Internship Career -sachi shiksha punjabi

Internship Career ਇੰਟਰਨਸ਼ਿਪ ਕਰੀਅਰ ਬਣਾਉਣ ਦੀ ਪਹਿਲੀ ਪੌੜੀ

ਇੱਕ ਇੰਟਰਨਸ਼ਿਪ ਲਈ ਬਿਹਤਰ ਰਣਨੀਤੀ ਇਹ ਹੈ ਕਿ ਉਹ ਕਾਰਜ ਸਥਾਨ ’ਤੇ ਸਭ ਨੂੰ ਸੁਣੋ, ਸਿੱਖੋ ਅਤੇ ਆਪਣਾ ਵਿਕਾਸ ਕਰੋ ਇੰਟਰਨਸ਼ਿਪ ਇੱਕ ਅਜਿਹਾ ਮੌਕਾ ਹੈ ਜੋ ਨਵਿਆਂ ਲਈ ਆਕਰਸ਼ਕ ਕਰੀਅਰ ਦੇ ਰਸਤੇ ਨੂੰ ਸਰਲ ਬਣਾਉਂਦਾ ਹੈ ਕਈ ਵਾਰ ਇੰਟਰਨਸ਼ਿਪ ’ਤੇ ਆਉਣ ਵਾਲੇ ਵਿਦਿਆਰਥੀਆਂ ਦੀ ਚੰਗੀ ਪਰਫਾਰਮੈਂਸ ਦੇਖ ਕੇ ਸਥਾਈ ਨੌਕਰੀ ’ਤੇ ਰੱਖ ਲਿਆ ਜਾਂਦਾ ਹੈ ਹਾਲਾਂਕਿ ਇੰਟਰਨਸ਼ਿਪ ਦਾ ਸਿਧਾਂਤ ਭਾਵ ਘੱਟ ਪੈਸਿਆਂ ’ਚ ਬੁਨਿਆਦੀ ਕਾਰਜ ਅਨੁਭਵ ਹਾਸਲ ਕਰਨਾ, ਪੱਛਮੀ ਦੇਸ਼ਾਂ ’ਚ ਜ਼ਿਆਦਾ ਹਰਮਨ ਪਿਆਰਾ ਹੈ ਪਰ ਪਿਛਲੇ ਕੁਝ ਸਮੇਂ ’ਚ ਭਾਰਤ ’ਚ ਵੀ ਇਹ ਚਲਨ ਤੇਜ਼ੀ ਨਾਲ ਵਧ ਰਿਹਾ ਹੈ

Also Read :-

ਕਿਸੇ ਵੀ ਖੇਤਰ ’ਚ ਕਰੀਅਰ ਬਣਾਉਣ ਦੀ ਸਭ ਤੋਂ ਪਹਿਲੀ ਪੌੜੀ ਹੁੰਦੀ ਹੈ ਇੰਟਰਨਸ਼ਿਪ ਇਸ ਨਾਲ ਤੁਹਾਨੂੰ ਆਪਣੇ ਖੇਤਰ ’ਚ ਵਿਹਾਰਕ ਗਿਆਨ ਮਿਲਦਾ ਹੈ ਅਜਿਹੇ ’ਚ ਕਈ ਸਮਾਰਟ ਤਰੀਕੇ ਅਪਣਾਉਣੇ ਹੁੰਦੇ ਹਨ ਤਾਂ ਕਿ ਇੰਟਰਨਸ਼ਿਪ ਜਲਦ ਤੋਂ ਜਲਦ ਜੌਬ ’ਚ ਬਦਲ ਜਾਵੇ ਕਿਸੇ ਉਮੀਦਵਾਰ ਲਈ ਇੰਟਰਨਸ਼ਿਪ ਅਨੁਭਵ ਇਕੱਠਾ ਕਰਨ, ਨਵੇਂ ਸੰਪਰਕ ਬਣਾਉਣ ਅਤੇ ਉਮੀਦਵਾਰ ਸਾਹਮਣੇ ਆਪਣੀ ਉਪਯੋਗਤਾ ਸਾਬਤ ਕਰਨ ਦਾ ਚੰਗਾ ਮੌਕਾ ਹੁੰਦਾ ਹੈ ਇਸ ਦੇ ਜ਼ਰੀਏ ਉਹ ਸੰਸਥਾਨ ’ਚ ਨੌਕਰੀ ਹਾਸਲ ਕਰਨ ’ਚ ਵੀ ਕਾਮਯਾਬ ਹੋ ਸਕਦਾ ਹੈ ਇੱਕ ਇੰਟਰਨਸ਼ਿਪ ਲਈ ਬਿਹਤਰ ਰਣਨੀਤੀ ਇਹ ਹੈ

