joint pain in winter-sachi shiksha punjabi

ਠੰਢ ਦਿੰਦੀ ਹੈ ਜੋੜਾਂ ’ਚ ਦਰਦ ਦਾ ਦੰਡ

ਠੰਢ ਦਾ ਮੌਸਮ ਆਉਂਦੇ ਹੀ ਲੋਕਾਂ ਨੂੰ ਜੋੜਾਂ ’ਚ ਦਰਦ, ਮਾਸਪੇਸ਼ੀਆਂ ’ਚ ਦਰਦ ਦੀਆਂ ਪੇ੍ਰਸ਼ਾਨੀਆਂ ਹੋਣ ਲਗਦੀਆਂ ਹਨ ਮੌਸਮ ’ਚ ਬਦਲਾਅ, ਤਾਪਮਾਨ ’ਚ ਗਿਰਾਵਟ ਨਾਲ ਹੀ ਬਹੁਤ ਲੋਕ ਇਸ ਤੋਂ ਪ੍ਰੇਸ਼ਾਨ ਨਜ਼ਰ ਆਉਂਦੇ ਹਨ ਠੰਢ ਦੇ ਸਮੇਂ ਲੋਕਾਂ ਨੂੰ ਆਪਣੇ ਜੋੜਾਂ ਅਤੇ ਹੱਡੀਆਂ ’ਤੇ ਖਾਸ ਧਿਆਨ ਦੇਣਾ ਪੈਂਦਾ ਹੈ। ਇਹ ਮੌਸਮ ਬੱਚੇ, ਕਮਜ਼ੋਰ ਅਤੇ ਉਮਰਦਰਾਜ ਲੋਕਾਂ ਦੇ ਸਰੀਰ ’ਚ ਮੌਜ਼ੂਦ ਵਿਟਾਮਿਨ-ਡੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦਾ ਹੈ ਜੋ ਹੱਡੀਆਂ ਲਈ ਬਹੁਤ ਜ਼ਰੂਰੀ ਹੈ ਕੈਲਸ਼ੀਅਮ ਅਤੇ ਵਿਟਾਮਿਨ-ਡੀ ਸਾਨੂੰ ਭੋਜਨ, ਪੂਰਕ ਆਹਾਰ ਜਾਂ ਸੂਰਜ ਤੋਂ ਮਿਲਦੇ ਹਨ ਜਿਸ ਨਾਲ ਬਚਪਨ ਤੋਂ ਜਵਾਨੀ ਤੱਕ ਹੱਡੀਆਂ ਬਣਦੀਆਂ ਹਨ ਅਤੇ ਅਧੇੜ ਉਮਰ ਤੋਂ ਲੈ ਕੇ ਉਸ ਤੋਂ ਬਾਅਦ ਤੱਕ ਸਾਨੂੰ ਸਿਹਤਮੰਦ ਬਣਾਏ ਰੱਖਣ ’ਚ ਮੱਦਦ ਮਿਲਦੀ ਹੈ।

ਕਮੀ ਵਿਟਾਮਿਨ-ਡੀ ਦੀ

ਹੱਡੀਆਂ ਦੀ ਮਜ਼ਬੂਤੀ ਲਈ ਵਿਟਾਮਿਨ-ਡੀ ਜ਼ਰੂਰੀ ਹੈ ਜੋ ਸਾਨੂੰ ਸੂਰਜ ਦੀ ਧੁੱਪ ਤੋਂ ਮਿਲ ਜਾਂਦਾ ਹੈ ਸੂਰਜ ਦੀ ਧੁੱਪ ’ਚ ਅਲਟਰਾਵਾਇਲੇਟ (ਪਰਾਬੈਂਗਣੀ) ਕਿਰਨਾਂ ਹੁੰਦੀਆਂ ਹਨ ਇਸੇ ਨੂੰ ਸਾਡੀ ਚਮੜੀ ਸੋਕ ਕੇ ਉਸ ’ਚੋਂ ਵਿਟਾਮਿਨ-ਡੀ ਪ੍ਰਾਪਤ ਕਰ ਲੈਂਦੀ ਹੈ ਇਹ ਵਿਟਾਮਿਨ-ਡੀ ਸਾਡੇ ਖਾਣ-ਪੀਣ ਤੋਂ ਪ੍ਰਾਪਤ ਕੈਲਸ਼ੀਅਮ ਨਾਲ ਮਿਲ ਕੇ ਹੱਡੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦਾ ਹੈ।

ਉਮਰ ਵਧਣ ਨਾਲ ਸਾਡੀਆਂ ਹੱਡੀਆਂ ਭੁਰਭੁਰੀਆਂ ਅਤੇ ਖੋਖਲੀਆਂ ਹੋ ਜਾਂਦੀਆਂ ਹਨ 40 ਸਾਲ ਦੇ ਉਪਰੰਤ ਇਹ ਸਥਿਤੀ ਸਾਰੀਆਂ ਔਰਤਾਂ ਪੁਰਸ਼ਾਂ ’ਚ ਆਉਣ ਲਗਦੀ ਹੈ ਠੰਢ ਦੇ ਸਮੇਂ ਇਹ ਕਾਰਨ ਸਾਨੂੰ ਦਰਦ ਦੇ ਰੂਪ ’ਚ ਪ੍ਰੇਸ਼ਾਨ ਕਰਦਾ ਹੈ ਜਿਸ ਨਾਲ ਜੋੜਾਂ ’ਚ ਦਰਦ ਅਤੇ ਮਾਸਪੇਸ਼ੀਆਂ ’ਚ ਜਕੜਨ ਦੀ ਪ੍ਰੇਸ਼ਾਨੀ ਠੰਢ ਦੇ ਵਧਣ ’ਤੇ ਜਾਂ ਰਾਤ ਦੇ ਸਮੇਂ ਹੋਣ ਲਗਦੀ ਹੈ।

ਵਧਦੀ ਉਮਰ, ਵਧਦਾ ਜ਼ੋਖਮ

ਉਮਰ ਦੇ ਵਧਣ ਦੇ ਨਾਲ-ਨਾਲ ਇਹ ਸਮੱਸਿਆ ਵਧਦੀ ਜਾਂਦੀ ਹੈ 40 ਸਾਲ ਦੀ ਉਮਰ ਤੋਂ ਬਾਅਦ ਜੇਕਰ ਕਿਸੇ ਨੂੰ ਬੀਪੀ, ਦਿਲ ਦੇ ਰੋਗ, ਸ਼ੂਗਰ ਹੈ ਤਾਂ ਉਨ੍ਹਾਂ ਦੀ ਇਹ ਪ੍ਰੇਸ਼ਾਨੀ ਉਮਰ ਦੇ ਨਾਲ ਵਧ ਸਕਦੀ ਹੈ ਇਨ੍ਹਾਂ ਦੀਆਂ ਹੱਡੀਆਂ ਕਮਜ਼ੋਰ ਹੋ ਕੇ ਭੁਰਭੁਰੀਆਂ, ਭੰਗੁਰ ਅਤੇ ਸਪੰਜੀ ਹੋ ਜਾਂਦੀਆਂ। ਹਨ ਜਿਸ ਨਾਲ ਥੋੜ੍ਹਾ ਜਿਹਾ ਵੀ ਡਿੱਗਣ ਜਾਂ ਸੱਟ ਲੱਗਣ ’ਤੇ ਹੱਡੀਆਂ ਦੇ ਟੁੱਟਣ ਦਾ ਖ਼ਤਰਾ ਵਧ ਜਾਂਦਾ ਹੈ।

ਬਚਾਅ ਦੇ ਤਰੀਕੇ

ਉਮਰ ਦੇ ਵਧਣ ਨਾਲ ਹੱਡੀਆਂ ’ਚ ਕਮਜ਼ੋਰੀ ਆ ਜਾਂਦੀ ਹੈ ਅਤੇ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਕਝ ਅਜਿਹਾ ਕੀਤਾ ਜਾਵੇ ਜਿਸ ਨਾਲ ਹੱਡੀਆਂ ਵੀ ਮਜ਼ਬੂਤ ਹੋ ਜਾਣ ਅਤੇ ਮਾਸਪੇਸ਼ੀਆਂ ਵੀ ਢਿੱਲੀਆਂ ਨਾ ਹੋਣ ਇਸ ਦੇ ਲਈ ਪਹਿਲੀ ਜ਼ਰੂਰਤ ਪੌਸ਼ਟਿਕ ਖਾਣ-ਪੀਣ ਹੈ ਸਾਡੇ ਦਿਨ ਦੇ ਆਹਾਰ ’ਚ ਖਣਿੱਜ ਤੱਤ ਕੈਲਸ਼ੀਅਮ ਦੀ ਲੋਂੜੀਦੀ ਮਾਤਰਾ ਹੋਣੀ ਚਾਹੀਦੀ ਹੈ ਦੁੱਧ ਇਸ ਦਾ ਸਭ ਤੋਂ ਬਿਹਤਰ ਸਰੋਤ ਹੈ ਦੂਜੀ ਜ਼ਰੂਰਤ ਵਿਟਾਮਿਨ-ਡੀ ਹੈ ਜਿਸ ਦੀ ਪ੍ਰਾਪਤੀ ਲਈ ਧੁੱਪ ਲੈਣੀ ਜ਼ਰੂਰੀ ਹੈ ਗਰਮੀ ਦੀ ਰੁੱਤ ’ਚ ਸੂਰਜ ਦਾ ਤਾਪ ਜ਼ਿਆਦਾ ਹੁੰਦਾ ਹੈ ਇਹੀ ਵਿਟਾਮਿਨ-ਡੀ ਸਾਨੂੰ ਠੰਢ ਦੇ ਸਮੇਂ ਧੁੱਪ ਤੋਂ ਦਿਨਭਰ ਮਿਲਦਾ ਹੈ।

