ਆਜ਼ਾਦੀ ਦੀ ਲੜਾਈ ਦਾ ਪਹਿਲਾ ਸ਼ਹੀਦ: ਮੰਗਲ ਪਾਂਡੇ ਉੱਠੋ, ਮੇਰਾ ਸਾਥ ਦਿਓ…
29 ਮਾਰਚ 1857 ਦਾ ਉਹ ਮਹਾਨ ਦਿਨ ਸੀ ਜਿਸ ਦਿਨ ਭਾਰਤ ਮਾਤਾ ਦੇ ਮਹਾਨ ਬੇਟੇ ਨੇ ਆਪਣੀ ਮਾਂ ਨੂੰ ਗੁਲਾਮੀ ਦੀਆਂ ਜ਼ੰਜ਼ੀਰਾਂ ਤੋਂ ਮੁਕਤੀ ਦਿਵਾਉਣ ਦਾ ਪਹਿਲਾ ਯਤਨ ਕੀਤਾ ਭਾਰਤ ਦੇ ਉਸ ਮਹਾਨ ਸਪੂਤ, ਆਜ਼ਾਦੀ ਦੀ ਲੜਾਈ ਦੇ ਕ੍ਰਾਂਤੀਕਾਰੀ ਮੰਗਲ ਪਾਂਡੇ ਨੇ ਸਭ ਤੋਂ ਪਹਿਲਾਂ ਅੰਗਰੇਜ਼ਾਂ ’ਤੇ ਗੋਲੀ ਚਲਾਈ ਫਿਰ ਇਸੇ ਗੋਲੀ ਦੀ ਚੰਗਿਆੜੀ ਜਵਾਲਾ ਬਣ ਕੇ ਅੰਗਰੇਜ਼ਾਂ ’ਤੇ ਟੁੱਟ ਪਈ ਸੀ
ਮੰਗਲ ਪਾਂਡੇ ਇਸ ਮਹਾਨ ਕੰਮ ਨੂੰ ਅੰਜ਼ਾਮ ਦੇ ਕੇ ਅਮਰ ਹੋ ਗਏ ਉਨ੍ਹਾਂ ਨੂੰ ਪਤਾ ਸੀ ਕਿ ਜੇਕਰ ਉਹ ਅਜਿਹਾ ਕਰਨਗੇ ਤਾਂ ਇਸ ਨਤੀਜਾ ਕੀ ਹੋ ਸਕਦਾ ਹੇ ਪਰੰਤੂ ਨਤੀਜੇ ਦੀ ਚਿੰਤਾ ਨਾ ਕਰਦੇ ਹੋਏ, ਗੁਲਾਮੀ ਦੀਆਂ ਬੇੜੀਆਂ ਦੇ ਭਾਰ ਦੇ ਦੁੱਖ ਨੇ ਉਸ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰ ਦਿੱਤਾ ਆਪਣੇ ਅੰਗਰੇਜ਼ ਅਫ਼ਸਰ ’ਤੇ ਗੋਲੀ ਚਲਾ ਕੇ ਉਸ ਨੇ ਭਾਰਤ ਦੇ ਆਜ਼ਾਦੀ ਦੇ ਇਤਿਹਾਸ ’ਚ ਆਪਣਾ ਨਾਂਅ ਸੁਨਹਿਰੇ ਸ਼ਬਦਾਂ ’ਚ ਲਿਖਵਾ ਲਿਆ