ਕਿ ਉਹ ਕਾਰਜ ਸਥਾਨ ’ਤੇ ਸਭ ਨੂੰ ਸੁਣੇ, ਸਿੱਖੇ ਅਤੇ ਆਪਣਾ ਵਿਕਾਸ ਕਰੋ ਇੰਟਰਨਸ਼ਿਪ ਇੱਕ ਅਜਿਹਾ ਅਵਸਰ ਹੈ ਜੋ ਨਵਿਆਂ ਲਈ ਆਕਰਸ਼ਕ ਕਰੀਅਰ ਦੇ ਰਸਤੇ ਨੂੰ ਸੁਗਮ ਬਣਾਉਂਦਾ ਹੈ ਕਈ ਵਾਰ ਇੰਟਰਨਸ਼ਿਪ ’ਤੇ ਆਉਣ ਵਾਲੇ ਵਿਦਿਆਰਥੀਆਂ ਦੀ ਚੰਗੀ ਪਰਫਾਰਮੈਂਸ ਦੇਖ ਕੇ ਸਥਾਈ ਨੌਕਰੀ ’ਤੇ ਰੱਖ ਲਿਆ ਜਾਂਦਾ ਹੈ ਹਾਲਾਂਕਿ ਇੰਟਰਨਸ਼ਿਪ ਦਾ ਸਿਧਾਂਤ ਭਾਵ ਘੱਟ ਪੈਸਿਆਂ ’ਚ ਆਧਾਰਭੂਤ ਕਾਰਜ ਅਨੁਭਵ ਹਾਸਲ ਕਰਨਾ, ਪੱਛਮੀ ਦੇਸ਼ਾਂ ’ਚ ਜ਼ਿਆਦਾ ਹਰਮਨ ਪਿਆਰਾ ਹੈ ਪਰ ਪਿਛਲੇ ਕੁਝ ਸਮੇਂ ’ਚ ਭਾਰਤ ’ਚ ਵੀ ਇਹ ਪ੍ਰਚੱਲਨ ਤੇਜੀ ਨਾਲ ਵੱਧ ਰਿਹਾ ਹੈ

ਸਮਾਜਿਕ ਹੁਨਰ ਦੀ ਜ਼ਰੂਰਤ:

ਕਾਲਜ ਲਾਈਫ ਅਤੇ ਨੌਕਰੀਪੇਸ਼ਾ ਜੀਵਨ ’ਚ ਬਹੁਤ ਫ਼ਰਕ ਹੁੰਦਾ ਹੈ ਕਾਲਜ ਵਿਦਿਆਰਥੀ ਜਦੋਂ ਨੌਕਰੀ ਕਰਨਾ ਸ਼ੁਰੂ ਕਰਦੇ ਹਨ, ਤਾਂ ਉਨ੍ਹਾਂ ’ਚ ਬਹੁਤ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਸਭ ਤੋਂ ਪਹਿਲਾਂ ਜਿਸ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉਹ ਹੈ ਸੋਸ਼ਲ-ਸਕਿੱਲ ਸੋਸ਼ਲ-ਸਕਿੱਲ ਹੀ ਤੁਹਾਨੂੰ ਵਰਕਪਲੇਸ ’ਤੇ ਕਾਮਯਾਬ ਬਣਾਉਂਦੀ ਹੈ ਇੰਟਰਨਸ਼ਿਪ ਦੌਰਾਨ ਵਿਦਿਆਰਥੀ ਬਾਕੀ ਸਾਥੀ-ਕਰਮਚਾਰੀਆਂ ਨਾਲ ਕੰਮ ਕਰਦੇ ਹੋਏ, ਇਸ ਨੂੰ ਡਿਵੈਲਪ ਕਰਦੇ ਹਨ,

