Gaya Quartet Forgot -sachi shiksha punjabi

Gaya Quartet Forgot ਗਿਆ ਚੌਕੜੀ ਭੁੱਲ ਹਿਰਨ ਜਦੋਂ ਚੌਕੜੀ ਭਰ ਦੇ ਭੱਜਦਾ ਹੈ- ਉਸ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਮਨ ’ਚ ਸੋਚਦਾ ਹੈ ਕਿ ਸੰਸਾਰ ’ਚ ਸਭ ਤੋਂ ਤੇਜ਼ ਭੱਜਣ ਵਾਲਾ ਜਾਨਵਰ ਉਹ ਹੀ ਹੈ ਉਸ ਦਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ ਕਹਿੰਦੇ ਹਨ ਕਿ ਹਿਰਨ 70 ਕਿੱਲੋਮੀਟਰ ਦੀੇ ਤੇਜ਼ ਰਫਤਾਰ ਨਾਲ ਚੌਕੜੀ ਲਗਾਉਂਦਾ ਹੈ ਪਰ ਜਦੋਂ ਦੁਨੀਆਂ ’ਚ ਸਭ ਤੋਂ ਤੇਜ਼ ਭੱਜਣ ਵਾਲੇ ਚੀਤੇ ਨਾਲ ਉਸ ਦਾ ਸਾਹਮਣਾ ਹੋ ਜਾਂਦਾ ਹੈ ਉਦੋਂ ਸਾਰੀ ਚੌਕੜੀ ਭੁੱਲ ਜਾਂਦਾ ਹੈ

ਉਸ ਦਾ ਸਰੀਰ ਚੀਤੇ ਨੂੰ ਦੇਖਦੇ ਹੀ ਠੰਢਾ ਪੈਣ ਲੱਗਦਾ ਹੈ-ਹੌਂਸਲਾ ਜਵਾਬ ਦੇਣ ਲੱਗਦਾ ਹੈ ਹਿਰਨ ਦੇ ਸਾਹ ਰੁਕ ਜਾਂਦੇ ਹਨ ਅਤੇ ਚੀਤਾ ਪਲਕ ਝਪਕਦੇ ਹੀ ਉਸ ਦੀ ਇਹ ਲੀਲ੍ਹਾ ਖਤਮ ਕਰ ਦਿੰਦਾ ਹੈ ਜੋ ਹਿਰਨ ਆਪਣੇ ਆਪ ’ਤੇ ਮਾਣ ਕਰ ਰਿਹਾ ਸੀ, ਜ਼ਮੀਨ ’ਤੇ ਪਿਆ ਤੜਫ ਰਿਹਾ ਹੁੰਦਾ ਹੈ, ਮਨ ’ਚ ਇਹ ਪਛਤਾਵਾ ਲਈ ਕਿ ਉਸ ਨੇ ਅਸਲ ’ਚ ਅੱਖਾਂ ਬੰਦ ਕਰ ਲਈਆਂ ਸਨ

