Father Day Special -sachi shiksha punjabi

ਪ੍ਰੇਮ ਅਤੇ ਤਿਆਗ ਦੀ ਮੂਰਤ ਹੈ ਪਿਤਾ

ਰੂਹਾਨੀਅਤ ’ਚ ਗੁਰੂ, ਸਤਿਗੁਰੂ ਸ਼ਿਸ਼ ਦੇ ਲਈ ਮਾਂ ਵੀ ਹਨ ਅਤੇ ਪਿਤਾ ਭਾਵ ਪਾਪਾ ਵੀ ਉਹ ਸਿਰਫ ਇਸ ਦੁਨੀਆਂ ਦਾ ਹੀ ਨਹੀਂ ਸਗੋਂ ਦੋਨੋਂ ਜਹਾਨਾਂ ’ਚ ਰਹਿਬਰ ਬਣ ਕੇ ‘ਬੈਸਟ ਪਾਪਾ’ ਦਾ ਰੋਲ ਅਦਾ ਕਰਦਾ ਹੈ ਦੁਨਿਆਵੀ ਤੌਰ ’ਤੇ ਤਾਂ ਬੇਸ਼ੱਕ ਪਾਪਾ ਦਾ ਹੱਥ, ਸਿਰ ਤੋਂ ਉੱਠ ਜਾਣ ’ਤੇ ਬੇਟਾ ਆਪਣੇ ਆਪ ਨੂੰ ਅਨਾਥ ਮਹਿਸੂਸ ਕਰਦਾ ਹੈ,

ਪਰ ਰੂਹਾਨੀਅਤ ਦਾ ਪਾਪਾ, ਗੁਰੂ, ਮੁਰੀਦ ਤੋਂ ਇੱਕ ਪਲ ਵੀ ਦੂਰ ਨਹੀਂ ਹੁੰਦਾ ਸ਼ਿਸ਼ ਭਾਵੇਂ ਕਿੰਨਾ ਵੀ ਉੱਚਾ ਜਾਂ ਵੱਡਾ ਵੀ ਹੋ ਜਾਵੇ, ਪਰ ਗੁਰੂ ਦੀ ਨਜ਼ਰ ’ਚ ਉਹ ਹਮੇਸ਼ਾ ਇੱਕ ਨੰਨ੍ਹਾ ਜਿਹਾ ਬੱਚਾ ਹੀ ਰਹਿੰਦਾ ਹੈ ਉਹ ਉਸ ਨੂੰ ਆਪਣੇ ਅਲੌਕਿਕ ਪਿਆਰ ਨਾਲ ਸਹਿਲਾਉਂਦਾ ਰਹਿੰਦਾ ਹੈ ਤਾਂ ਕਿ ਕਿਤੇ ਉਹ ਦੁਨੀਆਂ ਦੀਆਂ ਬੁਰਾਈਆਂ ਦੇ ਚਿੱਕੜ ’ਚ ਫਿਸਲ ਨਾ ਜਾਵੇ ਅਜਿਹੇ ਮਹਾਨ ਗੁਰੂ, ਪਾਪਾ ਦੀ ਦੇਣ ਬੱਚਾ ਕਦੇ ਦੇ ਨਹੀਂ ਸਕਦਾ -ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਅਜੀਜ ਭੀ ਵੋ ਹੈ, ਨਸੀਬ ਭੀ ਵੋ ਹੈ
ਦੁਨੀਆਂ ਕੀ ਭੀੜ ਮੇਂ ਕਰੀਬ ਭੀ ਵੋ ਹੈ
ਉਨਕੀ ਦੁਆ ਸੇ ਚਲਤੀ ਹੈ ਜ਼ਿੰਦਗੀ
ਕਿਉਂਕਿ ਖੁਦ ਭੀ ਵੋ ਹੈ,
ਔਰ ਤਕਦੀਰ ਭੀ ਵੋ ਹੈ!!

‘ਉਹ’ ਪਿਤਾ ਹੈ, ਜਿਸ ਦੇ ਪ੍ਰੇਮ ਅਤੇ ਤਿਆਗ ਦੀ ਕਿਸੇ ਵੀ ਚੀਜ਼ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ ਪਿਤਾ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣੇ ਜੀਵਨ ਦੀਆਂ ਸਾਰੀਆਂ ਖੁਸ਼ੀਆਂ ਦਾ ਤਿਆਗ ਕਰ ਦਿੰਦਾ ਹੈ ਪਿਤਾ ਦੇ ਪ੍ਰੇਮ ਨੂੰ ਦਿਵਸ ਦੇ ਰੂਪ ’ਚ ਹਰ ਸਾਲ ਜੂਨ ਮਹੀਨੇ ’ਚ ਮਨਾਇਆ ਜਾਂਦਾ ਹੈ ਇਸ 18 ਜੂਨ ਨੂੰ ‘ਫਾਦਰਸ ਡੇਅ’ ਮਨਾਇਆ ਜਾ ਰਿਹਾ ਹੈ ਇਹ ਦਿਨ ਪਿਤਾ ਪ੍ਰਤੀ ਪਿਆਰ ਅਤੇ ਸਨਮਾਨ ਜ਼ਾਹਿਰ ਕਰਨ ਦਾ ਦਿਨ ਹੁੰਦਾ ਹੈ

Also Read :-

ਫਾਦਰ ਦੇ ਹਰ ਸ਼ਬਦ ’ਚ ਛੁਪਿਆ ਹੈ ਡੂੰਘਾ ਅਰਥ:

ਕ- (ਫੋਰਐਵਰ, ਹਮੇਸ਼ਾ ਨਾਲ),

ਬਚਪਨ, ਨੌਜਵਾਨ ਹੀ ਨਹੀਂ, ਨੌਜਵਾਨ ਅਵਸਥਾ ਤੋਂ ਬਾਅਦ ਵੀ ਇੱਕ ਪਿਤਾ ਆਪਣੇ ਬੱਚੇ ਨਾਲ ਹਮੇਸ਼ਾ ਇੱਕ ਮਜ਼ਬੂਤ ਥੰਮ੍ਹ ਬਣ ਕੇ ਖੜ੍ਹਾ ਰਹਿੰਦਾ ਹੈ ਆਪਣੇ ਤਜ਼ਰਬੇ ਜ਼ਰੀਏ ਉਹ ਆਪਣੇ ਬੱਚੇ ਦੇ ਅੰਦਰ ਅਜਿਹਾ ਵਿਸ਼ਵਾਸ ਜਗਾਉਂਦਾ ਹੈ ਕਿ ਉਹ ਹਮੇਸ਼ਾ ਉਸ ਦੇ ਨਾਲ ਹਨ ਅਤੇ ਰਹਿਣਗੇ

ਅ- (ਅਟੈਚਮੈਂਟ ਭਾਵ ਦਿਲੀ ਲਗਾਅ),

ਆਪਣੇ ਬੱਚੇ ਨੂੰ ਸੌਂਦੇ ਹੋਏ ਦੇਖਣਾ, ਉਸ ਨੂੰ ਘਰ ਤੋਂ ਬਾਹਰ ਜਾਂਦੇ ਹੋਏ ਕੁਝ ਅਜਿਹੇ ਅੰਦਾਜ਼ ’ਚ ਹਦਾਇਤ ਦੇਣਾ ਜਾਂ ਸ਼ਾਦੀ-ਵਿਆਹ ਮੌਕੇ ਵਿਦਾਈ ਦੇ ਸਮੇਂ ਬੇਟੀ ਸਾਹਮਣੇ ਆਪਣੇ ਹੰਝੂਆਂ ਨੂੰ ਰੋਕੇ ਰੱਖਣ ਦੀ ਅਸਫਲ ਕੋਸ਼ਿਸ਼ ਕਰਨਾ, ਅਜਿਹੀਆਂ ਕਈ ਗੱਲਾਂ ਹਨ, ਜੋ ਪਿਤਾ ਨੂੰ ਆਪਣੇ ਬੱਚੇ ਨਾਲ ਡੂੰਘਾਈ ਨਾਲ ਜੋੜੇ ਰੱਖਦੀਆਂ ਹਨ

ਣ- (ਟਫਨੈੱਸ ਭਾਵ ਕਠੋਰਤਾ),

ਪਿਤਾ ਦੀ ਬਾਹਰੀ ਛਵ੍ਹੀ ਕਾਫੀ ਕਠੋਰ ਹੀ ਨਜ਼ਰ ਆਉਂਦੀ ਹੈ ਪਰ ਇਸ ਕਠੋਰਤਾ ’ਚ ਵੀ ਬੱਚੇ ਨੂੰ ਵਿਹਾਰਕ ਜੀਵਨ ਦੀਆਂ ਕਠਿਨਾਈਆਂ, ਚੁਣੌਤੀਆਂ ਦਾ ਸਾਹਮਣਾ ਕਰਨਾ ਲਈ ਤਿਆਰ ਕਰਨ ਦਾ ਭਾਵ ਹਮੇਸ਼ਾ ਸ਼ਾਮਲ ਰਹਿੰਦਾ ਹੈ

ਗ- (ਹਾਰਡ-ਵਰਕਿੰਗ ਭਾਵ ਸਖਤ ਮਿਹਨਤ),

ਆਪਣੇ ਬੱਚੇ ਦੀ ਹਰ ਇੱਛਾ ਨੂੰ ਪੂਰਾ ਕਰਨ ਅਤੇ ਉਸ ਦੇ ਬਿਹਤਰ ਭਵਿੱਖ ਲਈ ਪੈਸੇ ਦੀ ਕਦੇ ਕਮੀ ਨਹੀਂ ਆਉਣ ਦੇਣਾ ਚਾਹੁੰਦਾ ਇਸ ਦੇ ਲਈ ਇੱਕ ਪਿਤਾ ਸਖਤ ਮਿਹਨਤ ਕਰਨ ਤੋਂ ਕਦੇ ਪਿੱਛੇ ਨਹੀਂ ਹਟਦਾ ਉਹ ਆਪਣੀ ਮਿਹਨਤ ਨਾਲ ਬੱਚੇ ’ਚ ਵੀ ਜੀਵਨ ’ਚ ਮਿਹਨਤ ਕਰਨ ਦਾ ਸੰਦੇਸ਼ ਭੇਜਦਾ ਹੈ

ਹ- (ਇਮੋਸ਼ਨਲ ਭਾਵ ਭਾਵੁਕਤਾ),

ਮਾਂ ਦੀ ਮਮਤਾ ਤਾਂ ਬੱਚੇ ਲਈ ਜੱਗ-ਜ਼ਾਹਿਰ ਹੁੰਦੀ ਹੈ, ਪਰ ਇੱਕ ਪਿਤਾ ਦਾ ਆਪਣੀ ਸੰਤਾਨ ਪ੍ਰਤੀ ਭਾਵਨਾਤਮਕ ਜੁੜਾਅ ਦਾ ਤੋੜ ਅੱਜ ਤੱਕ ਕੋਈ ਨਹੀਂ ਜਾਣ ਸਕਿਆ ਹੈ ਉਨ੍ਹਾਂ ਦੀ ਭਾਵੁਕਤਾ ਬਿਨਾਂ ਸ਼ਬਦਾਂ ਦੇ ਹੀ ਉਨ੍ਹਾਂ ਦੇ ਵਿਹਾਰ ਅਤੇ ਹਾਵ-ਭਾਵ ’ਚ ਝਲਕਦੀ ਰਹਿੰਦੀ ਹੈ

ਡ- (ਰਿਲਾਇਬਲ ਭਾਵ ਜ਼ਿੰਮੇਵਾਰੀ)

ਬੱਚਾ ਜਦੋਂ ਬਚਪਨ ’ਚ ਚੱਲਣਾ ਸ਼ੁਰੂ ਕਰਦਾ ਹੈ ਤਾਂ ਉਦੋਂ ਬੱਚੇ ਲਈ ਪਿਤਾ ਦੀ ਉਂਗਲੀ ਹੀ ਡਗਮਗਾਉਂਦੇ ਕਦਮਾਂ ਦਾ ਸਹਾਰਾ ਬਣਦੀ ਹੈ ਉਦੋਂ ਉਹ ਵਿਸ਼ਵਾਸ ਅਤੇ ਬਿਨਾਂ ਡਰ-ਸੰਕੋਚ ਦੇ ਕਦਮ ਅੱਗੇ ਵਧਾਉਂਦਾ ਹੈ ਇਹ ਰਿਲਾਇਬਲਿਟੀ, ਬੱਚੇ ਨੂੰ ਜੀਵਨ ’ਚ ਅੱਗੇ ਵਧਣ ਲਈ ਆਤਮਵਿਸ਼ਵਾਸ ਜਗਾਉਂਦੀ ਹੈ ਕਿ ਜੀਵਨ ਦੇ ਹਰ ਮੋੜ ’ਤੇ ਉਸ ਦੇ ਪਾਪਾ ਦੀ ਸਿੱਖਿਆ, ਉਸ ਨੂੰ ਰਾਹ ਤੋਂ ਭਟਕਣ ਨਹੀਂ ਦੇਵੇਗੀ

