ਤਨਾਅ, ਟੈਨਸ਼ਨ ਅਤੇ ਹਾਰਟ ਪ੍ਰਾਬਲਮ ’ਚ ਮੱਦਦਗਾਰ ਹੈ ਮੁਆਫੀ
ਸਟੱਡੀ: ਪਛਤਾਵੇ ਦੌਰਾਨ ਕਹੇ ਸ਼ਬਦਾਂ ਭਾਵ ਮੁਆਫੀ ਨਾਲ ਹੰਕਾਰ ਖ਼ਤਮ ਹੁੰਦਾ ਹੈ, ਜਦਕਿ ਉਨ੍ਹਾਂ ਸ਼ਬਦਾਂ ਨੂੰ ਮੰਨਣ ਨਾਲ ਸੰਸਕਾਰ ਬਣਦੇ ਹਨ ਇਨ੍ਹਾਂ ਗੁਣਾਂ ਨਾਲ ਮਹਾਨ ਬਣਦੀ ਹੈ ਸ਼ਖਸੀਅਤ
ਇਨਸਾਨ ਦੇ ਜੀਵਨ ’ਚ ਮੁਆਫੀ ਦਾ ਬਹੁਤ ਵੱਡਾ ਮਹੱਤਵ ਹੈ ਜੇਕਰ ਕੋਈ ਇਨਸਾਨ ਗਲਤੀ ਕਰ ਦੇਵੇ ਅਤੇ ਉਸ ਦੇ ਲਈ ਤੁਰੰਤ ਮੁਆਫੀ ਮੰਗ ਲਵੇ ਤਾਂ ਸਾਹਮਣੇ ਵਾਲੇ ਦਾ ਗੁੱਸਾ ਕਾਫੀ ਹੱਦ ਤੱਕ ਦੂਰ ਹੋ ਜਾਂਦਾ ਹੈ ਚੰਗੀ ਸ਼ਖਸੀਅਤ ’ਚ ਮੁਆਫੀ ਮੰਗਣਾ ਇੱਕ ਗੁਣ ਦੇ ਤੌਰ ’ਤੇ ਜਾਣਿਆ ਜਾਂਦਾ ਹੈ ਦੂਜੇ ਪਾਸੇ ਕਿਸੇ ਵਿਅਕਤੀ ਨੂੰ ਮੁਆਫ ਕਰ ਦੇਣਾ ਵੀ ਚੰਗੇ ਚਰਿੱਤਰ ਦੀ ਸ਼ੈਲੀ ’ਚ ਆਉਂਦਾ ਹੈ
ਜੇਕਰ ਆਦਮੀ ਗਲਤੀ ਕਰ ਦੇਵੇ, ਪਰ ਉਸ ਦੇ ਲਈ ਮੁਆਫੀ ਨਾ ਮੰਗੇ ਅਤੇ ਕੋਈ ਆਦਮੀ ਮੁਆਫੀ ਮੰਗਣ ’ਤੇ ਵੀ ਸਾਹਮਣੇ ਵਾਲੇ ਨੂੰ ਮੁਆਫ ਨਾ ਕਰੇ ਤਾਂ ਅਜਿਹੇ ਲੋਕਾਂ ਦੀ ਸ਼ਖਸੀਅਤ ’ਚ ਹੰਕਾਰ ਦਾ ਭਾਵ ਵਿਕਸਤ ਹੋ ਜਾਂਦਾ ਹੈ ਦੋਵੇਂ ਹੀ ਸਾਈਡ ਦੇ ਵਿਅਕਤੀ ਅਪਰਾਧ ਤੋਂ ਮੁਕਤ ਨਹੀਂ ਹੋ ਪਾਉਂਦੇ ਆਪਣੀ ਗਲਤੀ ’ਤੇ ਮੁਆਫੀ ਨਾ ਮੰਗਣਾ ਅਤੇ ਮੁਆਫੀ ਮੰਗਣ ’ਤੇ ਸਾਹਮਣੇ ਵਾਲੇ ਨੂੰ ਮੁਆਫ ਨਾ ਕਰਨ ਦਾ ਮਤਲਬ ਇਹੀ ਹੋਇਆ ਕਿ ਅਜਿਹੇ ਵਿਅਕਤੀ ਖੁਦ ਦੇ ਜੀਵਨ ’ਚ ਜ਼ਹਿਰੀਲੇ ਵਿਚਾਰਾਂ ਨੂੰ ਤਰਜ਼ੀਹ ਦਿੰਦੇ ਹਨ
Also Read :-
