vegetables stay healthy -sachi shiksha punjabi

ਮਿੱਟੀ ’ਚ ਨਹੀਂ, ਸਿਰਫ ਪਾਣੀ ’ਚ ਸਬਜੀਆਂ ਉਗਾ ਕੇ ਕਿਸਾਨ ਅਰਚਿਤ ਸਿੰਘਲ ਨੇ ਖੇਤੀ ਨੂੰ ਦਿੱਤਾ ਨਵਾਂ ਮੁਕਾਮ

ਉਂਜ ਤਾਂ ਨਵੀਆਂ-ਨਵੀਆਂ ਤਕਨੀਕਾਂ ਹਮੇਸ਼ਾ ਤੋਂ ਹੀ ਇਜ਼ਾਦ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ 21ਵੀਂ ਸਦੀ ’ਚ ਉਹ ਸਭ ਸੰਭਵ ਹੈੈ ਜਿਸ ਨੂੰ ਕਦੇ ਅਸੰਭਵ ਜਾਂ ਫਿਰ ਇੱਕ ਸੁਫਨਾ ਸਮਝਿਆ ਜਾਂਦਾ ਸੀ ਭਾਵੇਂ ਖੇਤੀ ਹੋਵੇ ਜਾਂ ਕੋਈ ਹੋਰ ਖੇਤਰ ਹਰ ਜਗ੍ਹਾ ਤਕਨੀਕ ਦੇ ਇਸਤੇਮਾਲ ਨਾਲ ਦੇਸ਼-ਦੁਨੀਆਂ ਦੇ ਲੋਕ ਨਾ ਸਿਰਫ ਆਤਮਨਿਰਭਰ ਬਣ ਰਹੇ ਹਨ, ਸਗੋਂ ਮਿੱਟੀ ਦੀ ਘਟਦੀ ਪ੍ਰਜਣਨ ਸਮੱਰਥਾ ਦਾ ਨਵਾਂ ਬਦਲ ਵੀ ਦੇ ਰਹੇ ਹਨ ਅਜਿਹੀ ਹੀ ਇੱਕ ਤਕਨੀਕ ਦੇ ਇਸਤੇਮਾਲ ਨਾਲ ਗੁਰੂਗ੍ਰਾਮ ਦੇ ਕਿਸਾਨ ਅਰਚਿਤ ਸਿੰਘਲ ਨੇ ਖੇਤੀ ਪ੍ਰਤੀ ਨੌਜਵਾਨਾਂ ਦਾ ਵੀ ਰੁਝਾਨ ਵਧਾਇਆ ਹੈ

ਅਰਚਿਤ ਸਿੰਘਲ ਨੇ ਬਿਨਾਂ ਮਿੱਟੀ ਦੇ ਸਿਰਫ ਪਾਣੀ ’ਚ ਹੀ ਸਬਜ਼ੀਆਂ ਉਗਾਉਣ ਦਾ ਕੰਮ ਕੀਤਾ ਹੈ ਵੈਸੇ ਤਾਂ ਹਾਈਡ੍ਰੋਪਾਨਿਕ ਨਾਮਕ ਇਹ ਤਕਨੀਕ ਇਜ਼ਰਾਈਲ ਦੀ ਹੈ, ਪਰ ਭਾਰਤ ’ਚ ਵੀ ਇਸ ਤਕਨੀਕ ਨੂੰ ਵਾਧਾ ਮਿਲ ਰਿਹਾ ਹੈ ਘੱਟ ਉਪਜਾਊ ਹੋ ਚੁੱਕੀ ਇੱਥੋਂ ਦੀ ਮਿੱਟੀ ਅਤੇ ਖਾਰੇ ਹੋ ਚੁੱਕੇ ਪਾਣੀ ਦੀ ਇਹ ਤਕਨੀਕ ਵੱਡੀ ਬਦਲ ਹੈ ਹਾਈਡ੍ਰੋਪੋਨਿਕ ਇੱਕ ਗਰੀਕ ਸ਼ਬਦ ਹੈ, ਜਿਸ ਦਾ ਮਤਲਬ ਬਿਨਾਂ ਮਿੱਟੀ ਦੇ ਸਿਰਫ ਪਾਣੀ ਦੇ ਜ਼ਰੀਏ ਖੇਤੀ ਕਰਨਾ ਹੈ ਇਹ ਇੱਕ ਅਧੁਨਿਕ ਖੇਤੀ ਹੈ ਅਰਚਿਤ ਸਿੰਘਲ ਆਮ ਖੇਤੀ ਤਾਂ ਪਿਛਲੇ ਢਾਈ ਸਾਲ ਤੋਂ ਕਰ ਰਹੇ ਹਨ, ਪਰ ਬਿਨਾਂ ਮਿੱਟੀ ਦੇ ਖੇਤੀ ਉਨ੍ਹਾਂ ਨੇ ਇੱਕ ਸਾਲ ਪਹਿਲਾਂ ਸ਼ੁਰੂ ਕੀਤੀ ਹੈ ਅਰਚਿਤ ਦੱਸਦੇ ਹਨ ਕਿ ਇਸ ਖੇਤੀ ’ਚ ਮਿੱਟੀ ਦਾ ਕੋਈ ਕੰਮ ਨਹੀਂ ਹੁੰਦਾ ਸਿਰਫ ਪਾਈਪਲਾਈਨ ਜ਼ਰੀਏ ਇਹ ਖੇਤੀ ਹੁੰਦੀ ਹੈ ਖਾਸ ਗੱਲ ਇਹ ਹੈ