ਇਸ ਫਾਦਰਸ-ਡੇਅ ’ਤੇ ਦਿਓ ਆਪਣੇ ਪਿਤਾ ਨੂੰ ਖਾਸ ਤੋਹਫ਼ਾ

ਫਾਦਰ, ਪਿਤਾ ਜਾਂ ਪਾਪਾ.. ਇੱਕ ਰਿਸ਼ਤਾ ਅਤੇ ਨਾਂਅ ਕਈ ਹਨ ਇਹ ਇੱਕ ਅਜਿਹਾ ਰਿਸ਼ਤਾ ਹੈ, ਜੋ ਸਾਡੀ ਜ਼ਿੰਦਗੀ ਦਾ ਤਾਣਾ-ਬਾਣਾ ਬੁਣਦੀ ਹੈ ਜਿਸ ਦੀ ਉਂਗਲੀ ਫੜ ਕੇ ਪਹਿਲਾਂ-ਪਹਿਲ ਚੱਲਣਾ ਸਿੱਖਦੇ ਹਾਂ ਅਸੀਂ ਜਿਸ ਦੇ ਸੀਨੇ ’ਚ ਛੁਪ ਕੇ ਅਸੀਂ ਜ਼ਿੰਦਗੀ ਦੀ ਧੜਕਨ ਸੁਣਦੇ ਹਾਂ ਅਜਿਹੇ ਖੂਬਸੂਰਤ ਰਿਸ਼ਤੇ ਨੂੰ ਸਜਾਉਣ-ਸੰਵਾਰਨ ਲਈ ਤਾਂ ਪੂਰੀ ਜ਼ਿੰਦਗੀ ਘੱਟ ਹੈ

ਸਮੇਂ ਦੀ ਹਫੜਾ-ਦਫੜੀ ਅਤੇ ਕੰਮ ਦੀ ਮਸ਼ਰੂਫੀਅਤ ਸਾਨੂੰ ਮੌਕਾ ਨਹੀਂ ਦਿੰਦੀ ਇਸੇ ਕਮੀ ਨੂੰ ਪੂਰਾ ਕਰਨ ਲਈ ਬਣਿਆ ਹੈ ‘ਫਾਦਰਸ-ਡੇਅ’ ਜਦੋਂ ਤੁਸੀਂ ਆਪਣੇ ਪਿਤਾ ਨੂੰ ਘੱਟ ਤੋਂ ਘੱਟ ਇੱਕ ਦਿਨ ਲਈ ਜੋ ਜੀਅ ਭਰ ਕੇ ਸਪੈਸ਼ਲ ਫੀਲ ਕਰਾ ਸਕਦੇ ਹੋ ਜੇਕਰ ਤੁਸੀਂ ਹਾਲੇ ਤੱਕ ਉਸ ਦਿਨ ਨੂੰ ਸੈਲੀਬ੍ਰੇਟ ਕਰਨ ਦਾ ਪਲਾਨ ਨਹੀਂ ਬਣਾਇਆ ਹੈ ਤਾਂ ਹੁਣ ਬਣਾ ਲਓ

ਸ਼ਾਇਦ ਇਹ ਟਿਪਸ ਤੁਹਾਡੇ ਕੁਝ ਕੰਮ ਆ ਜਾਣ:

