Exercise in Sports ਖੇਡ-ਖੇਡ ’ਚ ਕਰੋ ਕਸਰਤ

ਚੰਗੀ ਸਰੀਰਕ ਅਤੇ ਮਾਨਸਿਕ ਸਿਹਤ ਪਾਉਣ ਲਈ ਹਰ ਵਿਅਕਤੀ ਯਤਨਸ਼ੀਲ ਰਹਿੰਦਾ ਹੈ ਪਰ ਸ਼ਾਇਦ ਬਹੁਤ ਹੀ ਘੱਟ ਲੋਕ ਇਸ ਗੱਲ ਨੂੰ ਜਾਣਦੇ ਹੋਣ ਕਿ ਇਸ ਨੂੰ ਪਾਉਣ ਦਾ ਸਭ ਤੋਂ ਆਸਾਨ ਅਤੇ ਉੱਤਮ ਉਪਾਅ ਹੈ ਕਿਸੇ ਵੀ ‘ਸਪੋਰਟਸ ਐਕਟੀਵਿਟੀ’ ਭਾਵ ਕਿਸੇ ਵੀ ਖੇਡ ਨੂੰ ਆਪਣੇ ਜੀਵਨ ’ਚ ਸ਼ਾਮਲ ਕਰ ਲੈਣਾ, ਅਜਿਹਾ ਖੇਡ ਜਿਸ ’ਚ ਤੁਹਾਡਾ ਸਰੀਰ ਅਤੇ ਦਿਮਾਗ ਦੋਵੇਂ ਚੁਸਤ ਰਹਿਣ ਖੇਡ ਖੇਡਦੇ ਸਮੇਂ ਸਾਡਾ ਸਰੀਰ ਤਾਂ ਕੰਮ ਕਰਦਾ ਹੀ ਹੈ, ਨਾਲ ਹੀ ਸਾਡੇ ਦਿਲ ਨੂੰ ਵੀ ਖੂਨ ਜ਼ਿਆਦਾ ਪਹੁੰਚਦਾ ਹੈ

ਜਿਸ ਨਾਲ ਸਾਡੇ ਸਰੀਰ ਦੇ ਸੈਲਾਂ ਨੂੰ ਆਕਸੀਜਨ ਦੀ ਪੂਰਤੀ ਜ਼ਿਆਦਾ ਹੁੰਦੀ ਹੈ ਅਤੇ ਸਰੀਰਕ ਸਮੱਰਥਾ ’ਚ ਵਾਧਾ ਆਉਂਦਾ ਹੈ ਖੇਡ ਖੇਡਦੇ ਸਮੇਂ ਅਸੀਂ ਸਰੀਰਕ ਅਤੇ ਮਾਨਸਿਕ ਤੌਰ ’ਤੇ ਚੰਗਾ ਮਹਿਸੂਸ ਕਰਦੇ ਹਾਂ ਸਾਡੇ ’ਚ ਆਤਮ-ਵਿਸ਼ਵਾਸ ਅਤੇ ਆਤਮ-ਕੰਟਰੋਲ ਦੀ ਭਾਵਨਾ ਆਉਂਦੀ ਹੈ ਅਤੇ ਜਦੋਂ ਸਾਡਾ ਸਰੀਰ ਖੇਡ ਖੇਡਦੇ ਸਮੇਂ ਲਗਾਤਾਰ ਕਸਰਤ ਕਰਦਾ ਹੈ ਤਾਂ ਸਰੀਰ ਤੋਂ ਅਣਲੋੜੀਂਦੀ ਚਰਬੀ ਘੱਟ ਹੁੰਦੀ ਹੈ, ਮਾਸਪੇਸ਼ੀਆਂ ਮਜ਼ਬੂਤ ਬਣਦੀਆਂ ਹਨ ਅਤੇ ਸਰੀਰ ਪਤਲਾ ਬਣਦਾ ਹੈ