- ਜੀਵਨ ਜਿਉਣ ਦੀ ਉਮੀਦ ਜਗਾਓ ਵਰਲਡ ਏਡਜ਼-ਡੇਅ
- ਸਮਝੌਤਾ ਹੀ ਨਹੀਂ ਹੈ ਸੁਖਮਈ ਵਿਆਹਕ ਜੀਵਨ
- ਖੁਸ਼ ਰਹਿਣਾ ਹੀ ਜ਼ਿੰਦਗੀ ਦੀ ਸੌਗਾਤ ਹੈ
- ਬਿਮਾਰ ਹੋਣ ’ਤੇ ਪਤੀ-ਪਤਨੀ ਇੱਕ ਦੂਸਰੇ ਦਾ ਦੇਣ ਸਾਥ
- ਥੋੜ੍ਹਾ ਅਸੀਂ ਬਦਲੀਏ, ਥੋੜ੍ਹਾ ਤੁਸੀਂ ਬਦਲੋ
ਗਲਤੀ ਕਰਨਾ ਆਦਮੀ ਦਾ ਸੁਭਾਅ ਹੈ ਅਤੇ ਉਸ ਤੋਂ ਜਾਣੇ-ਅਨਜਾਣੇ ਕਦੇ ਨਾ ਕਦੇ ਇਹ ਗਲਤੀਆਂ ਹੁੰਦੀਆਂ ਹੀ ਰਹਿੰਦੀਆਂ ਹਨ, ਪਰ ਗਲਤੀ ਕਰਨਾ ਓਨਾ ਬੁਰਾ ਨਹੀਂ ਹੈ, ਜਿੰਨਾ ਕੀ ਗਲਤੀ ਕਰਨ ਤੋਂ ਬਾਅਦ ਉਸ ਨੂੰ ਨਾ ਮੰਨਣਾ ਜਾਂ ਫਿਰ ਉਸ ਲਈ ਮੁਆਫੀ ਨਾ ਮੰਗਣਾ ਹੈ ਹਾਲਾਂਕਿ ਜੀਵਨ ’ਚ ਕੀਤੀਆਂ ਜਾਣ ਵਾਲੀਆਂ ਗਲਤੀਆਂ ਨੂੰ ਮੰਨਣਾ ਅਤੇ ਉਸ ਦੇ ਲਈ ਖੁਦ ਅੱਗੇ ਵਧ ਕੇ ਮੁਆਫੀ ਮੰਗਣਾ ਵੀ ਬਹੁਤ ਵੱਡੀ ਗੱਲ ਹੁੰਦੀ ਹੈ, ਪਰ ਉਸ ਤੋਂ ਵੀ ਵੱਡੀ ਗੱਲ ਹੁੰਦੀ ਹੈ ਆਦਮੀ ਵੱਲੋਂ ਕੀਤੀ ਗਈ ਗਲਤੀ ਲਈ ਦੂਜੇ ਵਿਅਕਤੀ ਨੂੰ ਮੁਆਫ ਕਰਨਾ
ਜੀਵਨ ’ਚ ਮੁਆਫੀ ਮੰਗਣ ਦੀ ਕਲਾ ਬਹੁਤ ਲੋਕਾਂ ਨੂੰ ਬਹੁਤ ਚੰਗੀ ਤਰ੍ਹਾਂ ਆਉਂਦੀ ਹੈ ਦੂਜੇ ਪਾਸੇ ਕੁਝ ਲੋਕਾਂ ਨੂੰ ਮੁਆਫੀ ਮੰਗਣਾ ਓਨਾ ਹੀ ਔਖਾ ਲੱਗਦਾ ਹੈ ਦਰਅਸਲ ਮੁਆਫੀ ਮੰਗਣਾ ਜਾਂ ਫਿਰ ਕਿਸੇ ਨੂੰ ਮੁਆਫ ਕਰਨਾ ਐਨੀ ਵੀ ਸਿੱਧੀ-ਸਾਦੀ ਗੱਲ ਨਹੀਂ ਹੈ, ਪਰ ਅਜਿਹਾ ਕਰਨ ਤੋਂ ਬਾਅਦ ਵਿਅਕਤੀ ਨੂੰ ਬਹੁਤ ਸਕੂਨ ਮਿਲਦਾ ਹੈ ਸਾਡੇ ਇੱਥੇ ਮੁਆਫੀ ਨੂੰ ਬਹਾਦਰਾਂ ਦਾ ਗਹਿਣਾ ਕਿਹਾ ਗਿਆ ਹੈ, ਜਿਸ ਨਾਲ ਵਿਅਕਤੀ ਦੇ ਜੀਵਨ ’ਚ ਹੰਕਾਰ ਦੂਰ ਹੁੰਦਾ ਹੈ ਅਤੇ ਉਹ ਸਿਹਤਮੰਦ ਮਨ ਨਾਲ ਜੀਵਨ ਜਿਉਂਦਾ ਹੈ