ਗਰਮੀ ਦੀ ਤੇਜ਼ ਧੁੱਪ ਨੁਕਸਾਨਦਾਇਕ ਹੈ ਇਸ ਲਈ ਉਸ ਦੀ ਕੋਮਲ ਧੁੱਪ ਦਾ ਲਾਭ ਲੈਣ ਨੂੰ ਕਿਹਾ ਜਾਂਦਾ ਹੈ ਜਦਕਿ ਠੰਢ ਦੇ ਸਮੇਂ ਅਜਿਹੀ ਸਥਿਤੀ ਨਹੀਂ ਰਹਿੰਦੀ ਇਸ ਮੌਸਮ ’ਚ ਪੂਰੇ ਦਿਨ ਸੂਰਜ ਦੀ ਧੁੱਪ ਕੋਮਲ ਰਹਿੰਦੀ ਹੈ ਇਹ ਤਾਂ ਹੋਈ ਵਿਟਾਮਿਨ-ਡੀ ਪ੍ਰਾਪਤ ਕਰਨ ਦੀ ਗੱਲ ਠੰਢ ਦੇ ਸਮੇਂ ਮਾਸਪੇਸ਼ੀਆਂ ’ਚ ਦਰਦ ਤੋਂ ਬਚਾਅ ਲਈ ਉਨ੍ਹਾਂ ਦਾ ਠੀਕ ਰਹਿਣਾ ਜ਼ਰੂਰੀ ਰਹਿ ਜਾਂਦਾ ਹੈ ਜੋ ਸਾਡੀ ਸਰੀਰਕ ਸਰਗਰਮਤਾ ਅਤੇ ਆਰਾਮ ਨਾਲ ਹੀ ਸੰਭਵ ਹੋ ਪਾਉਂਦਾ ਹੈ ਇਸ ਉਮਰ ’ਚ ਜ਼ਿਆਦਾ ਆਰਾਮ ਦੀ ਜਗ੍ਹਾ ਹਲਕਾ-ਫੁਲਕਾ ਆਰਾਮ ਕਰੋ ਜੋ ਵੀ ਸੰਭਵ ਹੋਵੇ, ਉਹ ਕੰਮ ਕਰੋ।

ਭਲੇ ਹੀ ਇਹ ਉਮਰ ਆਰਾਮ ਮੰਗਦੀ ਹੈ ਪਰ ਆਰਾਮ ਦੀ ਵਧੇਰਤਾ ਨਾਲ ਠੰਢ ’ਚ ਜੋੜਾਂ ’ਚ ਦਰਦ, ਮਾਸਪੇਸ਼ੀਆਂ ’ਚ ਜਕੜਨ ਅਤੇ ਖਿਚਾਅ ਦੀਆਂ ਸ਼ਿਕਾਇਤਾਂ ਵਧ ਸਕਦੀਆਂ ਹਨ ਇਸ ਉਮਰ ’ਚ ਕਸਰਤ ਤੋਂ ਮਤਲਬ ਕਸਰਤੀ ਬਦਨ ਬਣਾਉਣਾ ਕਦੇ ਵੀ ਨਹੀਂ ਹੈ ਸਗੋਂ ਸਰੀਰਕ ਸਰਗਰਮੀ ਤੇ ਹਲਕਾ-ਫੁਲਕਾ ਅਰਾਮ ਤੇ ਕਸਰਤ ਤੇ ਕੰਮ ਨਾਲ ਸਰੀਰ ਨੂੰ ਚੁਸਤ-ਦਰੁਸਤ ਰੱਖਣਾ ਹੈ ਇਹ ਸਾਰੀਆਂ ਸਾਨੂੰ ਠੰਢ ’ਚ ਹੋਣ ਵਾਲੀਆਂ ਸਰੀਰਕ ਪ੍ਰੇਸ਼ਾਨੀਆਂ ਤੋਂ ਬਚਾਉਣਗੇ ਦਰਦ ਜ਼ਿਆਦਾ ਹੋਵੇ ਤਾਂਡਾਕਟਰ ਨੂੰ ਜ਼ਰੂਰ ਮਿਲੋ।

ਸੀਤੇਸ਼ ਕੁਮਾਰ ਦਿਵੇਦੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!