Also Read :-

ਵੈਸੇ ਤਾਂ ਵਿਅਕਤੀ ਆਪਣੀ ਰੁਚੀ ਅਨੁਸਾਰ ਖੇਡ ਦੀ ਚੋਣ ਕਰਦਾ ਹੈ ਪਰ ਜੇਕਰ ਤੁਸੀਂ ਕਸਰਤ ਦੇ ਉਦੇਸ਼ ਤੋਂ ਸਪੋਰਟਸ ਐਕਟੀਵਿਟੀ ਦੀ ਚੋਣ ਕਰਨ ਜਾ ਰਹੇ ਹੋ ਤਾਂ ਇਹ ਤੁਹਾਡੇ ਸਰੀਰ ’ਤੇ ਨਿਰਭਰ ਕਰਦਾ ਹੈ ਜਿਵੇਂ ਮੋਟੇ ਵਿਅਕਤੀਆਂ ਲਈ ਪੈਦਲ ਚੱਲਣਾ, ਸਾਈਕਲ ਚਲਾਉਣਾ ਅਤੇ ਤੈਰਾਕੀ ਚੰਗੀ ਗਤੀਵਿਧੀ ਹੈ ਪਰ ਪਤਲੇ ਵਿਅਕਤੀਆਂ ਲਈ ਐਰੋਬਿਕਸ, ਜਾੱਗਿੰਗ, ਦੌੜਨਾ ਆਦਿ ਚੰਗੇ ਹਨ ਅਤੇ ਨਾਰਮਲ ਸਰੀਰ ਵਾਲੇ ਕਿਸੇ ਵੀ ਗਤੀਵਿਧੀ ਦੀ ਚੋਣ ਕਰ ਸਕਦੇ ਹਨ ਐਕਟੀਵਿਟੀ ਚੋਣ ’ਤੇ ਤੁਹਾਡੀ ਸਖਸ਼ੀਅਤ ਵੀ ਅਸਰ ਪਾਉਂਦੀ ਹੈ ਜੇਕਰ ਤੁਸੀਂ ਅੰਤਰਮੁਖੀ ਹੋ ਤਾਂ ਤੁਸੀਂ ਤੈਰਾਕੀ, ਸਾਈਕਿÇਲੰਗ ਆਦਿ ਦੀ ਚੋਣ ਕਰਦੇ ਹੋ

Exercise in Sports ਕਿਉਂਕਿ ਉਸ ਨੂੰ ਤੁਸੀਂ ਇਕੱਲੇ ਕਰ ਸਕਦੇ ਹੋ ਅਤੇ ਜੇਕਰ ਤੁਸੀਂ ਲੋਕਾਂ ਦਾ ਸਾਥ ਪਸੰਦ ਕਰਦੇ ਹੋ ਤਾਂ ਤੁਸੀਂ ਆਪਣੇ ਦੋਸਤਾਂ ਨਾਲ ਜਿੰਮ ’ਚ ਐਰੋਬਿਕਸ, ਵੇਟ ਟਿਊਨਿੰਗ ਪ੍ਰੋਗਰਾਮ ਆਦਿ ਦੀ ਚੋਣ ਕਰਦੇ ਹੋ ਤੁਸੀਂ ਜਿਸ ਵੀ ਕਸਰਤ ਦੀ ਚੋਣ ਕਰੋ, ਇਹ ਧਿਆਨ ਰੱਖੋ ਕਿ ਸ਼ੁਰੂ ਹਮੇਸ਼ਾ ਥੋੜ੍ਹੇ ਤੋਂ ਕਰੋ ਜਿਵੇਂ ਸ਼ੁਰੂ ’ਚ ਹਫਤੇ ’ਚ ਤਿੰਨ-ਚਾਰ ਵਾਰ ਉਹ ਗਤੀਵਿਧੀ ਕਰੋ, ਹਰ ਰੋਜ਼ ਨਹੀਂ ਕਿਸੇ ਵੀ ਗਤੀਵਿਧੀ ਨੂੰ ਕਿੰਨਾ ਸਮਾਂ ਦਿਓ, ਇਹ ਤੁਹਾਡੀ ਉਮਰ ਅਤੇ ਸਟੈਮਿਨਾ ਦੋਵਾਂ ’ਤੇ ਨਿਰਭਰ ਕਰਦਾ ਹੈ ਇਸ ਦੇ ਲਈ ਤੁਸੀਂ ਆਪਣੇ ਮਾਹਿਰਾਂ ਤੋਂ ਸਲਾਹ ਲੈ ਸਕਦੇ ਹੋ ਜਦੋਂ ਵੀ ਤੁਸੀਂ ਕਿਸੇ ਵੀ ਗਤੀਵਿਧੀ ਨੂੰ ਕਰਦੇ ਸਮੇਂ ਥਕਾਵਟ ਮਹਿਸੂਸ ਕਰੋ, ਫੌਰਨ ਆਰਾਮ ਕਰੋ

