Success ਬਣੋ ਸਭ ਦੇ ਭਰੋਸੇਮੰਦ
ਕੰਪਨੀਆਂ ਚਾਹੁੰਦੀਆਂ ਹਨ ਕਿ ਤੁਸੀਂ ਉਨ੍ਹਾਂ ’ਤੇ ਭਰੋਸਾ ਕਰੋ ਸਹਿਯੋਗੀਆਂ ਨੂੰ ਆਪਣਾ ਕੰਮ ਕਰਾਉਣ ਲਈ ਤੁਹਾਡੇ ਭਰੋਸੇ ਦੀ ਜ਼ਰੂਰਤ ਹੁੰਦੀ ਹੈ ਕਈ ਮਾਈਨਿਆਂ ’ਚ ਇਹ ਭਰੋਸਾ ਹੀ ਹੈ ਜੋ ਸਾਨੂੰ ਤੁਹਾਡੇ ਨਾਲ ਜੋੜਦਾ ਹੈ, ਸਾਡੇ ਵਿੱਚ ਤਾਲਮੇਲ ਨੂੰ ਵਧਾਉਂਦਾ ਹੈ, ਜਿਸ ਨਾਲ ਕੰਮ ਵਧੀਆ ਹੁੰਦਾ ਹੈ ਅਸੀਂ ਆੱਨਲਾਈਨ ਸ਼ਾਪਿੰਗ ਸਾਈਟ ਤੋਂ ਸਮਾਨ ਖਰੀਦਦੇ ਹਾਂ ਅਤੇ ਭੁਗਤਾਨ ਕਰਦੇ ਹਾਂ ਇਹ ਸਭ ਕੁਝ ਸਿਰਫ ਭਰੋਸੇ ਦੇ ਸਹਾਰੇ ਹੀ ਚੱਲਦਾ ਹੈ
ਹਰ ਵਾਰ ਜਦੋਂ ਅਸੀਂ ਕਿਸੇ ਦੂਜੇ ਨਾਲ ਗੱਲ ਕਰਦੇ ਹਾਂ ਤਾਂ ਇਹ ਮੰਨਦੇ ਹਾਂ ਕਿ ਉਹ ਭਰੋਸੇਮੰਦ ਹੋਵੇਗਾ ਪਰ ਸਿਰਫ ਚੰਗੀ ਨੀਅਤ-ਭਰ ਨਾਲ ਭਰੋਸਾ ਹਾਸਲ ਨਹੀਂ ਹੁੰਦਾ ਇਸ ਦੇ ਲਈ ਤੁਹਾਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਕਿਸੇ ਵੀ ਕੰਪਨੀ ਲਈ ਵਿਸ਼ਵਾਸ ਹਾਸਲ ਕਰਨਾ ਉਨ੍ਹਾਂ ਦੇ ਡੀਐੱਨਏ ’ਚ ਸ਼ਾਮਲ ਹੁੰਦਾ ਹੈ ਇਹ ਸਿਰਫ ਗੱਲਾਂ ਤੋਂ ਜ਼ਾਹਿਰ ਨਹੀਂ ਹੋਵੇਗਾ ਸਗੋਂ ਕੰਪਨੀ ਦੇ ਬੋਰਡ ਰੂਮ ਤੋਂ ਲੈ ਕੇ ਐਕਾਜ਼ੀਕਿਊਟਿਵ ਟੀਮ ਤੱਕ, ਫੈਕਟਰੀ ਦੇ ਫਲੋਰ ਤੋਂ ਲੈ ਕੇ ਰਿਸੈਪਸ਼ਨ ਤੱਕ ਉਹ ਤੁਹਾਡੇ ਆਪਣੇ ਭਰੋਸੇਮੰਦ ਹੋਣ ਦਾ ਅਹਿਸਾਸ ਕਰਾਉਂਦੇ ਹਨ
Also Read :-
ਕੰਪਨੀਆਂ ਨੂੰ ਭਰੋਸੇਮੰਦ ਲੋਕਾਂ ਦੀ ਹੀ ਤਲਾਸ਼ ਵੀ ਹੁੰਦੀ ਹੈ ਅਜਿਹੇ ’ਚ ਤੁਸੀਂ ਕਿਵੇਂ ਸਾਬਤ ਕਰੋਂਗੇ ਕਿ ਤੁਸੀਂ ਭਰੋਸੇਮੰਦ ਹੋ? ਇਸ ਸੰਬੰਧੀ ਚਾਰ ਮੁੱਖ ਗੱਲਾਂ ਹਨ ਜੋ ਕਾਰੋਬਾਰ ਤੋਂ ਲੈ ਕੇ ਨਿੱਜੀ ਮਸਲਿਆਂ ’ਤੇ ਬਰਾਬਰ ਲਾਗੂ ਹੁੰਦੀਆਂ ਹਨ ਤੁਹਾਡਾ ਕੰਮ ਤੁਹਾਡੇ ਸ਼ਬਦਾਂ ਤੋਂ ਕਿਤੇ ਜ਼ਿਆਦਾ ਅਸਰਦਾਰ ਹੁੰਦਾ ਹੈ ਸਿਰਫ ਇਹ ਕਹਿਣਾ ਹੈ ਕਿ ਮੇਰਾ ਭਰੋਸਾ ਕਰੋ ਜਾਂ ਫਿਰ ਇਸ ਮਿਸ਼ਨ ’ਚ ਸਾਵਧਾਨੀ ਨਾਲ ਜੁਟਣਾ ਲੋਂੜੀਦਾ ਨਹੀਂ ਹੁੰਦਾ
ਨਿੱਜੀ ਤੌਰ ’ਤੇ, ਸਮੇਂ ਦਾ ਪਾਬੰਦ ਹੋਣਾ, ਮੀਟਿੰਗ ਦੀ ਡੈੱਡਲਾਈਨ ਦਾ ਖਿਆਲ ਰੱਖਣਾ, ਸਵਾਲਾਂ ਦੇ ਸਿੱਧੇ ਜਵਾਬ ਦੇਣਾ, ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਦਾ ਤੁਹਾਡੇ ਸਹਿਯੋਗੀ ਅਤੇ ਖਪਤਕਾਰਾਂ ਦੋਵਾਂ ’ਤੇ ਡੂੰਘਾ ਅਸਰ ਹੁੰਦਾ ਹੈ ਇਹ ਚੀਜ਼ਾਂ ਕਾਰੋਬਾਰ ’ਤੇ ਵੀ ਲਾਗੂ ਹੁੰਦੀਆਂ ਹਨ ਤੁਸੀਂ ਆਪਣੇ ਕਾਰੋਬਾਰ ਪ੍ਰਤੀਬੱਧਤਾਵਾਂ ਤੋਂ ਇਲਾਵਾ ਕਾਰੋਬਾਰੀ ਸਬੰਧਾਂ ਪ੍ਰਤੀ ਸਪੱਸ਼ਟ ਹੋ ਅਤੇ ਦਿਨ-ਪ੍ਰਤੀ-ਦਿਨ ਇਸ ਤਰ੍ਹਾਂ ਵਿਹਾਰ ਕਰੋ, ਜਿਸ ਨਾਲ ਲੱਗੇ ਕਿ ਤੁਹਾਡੀ ਸੰਸਥਾ ਸਨਮਾਨਯੋਗ ਹੈ
ਭਰੋਸਾ ਹਾਸਲ ਕਰਨ ਦੇ ਰਸਤੇ ’ਚ ਗੋਪਨੀਅਤਾ ਜਾਂ ਫਿਰ ਸਵਾਂਗ ਕਰਨਾ ਸਭ ਤੋਂ ਵੱਡੀ ਰੁਕਾਵਟ ਹੈ ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਕਾਰੋਬਾਰ ’ਚ ਕੁਝ ਚੀਜ਼ਾਂ ਨੂੰ ਗੁਪਤ ਰੱਖਣਾ ਹੁੰਦਾ ਹੈ ਪਰ ਅਜਿਹੇ ਤਰੀਕੇ ਹੁੰਦੇ ਹਨ ਜਿਨ੍ਹਾਂ ਜ਼ਰੀਏ ਕੰਪਨੀਆਂ ਗੁਪਤ ਜਾਣਕਾਰੀ ਲੀਕ ਕੀਤੇ ਬਿਨਾਂ ਆਪਣੇ ਕੰਮ ਨੂੰ ਕਰ ਸਕਦੀਆਂ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਲੋਕ ਜਾਂ ਫਿਰ ਤੁਹਾਡੀ ਕੰਪਨੀ ਤੁਹਾਡੇ ’ਤੇ ਭਰੋਸਾ ਕਰੇ ਤਾਂ ਤੁਸੀਂ ਘੱਟ ਤੋਂ ਘੱਟ ਵੈਸੀ ਜਾਣਕਾਰੀ ਸ਼ੇਅਰ ਕਰਨਾ ਚਾਹੋਗੇ ਜੋ ਤੁਹਾਡੇ ਫੈਸਲੇ ਦੇ ਪੱਖ ’ਚ ਹੋਵੇ ਸਵਾਲਾਂ ਦੇ ਸਨਮਾਨਪੂਰਵਕ ਜਵਾਬ ਦੇਣ ਨਾਲ ਅਤੇ ਲੋਕਾਂ ਨੂੰ ਸਵਾਲ ਪੁੱਛਣ ਦੀ ਇਜਾਜ਼ਤ ਦੇਣ ਨਾਲ ਉਨ੍ਹਾਂ ਦਾ ਭਰੋਸਾ ਤੁਹਾਡੇ ਪ੍ਰਤੀ ਬਣਦਾ ਹੈ
ਪਰ ਜੇਕਰ ਤੁਸੀਂ ਤਿੱਖੇ ਢੰਗ ਨਾਲ ਜਵਾਬ ਦਿਓ ਜਾਂ ਫਿਰ ਰੱਖਿਆਤਮਕ ਤਰੀਕੇ ਨਾਲ ਵਾਰ-ਵਾਰ ਪੁੱਛੋਂ ਕਿ ਕੀ ਤੁਸੀਂ ਮੇਰੇ ’ਤੇ ਭਰੋਸਾ ਕਰਦੇ ਹੋ, ਤਾਂ ਗਲਤ ਸੰਕੇਤ ਜਾਏਗਾ ਦੂਜਾ ਸ਼ਖ਼ਸ ਅਜਿਹੇ ’ਚ ਸਹੀ ਜਾਂ ਗਲਤ ਕੋਈ ਵੀ ਫੈਸਲਾ ਲੈ ਸਕਦਾ ਹੈ ਜਾਂ ਫਿਰ ਸੋਚ ਸਕਦਾ ਹੈ ਕਿ ਸ਼ਾਇਦ ਤੁਸੀਂ ਕੁਝ ਛੁਪਾ ਰਹੇ ਹੋ ਲੋਕ ਲਗਾਤਾਰ ਬਿਹਤਰ ਕੰਮ ਹੁੰਦੇ ਹੋਏ ਦੇਖਣਾ ਚਾਹੁੰੰਦੇ ਹਨ ਉਹ ਇਹ ਵੀ ਦੇਖਣਾ ਚਾਹੁੰਦੇ ਹਨ ਕਿ ਗੜਬੜੀਆਂ ਲਈ ਜਿੰਮੇਵਾਰ ਲੋਕਾਂ ਬਾਰੇ ਕੀ ਕਾਰਵਾਈ ਹੋਈ ਉਹ ਬਦਲਾਅ ਦੇਖਣਾ ਚਾਹੁੰਦੇ ਹਨ, ਤਾਂ ਕਿਤੇ ਜਾ ਕੇ ਲੰਮੇ ਸਮੇਂ ’ਚ ਤੁਸੀਂ ਭਰੋਸਾ ਹਾਸਲ ਕਰ ਪਾਉਂਦੇ ਹੋ ਇੱਕ ਸਮਾਂ ਸੀ ਜਦੋਂ ਕਾਰੋਬਾਰੀ ਲੀਡਰ ਇਹ ਸੋਚਦੇ ਸੀ ਕਿ ਅੰਤ ਨਾਲ ਹੀ ਯੋਗਤਾ ਸਾਬਤ ਹੋ ਜਾਂਦੀ ਹੈ
ਜਦੋਂ ਤੱਕ ਕੰਪਨੀਆਂ ਆਪਣੇ ਨਿਵੇਸ਼ਕਾਂ ਨੂੰ ਬਿਹਤਰ ਨਤੀਜੇ ਦੇ ਰਹੀਆਂ ਸਨ ਅਤੇ ਬਾਕੀ ਚੀਜ਼ਾਂ ਵੀ ਠੀਕ ਸਨ, ਉਦੋਂ ਤੱਕ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਸਨ ਕਿ ਨਤੀਜੇ ਹਾਸਲ ਕਰਨ ’ਚ ਵਾਤਾਵਰਨ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ, ਜਾਂ ਫਿਰ ਕਾਮਿਆਂ ਨੂੰ ਘੱਟ ਤਨਖਾਹ ਤਾਂ ਨਹੀਂ ਮਿਲ ਰਹੀ ਜਾਂ ਫਿਰ ਪ੍ਰਸ਼ਾਸਨ ਖਰਾਬ ਤਾਂ ਨਹੀਂ ਹੈ ਸਭ ਕੁਝ ਚੱਲ ਜਾਂਦਾ ਸੀ ਪਰ ਹੁਣ ਨਾ ਤਾਂ ਖਪਤਕਾਰ, ਨਾ ਹੀ ਕਲਾਇੰਟ ਅਤੇ ਨਾ ਹੀ ਸਮਾਜ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਹੈ ਕੰਪਨੀਆਂ ਨੂੰ ਹੁਣ ਵਿਸ਼ਵਾਸ ਹਾਸਲ ਕਰਨ ਲਈ ਚੰਗੇ ਕਾਰਪੋਰੇਟ ਨਾਗਰਿਕ ਦੇ ਤੌਰ ’ਤੇ ਵਿਹਾਰ ਕਰਨਾ ਪੈ ਰਿਹਾ ਹੈ ਤੇ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨੂੰ ਵੀ ਨਿਭਾਉਣਾ ਪੈ ਰਿਹਾ ਹੈ
ਇਹ ਸਾਰੀਆਂ ਗੱਲਾਂ ਨਿੱਜੀ ਵਿਹਾਰ ਲਈ ਵੀ ਸਹੀ ਹਨ ਆਪਣੇ ਸਹਿਯੋਗੀਆਂ ਅਤੇ ਕਲਾਇੰਟ ਨੂੰ ਸਨਮਾਨ ਦੇ ਕੇ ਹੀ ਤੁਸੀਂ ਅੱਗੇ ਵਧ ਸਕਦੇ ਹੋ ਜੇਕਰ ਕੋਈ ਅਨੈਤਿਕ ਵਿਹਾਰ ਕਰਕੇ ਅੱਗੇ ਵਧਦਾ ਹੈ ਤਾਂ ਵੀ ਉਸ ਨੂੰ ਜਲਦ ਹੀ ਪਤਾ ਲੱਗ ਜਾਂਦਾ ਹੈ ਕਿ ਸਮਾਜ ਦਾ ਕੋਈ ਸਮੂਹ ਵੀ ਉਸ ਦਾ ਸਾਥ ਦੇਣ ਨੂੰ ਤਿਆਰ ਨਹੀਂ ਹੋਵੇਗਾ
ਇਹ ਬੇਹੱਦ ਸਿੱਧਾ ਮਸਲਾ ਹੈ ਜੇਕਰ ਤੁਸੀਂ ਕੁਝ ਵੀ ਗਲਤ ਕਰਦੇ ਹੋ ਤਾਂ ਉਸ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਵਿਅਕਤੀ ਦੇ ਤੌਰ ’ਤੇ ਵੀ ਅਤੇ ਕਾਰੋਬਾਰ ਦੇ ਤੌਰ ’ਤੇ ਵੀ ਇਹ ਬੇਹੱਦ ਆਮ ਜਿਹੀ ਗੱਲ ਹੈ ਜੇਕਰ ਕੋਈ ਸ਼ਖ਼ਸ ਜਾਂ ਫਿਰ ਸੰਸਥਾ ਆਪਣੀ ਗਲਤੀ ਮੰਨ ਲੈਂਦੀ ਹੈ ਤਾਂ ਲੋਕ ਆਮ ਤੌਰ ’ਤੇ ਮੁਆਫ ਕਰ ਦਿੰਦੇ ਹਨ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਵੀ ਹੋਣੀ ਚਾਹੀਦੀ ਹੈ ਸਪੱਸ਼ਟਤਾ ਅਤੇ ਪਾਰਦਰਸ਼ਿਤਾ ਨਾਲ ਕੰਮ ਕਰਨਾ ਚਾਹੀਦਾ ਹੈ ਇਸ ਨਾਲ ਭਰੋਸਾ ਵਧਦਾ ਹੈ