ਨੂੰ ਇਸ ਤਰ੍ਹਾਂ ਸੁਰੱਖਿਆ ਦੇ ਕੇ ਅਸੀਂ ਵਾਤਾਵਰਨ ਦੀ ਰੱਖਿਆ ਲਈ ਇੱਕ ਕਦਮ ਤਾਂ ਵਧਾਉਂਦੇ ਹੀ ਹਾਂ, ਨਾਲ ਹੀ ਅਜਿਹਾ ਕਰਕੇ ਮਨੁੱਖੀ ਜੀਵਨ ਨੂੰ ਚੰਗੀ ਸਿਹਤ ਦੇਣ ਦਾ ਸ਼ਲਾਘਾਯੋਗ ਯਤਨ ਵੀ ਹੁੰਦਾ ਹੈ
ਪਸ਼ੂ-ਪੰਛੀਆਂ ਪ੍ਰਤੀ ਅਜਿਹੀ ਹੀ ਸੋਚ ਦੇ ਧਨੀ ਡੇਰਾ ਸੱਚਾ ਸੌਦਾ ਨੇ ਪੰਛੀਆਂ-ਦੁਵਾਰ ਨਾਂਅ ਨਾਲ ਇੱਕ ਅਨੋਖੀ ਪਹਿਲ ਸ਼ੁਰੂ ਕੀਤੀ ਹੋਈ ਹੈ, ਜਿਸ ’ਚ ਕਰੋੜਾਂ ਸ਼ਰਧਾਲੂ ਪੰਛੀਆਂ ਲਈ ਆਪਣੇ-ਆਪਣੇ ਘਰਾਂ ਦੀਆਂ ਛੱਤਾਂ ਅਤੇ ਦਰਖੱਤਾਂ ’ਤੇ ਕਟੋਰੇ ਲਗਾ ਕੇ ਦਾਣਾ (ਚੋਗਾ) ਅਤੇ ਪਾਣੀ ਦੀ ਵਿਵਸਥਾ ਕਰਦੇ ਹਨ ਅਤੇ ਪੂਰੇ ਗਰਮੀ ਸੀਜ਼ਨ ’ਚ ਇਸ ਕੰਮ ਨੂੰ ਬਰਕਰਾਰ ਰੱਖਦੇ ਹਨ, ਤਾਂ ਕਿ ਕੋਈ ਬੇਜ਼ੁਬਾਨ ਭੁੱਖ ਅਤੇ ਪਿਆਸ ਨਾਲ ਬੇਹਾਲ ਹੋ ਕੇ ਆਪਣੀ ਜਾਨ ਨਾ ਗੁਆ ਬੈਠੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਜਾ ਰਹੇ 156 ਮਾਨਵਤਾ ਭਲਾਈ ਦੇ ਕਾਰਜਾਂ ’ਚ ਇਹ 37ਵਾਂ ਕੰਮ ਹੈ, ਜਿਸ ਨੂੰ ਲੈ ਕੇ ਆਮ ਲੋਕ ਵੀ ਆਪਣੀ ਹਿੱਸੇਦਾਰੀ ਖੁਸ਼ੀ-ਖੁਸ਼ੀ ਨਾਲ ਨਿਭਾਅ ਰਹੇ ਹਨ ਪੂਜਨੀਕ ਗੁਰੂ ਜੀ ਅਕਸਰ ਫਰਮਾਉਂਦੇ ਹਨ
ਕਿ ਜੇਕਰ ਤੁਸੀਂ ਇਨ੍ਹਾਂ ਭੁੱਖੇ-ਪਿਆਸੇ ਪੰਛੀਆਂ ਨੂੰ ਦਾਣਾ-ਪਾਣੀ ਦਿੰਦੇ ਹੋ ਤਾਂ ਇਹ ਬੇਜ਼ੁਬਾਨ ਤੁਹਾਨੂੰ ਦੁਆਵਾਂ ’ਚ ਬਹੁਤ ਕੁਝ ਦੇ ਜਾਂਦੇ ਹਨ ਅਸਲ ’ਚ ਇਹ ਇਨਸਾਨ ਲਈ ਉੱਤਮ ਦਾਨ ਹੈ ਵਾਤਾਵਰਨ ਦੀ ਸੁਰੱਖਿਆ ਦੀ ਇਸ ਕੋਸ਼ਿਸ਼ ਨਾਲ ਘਰ-ਪਰਿਵਾਰ ’ਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਵਿਗਿਆਨਕ ਨਜ਼ਰੀਏ ਨਾਲ ਵੀ ਪੰਛੀਆਂ ਦੀ ਸੁਰੱਖਿਆ ਜ਼ਰੂਰੀ ਹੈ ਪੰਛੀ ਖਾਧ ਲੜੀ ’ਚ ਸਭ ਤੋਂ ਉੱਪਰ ਹਨ, ਇਹ ਸਾਡੀ ਜੈਵ ਵਿਭਿੰਨਤਾ ਦੀ ਆਮ ਸਥਿਤੀ ਦੇ ਚੰਗੇ ਸੰਕੇਤਕ ਹਨ ਪੰਛੀ ਹੀ ਹਨ ਜੋ ਪੌਂਣ-ਪਾਣੀ ਨੂੰ ਸਥਿਰ ਰੱਖਦੇ ਹਨ, ਹਵਾ ਨੂੰ ਆਕਸੀਜਨ ਦਿੰਦੇ ਹਨ ਅਤੇ ਪ੍ਰਦੂਸ਼ਕਾਂ ਨੂੰ ਪੋਸ਼ਕ ਤੱਤਾਂ ’ਚ ਬਦਲਦੇ ਹਨ ਇਨ੍ਹਾਂ ਪ੍ਰਣਾਲੀਆਂ ਦੇ ਅਸਰਕਾਰੀ ਕੰਮਕਾਜ਼ ’ਚ ਪੰਛੀ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ, ਜਿਨ੍ਹਾਂ ’ਚ ਪ੍ਰਵਾਸੀ ਪੰਛੀਆਂ ਦਾ ਆਪਣਾ ਇੱਕ ਅਹਿਮ ਰੋਲ ਹੈ