ਆਓ ਜਾਣਦੇ ਹਾਂ ਕੁਝ ਸਪੋਰਟਸ ਗਤੀਵਿਧੀ ਅਤੇ ਉਨ੍ਹਾਂ ਦੇ ਲਾਭਾਂ ਨੂੰ:-

ਐਰੋਬਿਕਸ

ਐਰੋਬਿਕਸ ਦਿਲ ਲਈ ਚੰਗੀ ਹੈ ਅਤੇ ਸਰੀਰਕ ਗਠਨ ’ਚ ਵੀ ਸੁਧਾਰ ਲਿਆਉਂਦਾ ਹੈ ਵੈਸੇ ਇਹ ਪੂਰੇ ਸਰੀਰ ਲਈ ਚੰਗੀ ਅਤੇ ਅਸਰਦਾਰ ਕਸਰਤ ਹੈ ਇਸ ਨੂੰ ਤੁਸੀਂ ਘਰ ’ਚ ਵੀ ਕਰ ਸਕਦੇ ਹੋ ਅਤੇ ਐਰੋਬਿਕਸ ਕਲਾਸ ਵੀ ਜੁਆਇਨ ਕਰ ਸਕਦੇ ਹੋ

ਟੈਨਿਸ

ਟੈਨਿਸ ’ਚ ਵੀ ਕੁਝ ਪੱਧਰ ਤੱਕ ਐਰੋਬਿਕਸ ਕਸਰਤ ਜੁੜੀ ਹੈ ਅਤੇ ਉਹ ਵੀ ਐਰੋਬਿਕਸ ਦੇ ਹੀ ਲਾਭ ਦਿੰਦਾ ਹੈ ਇਹ ਉਦੋਂ ਤੱਕ ਹੈ ਜਦੋਂ ਤੱਕ ਤੁਸੀਂ ਇਸ ’ਚ ਜਿੱਤ-ਹਾਰ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ ਜੇਕਰ ਤੁਸੀਂ ਜਿੱਤਣ ਲਈ ਇਸ ਖੇਡ ਨੂੰ ਖੇਡਦੇ ਹੋ ਤਾਂ ਤੁਹਾਨੂੰ ਇਹ ਘੱਟ ਆਰਾਮ ਪਹੁੰਚਾਏਗਾ

ਸਾਈਕਲ ਚਲਾਉਣਾ

ਫਿੱਟ ਰਹਿਣ ਲਈ ਇਹ ਬਹੁਤ ਵਧੀਆ ਖੇਡ ਹੈ ਦਿਲ ਅਤੇ ਫੇਫੜਿਆਂ ਲਈ ਵੀ ਇਹ ਚੰਗੀ ਕਸਰਤ ਹੈ ਸਾਈਕਲ ਚਲਾਉਣ ਨਾਲ ਲੱਤਾਂ ਦੀਆਂ ਮਾਸਪੇਸ਼ੀਆਂ ਵੀ ਮਜ਼ਬੂਤ ਬਣਦੀਆਂ ਹਨ ਤੁਸੀਂ ਸਾਈਕਲ ’ਤੇ ਜਿੰਨੇ ਪੈਡਲ ਮਾਰੋਗੇ, ਓਨੀ ਕੈਲੋਰੀ ਖਰਚ ਕਰੋਗੇ