Also Read :-

ਇਹੀ ਹਾਲ ਚੀਤੇ ਦਾ ਵੀ ਹੁੰਦਾ ਹੈ ਜਦੋਂ ਉਹ ਸ਼ਿਕਾਰੀਆਂ ਦੇ ਹੱਥ ਲੱਗ ਜਾਂਦਾ ਹੈ ਚੀਤੇ ਨੂੰ ਮਾਰਨ ਦਾ ਰੋਕੂ ਕਾਨੂੰਨ ਹੋਣ ’ਤੇ ਵੀ ਬੰਦੂਕ ਦੀ ਗੋਲੀ ਚੀਤੇ ਦੀ ਵੀ ਚੌਕੜੀ ਭੁਲਾ ਦਿੰਦੀ ਹੈ ਉਸ ਦਾ ਇਹ ਘਮੰਡ ਟੁੱਟ ਜਾਂਦਾ ਹੈ ਕਿ ਉਹ ਦੁਨੀਆਂ ਦਾ ਸਭ ਤੋਂ ਤੇਜ਼ ਚੌਕੜੀ ਵਾਲਾ ਜਾਨਵਰ ਹੈ ਇਹੀ ਹਾਲ ਇਨਸਾਨ ਦਾ ਹੈ ਕਈ ਅਜਿਹੇ ਮੌਕੇ ਆਉਂਦੇ ਹਨ ਜਦੋਂ ਆਪਣੇ-ਆਪ ਨੂੰ ਤੀਸਮਾਰਖਾਂ ਸਮਝਣ ਵਾਲਾ ਭਿੱਜੀ ਬਿੱਲੀ ਬਣ ਜਾਂਦਾ ਹੈ ਸ਼ਕਤੀ ਸੰਪੰਨ, ਧਨ ਸੰਪੰਨ ਨੂੰ ਜਦੋਂ ਇਹ ਘਮੰਡ ਹੋਣ ਲੱਗਦਾ ਹੈ ਕਿ ਉਸ ਦੇ ਬਰਾਬਰ ਕੋਈ ਹੈ ਹੀ ਨਹੀਂ, ਤਾਂ ਉਹ ਇਹ ਨਹੀਂ ਸਮਝਦਾ ਕਿ ਉਹ ਕੁਦਰਤ ਦੇ ਨਿਯਮਾਂ ਦੇ ਉਲਟ ਸੋਚ ਰਿਹਾ ਹੈ ਦੁਨੀਆਂ ’ਚ ਅਜਿਹਾ ਉਦਾਹਰਨ ਕੋਈ ਨਹੀਂ ਹੈ ਜਿਸ ਨਾਲ ਇਹ ਸਿੱਧ ਹੋਵੇ ਕਿ ਆਪਣੇ ਆਪ ਨੂੰ ਸਭ ਤੋਂ ਵੱਡਾ ਸਮਝਣ ਵਾਲੇ ਦਾ ਦਿਮਾਗ ਨਾ ਝੁਕਿਆ ਹੋਵੇ

ਕੰਮ ਦੇ ਖੇਤਰ ’ਚ ਕੰਮ ਕਰਨ ਵਾਲੇ ਕਈ ਵਿਅਕਤੀ ਮਾਲਕ ਨੂੰ ਕੁਝ ਨਹੀਂ ਸਮਝਦੇ ਉਹ ਖੁਦ ਨੂੰ ਮਾਲਕ ਸਮਝਣ ਦੀ ਕਲਪਨਾ ਕਰਨ ਲੱਗਦੇ ਹਨ ਮਾਲਕ ਨੂੰ ਨੀਚਾ ਦਿਖਾਉਣ ’ਚ ਉਹ ਆਪਣੀ ਸ਼ਾਨ ਸਮਝਦੇ ਹਨ ਪਰ ਜ਼ਰਾ ਧਿਆਨ ਦਿਓ ਪੂਰੀ ਦੁਨੀਆਂ ’ਚ ਜਿੰਨੇ ਵੀ ਮਾਲਕ ਅਤੇ ਕਰਮਚਾਰੀ ਦੇ ਐਗਰੀਮੈਂਟ ਹਨ, ਸਾਰੀਆਂ ਸ਼ਰਤਾਂ ਕਰਮਚਾਰੀ ਦੇ ਪੱਖ ਦੀਆਂ ਹਨ ਪਰ ਇੱਕ ਸ਼ਰਤ ਮਾਲਕ ਦੇ ਪੱਖ ਦੀ ਹੈ, ਉਹ ਉਸ ਨੂੰ ਟਰਾਂਸਫਰ ਕਰਨ ਦੀ ਮਾਲਕ ਉਸ ਕਰਮਚਾਰੀ ਪ੍ਰਤੀ ਜਦੋਂ ਉਸ ਸ਼ਰਤ ਦੀ ਵਰਤੋਂ ਕਰਦਾ ਹੈ ਤਾਂ ਕਰਮਚਾਰੀ ਭੁੱਲ ਜਾਂਦਾ ਹੈ ਆਪਣੀ ਚੌਕੜੀ

