Giloy is Very Effective -sachi shiksha punjabi

ਬਹੁਤ ਕਾਰਗਰ ਹੈ ਗਲੋ

ਜਦੋਂ ਤੋਂ ਸਵਾਈਨ ਫਲੂ ਦਾ ਕਹਿਰ ਵਧ ਰਿਹਾ ਹੈ, ਲੋਕ ਆਯੁਰਵੈਦ ਦੀ ਸ਼ਰਨ ਲੈ ਰਹੇ ਹਨ ਇਲਾਜ ਦੇ ਰੂਪ ਵਿੱਚ ਗਲੋ ਦਾ ਨਾਂਅ ਕਾਫ਼ੀ ਚਰਚਾ ’ਚ ਹੈ ਗਲੋ ਜਾਂ ਗੁੜੁਚੀ, ਜਿਸ ਦਾ ਵਿਗਿਆਨਕ ਨਾਂਅ ‘ਟੀਨੋਸਪੋਰਾ ਕੋਡੀਫੋਰਲੀਆ’ ਹੈ, ਦਾ ਆਯੁਰਵੈਦ ’ਚ ਇੱਕ ਮਹੱਤਵਪੂਰਨ ਸਥਾਨ ਹੈ ਇਸ ਦੇ ਖਾਸ ਗੁਣਾਂ ਕਾਰਨ ਇਸ ਨੂੰ ਅੰਮ੍ਰਿਤ ਦੇ ਬਰਾਬਰ ਸਮਝਿਆ ਜਾਂਦਾ ਹੈ ਅਤੇ ਇਸੇ ਕਾਰਨ ਇਸ ਨੂੰ ‘ਅੰਮ੍ਰਿਤਾ’ ਵੀ ਕਿਹਾ ਜਾਂਦਾ ਹੈ ਪ੍ਰਾਚੀਨ ਕਾਲ ਤੋਂ ਹੀ ਇਨ੍ਹਾਂ ਪੱਤੀਆਂ ਦੀ ਵਰਤੋਂ ਵੱਖ-ਵੱਖ ਆਯੁਰਵੈਦਿਕ ਦਵਾਈਆਂ ’ਚ ਇੱਕ ਖਾਸ ਤੱਤ ਦੇ ਰੂਪ ਵਿੱਚ ਕੀਤੀ ਜਾਂਦੀ ਹੈ

ਗਲੋ ਦੀਆਂ ਪੱਤੀਆਂ ਅਤੇ ਤਣਿਆਂ ’ਚੋਂ ਰਸ ਕੱਢ ਕੇ ਇਸਤੇਮਾਲ ’ਚ ਲਿਆਂਦਾ ਜਾਂਦਾ ਹੈ ਗਲੋਏ ਨੂੰ ਆਯੁਰਵੈਦ ’ਚ ਗਰਮ ਤਸੀਰ ਦਾ ਮੰਨਿਆ ਜਾਂਦਾ ਹੈ ਇਹ ਤੇਲੀਯ ਹੋਣ ਦੇ ਨਾਲ-ਨਾਲ ਸਵਾਦ ’ਚ ਕੌੜਾ ਅਤੇ ਹਲਕੀ ਝਨਝਨਾਹਟ ਲਿਆਉਣ ਵਾਲਾ ਹੁੰਦਾ ਹੈ ਗਲੋ ਦੇ ਗੁਣਾਂ ਦੀ ਗਿਣਤੀ ਕਾਫ਼ੀ ਲੰਮੀ ਹੈ ਇਸ ਵਿੱਚ ਸੋਜ ਘੱਟ ਕਰਨ, ਸ਼ੂਗਰ ਨੂੰ ਕੰਟਰੋਲ ਕਰਨ, ਗਠੀਆ ਰੋਗ ਨਾਲ ਲੜਨ ਤੋਂ ਇਲਾਵਾ ਸਰੀਰ ਸੋਧਨ ਦੇ ਵੀ ਗੁਣ ਮੌਜ਼ੂਦ ਹਨ ਗਲੋ ਦੇ ਇਸਤੇਮਾਲ ਨਾਲ ਸਾਹ ਸੰਬੰਧੀ ਰੋਗ, ਜਿਵੇਂ ਦਮਾ ਅਤੇ ਖੰਘ ’ਚ ਵੀ ਫਾਇਦਾ ਹੁੰਦਾ ਹੈ ਇਸ ਨੂੰ ਨਿੰਮ ਅਤੇ ਆਂਵਲੇ ਨਾਲ ਮਿਲਾ ਕੇ ਇਸਤੇਮਾਲ ਕਰਨ ਨਾਲ ਚਮੜੀ ਸਬੰਧੀ ਰੋਗ, ਜਿਵੇਂ ਐਗਜਿਮਾ ਅਤੇ ਸੋਰਾਈਸਿਸ ਦੂਰ ਕੀਤੇ ਜਾ ਸਕਦੇ ਹਨ ਇਸ ਨੂੰ ਖੂਨ ਦੀ ਕਮੀ, ਪੀਲੀਆ ਅਤੇ ਕੁਝ ਰੋਗਾਂ ਦੇ ਇਲਾਜ ’ਚ ਕਾਰਗਰ ਮੰਨਿਆ ਜਾਂਦਾ ਹੈ

ਸੋਜ ਘੱਟ ਕਰਨ ਦੇ ਗੁਣ ਦੇ ਕਾਰਨ, ਇਹ ਗਠੀਆ ਅਤੇ ਆਥਰਾਈਟਿਸ ਤੋਂ ਬਚਾਅ ’ਚ ਬਹੁਤ ਜ਼ਿਆਦਾ ਲਾਭਕਾਰੀ ਹੈ ਗਲੋ ਦੇ ਪਾਊਡਰ ਨੂੰ ਸੌਂਫ ਦੀ ਬਰਾਬਰ ਮਾਤਰਾ ਅਤੇ ਗੁਗੁਲ ਨਾਲ ਮਿਲਾ ਕੇ ਦਿਨ ’ਚ ਦੋ ਵਾਰ ਲੈਣ ਨਾਲ ਇਨ੍ਹਾਂ ਬਿਮਾਰੀਆਂ ’ਚ ਕਾਫ਼ੀ ਲਾਭ ਮਿਲਦਾ ਹੈ ਇਸ ਤਰ੍ਹਾਂ ਜੇਕਰ ਤਾਜੀਆਂ ਪੱਤੀਆਂ ਜਾਂ ਤਣਾ ਮੁਹੱਈਆ ਹੋਵੇ ਤਾਂ ਇਨ੍ਹਾਂ ਦਾ ਜੂਸ ਪੀਣ ਨਾਲ ਵੀ ਆਰਾਮ ਹੁੰਦਾ ਹੈ ਆਯੁਰਵੈਦ ਦੇ ਹਿਸਾਬ ਨਾਲ ਗਲੋਏ ਰਸਾਇਣ ਭਾਵ ਤਾਜ਼ਗੀ ਲਿਆਉਣ ਵਾਲੇ ਤੱਤ ਦੇ ਰੂਪ ਵਿੱਚ ਕੰਮ ਕਰਦਾ ਹੈ ਇਸ ਨਾਲ ਇਮਊਨਿਟੀ ਸਿਸਟਮ ’ਚ ਸੁਧਾਰ ਆਉਂਦਾ ਹੈ ਅਤੇ ਸਰੀਰ ’ਚ ਅਤਿ ਜਰੂਰੀ ਚਿੱਟੇ ਸੈੱਲਾਂ ਦੀ ਕੰਮ ਕਰਨ ਦੀ ਸਮਰੱਥਾ ਵਧਦੀ ਹੈ ਇਹ ਸਰੀਰ ਦੇ ਅੰਦਰ ਸਫਾਈ ਕਰਕੇ ਲੀਵਰ ਅਤੇ ਕਿਡਨੀ ਦੇ ਕੰਮ ਨੂੰ ਸੁਚਾਰੂ ਬਣਾਉਂਦਾ ਹੈ ਇਹ ਸਰੀਰ ਨੂੰ ਬੈਕਟੀਰੀਆ ਜਨਿਤ ਰੋਗਾਂ ਤੋਂ ਸੁਰੱਖਿਅਤ ਰੱਖਦਾ ਹੈ