ਦੁਨੀਆਂ ਭਰ ਦੇ ਮਨੋਵਿਗਿਆਨਕ ‘ਮੁਆਫੀ’ ਸ਼ਬਦ ’ਤੇ ਤਰ੍ਹਾਂ-ਤਰ੍ਹਾਂ ਦੇ ਸੋਧ ਕਰਦੇ ਹਨ ਅਤੇ ਆਪਣੇ-ਆਪਣੇ ਵਿਚਾਰ ਪੇਸ਼ ਕਰਦੇ ਹਨ ਉਨ੍ਹਾਂ ਅਨੁਸਾਰ ਮੁਆਫੀ ਮੰਗਣਾ ਸਮੇਂ ਅਤੇ ਹਾਲਾਤ ਅਨੁਸਾਰ ਵੱਖ-ਵੱਖ ਅਰਥ ਪ੍ਰਦਾਨ ਕਰਦਾ ਹੈ ਅਧਿਐਨ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਮੁਆਫੀ ਅਜਿਹਾ ਸ਼ਬਦ ਹੈ ਜੋ ਇਨਸਾਨੀ ਰਿਸ਼ਤਿਆਂ ’ਚ ਕੜਵਾਹਟ ਨੂੰ ਮਿਟਾ ਕੇ ਮਿਠਾਸ ਨੂੰ ਫਿਰ ਤੋਂ ਜਿਉਂਦਾ ਕਰ ਦਿੰਦੀ ਹੈ ਇਸ ’ਚ ਡੂੰਘੇ ਤੋਂ ਡੂੰਘੇ ਜ਼ਖਮਾਂ ਨੂੰ ਭਰਨ ਦੀ ਤਾਕਤ ਹੈ, ਜੋ ਜਾਣੇ-ਅਨਜਾਣੇ ’ਚ ਤੁਹਾਡੇੇ ਸ਼ਬਦਾਂ ਦੀ ਗੈਰ-ਮਰਿਆਦਾ ਤੋਂ ਪੈਦਾ ਹੋਏ ਹਨ ਅਜਿਹੇ ’ਚ ਮੁਆਫੀ ਮੰਗਣਾ ਇੱਕ ਉੱਤਮ ਕਾਰਜ ਕਿਹਾ ਜਾ ਸਕਦਾ ਹੈ ਇਸ ਦੇ ਲਈ ਹਿੰਮਤ ਅਤੇ ਸਾਹਸ ਦੀ ਜ਼ਰੂਰਤ ਹੁੰਦੀ ਹੈ ਜੋ ਇਨਸਾਨ ਅਜਿਹਾ ਕਰਦਾ ਹੈ ਉਹ ਆਪਣੇ ਆਤਮ-ਸਨਮਾਨ ’ਚ ਫਿਰ ਤੋਂ ਵਾਧਾ ਕਰ ਲੈਂਦਾ ਹੈ
ਹਾਰਵਰਡ ਯੂਨੀਵਰਸਿਟੀ ਦੀ ਇੱਕ ਰਿਸਰਚ ਕਹਿੰਦੀ ਹੈ ਕਿ ਕਿਸੇ ਗੱਲ ਤੋਂ ਦੁਖੀ ਹੋਣ ਵਾਲੇ ਲੋਕ ਅਕਸਰ ਮੁਆਫੀ ਦੀ ਇੱਛਾ ਕਰਦੇ ਹਨ ਉਨ੍ਹਾਂ ਨੂੰ ਅਜਿਹਾ ਲੱਗਦਾ ਹੈ ਕਿ ਇੱਕ ਮੁਆਫੀ ਨਾਲ ਉਨ੍ਹਾਂ ਦਾ ਸਨਮਾਨ ਅਤੇ ਵਿਸ਼ਵਾਸ ਵਾਪਸ ਆ ਜਾਵੇਗਾ ਉਨ੍ਹਾਂ ਨੂੰ ਮੁਆਫੀ ਮੰਗਣ ਦੀ ਪ੍ਰਕਿਰਿਆ ਨਿਆਂ ਵਰਗੀ ਲੱਗਦੀ ਹੈ ਪਰ, ਜਦੋਂ ਮੁਆਫੀ ਦੀ ਉਡੀਕ ਕੀਤੀ ਜਾਂਦੀ ਹੈ, ਉਦੋਂ ਧਿਆਨ ਇਸ ਗੱਲ ’ਤੇ ਨਹੀਂ ਜਾਂਦਾ ਹੈ ਕਿ ਦਿਲ ਤੋਂ ਮੰਗੀ ਗਈ ਮੁਆਫੀ ਰਿਸ਼ਤੇ ਬਣਾ ਦਿੰਦੀ ਹੈ ਦੂਜੇ ਪਾਸੇ ਦਿਖਾਵੇ ਲਈ ਮੰਗੀ ਗਈ ਮੁਆਫੀ ਰਿਸ਼ਤੇ ਨੂੰ ਲੰਬੇ ਸਮੇਂ ਲਈ ਵਿਗਾੜ ਦਿੰਦੀ ਹੈ ਇਹੀ ਵਜ੍ਹਾ ਹੈ ਕਿ ਚੰਗੀ ਅਤੇ ਖੁਸ਼ਨੁੰਮਾ ਜ਼ਿੰਦਗੀ ਜਿਉਣ ਲਈ ਗਲਤੀ ਕਰਨ ਤੋਂ ਬਾਅਦ ਸਾਥੀ ਤੋਂ ਸਹੀ ਤਰੀਕੇ ਨਾਲ ਅਤੇ ਸਹੀ ਸਮੇਂ ’ਤੇ ਮੁਆਫੀ ਮੰਗਣਾ ਜ਼ਰੂਰੀ ਹੋ ਜਾਂਦਾ ਹੈ
ਮਨੋਵਿਗਿਆਨਕ ਸਿੰਡੀ ਫਰਾਂਟਜ਼ ਦਾ ਮੰਨਣਾ ਹੈ ਕਿ ਮੁਆਫੀ ਮੰਗਣ ’ਚ ਥੋੜ੍ਹਾ ਸਮਾਂ ਲੈਣਾ ਚਾਹੀਦਾ, ਕਿਉਂਕਿ ਜਲਦ ਮੁਆਫੀ ਮੰਗਣ ਦੇ ਪਿੱਛੇ ਲਾਲਚ ਹੋ ਸਕਦਾ ਹੈ ਮਨੋਵਿਗਿਆਨਕ ਦੇ ਪ੍ਰੋਫੈਸਰ ਰਵਿੰਦਰ ਪੂਰੀ ਦਾ ਕਹਿਣਾ ਹੈ ਕਿ ਕਈ ਵਾਰ ਇਨਸਾਨ ਨੂੰ ਥੋੜ੍ਹੇ ਸਮੇਂ ਬਾਅਦ ਆਪਣੀ ਗਲਤੀ ਦਾ ਅਹਿਸਾਸ ਹੁੰਦਾ ਹੈ, ਅਜਿਹੇ ’ਚ ਉੁਹ ਮੁਆਫੀ ਵੀ ਮੰਗਣੀ ਚਾਹੀਦੀ ਹੈ ਮੁਆਫੀ ਮੰਗਣਾ ਰਿਸ਼ਤਿਆਂ ਨੂੰ ਫਿਰ ਤੋਂ ਜੋੜਨ ਦਾ ਬਿਹਤਰੀਨ ਯਤਨ ਹੈ ਇਸ ਨਾਲ ਤਨਾਅ ਘੱਟ ਹੁੰਦਾ ਹੈ, ਮਾਨਸਿਕ ਸਿਹਤ ’ਚ ਵੀ ਵਾਧਾ ਹੁੰਦਾ ਹੈ ਵਿਗਿਆਨਕਾਂ ਦਾ ਮੰਨਣਾ ਹੈ ਕਿ ਮੁਆਫੀ ਮੰਗਣ ਵਾਲੇ ਇਨਸਾਨ ਦੇ ਖੂਨ ਦਾ ਸੰਚਾਰ ਅਤੇ ਦਿਲ ਦੀਆਂ ਧੜਕਨਾਂ ’ਚ ਸੁਧਾਰ ਦੀ ਸੰਭਾਵਨਾ ਵਧ ਜਾਂਦੀ ਹੈ