ਇਹੀ ਹਾਲ ਮਨੁੱਖ ਦਾ ਵੀ ਹੈ ਉਹ ਧਨ ਵੈਭਵ ਅਤੇ ਸ਼ਕਤੀ ਸੰਪੰਨ ਹੋਣ ’ਤੇ ਭਗਵਾਨ ਨੂੰ ਕੁਝ ਨਹੀਂ ਸਮਝਦਾ ਪਰ ਭੁੱਲ ਜਾਂਦਾ ਹੈ ਕਿ ਭਗਵਾਨ ਨਾਲ ਸਮਝੌਤੇ ਦੇ ਸਮੇਂ ਇਹ ਇੱਕ ਸ਼ਰਤ ਐਗਰੀਮੈਂਟ ਦੇ ਸਮੇਂ ਦੀ ਹੈ ਕਿਸੇ ਵੀ ਸਮੇਂ ਜਦੋਂ ਭਗਵਾਨ ਇਸ ਸ਼ਰਤ ਦੀ ਵਰਤੋਂ ਕਰਦੇ ਹਨ ਅਤੇ ਇੱਕ ਪਰਿਵਾਰ ਤੋਂ ਦੂਜੇ ਪਰਿਵਾਰ ’ਚ ਟਰਾਂਸਫਰ ਦਾ ਆਦੇਸ਼ ਦਿੰਦੇ ਹਨ ਉਹ ਭੁੱਲ ਜਾਂਦਾ ਹੈ ਆਪਣੀ ਚੌਕੜੀ ਮਾਲਕ ਅਤੇ ਭਗਵਾਨ ਦੇ ਕੋਲ ਇੱਕ ਗੈਰ-ਲਿਖਿਤ ਪਾਵਰ ਹੋਰ ਹੈ, ਉਹ ਹੈ-ਉਸ ਤੋਂ ਕੰਮ ਦੀ ਪਾਵਰ ਖੋਹ ਲੈਣਾ ਮਾਲਕ ਉਸ ਦੇ ਕੋਲੋਂ ਸਭ ਕੰਮ ਹਟਾ ਦਿੰਦਾ ਹੈ ਸਮੇਂ ’ਤੇ ਜਾਓ, ਆਪਣੀ ਜਗ੍ਹਾ ਬੈਠੋ, ਸਾਰੀਆਂ ਸੁਵਿਧਾਵਾਂ ਦਾ ਲਾਭ ਲਓ, ਪਰ ਕੋਈ ਕੰਮ ਨਾ ਕਰੋ ਅਜਿਹੇ ’ਚ ਉਨ੍ਹਾਂ ਦਾ ਜੀਵਨ ਦੁੱਭਰ ਹੋ ਜਾਂਦਾ ਹੈ

ਇਹੀ ਪਾਵਰ ਪਰਮਾਤਮਾ ਦੇ ਹੱਥ ’ਚ ਹੈ ਹਾਦਸੇ ਜਾਂ ਕਿਸੇ ਬਿਮਾਰੀ ਕਾਰਨ ਮਨੁੱਖ ਸਰੀਰ ਤੋਂ ਲਾਚਾਰ ਹੋ ਜਾਂਦਾ ਹੈ ਬੈੱਡ ’ਤੇ ਪਿਆ ਰਹਿੰਦਾ ਹੈ ਹੱਥ ਪੈਰ ਤੋਂ ਕੰਮ ਨਹੀਂ ਲੈ ਸਕਦਾ ਹਾਲਾਂਕਿ ਟੀਵੀ, ਇੰਟਰਨੈੱਟ, ਇਲਾਜ ਦੀਆਂ ਸਾਰੀਆਂ ਸੁਵਿਧਾਵਾਂ ਉਪਲੱਬਧ ਹੋ ਰਹੀਆਂ ਹਨ ਉਸ ਦਾ ਜੀਵਨ ਨਰਕ ਸਮਾਨ ਹੋ ਜਾਂਦਾ ਹੈ ਅਤੇ ਭੁੱਲ ਜਾਂਦਾ ਹੈ ਚੌਕੜੀ ਜੀਵਨ ’ਚ ਅਜਿਹੇ ਮੌਕੇ ਹੁੰਦੇ ਹਨ ਜਦੋਂ ਆਪਣੇ ਹੋਏ ਪਰਾਏ ਦੀ ਨੌਬਤ ਆਉਂਦੀ ਹੈ ਵਪਾਰ ’ਚ ਆਪਣਾ ਵਿਸ਼ਵਾਸੀ ਪਾਰਟਨਰ ਬੇਈਮਾਨੀ ਅਤੇ ਧੋਖਾਧੜੀ ਨਾਲ ਧਨ ਹੜੱਪ ਜਾਂਦਾ ਹੈ ਪਰਿਵਾਰ ਦੇ ਮੈਂਬਰਾਂ ਦੀ ਨੀਅਤ ਖਰਾਬ ਹੋ ਜਾਂਦੀ ਹੈ ਅਜਿਹੀ ਹਾਲਤ ’ਚ ਕੱਲ੍ਹ ਤੱਕ ਜੋ ਚੌਕੜੀ ਭਰ ਕੇ ਚੱਲਦਾ ਸੀ,

ਉਹੀ ਭੁੱਲ ਜਾਂਦਾ ਹੈ ਚੌਕੜੀ ਭਰਨਾ ਕਾਰੋਬਾਰ ਬਹੁਤ ਚੰਗੀ ਤਰ੍ਹਾਂ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਕਿਸੇ ਕਾਰਨ ਸਰਕਾਰ ਦੀ ਨਜ਼ਰ ਪੈ ਗਈ ਇਨਕਮ ਟੈਕਸ, ਸੇਲਸ ਟੈਕਸ ਦੀ ਰੇਡ ਪੈ ਗਈ ਉਦਯੋਗ ਦਾ ਰਾਸ਼ਟਰੀਕਰਨ ਕਰ ਲਿਆ ਗਿਆ, ਕਿਸੇ ਵੀ ਗੈਰ-ਕਾਨੂੰਨੀ ਕੰਮ ’ਚ ਫਸਵਾ ਦਿੱਤਾ ਗਿਆ, ਕੋਈ ਨਵਾਂ ਆਰਡੀਨੈਂਸ ਆ ਗਿਆ, ਬਜ਼ਟ ਦੀ ਮਾਰ ਪੈ ਗਈ, ਉਦਯੋਗ ਧੰਦੇ ’ਚ ਅਣਮਿੱਥੇ ਸਮੇਂ ਲਈ ਹੜਤਾਲ ਹੋ ਗਈ ਆਦਿ ਨਾਲ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਪਾਇਆ ਅਤੇ ਭੁੱਲ ਜਾਂਦਾ ਹੈ ਚੌਕੜੀ ਕੁਦਰਤ ਦੀ ਮਾਰ ਭੂਚਾਲ, ਸੁਨਾਮੀ, ਅੱਗ ਲੱਗਣਾ ਆਦਿ ਦੀ ਮਾਰ ਵੀ ਭੁਲਾ ਦਿੰਦੀ ਹੈ ਵੱਡੇ-ਵੱਡੇ ਦੀ ਚੌਕੜੀ

ਅੱਜ-ਕੱਲ੍ਹ ਗੁੰਡੇ, ਬਦਮਾਸ਼, ਦਾਦਾ, ਡਾਨ, ਬਾਹੂਬਲੀ ਅਤੇ ਮਾਫੀਆ ਦੀ ਨਜ਼ਰ ਵੀ ਚੰਗੇ-ਚੰਗੇ ਦੇ ਹੌਂਸਲੇ ਡੇਗ ਦਿੰਦੀ ਹੈ ਅਤੇ ਭੁਲਾ ਦਿੰਦੀ ਹੈ ਚੌਕੜੀ ਭਰਨਾ  ਚੋਣ ’ਚ ਹਾਰ ਸਿਆਸਤਦਾਨਾਂ ਲਈ ਸਰਾਫ ਹੈ ਹਾਰ ਹੁੰਦੇ ਹੀ ਸਾਰੇ ਸਹਿਯੋਗੀ ਜਿੱਤਣ ਵਾਲਿਆਂ ਵੱਲ ਚਲੇ ਜਾਂਦੇ ਹਨ ਅਤੇ ਉਹ ਸਿਆਸਤਦਾਨ ਰਹਿ ਜਾਂਦਾ ਹੈ ਇਕੱਲਾ

ਜੀਵਨ ’ਚ ਉਤਰਾਅ-ਚੜ੍ਹਾਅ ਆਉਣਗੇ ਹੀ ਮਨ ’ਚ ਅਜਿਹੇ ਵਿਚਾਰ ਨਹੀਂ ਉੱਠਣੇ ਚਾਹੀਦੇ ਕਿ ਉਹ ਸਰਵ-ਸਮਰੱਥ ਹੈ ਸਭ ਤੋਂ ਉੱਚਾ ਹੈ ਪਰਮਾਤਮਾ ਪਰਮਾਤਮਾ ਨੂੰ ਇਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਹਿਰਨ ਵਾਂਗ ਉਸ ਦੇ ਮਨ ’ਚ ਸਭ ਤੋਂ ਤੇਜ਼ ਰਫਤਾਰ ਨਾਲ ਚੱਲਣ ਵਾਲੇ ਦੀ ਭਾਵਨਾ ਨਾ ਆਵੇ ਨਹੀਂ ਤਾਂ ਹਿਰਨ ਵਾਂਗ ਭੁੱਲ ਜਾਵੇਗਾ ਚੌਕੜੀ ਭਰਨਾ
ਪੁਸ਼ਕਰ ਲਾਲ ਕੇਡੀਆ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!