ਉਹ ਇੱਕ ਸਿੱਧਾ-ਸਾਦਾ ਬ੍ਰਾਹਮਣ ਸੀ ਨਾ ਕਿ ਕੋਈ ਮਹਾਨ ਨੇਤਾ ਜਾਂ ਪਰਮਵੀਰ ਯੋਧਾ ਉਹ ਅੰਗਰੇਜ਼ਾਂ ਦਾ ਇੱਕ ਮਾਮੂਲੀ ਸਿਪਾਹੀ ਸੀ, ਪਰ ਉਸ ਦੀਆਂ ਨਾੜੀਆਂ ’ਚ ਭਾਰਤੀ ਖੂਨ ਵਗਦਾ ਸੀ ਇਸੇ ਖੂਨ ਦੀ ਪੁਕਾਰ ਸੁਣ ਕੇ ਉਹ ਆਜ਼ਾਦੀ ਦੀ ਬਲੀਬੇਦੀ ’ਤੇ ਬਲੀਦਾਨ ਹੋ ਗਿਆ
ਸੰਨ 1857, ਜਦੋਂਕਿ ਦੇਸ਼ ਗੁਲਾਮੀ ਦੀਆਂ ਬੇੜੀਆਂ ’ਚ ਜਕੜਿਆ ਹੋਇਆ ਸੀ, ਨਾਨਾ ਸਾਹਿਬ ਨੇ ਬਹੁਤ ਯਤਨ ਕਰਕੇ ਭਾਰਤ ਦੇ ਸਿਪਾਹੀਆਂ ਦੇ ਦਿਲਾਂ ’ਚ ਦੇਸ਼ ਪ੍ਰੇਮ ਦੀ ਜੋਤ ਜਗਾਈ ਸੀ
ਇਸੇ ਜੋਤ ਨੇ ਜਵਾਲਾ ਬਣ ਕੇ ਦੇਸ਼-ਪ੍ਰੇਮੀਆਂ ਨੂੰ ਵਿਦਰੋਹ ਕਰਨ ਲਈ ਉਕਸਾਇਆ 31 ਮਾਰਚ 1857 ਦਾ ਦਿਨ ਨਿਸ਼ਚਿਤ ਕੀਤਾ ਗਿਆ ਸੀ ਅੰਗਰੇਜ਼ਾਂ ਦੇ ਖਿਲਾਫ਼ ਵਿਦਰੋਹ ਦਾ ਬਿਗਲ ਵਜਾਉਣ ਦਾ ਪਰ ਕਿਸੇ ਕਾਰਨ ਮੰਗਲ ਪਾਂਡੇ ਨੇ 29 ਮਾਰਚ ਨੂੰ ਇੱਕ ਅੰਗਰੇਜ਼ ਅਫ਼ਸਰ ’ਤੇ ਗੋਲੀ ਚਲਾ ਦਿੱਤੀ ਅਤੇ ਇਸ ਦੇ ਨਾਲ ਹੀ ਇਸ ਮਹਾਨ ਕ੍ਰਾਂਤੀਕਾਰੀ ਦੇ ਯੱਗ ਦਾ ਸ਼ੁੱਭ ਆਰੰਭ ਹੋ ਗਿਆ ਕਈ ਕਹਿੰਦੇ ਹਨ (ਇਤਿਹਾਸ ਦੇ ਅਨੁਸਾਰ) ਕਿ ਮੰਗਲ ਪਾਂਡੇ ਨੇ (ਤੈਅਸ਼ੁਦਾ ਸਮੇਂ ਤੋਂ ਪਹਿਲਾਂ) ਗੋਲੀ ਚਲਾ ਕੇ ਵੱਡੀ ਭੁੱਲ ਕੀਤੀ ਸੀ ਅਤੇ ਇਸ ਲਈ 1857 ਦੀ ਕ੍ਰਾਂਤੀ ਅਸਫ਼ਲ ਹੋ ਗਈ ਵੇਖਿਆ ਜਾਵੇ ਤਾਂ ਉਨ੍ਹਾਂ ਨੇ ਅਜਿਹਾ ਜਾਣਬੁੱਝ ਕੇ ਨਹੀਂ ਕੀਤਾ ਸੀ, ਜਦੋਂ ਉਸ ਸਮੇਂ ਅਜਿਹੇ ਨਾ-ਸਹਿਣਯੋਗ ਹਾਲਾਤ ਬਣ ਗਏ ਸਨ ਕਿ ਉਸ ਨੂੰ ਮਜ਼ਬੂਰ ਹੋ ਕੇ ਗੋਲੀ ਚਲਾਉਣੀ ਪਈ ਸੀ
