ਜੰਕ ਫੂਡ ਦੀ ਜ਼ਿਆਦਾ ਵਰਤੋਂ ਹੈ ਨੁਕਸਾਨਦਾਇਕ
ਭੱਜ-ਦੌੜ ਭਰੀ ਇਸ ਜ਼ਿੰਦਗੀ ’ਚ ਜ਼ਿਆਦਾਤਰ ਲੋਕਾਂ ਦੀ ਜੰਕ ਫੂਡ ’ਤੇ ਨਿਰਭਰਤਾ ਵਧਦੀ ਜਾ ਰਹੀ ਹੈ ਵੈਸੇ ਜੰਕ ਫੂਡ ਸਿਰਫ ਪੱਛਮੀ ਦੇਸ਼ਾਂ ਦੀ ਹੀ ਦੇਣ ਨਹੀਂ ਹੈ ਪਰੰਪਰਾਗਤ ਭਾਰਤੀ ਭੋਜਨ ’ਚ ਸਮੋਸਾ, ਟਿੱਕੀ, ਕਚੌੜੀ ਆਦਿ ਦੇ ਰੂਪ ’ਚ ਜੰਕ ਫੂਡ ਸ਼ਾਮਲ ਹਨ ਹਾਂ, ਇਹ ਗੱਲ ਵੱਖਰੀ ਹੈ ਕਿ ਭਾਰਤੀ ਜੰਕ ਫੂਡ ਵਿਦੇਸ਼ੀ ਜੰਕ ਫੂਡ ਜਿੰਨਾ ਹਾਨੀਕਾਰਕ ਨਹੀਂ ਹੈ ਕਿਉਂਕਿ ਦੇਸ਼ੀ ਜੰਕ ਫੂਡ ਜਿਵੇਂ ਸਮੋਸਾ, ਬਰੈੱਡ ਪਕੌੜਾ, ਟਿੱਕੀ, ਕਚੌੜੀ ਆਦਿ ਨੂੰ ਤਿਆਰ ਕਰਨ ’ਚ ਰਸਾਇਣਕ ਪਦਾਰਥਾਂ ਦੀ ਵਰਤੋਂ ਨਹੀਂ ਹੁੰਦੀ ਅਤੇ ਜੇਕਰ ਹੁੰਦੀ ਵੀ ਹੈ ਤਾਂ ਬਿਲਕੁਲ ਨਾਂਹ-ਬਰਾਬਰ ਜਦਕਿ ਪੀਜ਼ਾ, ਬਰਗਰ, ਨਿਊਡਲਸ ਆਦਿ ਵਿਦੇਸ਼ੀ ਜੰਕ ਫੂਡ ’ਚ ਰਸਾਇਣਾਂ ਦੀ ਵਰਤੋਂ ਅਣਲੋੜੀਂਦੇ ਰੂਪ ’ਚ ਹੁੰਦੀ ਹੈ ਜੋ ਸਾਡੀ ਸਿਹਤ ਲਈ ਠੀਕ ਨਹੀਂ
ਵਿਦੇਸ਼ੀ ਜੰਕ ਫੂਡ ਦੀ ਜ਼ਿਆਦਾ ਵਰਤੋਂ ਦੇ ਸਿੱਟੇ ਵਜੋਂ ਹੀ ਅੱਜ-ਕੱਲ੍ਹ ਬਹੁਤ ਸਾਰੇ ਵਿਅਕਤੀ ਛੋਟੀ ਉਮਰ ’ਚ ਹੀ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ ਅਤੇ ਧਮਨੀ ਸਬੰਧੀ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਜੰਕ ਫੂਡ ਦੇ ਰੂਪ ’ਚ ਜਿਹੜੇ ਖਾਧ ਪਦਾਰਥਾਂ ਦੀ ਅਸੀਂ ਵਰਤੋਂ ਕਰਦੇ ਹਾਂ ਉਨ੍ਹਾਂ ’ਚ ਕਾਰਬੋਹਾਈਡ੍ਰੇਟ ਅਤੇ ਖੰਡ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਖੂਨ ’ਚ ਹੀਮੋਗਲੋਬਿਨ ਦੀ ਮਾਤਰਾ ਨੂੰ ਘੱਟ ਕਰਦੀ ਹੈ ਇਸ ਭੋਜਨ ਦੀ ਜ਼ਿਆਦਾ ਵਰਤੋਂ ਨਾਲ ਸਰੀਰਕ ਕਿਰਿਆਵਾਂ ’ਚ ਵੀ ਕਮੀ ਆਉਂਦੀ ਹੈ
