ਗਾਰਲਿਕ ਬਰੈੱਡ
Table of Contents
ਸਮੱਗਰੀ:
- 1/4 ਕੱਪ ਮੱਖਣ,
- 4-5 ਵੱਡੀ ਲਸਣ ਦੀਆਂ ਕਲੀਆਂ (ਬਾਰੀਕ ਕੱਟੀਆਂ ਹੋਈਆਂ),
- 1/4 ਚਮਚ ਚਿੱਲੀ ਫਲੈਕਸ,
- 1/4 ਚਮਚ ਇਟੈਲੀਅਨ ਸੀਜਨਿੰਗ,
- 8-10 ਬਰਾਊਨ ਬਰੈੱਡ ਸਲਾਇਸ,
- 3-4 ਚੀਜ ਸਲਾਇਸ, ਲੂਣ ਸਵਾਦ ਅਨੁਸਾਰ
ਤੁਸੀਂ ਬੇਕਰੀ ਵਾਲੀ ਕਰੱਸਟੀ ਬਰੈੱਡ ਵੀ ਇਸਤੇਮਾਲ ਕਰ ਸਕਦੇ ਹੋ ਉਸ ਦਾ ਫਲੈਵਰ ਜ਼ਿਆਦਾ ਆਵੇਗਾ
ਬਣਾਉਣ ਦਾ ਤਰੀਕਾ:
ਸਭ ਤੋਂ ਪਹਿਲਾਂ ਮੱਖਣ ’ਚ ਲਸਣ ਦੀਆਂ ਕਲੀਆਂ, ਸੀਜਨਿੰਗ, ਚਿੱਲੀ ਫਲੈਕਸ ਅਤੇ ਲੂਣ ਮਿਲਾ ਕੇ ਇਸ ਨੂੰ ਅਲੱਗ ਰੱਖ ਦਿਓ
- ਹੁਣ ਇਸ ਨੂੰ ਬਰੈੱਡ ’ਤੇ ਚੰਗੀ ਤਰ੍ਹਾਂ ਲਗਾਓ, ਧਿਆਨ ਰਹੇ ਕਿ ਬਰੈੱਡ ਦੇ ਦੋਨੋਂ ਸਾਈਡ ਇਸ ਨਾਲ ਕਵਰ ਹੋ ਜਾਣ
- ਤਵਾ ਗਰਮ ਕਰਕੇ ਇਸ ਨੂੰ ਮੀਡੀਅਮ ਜਾਂ ਲੋਅ ਸੇਕੇ ’ਤੇ ਪਕਾਓ ਜੇਕਰ ਸੇਕਾ ਹਾਈ ਰੱੱਖਾਂਗੇ ਤਾਂ ਮੱਖਣ ਜਲਦੀ ਪਿਘਲ ਜਾਵੇਗਾ ਅਤੇ ਬਰੈੱਡ ਸਿਕੇਗੀ ਵੀ ਨਹੀਂ ਅਸੀਂ ਬਰੈੱਡ ਨੂੰ ਕੁਰਕੁਰਾ ਕਰਨਾ ਹੈ
- ਜਦੋਂ ਮੱਖਣ ਥੋੜ੍ਹਾ ਪਿਘਲਣ ਲੱਗੇ ਤਾਂ ਇਸ ’ਚ ਚੀਜ਼ ਸਲਾਇਸ ਐਡ ਕਰੋ ਤਾਂ ਕਿ ਤੁਹਾਡੀ ਬਰੈੱਡ ’ਤੇ ਚਿਜ਼ੀ ਫਲੈਵਰ ਆਏ
- ਜਦੋਂ ਚੀਜ਼ ਪਿਘਲ ਜਾਵੇ ਤਾਂ ਇਸ ਨੂੰ ਤਵੇ ਤੋਂ ਹਟਾ ਲਓ ਕਿਸੇ ਸਰਵਿੰਗ ਪਲੇਟ ’ਚ ਪਾ ਕੇ ਗਰਮਾ-ਗਰਮ ਸਰਵ ਕਰੋ ਅਤੇ ਸਵਾਦਿਸ਼ਟ ਤਵਾ ਗਾਰਲਿਕ ਚੀਜ ਬਰੈੱਡ ਦਾ ਆਨੰਦ ਲਵੋ