Falooda Ice Cream ਫਲੂਦਾ ਆਇਸਕ੍ਰੀਮ
ਜ਼ਰੂਰੀ ਸਮੱਗਰੀ:-
- ਰਬੜੀ- ਅੱਧਾ ਕੱਪ,
- ਸਬਜ਼ਾ ਦੇ ਬੀਜ-1 ਚਮਚ (ਭਿੱਜੇ ਹੋਏ),
- ਫਾਲੂਦਾ ਸੇਵ- ਅੱਧਾ ਕੱਪ,
- ਰੋਜ਼ ਸਿਰਪ-2-3 ਚਮਚ
- ਵੈਨਿਲਾ ਆਇਸਕ੍ਰੀਮ-4 ਸਕੂਪ,
- ਬਰਫ ਦੇ ਟੁਕੜੇ (ਕੁੱਟੇ ਹੋਏ) ਜ਼ਰੂਰਤ ਅਨੁਸਾਰ
ਵਿਧੀ:-
ਸਭ ਤੋਂ ਪਹਿਲਾਂ ਅਸੀਂ ਗਿਲਾਸ ’ਚ ਇੱਕ ਚਮਚ ਕੁੱਟੀ ਹੋਈ ਬਰਫ ਪਾਵਾਂਗੇ ਫਿਰ 2-3 ਚਮਚ ਫਾਲੂਦਾ ਸੇਵ, ਇਸ ਤੋਂ ਬਾਅਦ ਫਾਲੂਦਾ ਸੇਵ ਦੇ ਉੱਪਰ 3-4 ਚਮਚ ਰਬੜੀ, ਰਬੜੀ ਦੇ ਉੱਪਰ 1 ਚਮਚ ਰੋਜ਼ ਸਿਰਪ ਅਤੇ ਉ ਸਦੇ ਉੱਪਰ ਭਿੱਜੇ ਹੋਏ ਸਬਜਾ ਦੇ ਬੀਜ ਅਤੇ ਇਸ ਦੇ ਉੱਪਰ ਵੈਨਿਲਾ ਆਇਸਕ੍ਰੀਮ ਦੇ 2 ਸਕੂਪ ਰੱਖ ਕੇ, ਰੋਜ਼ ਸਿਰਪ ਦੀਆਂ ਕੁਝ ਬੂੰਦਾਂ ਪਾ ਕੇ ਗਾਰਨਿਸ਼ ਕਰਕੇ ਠੰਢਾ-ਠੰਢਾ ਸਰਵ ਕਰੋ ਇਸੇ ਤਰ੍ਹਾਂ ਫਾਲੂਦਾ ਆਇਸਕ੍ਰੀਮ ਦਾ ਦੂਜਾ ਗਿਲਾਸ ਵੀ ਬਣਾ ਕੇ ਤਿਆਰ ਕਰ ਲਓ ਸਵਾਦਿਸ਼ਟ ਫਾਲੂਦਾ ਆਇਸਕ੍ਰੀਮ ਬਣ ਕੇ ਤਿਆਰ ਹੋ ਗਈ ਹੈ
ਵਿਸ਼ੇਸ਼:-
ਸਬਜ਼ਾ ਦੇ ਬੀਜ ਨੂੰ ਕੁਝ ਹੋਰ ਨਾਵਾਂ ਜਿਵੇਂ- ਤੁਕਮਾਰੀਆ ਦੇ ਬੀਜ, ਬਬੁਈ ਤੁਲਸੀ, ਮਿੱਠੀ ਤੁਲਸੀ, ਤੁਲਸੀ ਦੇ ਬੀਜ ਆਦਿ ਨਾਲ ਵੀ ਜਾਣਿਆ ਜਾਂਦਾ ਹੈ, ਜੋ ਤੁਹਾਨੂੰ ਬਹੁਤ ਹੀ ਆਸਾਨੀ ਨਾਲ ਪੰਸਾਰੀ ਦੀਆਂ ਦੁਕਾਨਾਂ ’ਤੇ ਮਿਲ ਜਾਣਗੇ ਸਬਜ਼ਾ ਦੇ ਬੀਜ਼ਾਂ ਦੀ ਤਾਸੀਰ ਕਾਫੀ ਠੰਢੀ ਮੰਨੀ ਜਾਂਦੀ ਹੈ, ਇਸ ਲਈ ਇਹ ਗਰਮੀ ਦੇ ਮੌਸਮ ’ਚ ਬਹੁਤ ਹੀ ਫਾਇਦੇਮੰਦ ਹੁੰਦੇ ਹਨ