ਲੰਬੇ ਸਮੇਂ ਤੋਂ ਚੱਲਣ ਵਾਲੇ ਬੁਖਾਰ ਦੇ ਇਲਾਜ ’ਚ ਗਲੋਏ ਕਾਫ਼ੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਇਹ ਸਰੀਰ ’ਚ ਖੂਨ ਪਲੇਟਲੇਟਸ ਦੀ ਗਿਣਤੀ ਵਧਾਉਂਦਾ ਹੈ ਜਿਸ ਨਾਲ ਇਹ ਡੇਂਗੂ ਤੇ ਸਵਾਈਨ ਫਲੂ ਰੋਗਾਂ ਤੋਂ ਛੁਟਕਾਰਾ ਦਵਾਉਣ ’ਚ ਬਹੁਤ ਕਾਰਗਰ ਹੈ ਇਸ ਦੇ ਰੋਜ਼ਾਨਾ ਇਸਤੇਮਾਲ ਨਾਲ ਮਲੇਰੀਆ ਬੁਖਾਰ ਤੋਂ ਬਚਿਆ ਜਾ ਸਕਦਾ ਹੈ ਗਲੋ ਦੇ ਚੂਰਨ ਨੂੰ ਸ਼ਹਿਦ ਨਾਲ ਮਿਲਾ ਕੇ ਇਸਤੇਮਾਲ ਕਰਨਾ ਚਾਹੀਦਾ ਹੈ ਸਰੀਰ ’ਚ ਪਾਚਨਤੰਤਰ ਨੂੰ ਸੁਧਾਰਨ ’ਚ ਗਲੋ ਕਾਫ਼ੀ ਮਦਦਗਾਰ ਹੁੰਦਾ ਹੈ ਗਲੋ ਦੇ ਚੂਰਨ ਨੂੰ ਆਂਵਲਾ ਚੂਰਨ ਜਾਂ ਮੁਰੱਬੇ ਨਾਲ ਖਾਣ ਨਾਲ ਗੈਸ ’ਚ ਫਾਇਦਾ ਹੁੰਦਾ ਹੈ ਗਲੋ ਦੇ ਜੂਸ ਨੂੰ ਲੱਸੀ ’ਚ ਮਿਲਾ ਕੇ ਪੀਣ ਨਾਲ ਅਪਚਣ ਦੀ ਸਮੱਸਿਆ ਦੂਰ ਹੁੰਦੀ ਹੈ ਅਤੇ ਨਾਲ ਹੀ ਬਵਾਸੀਰ ਤੋਂ ਵੀ ਛੁਟਕਾਰਾ ਮਿਲਦਾ ਹੈ

ਗਲੋ ’ਚ ਸਰੀਰ ’ਚ ਸ਼ੂਗਰ ਅਤੇ ਲਿਪਿਡ ਦੇ ਪੱਧਰ ਨੂੰ ਘੱਟ ਕਰਨ ਦਾ ਖਾਸ ਗੁਣ ਹੁੰਦਾ ਹੈ ਇਸ ਦੇ ਇਸ ਗੁਣ ਕਾਰਨ ਇਹ ਡਾਇਬਟੀਜ਼ ਟਾਈਪ 2 ਦੇ ਇਲਾਜ ’ਚ ਬਹੁਤ ਕਾਰਗਰ ਹੈ ਗਲੋ ਏਡਾਪਟੋਜੇਨਿਕ ਹਰਬ ਹੈ ਇਹ ਮਾਨਸਿਕ ਦਬਾਅ ਅਤੇ ਚਿੰਤਾ ਨੂੰ ਦੂਰ ਕਰਨ ਲਈ ਉਪਯੋਗ ’ਚ ਬਹੁਤ ਜ਼ਿਆਦਾ ਲਾਭਕਾਰੀ ਹੈ ਗਲੋ ਚੂਰਨ ਨੂੰ ਅਸ਼ਵਗੰਧਾ ਅਤੇ ਸ਼ਤਾਵਰ ਨਾਲ ਮਿਲਾ ਕੇ ਇਸਤੇਮਾਲ ਕੀਤਾ ਜਾਂਦਾ ਹੈ ਇਸ ਵਿੱਚ ਯਾਦਦਾਸ਼ਤ ਵਧਾਉਣ ਦਾ ਵੀ ਵੱਡਾ ਗੁਣ ਹੁੰਦਾ ਹੈ

ਇਹ ਸਰੀਰ ਅਤੇ ਦਿਮਾਗ ’ਤੇ ਉਮਰ ਵਧਣ ਦੇ ਪ੍ਰਭਾਵ ਦੀ ਗਤੀ ਨੂੰ ਘੱਟ ਕਰਦਾ ਹੈ ਆਪਣੇ ਅਣਗਿਣਤ ਗੁਣਾਂ ਨਾਲ ਗਲੋ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੈਧਿਆਨਯੋਗ ਗੱਲ ਇਹ ਵੀ ਹੈ ਕਿ ਕੁਝ ਲੋਕਾਂ ’ਚ ਇਸ ਤੋਂ ਉਲਟ ਅਸਰ ਪੈ ਸਕਦੇ ਹਨ ਇਸ ਨਾਲ ਕੁਝ ਲੋਕਾਂ ਦੀ ਪਾਚਨ ਕਿਰਿਆ ਖਰਾਬ ਵੀ ਹੋ ਸਕਦੀ ਹੈ ਅਤੇ ਗਰਭਵਤੀ ਮਹਿਲਾਵਾਂ ਨੂੰ ਬਿਨਾ ਡਾਕਟਰੀ ਸਲਾਹ ਦੇ ਇਸਦੇ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!