ਕਿ ਹਾਈਡ੍ਰੋਪਾਨਿਕ ਤਕਨੀਕ ਨਾਲ ਖੇਤੀ ਕਰਨ ਦਾ ਕੋਈ ਖਾਸ ਮੌਸਮ ਜਾਂ ਸਮਾਂ ਨਹੀਂ ਹੈ, ਸਗੋਂ ਇਹ ਖੇਤੀ ਪੂਰੇ ਸਾਲ ਕੀਤੀ ਜਾਂਦੀ ਹੈ ਪੌਦੇ ਅਤੇ ਵੇਲਾਂ ਵਾਲੀਆਂ ਸਬਜੀਆਂ ਇਸ ਤਕਨੀਕ ਨਾਲ ਉਗਾਈਆਂ ਜਾਂਦੀਆਂ ਹਨ ਇਸ ਨਾਲ 90 ਪ੍ਰਤੀਸ਼ਤ ਪਾਣੀ ਦੀ ਵੀ ਬੱਚਤ ਹੁੰਦੀ ਹੈ ਇਸ ’ਚ ਪਾਣੀ ਆਰਓ ਦਾ ਚਾਹੀਦਾ ਹੁੰਦਾ ਹੈ ਉਨ੍ਹਾਂ ਨੇ 2000 ਐੱਨਪੀਐੱਸ ਦਾ ਆਰਓ ਪਲਾਂਟ ਲਾਇਆ ਹੈ ਆਪਣੇ ਪਿਤਾ ਸੰਜੈ ਸਿੰਘਲ ਨਾਲ ਮਿਲ ਕੇ ਖੇਤੀ ਕਰ ਰਹੇ ਅਰਚਿਤ ਸਿੰਘਲ ਮੁਤਾਬਕ ਇਹ ਖੇਤੀ ਉਨ੍ਹਾਂ ਥਾਵਾਂ ਲਈ ਬੜੀ ਲਾਭਕਾਰੀ ਹੈ, ਜਿੱਥੋਂ ਦੀ ਮਿੱਟੀ ਉਪਜਾਊ ਨਹੀਂ ਹੈ ਅਤੇ ਪਾਣੀ ਵੀ ਠੀਕ ਨਹੀਂ ਹੈ ਇਸ ਖੇਤੀ ਨੂੰ ਦੇਖਣ ਲਈ ਪਿਛਲੇ ਦਿਨੀਂ ਹਰਿਆਣਾ ਦੇ ਉੱਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਨੇ ਵੀ ਅਰਚਿਤ ਸਿੰਘਲ ਦੀ ਖੇਤੀ ਦਾ ਦੌਰਾ ਕੀਤਾ ਉਨ੍ਹਾਂ ਨੇ ਇਸ ਯਤਨ ਦੀ ਸ਼ਲਾਘਾ ਕੀਤੀ