ਪਾਪਾ ਨੂੰ ‘ਯੰਗ ਪਾਪਾ’ ਬਣਾਓ-

ਕਦੇ ਗੌਰ ਨਾਲ ਦੇਖਿਆ ਹੈ ਪਾਪਾ ਦਾ ਚਿਹਰਾ? ਤੁਹਾਡੀ ਜ਼ਿੰਦਗੀ ਸੰਵਾਰਦੇੇ-ਸੰਵਾਰਦੇ ਉਨ੍ਹਾਂ ਦੇ ਚਿਹਰੇ ਦੀ ਚਮਕ ਕਿਤੇ ਗੁਆਚ ਜਿਹੀ ਗਈ ਹੈ ਸਮੇਂ ਤੋਂ ਕਿਤੇ ਪਹਿਲਾਂ ਉਮਰ ਦੀਆਂ ਪਰਛਾਈਆਂ ਤੈਰਨ ਲੱਗੀਆਂ ਹਨ ਕਿਉਂ ਨਾ ਇਸ ਫਾਦਰਸ ਡੇਅ ’ਤੇ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਤਰੋ-ਤਾਜ਼ਗੀ ਵਾਪਸ ਕਰ ਦਿਓ ਤੁਸੀਂ ਕਈ ਤਰੀਕਿਆਂ ਨਾਲ ਅਜਿਹਾ ਕਰ ਸਕਦੇ ਹੋ

ਟੀ-ਸ਼ਰਟ:

ਉਨ੍ਹਾਂ ਲਈ ਆਕਰਸ਼ਕ ਰੰਗਾਂ ਵਾਲੇ ਸਲੋਗਨ ਲਿਖੀਆਂ ਟੀ-ਸ਼ਰਟਾਂ ਖਰੀਦੋ ਤੁਹਾਡੀ ਭੇਂਟ ਕੀਤੀ ਗਈ ਟੀ-ਸ਼ਰਟ ਪਹਿਨ ਕੇ ਉਹ ਫਿਰ ਤੋਂ ਕਾਲਜ ਦੇ ਦਿਨਾਂ ਵਾਲੀ ਐਨਰਜ਼ੀ ਨਾਲ ਭਰ ਜਾਣਗੇ

ਫੇਸ਼ੀਅਲ:

ਕਿਸੇ ਚੰਗੇ ਜਿਹੇ ਸੈਲੂਨ ’ਚ ਲੈ ਜਾ ਕੇ ਉਨ੍ਹਾਂ ਦਾ ਫੇਸ਼ੀਅਲ ਕਰਾਓ, ਜਿਸ ਨਾਲ ਇੱਕ ਵਾਰ ਫਿਰ ਉਨ੍ਹਾਂ ਦੇ ਚਿਹਰੇ ਦੀ ਚਮਕ ਵਾਪਸ ਆ ਜਾਵੇ

ਨਵਾਂ ਮੋਬਾਇਲ:

ਕਦੇ ਉਨ੍ਹਾਂ ਦਾ ਮੋਬਾਇਲ ਦੇਖਿਆ ਹੈ? ਕਿੰਨਾ ਪੁਰਾਣਾ ਹੋ ਗਿਆ ਹੈ? ਉਨ੍ਹਾਂ ਨੂੰ ਲੇਟੈਸਟ ਐਪਸ ਵਾਲਾ ਇੱਕ ਮਲਟੀ-ਫੰਕਸ਼ਨ ਮੋਬਾਇਲ ਖਰੀਦ ਕੇ ਦਿਓ, ਜਿਸ ਨਾਲ ਤੁਹਾਡੇ ਸਿੱਧੇ-ਸਾਦੇ ਪਾਪਾ ਦਾ ਅੰਦਾਜ਼ ਬਦਲ ਜਾਵੇ

ਨਾਵਲ:

ਤੁਹਾਡੇ ਪਾਪਾ ਨੂੰ ਕੋਈ ਨਾ ਕੋਈ ਲੇਖਕ ਅਤੇ ਉਸ ਦਾ ਨਾਵਲ ਜ਼ਰੂਰ ਪਸੰਦ ਹੋਵੇਗਾ ਇੱਕ ਵਾਰ ਫਿਰ ਉਹੀ ਨਾਵਲ ਗਿਫਟ ਦਿਓ, ਜਿਸ ਨੂੰ ਪੜ੍ਹ ਕੇ, ਕੁਝ ਸਮੇਂ ਲਈ ਹੀ ਸਹੀ ਇੱਕ ਸਕੂਨ ਪਾ ਸਕਣ ਅਤੇ ਗੁੱਸਾ ਕਰਨਾ ਭੁੱਲ ਕੇ ਮੁਸਕਰਾਉਣਾ ਸਿੱਖ ਲੈਣ

ਪਾਪਾ ਫੇਸਬੁੱਕ:

ਤੁਹਾਡੇ ਪਾਪਾ ਦਾ ਫੇਸਬੁੱਕ ਅਕਾਊਂਟ ਬਣਾਓ ਉਸ ’ਚ ਉਨ੍ਹਾਂ ਦੇ ਪੁਰਾਣੇ ਸਕੂਲ ਜਾਂ ਕਾਲਜ ਦੇ ਦੋਸਤਾਂ ਨੂੰ ਐਡ ਕਰੋ ਫਿਰ ਪਾਪਾ ਨੂੰ ਇਸ ਬਾਰੇ ਦੱਸੋ, ਪਰ ਇਸ ਬਹਾਨੇ ਪੁਰਾਣੇ ਦੋਸਤਾਂ ਨਾਲ ਉਨ੍ਹਾਂ ਦੀ ਰੀ-ਯੂਨੀਅਨ ਤਾਂ ਹੋ ਜਾਵੇਗੀ

ਉਨ੍ਹਾਂ ਦੀ ਸਿਹਤ ਦਾ ਖਿਆਲ ਰੱਖੋ:

ਆਫਿਸ ਦਾ ਕੰਮ, ਓਵਰ-ਟਾਈਮ ਦਾ ਬੋਝ, ਘਰ ਦੀਆਂ ਜ਼ਿੰਮੇਵਾਰੀਆਂ ਅਤੇ ਦੂਜੀਆਂ ਕਈ ਤਰ੍ਹਾਂ ਦੀਆਂ ਟੈਨਸ਼ਨਾਂ ਕਿਤੇ ਨਾ ਕਿਤੇ ਇਨ੍ਹਾਂ ਸਭ ਦਾ ਖਾਮਿਆਜ਼ਾ ਤੁਹਾਡੇ ਪਾਪਾ ਦੀ ਸਿਹਤ ਨੂੰ ਭੁਗਤਣਾ ਪੈਂਦਾ ਹੈ ਉਦੋਂ ਤਾਂ ਆਏ ਦਿਨ ਉਹ ਸਿਰ ਦਰਦ ਜਾਂ ਮਾਨਸਿਕ ਤਨਾਅ ਨਾਲ ਜੂਝਦੇ ਹਨ ਤਾਂ ਕਿਉਂ ਨਾ ਫਾਦਰਸ ਡੇਅ ਦੇ ਬਹਾਨੇ ਤੁਸੀਂ ਉਨ੍ਹਾਂ ਦੀ ਫਿਟਨੈੱਸ ਦੀ ਥੋੜ੍ਹੀ ਜਿਹੀ ਫਿਕਰ ਕਰ ਲਓ

ਯੋਗਾ ਸੈਸ਼ਨ:-

ਤੁਹਾਡੇ ਪਾਪਾ ਨੂੰ ਯੋਗਾ ਦੀ ਕਲਾਸ ’ਚ ਲੈ ਜਾਓ ਉੱਥੇ ਯੋਗਾ ਅਤੇ ਮੈਡੀਟੇਸ਼ਨ ਕਰਵਾਓ ਤੁਸੀਂ ਅਜਿਹੇ ਸੈਸ਼ਨ ’ਚ ਪਾਪਾ ਨੂੰ ਲੈ ਜਾ ਸਕਦੇ ਹੋ, ਜਿਸ ਨਾਲ ਉਹ ਕਾਫੀ ਰਿਲੈਕਸ ਮਹਿਸੂਸ ਕਰਨਗੇ

ਡੇਟ ਵਿਦ ਡਾਈਟੀਸ਼ੀਅਨ:

ਉਮਰ ਦੇ ਹਰ ਪੜਾਅ ’ਤੇ ਸਰੀਰ ਦੀਆਂ ਵੱਖ-ਵੱਖ ਜ਼ਰੂਰਤਾਂ ਹੰਦੀਆਂ ਹਨ ਅਤੇ ਉਨ੍ਹਾਂ ਅਨੁਸਾਰ ਖਾਣ-ਪੀਣ ਵੀ ਬਦਲਣਾ ਹੰਦਾ ਹੈ ਪਾਪਾ ਆਪਣਾ ਧਿਆਨ ਨਹੀਂ ਰੱਖਦੇ, ਪਰ ਤੁਸੀਂ ਉਨ੍ਹਾਂ ਨੂੰ ਡਾਈਟੀਸ਼ੀਅਨ ਨਾਲ ਮਿਲਵਾ ਸਕਦੇ ਹੋ