ਮਨੋਵਿਗਿਆਨਕ ਇੰਗਲ ਕਹਿੰਦੇ ਹਨ ਕਿ ‘ਮੈਨੂੰ ਦੁੱਖ ਹੈ ਜਾਂ ਜੋ ਕੁਝ ਹੋਇਆ, ਉਹ ਗਲਤ ਹੋਇਆ’ ਵਰਗੇ ਕੰਡੀਸ਼ਨ ਵਾਲੇ ਸ਼ਬਦਾਂ ਦੇ ਬਜਾਇ ਸਿੱਧੇ-ਸਿੱਧੇ ਆਪਣੀ ਗਲਤੀ ਦੀ ਮੁਆਫੀ ਮੰਗਣਾ ਠੀਕ ਹੈ
ਮੁਆਫੀ ਵਾਣੀ ਨਾ ਸਿਰਫ ਅਧਿਆਤਮਿਕ ਪੱਧਰ ’ਤੇ ਸਾਡੇ ਜੀਵਨ ਨੂੰ ਅਤੇ ਚਰਿੱਤਰ ਨੂੰ ਪਵਿੱਤਰ ਕਰਦਾ ਹੈ, ਸਗੋਂ ਵਿਗਿਆਨ ਕਹਿੰਦਾ ਹੈ ਕਿ ਇਸ ਦੇ ਮਾਨਸਿਕ ਅਤੇ ਸਰੀਰਕ ਫਾਇਦੇ ਵੀ ਹਨ ਫਾਰਗਿਵਨੈੱਸ ’ਤੇ ਕੀਤੀ ਗਈ ਇੱਕ ਸਟੱਡੀ ਦੀ ਰਿਪੋਰਟ ਕਹਿੰਦੀ ਹੈ ਕਿ ਗਲਤੀ ਹੋਣ ’ਤੇ ਮੁਆਫੀ ਮੰਗਣਾ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਲਈ ਫਾਇਦੇਮੰਦ ਹੈ
ਮੁਆਫੀ ਮੰਗਣ ਤੋਂ ਜ਼ਿਆਦਾ ਮੁਆਫ ਕਰ ਦੇਣਾ ਉੱਚ ਅਤੇ ਮਹਾਨ ਸਥਿਤੀ ਹੈ ਇਹ ਸਹੀ ਵੀ ਹੈ, ਮੰਗਣ ਨਾਲ ਹੰਕਾਰ ਖ਼ਤਮ ਹੋ ਜਾਂਦਾ ਅਤੇ ਦੇਣਾ ‘ਜਾਇ ਆਫ ਗਿਵਿੰਗ’ ਹੈ -ਮਹਾਂਵੀਰ ਸਵਾਮੀ
———————————–
ਮੁਆਫੀ ਮੰਗਣਾ ਸਾਹਸੀ ਲੋਕਾਂ ਦਾ ਕੰਮ ਹੈ, ਇਹ ਬਹਾਦਰਾਂ ਨੂੰ ਭਾਉਂਦੀ ਹੈ -ਰਾਮਧਾਰੀ ਸਿੰਘ ਦਿਨਕਰ, ਪ੍ਰਸਿੱਧ ਕਵੀ
———————————–
ਕਮਜ਼ੋਰ ਵਿਅਕਤੀ ਕਦੇ ਮੁਆਫ ਨਹੀਂ ਕਰ ਸਕਦਾ, ਮੁਆਫ ਕਰਨਾ ਸ਼ਕਤੀਸ਼ਾਲੀ ਵਿਅਕਤੀ ਦਾ ਗੁਣ ਹੈ -ਮਹਾਤਮਾ ਗਾਂਧੀ
ਧਿਆਨ ਰੱਖੋ
ਜਲਦਬਾਜ਼ੀ ’ਚ ਮੁਆਫੀ ਨਾ ਮੰਗੋ
ਮੁਆਫੀ ਮੰਗਦੇ ਸਮੇਂ ਕਦੇ ਵੀ ਜਲਦਬਾਜ਼ੀ ਨਾ ਦਿਖਾਓ ਪਹਿਲਾਂ ਖੁਦ ਦੇ ਮਨ-ਵਿਚਾਰ ਨੂੰ ਇਕਾਗਰ ਕਰਦੇ ਹੋਏ ਇਸ ਵਿਸ਼ੇ ’ਚ ਇੱਕ ਨਿਸ਼ਚਿਤ ਰਾਇ ਬਣਾਓ ਅਤੇ ਸਮੇਂ ਦੀ ਮਰਿਆਦਾ ਦੀ ਚੋਣ ਕਰੋ ਤਾਂ ਕਿ ਸਾਹਮਣੇ ਵਾਲੇ ਨੂੰ ਵੀ ਤੁਹਾਡੀ ਗੱਲ ਨੂੰ ਮੰਨਣ ’ਚ ਕੋਈ ਸ਼ੱਕ ਨਾ ਰਹੇ