ਸਾਲ ਸੰਯੁਕਤ ਰਾਜ ਅਮਰੀਕਾ ’ਚ 1937 ’ਚ ਇਸ ਵਿਧੀ ਨਾਲ ਉਗਾਏ ਗਏ ਭਰਪੂਰ ਟਮਾਟਰ ਦੇ ਪੌਦਿਆਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ ਇਹ ਤਕਨੀਕ ਅੱਗੇ ਵਧਦੀ ਗਈ ਅਤੇ ਵੇਕ ਆਈਲੈਂਡ ’ਚ ਫੌਜੀਆਂ ਲਈ ਤਾਜ਼ੀਆਂ ਸਬਜ਼ੀਆਂ ਦੀ ਸਪਲਾਈ ਦਾ ਵੱਡਾ ਜ਼ਰੀਆ ਵੀ ਬਣੀ ਜਿਸ ਤਰ੍ਹਾਂ ਵਰਤਮਾਨ ’ਚ ਕੀਟਨਾਸ਼ਕਾਂ ਅਤੇ ਖਾਦਾਂ ਦੇ ਪਰੰਪਰਿਕ ਉਪਯੋਗ ਕਾਰਨ ਕਈ ਜ਼ਮੀਨ ਆਪਣੇ ਪੋਸ਼ਕ ਮੁੱਲਾਂ ਨੂੰ ਗੁਆ ਰਹੀਆਂ ਹਨ, ਅਜਿਹੇ ’ਚ ਇਸ ਤਕਨੀਕ ਨਾਲ ਖੇਤੀ ਨੂੰ ਵਾਧਾ ਮਿਲ ਰਿਹਾ ਹੈ ਨਾਲ ਹੀ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਹੁਣ ਖੇਤੀ ਸਿਰਫ ਪਿੰਡਾਂ ਤੱਕ ਸੀਮਤ ਨਹੀਂ ਰਹੀ ਹੈ ਇਹ ਸ਼ਹਿਰੀ ਖੇਤਰਾਂ ’ਚ ਵੀ ਕੀਤੀ ਜਾ ਸਕਦੀ ਹੈ ਇਸ ਦੇ ਲਈ ਕੋਈ ਜ਼ਿਆਦਾ ਜ਼ਮੀਨ ਦੀ ਜ਼ਰੂਰਤ ਨਹੀਂ ਹੈ ਹਾਈਡ੍ਰੋੋਪੋਨਿਕ ਖੇਤੀ ਮਨਚਾਹੀ ਫਸਲ ਪੈਦਾ ਕਰਨ ਲਈ ਵੀ ਬੇਹੱਦ ਲਾਹੇਵੰਦ ਤਕਨੀਕ ਹੈ

ਰੋਜ਼ ਵਧਦੀ ਫਸਲ ਨੂੰ ਦੇਖ ਸਕਦੇ ਹੋ

ਪਰੰਪਰਿਕ ਖੇਤੀ ’ਚ ਮਿੱਟੀ ਪੋਸ਼ਕ ਤੱਤਾਂ ਦੇ ਭੰਡਾਰ ਦੇ ਰੂਪ ’ਚ ਕੰਮ ਕਰਦੀ ਹੈ, ਜਦਕਿ ਹਾਈਡ੍ਰੋਪੋਨਿਕ ਖੇਤੀ ’ਚ ਪਾਣੀ ਅਧਾਰਿਤ ਹੱਲ ਵਧਦੀਆਂ ਫਸਲਾਂ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਪ੍ਰਦਾਨ ਕਰਦਾ ਹੈ ਅਸੀਂ ਆਪਣੀ ਵਧਦੀ ਫਸਲ ਨੂੰ ਸਿੱਧੇ ਦੇਖ ਸਕਦੇ ਹਾਂ ਹਾਈਡ੍ਰੋਪੋਨਿਕ ਤਕਨੀਕ ’ਚ ਵੱਖ-ਵੱਖ ਸਾਧਨ ਅਤੇ ਉਪਕਰਨ ਸ਼ਾਮਲ ਹੁੰਦੇ ਹਨ, ਜੋ ਇਕੱਠੇ ਕੰਮ ’ਚ ਲਏ ਜਾਂਦੇ ਹਨ ਹਾਈਡ੍ਰੋਪੋਨਿਕ ਕਿਸਾਨਾਂ ਨੂੰ ਪੌਦਿਆਂ ਦੇ ਵਧਣ ’ਚ ਮੱਦਦ ਕਰਨ ਲਈ ਇਸ ਜ਼ਰੀਏ ਵਿਸ਼ੇਸ਼ ਰੂਪ ਨਾਲ ਤਿਆਰ ਪੋਸ਼ਕ ਤੱਤ ਸੰਘਣੇ ਘੋਲ ਨੂੰ ਮਿਲਾਉਣ ਦੀ ਜ਼ਰੂਰਤ ਹੁੰਦੀ ਹੈ ਫਫੂੰਦੀ ਤੋਂ ਬਚਾਉਣ ਲਈ ਪਾਣੀ ਨੂੰ ਰੈਗੂਲਅਰ ਤੌਰ ’ਤੇ ਬਦਲਿਆ ਵੀ ਜਾਂਦਾ ਹੈ

