Fashion Tips ਫੈਸ਼ਨ ਟਿਪਸ: ਲੜਕੇ ਦਿਖਣ ਸਲਿੱਮ
ਹਰ ਕੋਈ ਚਾਹੁੰਦਾ ਹੈ ਕਿ ਉਹ ਸਟਾਈਲਿਸ਼ ਅਤੇ ਆਕਰਸ਼ਕ ਦਿਖ ਸਕੇ ਲੜਕਿਆਂ ’ਚ ਵੀ ਇਹੀ ਚਾਹਤ ਹੁੰਦੀ ਹੈ ਕਿ ਉਹ ਪਤਲੇ ਅਤੇ ਸਲਿੱਮ ਦਿਖਣ ਸਰੀਰ ਦੀ ਵਧੀਆ ਫਿਟਨੈੱਸ ਤਾਂ ਤੁਹਾਨੂੰ ਆਕਰਸ਼ਕ ਬਣਾਉਂਦੀ ਹੀ ਹੈ ਪਰ ਜੇਕਰ ਤੁਸੀਂ ਕੱਪੜੇ ਅਤੇ ਫੈਸ਼ਨ ਨੂੰ ਸਹੀ ਤਰੀਕੇ ਨਾਲ ਅਜ਼ਮਾਉਂਦੇ ਹੋ ਤਾਂ ਉਸ ਦੀ ਮੱਦਦ ਨਾਲ ਵੀ ਪਤਲੇ ਅਤੇ ਸਲਿੱਮ ਦਿਖ ਸਕਦੇ ਹੋ
Also Read :-
- ਦਿਸਣਾ ਹੈ ਹੈਂਡਸਮ ਤਾਂ ਬਦਲੋ ਆਪਣੀ ਲੁੱਕ
- ਠੰਢਕ ਦਿੰਦੇ ਹਨ, ਇਨ੍ਹਾਂ ਰੰਗਾਂ ਦੇ ਕੱਪੜੇ
- ਦੁਪੱਟੇ ਵੱਖੋ-ਵੱਖਰੇ
- ਬਰੇਡ ਹੇਅਰ ਸਟਾਇਲ ਨਾਲ ਪਾਓ ਗਲੈਮਰਸ ਲੁਕ
- ਬੈਲਟ ਲਗਾਓ ਇੰਜ, ਤਾਂ ਕਿ ਲੁੱਕ ਨਾ ਹੋਵੇ ਖਰਾਬ
Table of Contents
ਅੱਜ ਇਸ ਕੜੀ ’ਚ ਅਸੀਂ ਲੜਕਿਆਂ ਲਈ ਕੁਝ ਅਜਿਹੇ ਫੈਸ਼ਨ ਟਿਪਸ ਲੈ ਕੇ ਆਏ ਹਾਂ ਜਿਨ੍ਹਾਂ ਦੀ ਮੱਦਦ ਨਾਲ ਚਰਬੀ ਹੋਣ ਤੋਂ ਬਾਅਦ ਵੀ ਤੁਸੀਂ ਆਕਰਸ਼ਕ ਲੁਕ ਪਾ ਸਕੋਂਗੇ
ਸਹੀ ਸਾਈਜ਼ ਦੇ ਕੱਪੜੇ ਪਹਿਨੋ:
ਕੁਝ ਲੋਕ ਸਮਝਦੇ ਹਨ ਕਿ ਢਿੱਲੇ ਕੱਪੜੇ ਪਹਿਨਣ ਨਾਲ ਉਨ੍ਹਾਂ ਦਾ ਮੋਟਾਪਾ ਛਿਪ ਸਕਦਾ ਹੈ ਪਰ ਇਹ ਗੱਲ ਬਿਲਕੁਲ ਵੀ ਸਹੀ ਨਹੀਂ ਹੈ ਢਿੱਲੇ ਕੱਪੜਿਆਂ ’ਚ ਤੁਹਾਡਾ ਸਰੀਰ ਹੋਰ ਜਿਆਦਾ ਚੌੜਾ ਲੱਗਦਾ ਹੈ ਇਸ ਲਈ ਤੁਹਾਨੂੰ ਹਮੇਸ਼ਾ ਆਪਣੇ ਸਰੀਰ ’ਤੇ ਫਿੱਟ ਆਉਣ ਵਾਲੇ ਕੱਪੜੇ ਪਹਿਨਣੇ ਚਾਹੀਦੇ ਹਨ ਹਾਂ ਜੇਕਰ, ਤੁਹਾਡਾ ਪੇਟ ਜ਼ਿਆਦਾ ਬਾਹਰ ਨਿੱਕਲਿਆ ਹੋਇਆ ਹੈ, ਤਾਂ ਤੁਹਾਨੂੰ ਸ਼ਰਟ ਅੰਦਰ ਕਰਕੇ ਭਾਵ ਟਕ ਕਰਕੇ ਪਹਿਨਣੀ ਚਾਹੀਦੀ ਹੈ ਇੱਥੇ ਇੱਕ ਗੱਲ ਹੋਰ ਸਮਝਣਾ ਜ਼ਰੂਰੀ ਹੈ ਕਿ ਫਿੱਟ ਕੱਪੜੇ ਪਹਿਨਣ ਦਾ ਮਤਲਬ ਇਹ ਵੀ ਨਹੀਂ ਹੈ ਕਿ ਤੁਸੀਂ ਬਹੁਤ ਜ਼ਿਆਦਾ ਭੀੜੇ ਕੱਪੜੇ ਪਹਿਨ ਲਓ, ਜਿਸ ’ਚ ਤੁਹਾਨੂੰ ਸਾਹ ਲੈਣ ’ਚ ਵੀ ਪੇ੍ਰਸ਼ਾਨੀ ਹੋਵੇ
ਵੀ-ਨੈੱਕ ਵਾਲੀਆਂ ਟੀ-ਸ਼ਰਟਾਂ:
ਰਾਊਂਡ ਨੈੱਕ ਟੀ-ਸ਼ਰਟਾਂ ’ਚ ਤੁਸੀਂ ਹੋਰ ਜ਼ਿਆਦਾ ਮੋਟੇ ਦਿਖਦੇ ਹੋ ਇਸ ਲਈ ਜੇਕਰ ਤੁਸੀਂ ਸਲਿੱਮ ਦਿਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਵੀ-ਨੈੱਕ ਵਾਲੀ ਟੀ-ਸ਼ਰਟ ਅਤੇ ਸਵੈਟਰ ਪਹਿਨਣੇ ਚਾਹੀਦੇ ਹਨ ਪੇਟ ਜੇਕਰ ਜ਼ਿਆਦਾ ਨਿੱਕਲਿਆ ਹੈ, ਤਾਂ ਕੋਸ਼ਿਸ਼ ਕਰੋ ਕਿ ਸ਼ਰਟ ਹੀ ਪਹਿਨੋ, ਕਿਉਂਕਿ ਟੀ-ਸ਼ਰਟ ’ਚ ਤੁਹਾਡਾ ਪੇਟ ਜ਼ਿਆਦਾ ਉੱਭਰਿਆ ਹੋਇਆ ਦਿਖਾਈ ਦਿੰਦਾ ਹੈ ਧਿਆਨ ਰੱਖੋ ਕਿ ਟੀ-ਸ਼ਰਟ, ਸ਼ਾਰਟ ਸ਼ਰਟ ਦੀ ਲੰਬਾਈ ਤੁਹਾਡੀ ਬੈਲਟ ਤੋਂ ਥੋੜ੍ਹੀ ਹੇਠਾਂ ਤੱਕ ਹੀ ਹੋਣੀ ਚਾਹੀਦੀ ਹੈ ਬਹੁਤ ਲੰਬੇ ਕੱਪੜਿਆਂ ’ਚ ਵੀ ਤੁਹਾਡਾ ਮੋਟਾਪਾ ਜ਼ਿਆਦਾ ਦਿਖਦਾ ਹੈ
ਭੜਕੀਲੇ ਪ੍ਰਿੰਟ ਵਾਲੇ ਕੱਪੜੇ ਨਾ ਪਹਿਨੋ:
ਅੱਜ-ਕੱਲ੍ਹ ਪ੍ਰਿੰਟਿਡ ਕੱਪੜਿਆਂ ਦਾ ਫੈਸ਼ਨ ਹੈ, ਇਸ ਲਈ ਬਹੁਤ ਸਾਰੇ ਲੋਕ ਭੜਕੀਲੇ ਪ੍ਰਿੰਟਾਂ ਵਾਲੇ ਕੱਪੜੇ ਪਹਿਨ ਕੇ ਜ਼ਮਾਨੇ ਨਾਲ ਚੱਲਣਾ ਚਾਹੁੰਦੇ ਹਨ ਜੇਕਰ ਤੁਹਾਡਾ ਪੇਟ ਨਿੱਕਲਿਆ ਹੋਇਆ ਹੈ ਜਾਂ ਤੁਸੀਂ ਮੋਟੇ ਦਿਖਾਈ ਦਿੰਦੇ ਹੋ, ਤਾਂ ਭੜਕੀਲੇ ਪ੍ਰਿੰਟਾਂ ਵਾਲੇ ਕੱਪੜੇ ਤੁਹਾਡੇ ’ਤੇ ਹੋਰ ਬੁਰੇ ਲੱਗਣਗੇ ਕੋਸ਼ਿਸ਼ ਕਰੋ ਕਿ ਤੁਸੀਂ ਵਰਟੀਕਲ ਸਟਰਾਈਪਸ ਭਾਵ ਲੰਬੀਆਂ ਰੇਖਾਵਾਂ ਵਾਲੇ ਕੱਪੜੇ ਹੀ ਪਹਿਨੋ ਇਸ ਨਾਲ ਤੁਸੀਂ ਜ਼ਿਆਦਾ ਸਲਿੱਮ ਦਿਖੋਗੇ ਅਤੇ ਤੁਹਾਡਾ ਸਰੀਰ ਵੀ ਲੰਬਾ ਦਿਖੇਗਾ
Fashion
ਇਸ ਤਰ੍ਹਾਂ ਪਹਿਨੋ ਪੈਂਟ/ ਟਰਾਊਜਰਸ ਸਲਿੱਮ ਦਿਖਣ ਲਈ ਜ਼ਰੂਰੀ ਹੈ ਕਿ ਤੁਸੀਂ ਪੈਂਟ/ਟਰਾਊਜਰਸ ਜਾਂ ਜੀਂਸ ਨੂੰ ਆਪਣੇ ਕਮਰ ਤੋਂ ਪਹਿਨੋ ਇਨ੍ਹਾਂ ਨੂੰ ਬਹੁਤ ਉੱਪਰ ਜਾਂ ਹੇਠਾਂ ਤੋਂ ਪਹਿਨਣ ’ਤੇ ਤੁਹਾਡਾ ਮੋਟਾਪਾ ਜ਼ਿਆਦਾ ਦਿਖਦਾ ਹੈ ਇਸ ਤੋਂ ਇਲਾਵਾ ਇਹ ਵੀ ਧਿਆਨ ਰੱਖੋ ਕਿ ਤੁਸੀਂ ਘੱਟ ਲੰਬਾਈ ਵਾਲੇ ਕੱਪੜੇ ਨਾ ਪਹਿਨੋ, ਕਿਉਂਕਿ ਇਸ ਨਾਲ ਤੁਸੀਂ ਮੋਟੇ ਦਿਖਦੇ ਹੋ ਇਸ ਦੀ ਬਜਾਇ ਤੁਹਾਨੂੰ ਪੂਰੇ ਪੈਰ ਤੱਕ ਦੀ ਲੰਬਾਈ ਵਾਲੀਆਂ ਪੈਂਟਾਂ ਜਾਂ ਜੀਂਸ ਪਹਿਨਣੇ ਚਾਹੀਦੇ ਹਨ ਕੱਪੜੇ ਦਾ ਰੰਗ ਵੀ ਤੁਹਾਨੂੰ ਸਲਿੱਮ ਦਿਖਣ ’ਚ ਮੱਦਦ ਕਰ ਸਕਦਾ ਹੈ, ਜਿਵੇਂ-ਨੇਵੀ ਬਲਿਊ, ਬਲੈਕ ਜਾਂ ਗੇ੍ਰਅ ਰੰਗ ਦੀਆਂ ਪੈਂਟਾਂ ’ਚ ਜਾਂ ਡਾਰਕ ਰੰਗ ਦੇ ਕੱਪੜਿਆਂ ’ਚ ਤੁਸੀਂ ਜ਼ਿਆਦਾ ਸਲਿੱਮ ਦਿਖੋਗੇ