ਇਸ ਕ੍ਰਾਂਤੀ ਦੀ ਸ਼ੁਰੂਆਤ ਕੋਲਕਾਤਾ ਤੋਂ ਹੋਈ ਕੋਲਕਾਤਾ ਦੇ ਸਿਪਾਹੀਆਂ ’ਚ ਇਹ ਅਫ਼ਵਾਹ ਜ਼ੋਰ ਫੜ੍ਹ ਗਈ ਕਿ ਅੰਗਰੇਜ਼ ਜੋ ਕਾਰਤੂਸ ਸਿਪਾਹੀਆਂ ਨੂੰ ਦਿੰਦੇ ਹਨ ਅਤੇ ਜਿਨ੍ਹਾਂ ਨੂੰ ਉਹ ਆਪਣੇ ਦੰਦਾਂ ਨਾਲ ਕੱਟ ਕੇ ਖੋਲ੍ਹਦੇ ਹਨ, ਉਸ ’ਚ ਸੂਰ ਅਤੇ ਗਾਂ ਦੀ ਚਰਬੀ ਭਰੀ ਹੁੰਦੀ ਹੈ ਫਿਰ ਕੀ ਸੀ ਇਸ ਅਫ਼ਵਾਹ ਨਾਲ ਹਿੰਦੂ ਅਤੇ ਮੁਸਲਮਾਨ ਦੋਵੇਂ ਧਰਮਾਂ ਦੇ ਫੌਜੀਆਂ ’ਚ ਰੋਸ ਫੈਲ ਗਿਆ ਇਹ ਫੌਜੀ ਅੰਗਰੇਜ਼ਾਂ ਦੇ ਖਿਲਾਫ਼ ਵਿਦਰੋਹ ਦੀ ਭਾਵਨਾ ਨਾਲ ਭੜਕ ਗਏ ਉਨ੍ਹਾਂ ਨੇ ਨਿਸ਼ਚਾ ਕੀਤਾ ਕਿ ਪ੍ਰਾਣ ਦੇ ਦੇਣਗੇ ਪਰ ਦੇਸ਼ ਅਤੇ ਧਰਮ ਦਾ ਅਪਮਾਨ ਕਦੇ ਸਹਿਣ ਨਹੀਂ ਕਰਾਂਗੇ
ਵਿਦਰੋਹ ਦੀ ਸੂਚਨਾ ਅੰਗਰੇਜ਼ਾਂ ਤੱਕ ਵੀ ਪਹੁੰਚ ਗਈ ਉਨ੍ਹਾਂ ਨੇ ਵਿਦਰੋਹ ਨੂੰ ਦਬਾਉਣ ਦਾ ਨਿਸ਼ਚਾ ਕੀਤਾ ਬਰ੍ਹਮਾ ਤੋਂ ਗੋਰੀ ਪਲਟਨ ਬੁਲਾ ਲਈ ਗਈ ਅਤੇ ਇੱਧਰ ਉਨ੍ਹਾਂ ਨੇ ਉੱਨੀ ਨੰਬਰ ਦੀ ਇਸ ਪਲਟਨ ਨੂੰ ਭੰਗ ਕਰਨ ਦਾ ਫੈਸਲਾ ਲੈ ਲਿਆ ਇਸੇ ਪਲਟਨ ਦਾ ਇੱਕ ਸਿਪਾਹੀ ਸੀ, ‘ਮੰਗਲ ਪਾਂਡੇ’ ਇਸ ਫੈਸਲੇ ਨਾਲ ਉਨ੍ਹਾਂ ਦੇ ਦਿਲ ’ਚ ਅੱਗ ਦਾ ਦਰਿਆ ਬਲ ਉੱਠਿਆ ਉਨ੍ਹਾਂ ਨੂੰ ਲੱਗਿਆ ਕਿ 31 ਮਾਰਚ ਤਾਂ ਬਹੁਤ ਦੂਰ ਹੈ ਜੇਕਰ ਉਹ ਉਸ ਦਿਨ ਤੱਕ ਇੰਤਜ਼ਾਰ ਕਰਦੇ ਰਹੇ, ਤਾਂ ਅੰਗਰੇਜ਼ ਅਨਰਥ ਕਰ ਦੇਣਗੇ ਮੰਗਲ ਪਾਂਡੇ ਚਾਹੁੰਦਾ ਸੀ ਕਿ ਵਿਦਰੋਹ ਦਾ ਬਿਗਲ ਹੁਣੇ ਤੋਂ ਵਜਾ ਦਿੱਤਾ ਜਾਣਾ ਚਾਹੀਦਾ ਹੈ ਪਰ ਉਸ ਦੇ ਸਾਥੀਆਂ ਨੇ ਉਸ ਦੀ ਗੱਲ ਦੀ ਹਮਾਇਤ ਕਰਨ ਤੋਂ ਇਨਕਾਰ ਦਿੱਤਾ
29 ਮਾਰਚ 1857 ਦਾ ਦਿਨ, ਕਰੀਬ 10 ਵੱਜ ਰਹੇ ਸਨ ਮੰਗਲ ਪਾਂਡੇ ਆਪਣੀ ਭਰੀ ਹੋਈ ਬੰਦੂਕ ਲੈ ਕੇ ਮੈਦਾਨ ’ਚ ਜਾ ਖੜ੍ਹਾ ਹੋਇਆ ਉੱਥੇ ਫੌਜੀ ਪਰੇਡ ਕਰ ਰਹੇ ਸਨ ਸ਼ੇਰ ਵਾਂਗ ਗਰਜਦੇ ਹੋਏ ਉਸ ਨੇ ਆਪਣੇ ਸਾਥੀਆਂ ਨੂੰ ਕਿਹਾ, ‘ਖਾਮੋਸ਼ ਬੈਠੇ ਰਹਿਣ ਨਾਲ ਤੁਹਾਨੂੰ ਆਜ਼ਾਦੀ ਨਹੀਂ ਮਿਲੇਗੀ! ਤੁਹਾਨੂੰ ਦੇਸ਼ ਅਤੇ ਧਰਮ ਪੁਕਾਰ ਰਿਹਾ ਹੈ ਉਸ ਦੀ ਪੁਕਾਰ ਸੁਣੋ ਉੱਠੋ, ਮੇਰਾ ਸਾਥ ਦਿਓ ਤਾਂਕਿ ਫਿਰੰਗੀਆਂ ਨੂੰ ਬਾਹਰ ਭਜਾ ਦੇਈਏ!’ ਕਿਸੇ ਨੇ ਉਸ ਦਾ ਸਾਥ ਨਹੀਂ ਦਿੱਤਾ ਉਹ ਉਸ ਤਰ੍ਹਾਂ ਸ਼ੇਰ ਵਾਂਗ ਗਰਜ਼ਦਾ ਰਿਹਾ ਉਦੋਂ ਮੇਜਰ ਹਿਊਸਨ ਉੱਧਰ ਆਇਆ ਮੰਗਲ ਪਾਂਡੇ ਦੇ ਬੋਲ ਉਸ ਦੇ ਕੰਨਾਂ ’ਚ ਪੈਂਦੇ ਹੀ ਉਸ ਨੇ ਫੌਜੀਆਂ ਨੂੰ ਉਸ ਨੂੰ ਬੰਦੀ ਬਣਾਉਣ ਦਾ ਹੁਕਮ ਦਿੱਤਾ! ਪਰ ਕੋਈ ਫੌਜੀ ਆਪਣੀ ਜਗ੍ਹਾ ਤੋਂ ਨਾ ਹਿੱਲਿਆ
ਉਦੋਂ ਹਿਊਸਨ ਦੇ ਸ਼ਬਦਾਂ ਦਾ ਜਵਾਬ ਮੰਗਲ ਦੀ ਬੰਦੂਕ ਨੇ ਦੇ ਦਿੱਤਾ ਠਾਅ… ਬੰਦੂਕ ’ਚੋਂ ਗੋਲੀ ਨਿਕਲੀ ਅਤੇ ਹਿਊਸਨ ਧਰਤੀ ’ਤੇ ਵੱਢੇ ਦਰੱਖਤ ਵਾਂਗ ਡਿੱਗ ਪਿਆ! ਹਿਊਸਨ ਨੂੰ ਡਿੱਗਦਾ ਵੇਖ ਕੇ ਦੂਜਾ ਅੰਗਰੇਜ਼ ਅਫ਼ਸਰ ‘ਲੈਫ਼ਟੀਨੈਂਟ ਬਾਗ’ ਘੋੜੇ ’ਤੇ ਸਵਾਰ ਹੋ ਕੇ ਆਇਆ ਮੰਗਲ ਨੇ ਉਸ ਨੂੰ ਵੀ ਆਪਣੀ ਬੰਦੂਕ ਦਾ ਨਿਸ਼ਾਨਾ ਬਣਾ ਦਿੱਤਾ ਜਦੋਂ ਮੰਗਲ ਆਪਣੀ ਬੰਦੂਕ ’ਚ ਮੁੜ ਗੋਲੀ ਭਰਨ ਲੱਗਾ ਤਾਂ ਬਾਗ ਨੇ ਆਪਣੀ ਪਿਸਤੌਲ ਨਾਲ ਉਸ ’ਤੇ ਫਾਇਰ ਕਰ ਦਿੱਤਾ ਪਰੰਤੂ ਕਿਸਮਤ ਦੀ ਗੱਲ, ਨਿਸ਼ਾਨਾ ਉੱਕ ਗਿਆ ਮੰਗਲ ਨੇ ਤਲਵਾਰ ਨਾਲ ਉਸ ਨੂੰ ਮਾਰ ਮੁਕਾਇਆ ਇਸ ਤੋਂ ਬਾਅਦ ਤੀਜੇ ਨੂੰ ਵੀ ਢਹਿ-ਢੇਰੀ ਕਰ ਦਿੱਤਾ
ਪਰੇਡ ਮੈਦਾਨ ’ਚ ਤਿੰਨ-ਤਿੰਨ ਗੋਰਿਆਂ ਦੀਆਂ ਲਾਸ਼ਾਂ ਪਈਆਂ ਸਨ ਅਤੇ ਮੰਗਲ ਪਾਂਡੇ, ਭਾਰਤ ਮਾਂ ਦਾ ਲਾਲ ਗਰਜ਼ ਰਿਹਾ ਸੀ ਉਦੋਂ ਕਰਨਲ ਵੀਲਰ ਆਇਆ ਪਰ ਉਸ ਦੇ ਵੀ ਹੁਕਮ ਨੂੰ ਫੌਜੀਆਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਉਸ ਤੋਂ ਬਾਅਦ ਕਰਨਲ ਹਿਅਰਸੇ ਨੇ ਗੋਰੇ ਫੌਜੀਆਂ ਦੇ ਜ਼ੋਰ ’ਤੇ ਉਸ ਨੂੰ ਬੰਦੀ ਬਣਾਉਣਾ ਚਾਹਿਆ ਜਦੋਂ ਮੰਗਲ ਪਾਂਡੇ ਨੇ ਆਪਣੇ ਚਾਰੇ ਪਾਸੇ ਗੋਰੇ ਫੌਜੀ ਵੇਖੇ ਤਾਂ ਉਹ ਸਮਝ ਗਿਆ ਕਿ ਹੁਣ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਪਰ ਉਹ ਜਿਉਂਦੇ ਜੀਅ ਅੰਗਰੇਜ਼ਾਂ ਦੇ ਹੱਥ ਨਹੀਂ ਆਉਣਾ ਚਾਹੁੰਦਾ ਸੀ ਉਸ ਨੇ ਆਪਣੀ ਛਾਤੀ ’ਚ ਗੋਲੀ ਮਾਰ ਲਈ ਪਰ ਕਿਸਮਤ ਧੋਖਾ ਦੇ ਗਈ