ਕੋਲਡ ਡਰਿੰਕ ’ਚ ਫਾਸਫੋਰਿਕ ਐਸਿਡ ਅਤੇ ਕਾਰਬਨ ਡਾਈਆਕਸਾਈਡ ਹੁੰਦੇ ਹਨ, ਜੋ ਸਰੀਰ ਲਈ ਨੁਕਸਾਨਦੇਹ ਹਨ
- ਪੀਜ਼ਾ, ਬਰਗਰ, ਨਿਊਡਲਸ, ਚਿਪਸ ਆਦਿ ਪਦਾਰਥਾਂ ’ਚ ਵਸਾ ਅਤੇ ਕੈਲੋਰੀ ਜ਼ਿਆਦਾ ਮਾਤਰਾ ’ਚ ਹੁੰਦੀ ਹੈ ਜਿਸ ਨਾਲ ਮੋਟਾਪਾ, ਹਾਈ ਬਲੱਡ ਪੈ੍ਰਸ਼ਰ, ਸ਼ੂਗਰ ਅਤੇ ਦਿਲ ਦੇ ਰੋਗ ਵਰਗੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਨਾਲ ਹੀ ਮਾਨਸਿਕ ਵਿਕਾਸ ’ਚ ਵੀ ਰੁਕਾਵਟ ਆਉਂਦੀ ਹੈ ਇਸ ਨਾਲ ਵਿਅਕਤੀ ’ਚ ਚਿੜਚਿੜਾਪਨ ਅਤੇ ਹਿੰਸਕ ਵਿਹਾਰ ਪੈਦਾ ਹੁੰਦਾ ਹੈ
- ਜੰਕ ਫੂਡ ਦੀ ਜ਼ਿਆਦਾਤਰ ਵਰਤੋਂ ਦੀ ਸਭ ਤੋਂ ਵੱਡੀ ਹਾਨੀ ਇਹ ਹੈ ਕਿ ਕੁਝ ਸਮੇਂ ਬਾਅਦ ਜੇਕਰ ਵਿਅਕਤੀ ਆਮ ਅਤੇ ਪੌਸ਼ਟਿਕ ਆਹਾਰ ਦੀ ਵਰਤੋਂ ਕਰਨਾ ਵੀ ਚਾਹੇ ਤਾਂ ਉਹ ਪੂਰਨ ਰੂਪ ਨਾਲ ਫਾਸਟ ਫੂਡ ਤੋਂ ਛੁਟਕਾਰਾ ਨਹੀਂ ਪਾ ਸਕਦੀ ਕਿਉਂਕਿ ਉਹ ਇਸ ਦਾ ਆਦੀ ਹੋ ਚੁੱਕਾ ਹੈ ਅਤੇ ਆਮ ਆਹਾਰ ’ਚ ਉਸ ਦੀ ਰੁਚੀ ਨਹੀਂ ਰਹਿੰਦੀ
- ਜੇਕਰ ਸਮਾਂ ਰਹਿੰਦੇ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਜਾਵੇ ਤਾਂ ਭਵਿੱਖ ’ਚ ਇਸ ਦੇ ਬੁਰੇ ਨਤੀਜੇ ਭੁਗਤਣੇ ਪੈ ਸਕਦੇ ਹਨ, ਆਖਰ ਜ਼ਰੂਰੀ ਹੈ ਕਿ ਹਰੇਕ ਆਹਾਰ ਦੀ ਵਰਤੋਂ ਸਬੰਧੀ ਕੁਝ ਗੱਲਾਂ ਦਾ ਧਿਆਨ ਰੱਖੋ
