ਫਰੂਟ ਕਸਟਰਡ
Table of Contents
ਸਮੱਗਰੀ:
- ਦੁੱਧ: 500 ਗ੍ਰਾਮ,
- ਕਸਟਰਡ ਪਾਊਡਰ: 2 ਚਮਚ,
- ਖੰਡ: 25 ਗ੍ਰਾਮ,
- ਸੇਬ,
- ਅਨਾਰ,
- ਪਪੀਤਾ,
- ਹਰੇ ਅੰਗੂਰ,
- ਕਾਲੇ ਅੰਗੂਰ
Fruit Custard ਬਣਾਉਣ ਦੀ ਵਿਧੀ:-
ਸਭ ਤੋਂ ਪਹਿਲਾਂ ਇੱਕ ਕਟੋਰੇ ’ਚ 2 ਚਮਚ ਕੰਡੈਂਨਸ ਮਿਲਕ ਪਾਊਡਰ ਲੈ ਲਓ ਅਤੇ ਉਸ ’ਚ 100 ਗ੍ਰਾਮ ਦੁੱਧ ਪਾ ਕੇ ਦਿਓ ਅਤੇ ਉਸ ਦਾ ਚੰਗੀ ਤਰ੍ਹਾਂ ਘੋਲ ਬਣਾ ਕੇ ਸਾਈਡ ’ਚ ਰੱਖ ਦਿਓ ਬਚੇ ਹੋਏ ਦੁੱਧ ਨੂੰ ਗੈਸ ’ਤੇ ਗਰਮ ਹੋਣ ਲਈ ਰੱਖ ਦਿਓ ਅਤੇ ਉਸ ’ਚ ਖੰਡ ਪਾ ਕੇ ਮਿਲਾ ਦਿਓ ਜਦੋਂ ਦੁੱਧ ’ਚ ਉੱਬਾਲ ਆ ਜਾਏ ਤਾਂ ਉਸ ’ਚ ਕੰਡੈਂਨਸ ਮਿਲਕ ਦਾ ਘੋਲ ਨੂੰ ਪਾ ਦਿਓ
ਅਤੇ ਮਿਲਾਓ ਕਰੀਬ 2 ਮਿੰਟ ਤੱਕ ਉਸ ਨੂੰ ਮਿਲਾਉਂਦੇ ਹੋਏ ਪਕਾਓ ਤੁਸੀਂ ਦੇਖੋਗੇ ਕਿ ਦੁੱਧ ਠੀਕ ਤਰ੍ਹਾਂ ਮਿਲ ਗਿਆ ਹੈ ਹੁਣ ਉਸ ਨੂੰ ਕਿਸੇ ਕਟੋਰੇ ’ਚ ਕੱਢ ਦਿਓ ਅਤੇ ਉਸ ਨੂੰ 10 ਮਿੰਟਾਂ ਲਈ ਠੰਢਾ ਹੋਣ ਲਈ ਛੱਡ ਦਿਓ ਦੁੱਧ ਨੂੰ ਠੰਢਾ ਹੋਣ ਤੋਂ ਬਾਅਦ ਉਸ ’ਚ ਸਾਰੇ ਫਲਾਂ ਨੂੰ ਛੋਟਾ-ਛੋਟਾ ਕੱਟ ਕੇ ਪਾ ਦਿਓ ਫਿਰ ਉਸ ਨੂੰ ਚੰਗੀ ਤਰ੍ਹਾਂ ਮਿਲਾ ਦਿਓ ਅਤੇ ਉਸ ਨੂੰ ਕੁਝ ਦੇਰ ਲਈ ਫਰਿੱਜ਼ ’ਚ ਰੱਖ ਦਿਓ ਫਿਰ ਉਸ ਨੂੰ ਕਿਸੇ ਦੂਜੇ ਕਟੋਰੇ ’ਚ ਕੱਢ ਲਓ ਅਤੇ ਠੰਢਾ-ਠੰਢਾ ਫਰੂਟ ਕਸਟਰਡ ਸਰਵ ਕਰੋ