ਕਿਉਂਕਿ ਪੌਦਿਆਂ ਦੀਆਂ ਜੜ੍ਹਾਂ 24 ਘੰਟੇ ਪਾਣੀ ’ਚ ਡੁੱਬੀਆਂ ਰਹਿੰਦੀਆਂ ਹਨ ਐੱਨਐੱਫਟੀ ਤਕਨੀਕ ਖੇਤੀ ਲਈ ਸਭ ਤੋਂ ਬਿਹਤਰ ਹੈ ਹਲਕੇ ਵਜ਼ਨ ਵਾਲੇ, ਤੇਜੀ ਨਾਲ ਵਧਣ ਵਾਲੇ ਪੌਦਿਆਂ ਲਈ ਜ਼ਿਆਦਾ ਸਾਧਨਾਂ ਦੀ ਜ਼ਰੂਰਤ ਨਹੀਂ ਹੁੰਦੀ ਇਸ ’ਚ ਪਾਣੀ ਦੀ ਸਪਲਾਈ ਦੇਣ ਵਾਲਾ ਪੰਪ ਆਮ ਤੌਰ ’ਤੇ ਟਾਈਮਰ ਨਾਲ ਜੁੜਿਆ ਹੁੰਦਾ ਹੈ, ਜੋ ਸਿੰਚਾਈ ਨੂੰ ਖੁਦ ਚਲਾਉਂਦਾ ਹੈ ਡਰਿੱਪ ਸਿਸਟਮ ਪੋਸ਼ਕ ਤੱਤ-ਸੰਘਣੇ ਪਾਣੀ ਨੂੰ ਸਿੱਧੇ ਪੌਦਿਆਂ ਤੱਕ ਪਹੁੰਚਾਉਂਦਾ ਹੈ ਇਸ ਲਈ ਇਹ ਪਾਣੀ ਦੇ ਵਾਸ਼ਪੀਕਰਨ ਨੂੰ ਘੱਟ ਕਰਕੇ ਪੌਦਿਆਂ ਦੀਆਂ ਜੜ੍ਹਾਂ ਨੂੰ ਨਮ ਰੱਖਣ ’ਚ ਮੱਦਦ ਕਰਦਾ ਹੈ

ਹਾਈਡ੍ਰੋਪਾਨਿਕ ਖੇਤੀ ਦਾ ਭਵਿੱਖ ੳੁੱਜਲ

ਹਾਈਡ੍ਰੋਪਾਨਿਕ ਖੇਤੀ ਤਕਨੀਕਾਂ ਦੀ ਵਰਤੋਂ ਕਰਕੇ ਪੌਦਿਆਂ ਨੂੰ ਸਫਲਤਾਪੂਰਵਕ ਉਗਾਇਆ ਜਾ ਸਕਦਾ ਹੈ ਭਵਿੱਖ ’ਚ ਇਹ ਸਭ ਤੋਂ ਬਿਹਤਰ ਟਿਕਾਊ ਖਾਧ ਉਤਪਾਦਨ ਵਿਧੀਆਂ ’ਚ ਸ਼ਾਮਲ ਹੋਣਗੀਆਂ ਪਰੰਪਰਿਕ ਖੇਤੀ ਦੀ ਤੁਲਨਾ ’ਚ ਹਾਈਡ੍ਰੋਪੋਨਿਕ ਖੇਤੀ ’ਚ ਘੱਟ ਪਾਣੀ ਦੀ ਜ਼ਰੂਰਤ ਹੁੰਦੀ ਹੈ ਹਾਈਡ੍ਰੋਪੋਨਿਕਸ ਖੇਤੀ ਸੁਰੱਖਿਅਤ ਖੇਤੀ ਜਿਵੇਂ ਪਾੱਲੀਹਾਊਸ ਜਾਂ ਘਰ ਦੇ ਅੰਦਰ ਕੀਤੀ ਜਾਂਦੀ ਹੈ, ਇਸ ਲਈ ਹਾਈਡ੍ਰੋਪੋਨਿਕ ਖੇਤੀ ’ਚ ਕੀਟ ਦੇ ਸੰਕਰਮਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਇਸ ਖੇਤੀ ’ਚ ਪਰੰਪਰਿਕ ਖੇਤੀ ਫਸਲ ਜੀਵਨ ਚੱਕਰ ਦੀ ਤੁਲਨਾ ’ਚ ਪੌਦਿਆਂ ਦਾ ਵਾਧਾ ਬਹੁਤ ਤੇਜ਼ੀ ਨਾਲ ਹੁੰਦਾ ਹੈ ਇਸ ਲਈ ਘੱਟ ਸਮੇਂ ’ਚ ਫਸਲ ਦਾ ਉਤਪਾਦਨ ਕਰ ਸਕਦੇ ਹਾਂ