ਟ੍ਰੇਡਮਿਲ ਜਾਂ ਸਾਈਕਲ:

ਤੁਹਾਡੇ ਪਾਪਾ ਨੂੰ ਜ਼ਿੰਮ ਜਾਣਾ ਪਸੰਦ ਨਹੀਂ ਹੋਵੇਗਾ, ਇਹ ਤਾਂ ਤੈਅ ਹੈ ਪਰ ਇਸ ਦਾ ਇਹ ਮਤਲਬ ਵੀ ਨਹੀਂ ਕਿ ਉਹ ਐਕਸਰਸਾਈਜ਼ ਨਾ ਕਰਨ ਇਸ ਲਈ ਤੁਸੀਂ ਉਨ੍ਹਾਂ ਨੂੰ ਟ੍ਰੇਡਮਿਲ ਜਾਂ ਸਾਈਕਲ ਗਿਫਟ ਕਰ ਸਕਦੇ ਹੋ ਤਾਂ ਕਿ ਉਹ ਘਰ ’ਚ ਹੀ ਜ਼ਰੂਰਤ ਦੇ ਹਿਸਾਬ ਨਾਲ ਐਕਸਰਸਾਈਜ ਕਰਨ ਅਤੇ ਖੁਦ ਨੂੰ ਫਿੱਟ ਰੱਖਣ

ਉਨ੍ਹਾਂ ਦੇ ਸ਼ੌਂਕ ਪੂਰੇ ਕਰੋ:

ਤੁਹਾਡਾ ਪਾਪਾ ਦੇ ਵੀ ਕਈ ਸ਼ੌਂਕ ਹੋਣਗੇ, ਜੋ ਸ਼ਾਇਦ ਹੁਣ ਉਨ੍ਹਾਂ ਨੂੰ ਯਾਦ ਵੀ ਨਾ ਹੋਣ ਹੋ ਸਕਦਾ ਹੈ ਕਾਲਜ ਦੇ ਦਿਨਾਂ ’ਚ ਉਹ ਬਹੁਤ ਵਧੀਆ ਸ਼ਾਇਰੀ ਕਰਦੇ ਹੋਣ ਜਾਂ ਉਨ੍ਹਾਂ ਨੂੰ ਪੇਂਟਿੰਗ ਬਣਾਉਣ ਦਾ ਸ਼ੌਂਕ ਹੋਵੇ ਤਾਂ ਕਿਉਂ ਨਾ ਇਸ ਫਾਦਰਸ ਡੇਅ ਦੇ ਬਹਾਨੇ ਤੁਸੀਂ ਉਨ੍ਹਾਂ ਦੇ ਇਸ ਸ਼ੌਂਕ ਨੂੰ ਵਾਪਸ ਜਿਉਂਦਾ ਕਰ ਦਿਓ

ਬਾਗਬਾਨੀ:

ਹੋ ਸਕਦਾ ਹੈ ਕਿ ਉਨ੍ਹਾਂ ਨੂੰ ਬਾਗਬਾਨੀ ਬਹੁਤ ਪਸੰਦ ਹੋਵੇ ਪਰ ਤੁਹਾਡੇ ਘਰ ’ਚ ਜਗ੍ਹਾ ਦੀ ਕਮੀ ਕਾਰਨ ਉਨ੍ਹਾਂ ਦੇ ਇਸ ਸ਼ੌਂਕ ਨੂੰ ਹਵਾ ਨਾ ਮਿਲੀ ਹੋਵੇ ਅਜਿਹੇ ’ਚ ਤੁਸੀਂ ਉਨ੍ਹਾਂ ਨੂੰ ਇੱਕ ਛੋਟਾ ਜਿਹਾ ਪੌਦਾ ਜਾਂ ਬੋਨਸਾਈ ਗਿਫਟ ਕਰ ਦਿਓ ਇਸ ਨਾਲ ਇੱਕ ਵਾਰ ਫਿਰ ਉਨ੍ਹਾਂ ’ਚ ਹਰਿਆਲੀ ਦਾ ਸੌਂਕ ਪਣਪੇਗਾ

ਵਰਕਸ਼ਾਪ:

ਜੇਕਰ ਤੁਹਾਡੇ ਪਾਪਾ ’ਚ ਕ੍ਰਿਏਟਿਵ ਰਾਈਟਿੰਗ, ਪੇਂਟਿੰਗ ਜਾਂ ਮਿਊਜ਼ਿਕ ਵਰਗਾ ਕੋਈ ਟੇਲੰਟ ਹੈ ਤਾਂ ਵੱਡੇ ਸ਼ਹਿਰਾਂ, ਮਹਾਂਨਗਰਾਂ ’ਚ ਹਰ ਰੋਜ਼ ਅਜਿਹੀਆਂ ਕਈ ਵਰਕਸ਼ਾਪਾਂ ਹੁੰਦੀਆਂ ਹਨ ਜਿੱਥੇ ਇਨ੍ਹਾਂ ਟੈਲੰਟਾਂ ਨੂੰ ਵਾਧਾ ਦਿੱਤਾ ਜਾਂਦਾ ਹੈ ਇੱਕ ਦਿਨ ਲਈ ਹੀ ਸਹੀ ਤੁਸੀਂ ਆਪਣੇ ਪਾਪਾ ਨੂੰ ਉੱਥੇ ਲੈ ਜਾ ਸਕਦੇ ਹੋ

ਚਲੋ ਪਾਰਟੀ ਮਨਾਓ:

ਜੇਕਰ ਤੁਹਾਡਾ ਮਨ ਇਸ ਫਾਦਰਸ ਡੇਅ ’ਤੇ ਸਿਰਫ ਅਤੇ ਸਿਰਫ ਪਾਰਟੀ ਮਨਾ ਕੇ ਪਾਪਾ ਨੂੰ ਖੁਸ਼ ਕਰਨ ਦਾ ਹੈ, ਤਾਂ ਵੀ ਕਈ ਆਇਡੀਆ ਹਨ, ਜਿਨ੍ਹਾਂ ਨਾਲ ਤੁਸੀਂ ਉਨ੍ਹਾਂ ਨੂੰ ਸਪੈਸ਼ਲ ਫੀਲ ਕਰਾ ਸਕਦੇ ਹੋ

ਡਿਨਰ ਬਣਾਓ:

ਤੁਸੀਂ ਆਪਣੇ ਹੱਥਾਂ ਨਾਲ ਆਪਣੇ ਪਾਪਾ ਦੀ ਪਸੰਦ ਦੀ ਡਿਸ਼ ਬਣਾਓ ਅਤੇ ਫਿਰ ਉਸ ਨੂੰ ਚੰਗੀ ਤਰ੍ਹਾਂ ਟੇਬਲ ’ਤੇ ਸਜਾਓ ਅਤੇ ਨਾਲ ਹੀ ਹਲਕੇ ਮਿਊਜ਼ਿਕ ਦਾ ਇੰਤਜ਼ਾਮ ਵੀ ਕਰੋ ਤੁਹਾਡੇ ਪਾਪਾ ਕਾਫੀ ਸਪੈਸ਼ਲ ਫੀਲ ਕਰਨਗੇ

ਪੁਰਾਣੇ ਦੋਸਤਾਂ ਨਾਲ ਪਾਰਟੀ:

ਤੁਹਾਡੇ ਪਾਪਾ ਦੇ ਕਈ ਪੁਰਾਣੇ ਦੋਸਤ ਹੋਣਗੇ, ਜਿਨ੍ਹਾਂ ਨਾਲ ਸਮਾਂ ਗੁਜ਼ਾਰਨ ਦਾ ਮੌਕਾ ਉਨ੍ਹਾਂ ਨੂੰ ਘੱਟ ਮਿਲਦਾ ਹੋਵੇਗਾ ਅਜਿਹੇ ਦੋਸਤਾਂ ਨੂੰ ਇਨਵਾਈਟ ਕਰਕੇ ਇੱਕ ਪਾਰਟੀ ਥ੍ਰੋਅ ਕਰੋ ਅਤੇ ਆਪਣੇ ਪਾਪਾ ਨੂੰ ਆਪਣੇ ਪੁਰਾਣੇ ਹਮਜ਼ੋਲੀਆਂ ਨਾਲ ਟਹਿਕਦੇ ਦੇਖੋ ਤੁਸੀਂ ਵੀ ਬਹੁਤ ਖੁਸ਼ੀ ਮਹਿਸੂਸ ਕਰੋਂਗੇ
-ਸਾਭਾਰ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!