ਫਰੂਟ ਕਸਟਰਡ ਰੈਸਿਪੀ
Table of Contents
Fruit Custard ਸਮੱਗਰੀ:-
- 3 ਟੀ-ਸਪੂਨ ਵਨੀਲਾ ਕਸਟਰਡ ਪਾਊਡਰ,
- ਅੱਧਾ ਲੀਟਰ ਸਕਿਮਡ ਮਿਲਕ,
- 1 ਟੀ-ਸਪੂਨ ਖੰਡ,
- 2 ਕੱਪ ਮਿਲੇ ਜੁਲੇ ਅਤੇ ਕੱਟੇ ਫਲ
Fruit Custard ਵਿਧੀ:-
ਅੱਧਾ ਕੱਪ ਛੱਡ ਕੇ ਬਚਿਆ ਹੋਇਆ ਦੁੱਧ ਉੱਬਾਲੋ ਬਚੇ ਹੋਏ ਅੱਧੇ ਕੱਪ ਦੁੱਧ ’ਚ ਖੰਡ ਅਤੇ ਕਸਟਰਡ ਪਾਊਡਰ ਪਾ ਕੇ ਪੇਸਟ ਬਣਾ ਲਓ ਉੱਬਲਦੇ ਹੋਏ ਦੁੱਧ ’ਚ ਪੇਸਟ ਪਾਓ ਅਤੇ ਇੱਕ ਮਿੰਟ ਬਾਅਦ ਗੈਸ ਬੰਦ ਕਰ ਦਿਓ
ਕਸਟਰਡ ਨੂੰ ਠੰਢਾ ਕਰਕੇ ਹੈਂਡ ਮਿਕਸਰ ਨਾਲ ਫੈਂਟੋ ਤਾਂ ਕਿ ਕਸਟਰਡ ਇੱਕ-ਸਾਰ ਹੋ ਜਾਵੇ ਉਸ ’ਚ ਕੱਟੇ ਫਲ ਮਿਲਾਓ ਅਤੇ ਸਰਵਿੰਗ-ਬਾਊਲ ’ਚ ਪਾ ਕੇ ਸਰਵ ਕਰੋ ਜੇਕਰ ਕਸਟਰਡ ਪਤਲਾ ਬਣਾਉਣਾ ਚਾਹੋ ਤਾਂ ਕਸਟਰਡ ਪਾਊਡਰ ਘੱਟ ਪਾਓ