ਹਾਈਡ੍ਰੋਪਾਨਿਕ ਖੇਤੀ ਦੇ ਹਨ ਕਈ ਫਾਇਦੇ: ਡਾ. ਮਾਂਗੇਰਾਮ ਗੋਦਾਰਾ

ਜ਼ਿਲ੍ਹਾ ਬਾਗ ਸਲਾਹਕਾਰ ਡਾ. ਮਾਂਗੇਰਾਮ ਗੋਦਾਰਾ ਦਾ ਕਹਿਣਾ ਹੈ ਕਿ ਹਾਈਡ੍ਰੋਪਾਨਿਕ ਸਬਜੀ ਉਤਪਾਦਨ ਦੀ ਆਧੁਨਿਕ ਤਕਨੀਕ ਹੈ ਇਸ ’ਚ ਪੌਦਿਆਂ ਨੂੰ ਜ਼ਮੀਨ ’ਚ ਨਾ ਪਾ ਕੇ ਪਾਣੀ ਨਾਲ ਭਰੇ ਉਪਕਰਨਾਂ ’ਚ ਲਾਇਆ ਜਾਂਦਾ ਹੈ ਜ਼ਰੂਰਤ ਅਨੁਸਾਰ ਪੋਸ਼ਕ ਤੱਤ ਪ੍ਰਦਾਨ ਕੀਤੇ ਜਾਂਦੇ ਹਨ ਲੂਣ ਅਤੇ ਖਾਰੀਆਂ ਜ਼ਮੀਨਾਂ ’ਚ ਸਬਜੀ ਉਤਪਾਦਨ ਸੰਭਵ ਹੈ ਨੇਮਾਟੋਡ ਅਤੇ ਹੋਰ ਭੂਮੀਗਤ ਕੀਟ ਅਤੇ ਰੋਗਾਣੂਆਂ ਤੋਂ ਮੁਕਤੀ ਮਿਲਦੀ ਹੈ ਸੁਰੱਖਿਅਤ ਸੰਰਚਨਾਵਾਂ ’ਚ ਸਾਲਭਰ ਉਤਪਾਦਨ ਕੀਤਾ ਜਾ ਸਕਦਾ ਹੈ

ਕੀਟ ਅਤੇ ਰੋਗ ਰਹਿਤ ਫਸਲ ਉਤਪਾਦਨ ਹੁੰਦਾ ਹੈ ਉਨ੍ਹਾਂ ਕਿਹਾ ਕਿ ਜ਼ਿਆਦਾ ਰੇਟ ਵਾਲੀਆਂ ਸਬਜ਼ੀਆਂ ਜਿਵੇਂ ਸ਼ਿਮਲਾ ਮਿਰਚ, ਚੈਰੀ ਟਮਾਟਰ, ਸਲਾਦ ਆਦਿ ਨੂੰ ਸਾਲ ਭਰ ਉਗਾ ਕੇ ਜ਼ਿਆਦਾ ਰੇਟ ਅਤੇ ਰੇਸਟੋਰੈਂਟਾਂ ’ਚ ਆਪੂਰਤੀ ਕਰਕੇ ਜ਼ਿਆਦਾ ਮੁਨਾਫਾ ਕਮਾਇਆ ਜਾ ਸਕਦਾ ਹੈ ਵਰਟੀਕਲ ਖੇਤੀ ਕਰਕੇ ਜ਼ਿਆਦਾ ਪੈਦਾਵਾਰ ਲਈ ਜਾ ਸਕਦੀ ਹੈ ਡਾ. ਗੋਦਾਰਾ ਅਨੁਸਾਰ ਇਸ ’ਚ ਸ਼ੁਰੂ ’ਚ ਖਰਚ ਜ਼ਿਆਦਾ ਹੈ, ਪਰ ਜ਼ਿਆਦਾ ਉਤਪਾਦਨ ਅਤੇ ਜ਼ਿਆਦਾ ਰੇਟ ਮਿਲਣ ਨਾਲ ਕਿਸਾਨ ਦੀ ਆਮਦਨ ਦੁੱਗਣੀ ਤੋਂ ਜ਼ਿਆਦਾ ਹੁੰਦੀ ਹੈ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!