ਤੈਰਾਕੀ

ਸਿਹਤ ਅਤੇ ਤੰਦਰੁਸਤੀ ਲਈ ਸਭ ਤੋਂ ਚੰਗੀ ਕਸਰਤ ਹੈ ਤੈਰਾਕੀ ਜੇਕਰ ਇਸ ਨੂੰ ਆਲ ਰਾਊਂਡ ਐਕਸਰਸਾਈਜ਼ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਜੇਕਰ ਇਸ ਨੂੰ ਲਗਾਤਾਰ ਕੀਤਾ ਜਾਵੇ ਤਾਂ ਇਹ ਦਿਲ ਨੂੰ ਸਭ ਤੋਂ ਜ਼ਿਆਦਾ ਲਾਭ ਪਹੁੰਚਾਉਂਦੀ ਹੈ ਇਹ ਉਨ੍ਹਾਂ ਵਿਅਕਤੀਆਂ ਲਈ ਵੀ ਸੁਰੱਖਿਅਤ ਹੈ ਜੋ ਜ਼ਿਆਦਾ ਵਜ਼ਨ ਦੇ ਹਨ ਅਤੇ ਬਜ਼ੁਰਗਾਂ ਲਈ ਵੀ ਤੈਰਾਕੀ ਕਰਦੇ ਸਮੇਂ ਇੱਕ ਘੰਟੇ ’ਚ ਅੰਦਾਜ਼ਨ 300-700 ਕੈਲੋਰੀ ਖਰਚ ਹੁੰਦੀ ਹੈ ਇਹ ਔਰਤਾਂ ਲਈ ਚੰਗੀ ਕਸਰਤ ਹੈ ਕਿਉਂਕਿ ਇਹ ਕਮਰ ਨੂੰ ਪਤਲਾ ਕਰਦੀ ਹੈ

ਅਤੇ ਸਰੀਰ ਦੇ ਉੱਪਰਲੇ ਹਿੱਸੇ ਨੂੰ ਮਜ਼ਬੂਤ ਬਣਾਉਂਦੀ ਹੈ ਖਾਣੇ ਦੇ ਦੋ ਘੰਟੇ ਤੱਕ ਤੈਰਾਕੀ ਨਾ ਕਰੋ ਅਤੇ ਜੇਕਰ ਤੁਸੀਂ ਪਹਿਲੀ ਵਾਰ ਤੈਰਾਕੀ ਕਰ ਰਹੇ ਹੋ ਤਾਂ 10-15 ਮਿੰਟ ਤੋਂ ਜ਼ਿਆਦਾ ਨਾ ਕਰੋ ਅਤੇ ਇਸ ਦੌਰਾਨ ਸਟਰੋਕ ਲਗਾਉਂਦੇ ਸਮੇਂ ਸਾਰੀਆਂ ਮਾਸਪੇਸ਼ੀਆਂ ਨੂੰ ਵਰਤੋਂ ’ਚ ਲਿਆਓ ਤੈਰਾਕੀ ਕਰਦੇ ਸਮੇਂ ਨੁਕਸਾਨ ਸਿਰਫ ਇਹ ਹੁੰਦਾ ਹੈ ਕਿ ਕਲੋਰੀਨ ਅਤੇ ਸਾਲਟ ਵਾਟਰ ਦੋਨੋਂ ਹੀ ਚਮੜੀ ਅਤੇ ਵਾਲਾਂ ਨੂੰ ਰੁੱਖਾ ਕਰਦੇ ਹਨ ਇਸ ਲਈ ਤੈਰਨ ਤੋਂ ਬਾਅਦ ਸ਼ਾਵਰ ਲੈਣ ਤੋਂ ਬਾਅਦ ਚਮੜੀ ’ਤੇ ਮਾਸ਼ਚਰਾਈਜਰ ਅਤੇ ਵਾਲਾਂ ਦੀ ਕੰਡੀਸ਼ਨਿੰਗ ਜ਼ਰੂਰ ਕਰੋ ਬਾਥਿੰਕ ਕੈਪ ਅਤੇ ਗਾਗਲਸ ਦੀ ਵਰਤੋਂ ਵੀ ਤੈਰਾਕ ਜ਼ਰੂਰ ਕਰਨ