‘ਲਾਰਜੈਸਟ ਬਰਡਸ ਨਰਚਰਿੰਗ’
ਡੇਰਾ ਸੱਚਾ ਸੌਦਾ ਨੇ ਸਾਢੇ 5 ਸਾਲ ਪਹਿਲਾਂ ਬਣਾਇਆ ਸੀ ਦੁਨੀਆਂ ਦਾ ਸਭ ਤੋਂ ਵੱਡਾ ਪੰਛੀ ਪੋਸ਼ਣ ਮੋਜੇਕ
ਡੇਰਾ ਸੱਚਾ ਸੌਦਾ ਨੇ ਜੀਵ ਦੀ ਭਲਾਈ ਤਹਿਤ ਪੰਛੀਆਂ ਦੀ ਸੁਰੱਖਿਆਂਾ ਦੀ ਅਨੋਖੀ ਪਹਿਲ ਕਰਦੇ ਹੋਏ ਕਈ ਤਰ੍ਹਾਂ ਦੇ ਅਨਾਜ ਦੀ ਵਰਤੋਂ ਕਰਦੇ ਹੋਏ ਦੁਨੀਆਂ ਦਾ ਸਭ ਤੋਂ ਵੱਡਾ ਪੰਛੀ ਪੋਸ਼ਣ ‘ਲਾਰਜੈਸਟ ਬਰਡਸ ਨਰਚਰਿੰਗ’ ਮੋਜੇਕ ਬਣਾ ਕੇ ਦੁਨੀਆਂ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਹੈ ਸ਼ਾਹ ਸਤਿਨਾਮ ਜੀ ਧਾਮ ਸਰਸਾ ’ਚ 20,340 ਸਕਵੇਅਰ ਫੁੱਟ ਆਕਾਰ ’ਚ ਵੱਖ-ਵੱਖ ਅਨਾਜਾਂ ਨਾਲ ਬਣਾਈ
ਇਸ ਆਕਿਰਤੀ ਨੂੰ ਦੇਖਣ ਲਈ ਲੋਕਾਂ ਦਾ ਹਜ਼ੂਮ ਉੱਮੜ ਪਿਆ ਇਸ ਆਕਿਰਤੀ ਨੂੰ ਬਣਾਉਣ ’ਚ 3737.48 ਕਿੱਲੋ ਅਨਾਜ ਦੇ ਦਾਣਿਆਂ ਦੀ ਵਰਤੋਂ ਕੀਤੀ ਗਈ ਵੱਡੀ ਗਿਣਤੀ ’ਚ ਪੰਛੀ ਦਾਣਾ ਚੁਗਦੇ ਅਤੇ ਪਾਣੀ ਪੀਂਦੇ ਹੋਏ ਦਰਸਾਏ ਗਏ, ਜੋ ਕਿ ਇੱਕ ਅਤਿ-ਮਨਮੋਹਕ ਦ੍ਰਿਸ਼ ਪੇਸ਼ ਕਰ ਰਿਹਾ ਸੀ 10 ਅਗਸਤ 2017 ਨੂੰ ਇਹ ਆਕਿਰਤੀ ਬਣਾਉਣ ਲਈ 304 ਲੋਕਾਂ (ਆਰਟਿਸਟ) ਨੇ ਆਪਣਾ ਅਹਿਮ ਯੋਗਦਾਨ ਦਿੱਤਾ ਅਤੇ 14 ਘੰਟਿਆਂ ’ਚ 113 ਗੁਣਾ 180 ਸਕਵੇਅਰ ਫੁੱਟ ’ਚ ਵੱਡੀ ਤਸਵੀਰ ਨੂੰ ਜ਼ਮੀਨ ’ਤੇ ਉਕੇਰਿਆ,
ਜੋ ਆਪਣੇ ਆਪ ’ਚ ਵਿਸ਼ਵ ਰਿਕਾਰਡ ਸੀ ਇਸ ਮਹਾਨ ਕਾਰਜ ਦੇ ਪਿੱਛੇ ਪੂਜਨੀਕ ਗੁਰੂ ਸੰਤ ਡਾ. ਐੱਮਐੱਸਜੀ ਦੀ ਪ੍ਰੇਰਨਾ ਨਿਹਿੱਤ ਹੈ ਪੂਜਨੀਕ ਗੁਰੂ ਜੀ ਨੇ ਹਮੇਸ਼ਾ ਪੰਛੀਆਂ ਨੂੰ ਦਾਣਾ ਪਾਉਣ ਅਤੇ ਵਾਤਾਵਰਨ ਅਤੇ ਜਾਨਵਰਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ’ਤੇ ਜ਼ੋਰ ਦਿੱਤਾ ਹੈ ਆਪ ਜੀ ਨੇ ਸਾਰੇ ਸ਼ਰਧਾਲੂਆਂ ਨੂੰ ਆਪਣੇ ਘਰਾਂ ਦੀਆਂ ਛੱਤਾਂ ’ਤੇ ਦਾਣਾ ਪਾਉਣ ਅਤੇ ਕਟੋਰੇ ਲਗਾ ਕੇ ਪਾਣੀ ਦੇਣ ਦੀ ਅਪੀਲ ਕੀਤੀ