ਜੋ ਉਨ੍ਹਾਂ ਲਈ ਅੱਗੇ ਬਹੁਤ ਕੰਮ ਆਉਂਦਾ ਹੈ ਇੰਟਰਨਸ਼ਿਪ ਦੌਰਾਨ ਉਹ ਸਿੱਖ ਜਾਂਦੇ ਹਨ ਕਿ ਆਖਰ ਦਫ਼ਤਰ ਦੇ ਮਾਹੌਲ ’ਚ ਖੁਦ ਨੂੰ ਕਿਸ ਤਰ੍ਹਾਂ ਐਡਜਸਟ ਕਰਨਾ ਹੈ ਇੱਕ ਇੰਟਰਨ ਲਈ ਚੰਗੀ ਸੋਸ਼ਲ-ਸਕਿੱਲ ਕਾਫੀ ਕੰਮ ਆਉਂਦੀ ਹੈ ਆਫਿਸ ਸਹਿ ਕਰਮਚਾਰੀ ਨਾਲ ਦੋਸਤਾਨਾ ਵਿਹਾਰ ਰੱਖਣਾ, ਦੂਜੇ ਲੋਕਾਂ ਨੂੰ ਪਰਖਨਾ, ਦਫ਼ਤਰ ’ਚ ਲੋਕ ਇੱਕ ਦੂਜੇ ਨਾਲ ਕਿਵੇਂ ਗੱਲ ਕਰਦੇ ਹਨ, ਵਰਗੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ

ਵਿਹਾਰਕ ਗਿਆਨ ਵਧੇਗਾ:

ਇੰਟਰਨਸ਼ਿਪ ਨਾਲ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ ਇਸ ਦੇ ਜ਼ਰੀਏ ਤੁਹਾਨੂੰ ਪ੍ਰੈਕਟੀਕਲ ਨਾਲਜ ਮਿਲਦੀ ਹੈ ਦਫਤਰ ’ਚ ਫੋਨ ’ਤੇ ਕਿਸੇ ਨਾਲ ਗੱਲ ਕਿਵੇਂ ਕਰਨੀ ਹੈ ਪਰਸਨਲ ਫੋਨ ਆਉਣ ’ਤੇ ਕਿਸ ਤਰ੍ਹਾਂ ਹੈਂਡਲ ਕਰਨਾ ਹੈ ਕਸਟਮਰ ਨਾਲ ਕਿਵੇਂ ਡੀਲ ਕਰਨੀ ਹੈ ਆਫਿਸ਼ੀਅਲ ਮੇਲ ਕਿਵੇਂ ਭੇਜਣੀ ਹੈ ਵਰਗੀਆਂ ਪ੍ਰੈਕਟੀਕਲ ਜਾਣਕਾਰੀਆਂ ਇੰਟਰਨਸ਼ਿਪ ਦੌਰਾਨ ਮਿਲਦੀਆਂ ਹਨ

ਸਮੇਂ ’ਤੇ ਦਫ਼ਤਰ ਪਹੁੰਚੋ:

ਕਾਲਜ ਅਤੇ ਇੰਸਟੀਚਿਊਟ ’ਚ ਟਾਈਮ ਦੀ ਕੋਈ ਪਾਬੰਦੀ ਨਹੀਂ ਹੁੰਦੀ ਇੱਕ ਲੈਕਚਰ ਛੁੱਟ ਗਿਆ ਤਾਂ, ਦੂਜਾ ਅਟੈਂਡ ਕਰਿਆ ਜਾ ਸਕਦਾ ਹੈ ਜਾਂ ਦੋਸਤਾਂ ਤੋਂ ਉਸ ਬਾਰੇ ਵੀ ਪੁੱਛਿਆ ਜਾ ਸਕਦਾ ਹੈ ਪਰ ਨੌਕਰੀ ’ਚ ਅਜਿਹਾ ਨਹੀਂ ਹੁੰਦਾ ਸਮੇਂ ’ਤੇ ਪਹੁੰਚਣਾ ਬਹੁਤ ਜ਼ਰੂਰੀ ਹੁੰਦਾ ਹੈ ਨਹੀਂ ਤਾਂ ਸੈਲਰੀ ਕੱਟਣ ਦੇ ਨਾਲ ਹੀ, ਇਸ ਨਾਲ ਦਫ਼ਤਰ ’ਚ ਇਮੇਜ਼ ਵੀ ਖਰਾਬ ਹੁੰਦੀ ਹੈ ਇੰਟਰਨਸ਼ਿਪ ਦੌਰਾਨ ਤੁਸੀਂ ਆਫਿਸ ’ਚ ਸਭ ਤੋਂ ਜੂਨੀਅਰ ਹੁੰਦੇ ਹੋ ਹਰ ਦਿਨ ਤੁਹਾਨੂੰ ਸਮੇਂ ਤੋਂ ਪਹਿਲਾਂ ਆਉਣਾ ਹੁੰਦਾ ਹੈ ਸੀਨੀਅਰਸ ਕਾਡਰ ਤੁਹਾਨੂੰ ਸਮੇਂ ਦਾ ਪਾਬੰਦ ਬਣਾ ਦਿੰਦਾ ਹੈ ਇਹੀ ਆਦਤ ਤੁਹਾਨੂੰ ਲਾਈਫ ’ਚ ਅੱਗੇ ਵਧਣ ’ਚ ਮੱਦਦ ਕਰਦੀ ਹੈ

ਸਮੇਂ ’ਤੇ ਕੰਮ ਪੂਰਾ ਕਰੋ:

ਇੰਟਰਨਸ਼ਿਪ ਦੌਰਾਨ ਹਰ ਦਿਨ ਸੀਨੀਅਰਾਂ ਵੱਲੋਂ ਮਿਲਣ ਵਾਲੇ ਕੰਮ ਨੂੰ ਉਸੇ ਦਿਨ ਪੂਰਾ ਕਰਨਾ, ਉਹ ਵੀ ਟ੍ਰੇਨਿੰਗ ਨਾਲ ਇਹ ਆਦਤ ਕਾਲਜ ਦੇ ਦਿਨਾਂ ’ਚ ਨਹੀਂ ਹੁੰਦੀ ਨੌਕਰੀ ਸ਼ੁਰੂ ਕਰਨ ਤੋਂ ਪਹਿਲਾਂ, ਇੰਟਰਨਸ਼ਿਪ ਨਾਲ ਤੁਸੀਂ, ਕਿਸੇ ਵੀ ਕੰਮ ਨੂੰ ਸਮੇਂ ’ਤੇ ਪੂਰਾ ਕਰਨ ਦੀ ਆਦਤ ਸਿੱਖ ਜਾਂਦੇ ਹੋ

ਕਮਿਊਨੀਕੇਸ਼ਨ ਸਕਿੱਲ ਵਧੇਗੀ:

ਨੌਕਰੀ ਤੋਂ ਪਹਿਲਾਂ ਇੰਟਰਨਸ਼ਿਪ ਕਰਨ ਨਾਲ ਗੱਲਬਾਤ ਕਰਨ ਦਾ ਤਰੀਕਾ ਵੀ ਆ ਜਾਂਦਾ ਹੈ ਕਿਸ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ ਕਿੰਨੀ ਗੱਲ ਕਰਨੀ ਹੈ ਕਿਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਨੀ ਹੈ ਅੱਗੇ ਚੱਲ ਕੇ ਇਹ ਨੌਕਰੀ ’ਚ ਫਾਇਦਾ ਪਹੁੰਚਾਉਂਦੇ ਹਨ

ਸਥਾਈ ਕਰਮਚਾਰੀਆਂ ਵਾਂਗ ਕੰਮ ਕਰੋ:

ਖੁਦ ਨੂੰ ਇੰਟਰਨ ਮੰਨ ਕੇ ਕੰਮ ਪ੍ਰਤੀ ਲਾਪਰਵਾਹ ਨਾ ਬਣੋ ਸੌਂਪੇ ਗਏ ਕੰਮ ਨੂੰ ਸਥਾਈ ਸਟਾਫ ਵਾਂਗ ਪੂਰਾ ਕਰਨ ਦੀ ਕੋਸ਼ਿਸ਼ ਕਰੋ ਕੰਮ ਪ੍ਰਤੀ ਆਪਣੀ ਜਗਿਆਸਾ ਦਿਖਾਓ ਸਵੇਰੇ ਜਲਦੀ ਆਓ ਅਤੇ ਜ਼ਰੂਰਤ ਹੋਵੇ ਤਾਂ ਦੇਰ ਤੱਕ ਕੰਮ ਕਰੋ
ਜਿਸ ਅਹੁਦੇ ’ਤੇ ਕੰਮ ਕਰ ਰਹੇ ਹੋ ਉਸ ਤੋਂ ਇੱਕ ਕਦਮ ਉੱਪਰ ਦੇ ਅਹੁਦੇ ਅਨੁਸਾਰ ਕੱਪੜੇ ਪਹਿਨੋ ਪੂਰੇ ਆਤਮਵਿਸ਼ਵਾਸ ਨਾਲ ਕੰਮ ਕਰੋ ਸਕਾਰਾਤਮਕ ਸੋਚ ਨਾਲ ਅੱਗੇ ਵਧੋ ਅਤੇ ਹਰ ਕੰਮ ’ਚ ਆਪਣਾ ਸਰਵਉੱਤਮ ਪ੍ਰਦਰਸ਼ਨ ਦੇਣ ਦੀ ਕੋਸ਼ਿਸ਼ ਕਰੋ

ਕੰਪਨੀ ’ਤੇ ਆਪਣੀ ਪਕੜ ਬਣਾਓ:

ਸੰਸਥਾਨ ਦੀ ਜ਼ਰੂਰਤ ਨੂੰ ਸਮਝਣ ਦੀ ਕੋਸ਼ਿਸ਼ ਕਰੋ ਅਤੇ ਤੁਸੀਂ ਕਿਸ ਤਰ੍ਹਾਂ ਉਸ ਜ਼ਰੂਰਤ ਨੂੰ ਪੂਰਾ ਕਰ ਸਕਦੇ ਹੋ, ਇਸ ਸਬੰਧੀ ਵਿਚਾਰ ਕਰੋ ਹਰੇਕ ਪ੍ਰੋਡਕਟ ਅਤੇ ਸੇਵਾ ਨੂੰ ਸਮਝੋ ਕੰਪਨੀ ਦੇ ਗਾਹਕਾਂ ਅਤੇ ਖਪਤਕਾਰਾਂ ਨਾਲ ਚੰਗਾ ਵਿਹਾਰ ਕਰੋ ਇਸ ਨਾਲ ਖਪਤਕਾਰਾਂ ਦੇ ਸੁਭਾਅ ਨੂੰ ਚੰਗੀ ਸੇਵਾ ਦੇਣਾ, ਸੀਨੀਅਰਾਂ ਦੀ ਨਜ਼ਰ ਨਾਲ ਸਕਾਰਾਤਮਕ ਅਸਰ ਪਏਗਾ ਐਨਾ ਹੀ ਨਹੀਂ, ਇਸ ਨਾਲ ਤੁਸੀਂ ਆਪਣੇ ਲਈ ਉਸ ਇੰਡਸਟਰੀ ’ਚ ਅੱਗੇ ਵਧਣ ਦਾ ਰਸਤਾ ਸਮਝ ਸਕੋਗੇ

ਆਪਣੀ ਸੋਚ ਨੂੰ ਵਿਸਥਾਰ ਦਿਓ:

ਤੁਹਾਡੀ ਸੋਚ ਨਾਲ ਹਰ ਸੰਭਾਵਿਤ ਸਵਾਲ ਅਤੇ ਜ਼ਰੂਰਤ ਦਾ ਪੂਰਾ ਅਨੁਮਾਨ ਲਗਾਉਣ ਦੀ ਸਮਰੱਥਾ ਝਲਕਣੀ ਚਾਹੀਦੀ ਹੈ ਹੋਰ ਇੰਟਰਨ ਉਮੀਦਵਾਰਾਂ ’ਚ ਖੁਦ ਨੂੰ ਵੱਖਰਾ ਕਰਨ ਲਈ ਤੁਹਾਡੇ ਤੋਂ ਉਮੀਦ ਕੀਤੇ ਜਾਣ ਵਾਲੇ ਕੰਮ ’ਤੇ ਜ਼ਿਆਦਾ ਕੰਮ ਕਰੋ ਖੁਦ ਨੂੰ ਕਿਸੇ ਵਾਧੂ ਪ੍ਰੋਜੈਕਟ ’ਚ ਵੰਲਟੀਅਰ ਦੇ ਤੌਰ ’ਤੇ ਪੇਸ਼ ਕਰਨ ਤੋਂ ਪਿੱਛੇ ਨਾ ਹਟੋ ਆਪਣੀ ਸਮਾਂ ਹੱਦ ਸਬੰਧੀ ਵੀ ਲਚੀਲਾ ਰੁਖ ਅਪਣਾਓ ਜ਼ਰੂਰਤ ਦੇ ਸਮੇਂ ਤੁਹਾਡਾ ਜਲਦੀ ਆਉਣਾ ਅਤੇ ਦੇਰ ਨਾਲ ਜਾਣਾ ਟੀਮ ਮੈਂਬਰਾਂ ਦਰਮਿਆਨ ਚੰਗੀ ਛਵ੍ਹੀ ਬਣਾਉਣ ’ਚ ਮੱਦਦ ਕਰੇਗਾ

ਸੌਂਪੇ ਗਏ ਕੰਮ ਤੋਂ ਇਲਾਵਾ ਕਿਸੇ ਹੋਰ ਕੰਮ ਨੂੰ ਵੀ ਮਨ ਲਗਾ ਕੇ ਕਰਨਾ, ਲਚੀਲਾ ਰੁਖ ਅਤੇ ਕੰਮ ਸਬੰਧੀ ਇਕਾਗਰਤਾ ਨਾਲ ਸੋਚਣਾ, ਆਪਣੀ ਭੂਮਿਕਾ ਪ੍ਰਤੀ ਤੁਹਾਡੇ ਸਮਰਪਣ ਨੂੰ ਦਰਸਾਉਂਦੀ ਹੈ ਇਸ ਨਾਲ ਤੁਹਾਡੇ ਸਾਥੀ-ਕਰਮਚਾਰੀ ਅਤੇ ਸੀਨੀਅਰ ਮੈਂਬਰ ਤੁਹਾਨੂੰ ਉਸ ਟੀਮ ਦਾ ਹਿੱਸਾ ਮੰਨਣ ਲੱਗਦੇ ਹਨ
– ਸਾਭਾਰ ਦੇਸ਼ਬੰਧੂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!