ਆਪਸੀ ਰਿਸ਼ਤੇ ਨੂੰ ਫਿਰ ਦਿਓ ਮੌਕਾ
ਕਿਸੇ ਗਲਤਫਹਿਮੀ ਜਾਂ ਵਿਸ਼ੇ ’ਤੇ ਤਕਰਾਰ ਤੋਂ ਬਾਅਦ ਉਪਜੇ ਵਿਵਾਦ ਨਾਲ ਮੁਆਫੀ ਮੰਗਣ ਤੋਂ ਬਾਅਦ ਫਿਰ ਤੋਂ ਰਿਸ਼ਤੇ ਨੂੰ ਮੌਕਾ ਦਿਓ ਕਿਉਂਕਿ ਬਿਖਰਾਅ ਤੋਂ ਬਾਅਦ ਰਿਸ਼ਤਿਆਂ ਨੂੰ ਫਿਰ ਤੋਂ ਜੋੜਨ ’ਚ ਥੋੜ੍ਹਾ ਸਮਾਂ ਲੱਗਦਾ ਹੈ
ਪੀੜਤ ਦੀ ਗੱਲ ਅਣਸੁਣੀ ਨਾ ਕਰੋ
ਜਦੋਂ ਤੁਸੀਂ ਮੁਆਫੀ ਮੰਗਣ ਦਾ ਮਨ ਬਣਾ ਹੀ ਲਿਆ ਹੈ ਤਾਂ ਇਹ ਜ਼ਰੂਰੀ ਹੈ ਕਿ ਸਾਹਮਣੇ ਵਾਲੇ ਦੀ ਗੱਲ ਨੂੰ ਅਨਸੁਣਿਆ ਨਾ ਕਰੋ ਇਸ ਦੌਰਾਨ ਪੀੜਤ ਵਿਅਕਤੀ ਆਪਣੀ ਗੱਲ ਨੂੰ ਸਪੱਸ਼ਟ ਕਰਨਾ ਚਾਹੁੰਦਾ ਹੈ, ਇਸ ਲਈ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਉਸ ਦੀ ਹਰ ਗੱਲ ਦੇ ਪਹਿਲੂ ’ਤੇ ਗੌਰ ਕੀਤਾ ਜਾਵੇ ਉਸ ਦੀ ਗੱਲ ਸੁਣਨਾ ਅਤੇ ਉਸ ਦੀ ਸੁਵਿਧਾ ’ਤੇ ਵੀ ਚਰਚਾ ਹੋਣੀ ਚਾਹੀਦੀ ਹੈ
ਸ਼ਬਦਾਂ ’ਚ ਹਮਦਰਦੀ ਦਾ ਭਾਵ ਹੋਵੇ
ਮਨੋਵਿਗਿਆਨਕਾਂ ਦਾ ਮੰਨਣਾ ਹੈ ਕਿ ਤੁਹਾਡੇ ਸ਼ਬਦਾਂ ’ਚ ਕੋਈ ਘੁਮਾਅ ਨਹੀਂ ਹੋਣਾ ਚਾਹੀਦਾ ਹੈ, ਸਗੋਂ ਸਾਫ ਅਤੇ ਸਿੱਧੇ ਸ਼ਬਦਾਂ ’ਚ ਮੁਆਫੀ ਮੰਗੋ ਜਿਵੇਂ ਤੁਸੀਂ ਮੈਨੂੰ ਮੁਆਫ ਕਰੋ ਜਾਂ ਮੈਂ ਤੁਹਾਡੇ ਤੋਂ ਮੁਆਫੀ ਚਾਹੁੰਦਾ ਹਾਂ ਕੰਡੀਸ਼ਨਲ ਸ਼ਬਦਾਂ ਦੀ ਵਰਤੋਂ ਕਰਨ ਤੋਂ ਬਚੋ