ਭੱਜਣਾ ਅਤੇ ਜਾੱਗਿੰਗ:-

ਇਹ ਦਿਲ ਅਤੇ ਫੇਫੜਿਆਂ ਲਈ ਬਹੁਤ ਹੀ ਚੰਗੀ ਕਸਰਤ ਹੈ ਅਤੇ ਜ਼ਿਆਦਾਤਰ ਸਾਰੇ ਵਿਅਕਤੀ ਇਨ੍ਹਾਂ ਨੂੰ ਆਸਾਨੀ ਨਾਲ ਕਰ ਸਕਦੇ ਹਨ ਇਨ੍ਹਾਂ ਦੀ ਰਫ਼ਤਾਰ ਅਤੇ ਸਮਾਂ ਹੌਲੀ-ਹੌਲੀ ਵਧਾਓ

ਰੱਸੀ ਕੁੱਦਣਾ:-

ਰੱਸੀ ਕੁੱਦਣਾ ਲੜਕੀਆਂ ’ਚ ਪ੍ਰਚੱਲਿਤ ਖੇਡ ਹੈ ਜੇਕਰ ਇਸ ਨੂੰ ਲਗਾਤਾਰ ਕੀਤਾ ਜਾਵੇ ਤਾਂ ਇਹ ਬਹੁਤ ਹੀ ਉੱਤਮ ਖੇਡ ਹੈ ਅਤੇ ਸਭ ਤੋਂ ਜ਼ਿਆਦਾ ਆਸਾਨ ਗੱਲ ਹੈ ਕਿ ਇਹ ਬਹੁਤ ਹੀ ਸਸਤਾ ਕਸਰਤ ਉਪਕਰਨ ਹੈ ਇਸ ਨਾਲ ਪੂਰਾ ਸਰੀਰ ਕਿਰਿਆਸ਼ੀਲ ਰਹਿੰਦਾ ਹੈ ਭਾਵੇਂ ਉਹ ਹੱਥ ਹੋਵੇ ਜਾਂ ਪੈਰ, ਇਸ ਲਈ ਸਿਹਤ ਲਈ ਚੰਗੀਆਂ ਖੇਡਾਂ ’ਚ ਇਸ ਦੀ ਗਿਣਤੀ ਕੀਤੀ ਜਾਂਦੀ ਹੈ

ਫ੍ਰੀ ਵੇਟਸ:-

ਡੰਬਲਸ ਮਾਸਪੇਸ਼ੀਆਂ ਦੀ ਮਜ਼ਬੂਤੀ ਅਤੇ ਟੋਨਿੰਗ ਲਈ ਚੰਗੀ ਕਸਰਤ ਹੈ ਪਹਿਲਾਂ ਹਲਕੇ ਵਜ਼ਨ ਨਾਲ ਸ਼ੁਰੂ ਕਰਕੇ ਹੌਲੀ-ਹੌਲੀ ਭਾਰੀ ਵਜ਼ਨ ਦੀ ਵਰਤੋਂ ਕਰੋ
ਸੋਨੀ ਮਲਹੋਤਰਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!