ਉਹ ਧਰਤੀ ’ਤੇ ਡਿੱਗ ਤਾਂ ਪਿਆ ਪਰ ਮਰਿਆ ਨਹੀਂ! ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਅਤੇ ਉੱਥੇ ਉਹ ਠੀਕ ਹੋ ਗਿਆ ਫੌਜੀ ਅਦਾਲਤ ’ਚ ਉਸ ’ਤੇ ਮੁਕੱਦਮਾ ਚਲਾ ਕੇ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਗਈ ਅਤੇ ਇਸ ਤਰ੍ਹਾਂ ਉਸ ਨੂੰ 8 ਅਪਰੈਲ 1857 ਨੂੰ ਫਾਂਸੀ ਹੋ ਗਈ ਜਦੋਂ ਉਸ ਨੂੰ ਫਾਂਸੀ ਦੇਣ ਦਾ ਦਿਨ ਆਇਆ ਤਾਂ ਬੈਰਕਪੁਰ ਦੇ ਜਲਾਦਾਂ ਨੇ ਉਸ ਮਹਾਨ ਸਪੂਤ ਨੂੰ ਫਾਂਸੀ ਦੇ ਫੰਦੇ ’ਤੇ ਲਟਕਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਇਸ ਗੱਲ ਤੋਂ ਅੰਗਰੇਜ਼ ਸਰਕਾਰ ਹੈਰਾਨ ਰਹਿ ਗਈ ਕੋਲਕਾਤਾ ਤੋਂ 4 ਜਲਾਦਾਂ ਨੂੰ ਮੰਗਵਾਇਆ ਗਿਆ ਉਨ੍ਹਾਂ ਨੂੰ ਇਹ ਪਤਾ ਤੱਕ ਵੀ ਨਹੀਂ ਲੱਗਣ ਦਿੱਤਾ ਕਿ ਉਹ ਕਿਸ ਨੂੰ ਫਾਂਸੀ ਦੇ ਰਹੇ ਹਨ ਅਤੇ ਉਸ ਦਾ ਅਪਰਾਧ ਕੀ ਹੈ ਭਾਵ ਉਨ੍ਹਾਂ ਜਲਾਦਾਂ ਤੋਂ ਮੰਗਲ ਪਾਂਡੇ ਦੇ ਵਿਸ਼ੇ ’ਚ ਜਾਣਕਾਰੀ ਗੁਪਤ ਰੱਖੀ ਗਈ ਸੀ
ਇਸ ਤਰ੍ਹਾਂ ਆਜ਼ਾਦੀ ਦੀ ਲੜਾਈ ਦੇ ਪਹਿਲੇ ਕ੍ਰਾਂਤੀਕਾਰੀ ਨੂੰ ਫਾਂਸੀ ਦੇ ਦਿੱਤੀ ਗਈ ਪਰ ਉਹ ਸ਼ਹੀਦ ਮਰ ਕੇ ਵੀ ਆਪਣੇ ਦੇਸ਼ਵਾਸੀਆਂ ਦੇ ਦਿਲਾਂ ’ਚ ਯਾਦ ਦੇ ਰੂਪ ’ਚ ਜ਼ਿੰਦਾ ਹੈ ਉਹ ਮਰ ਕੇ ਵੀ ਅਮਰ ਹੈ
-ਸੁਰੇਸ਼ ‘ਡੁੱਗਰ’