- ਜੰਕ ਫੂਡ ਦੀ ਵਰਤੋਂ ਕਰਨਾ ਓਨਾ ਨੁਕਸਾਨਦੇਹ ਨਹੀਂ ਪਰ ਇਸ ਦੀ ਵਰਤੋਂ ਸਬੰਧੀ ਲੋੜੀਂਦੀ ਜਾਣਕਾਰੀ ਦੀ ਕਮੀ ਕਾਰਨ ਇਹ ਹਾਨੀਕਾਰਕ ਜ਼ਰੂਰ ਹੋ ਸਕਦਾ ਹੈ ਕਈ ਲੋਕ ਜਾਂ ਤਾਂ ਹਫਤਾਭਰ ਇਸ ਦੀ ਵਰਤੋਂ ਕਰਦੇ ਹੀ ਨਹੀਂ ਅਤੇ ਜਦੋਂ ਕਰਦੇ ਹਨ ਤਾਂ ਲਗਾਤਾਰ ਜ਼ਿਆਦਾ ਮਾਤਰਾ ’ਚ ਕਰਦੇ ਹਨ ਇਹ ਤਰੀਕਾ ਬਿਲਕੁਲ ਗਲਤ ਹੈ ਆਯੂਰਵੈਦ ਅਨੁਸਾਰ ਜੰਕ ਫੂਡ ਦਾ ਘੱਟ ਮਾਤਰਾ ’ਚ ਅਤੇ ਕਦੇ-ਕਦੇ ਸੇਵਨ ਕਰਨਾ ਸਿਹਤ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ ਆਖਰ ਜੇਕਰ ਤੁਸੀਂ ਸਵੇਰੇ ਨਾਸ਼ਤੇ ’ਚ ਬਰਗਰ, ਪੇਟੀਜ਼ ਆਦਿ ਦੀ ਵਰਤੋਂ ਕੀਤੀ ਹੈ ਤਾਂ ਦੁਪਹਿਰ ਅਤੇ ਰਾਤ ਦੇ ਖਾਣੇ ’ਚ ਪੌਸ਼ਟਿਕ ਆਹਾਰ ਲਓ
- ਇਨ੍ਹਾਂ ਪਦਾਰਥਾਂ ਦੀ ਵਰਤੋਂ ਕਰਨ ਤੋਂ ਬਾਅਦ ਜੇਕਰ ਇੱਕ ਅੱਧਾ ਗਿਲਾਸ ਗਰਮ ਪਾਣੀ ਪੀ ਲਿਆ ਜਾਵੇ ਤਾਂ ਇਹ ਅਸਾਨੀ ਨਾਲ ਪਚ ਜਾਂਦੇ ਹਨ
- ਆਹਾਰ-ਚਾਰਟ ਬਣਾਓ ਤੈਅ ਕਰੋ ਕਿ ਤੁਸੀਂ ਹਫਤੇ ’ਚ ਸਿਰਫ ਦੋ ਜਾਂ ਤਿੰਨ ਵਾਰ ਹੀ ਜੰਕ ਫੂਡ ਦੀ ਵਰਤੋਂ ਕਰੋਂਗੇ ਅਤੇ ਬਾਕੀ ਦਿਨ ਸੰਤੁਲਿਤ ਅਤੇ ਪੌਸ਼ਟਿਕ ਆਹਾਰ ਹੀ ਲਵੋਂਗੇ
- ਘਰ ’ਚ ਜੰਕ ਫੂਡ ਤਿਆਰ ਕਰੋ ਨਿਊਡਲਸ ਨੂੰ ਸਬਜੀਆਂ ਪਾ ਕੇ ਬਣਾਓ ਇਸੇ ਤਰ੍ਹਾਂ ਪੀਜ਼ਾ ਅਤੇ ਬਰਗਰ ਵੀ ਘਰ ’ਚ ਬਣਾ ਕੇ ਖਾਧੇ ਜਾ ਸਕਦੇ ਹਨ
- ਕੋਲਡ ਡਰਿੰਕ ਦੀ ਬਜਾਇ ਲੱਸੀ, ਨਿੰਬੂ ਪਾਣੀ, ਸ਼ਿਕੰਜਵੀ, ਫਲਾਂ ਦਾ ਜੂਸ, ਨਾਰੀਅਲ ਪਾਣੀ, ਠੰਡਾਈ ਆਦਿ ਪਰੰਪਰਾਗਤ ਪੀਣ ਵਾਲੇ ਪਦਾਰਥਾਂ ਦੀ ਵਰਤੋਂ ਜ਼ਿਆਦਾ ਕਰੋ
- ਚਾਕਲੇਟ ਦੀ ਵਰਤੋਂ ਘੱਟ ਤੋਂ ਘੱਟ ਕਰੋ
- ਰੇਸ਼ੇਦਾਰ ਪਦਾਰਥਾਂ ਨੂੰ ਆਪਣੇ ਭੋਜਨ ’ਚ ਜ਼ਰੂਰ ਸ਼ਾਮਲ ਕਰੋ ਇਨ੍ਹਾਂ ਪਦਾਰਥਾਂ ਨਾਲ ਦੰਦਾਂ ਦੀ ਕਸਰਤ ਤਾਂ ਹੁੰਦੀ ਹੀ ਹੈ, ਨਾਲ ਹੀ ਇਹ ਅੰਤੜੀਆਂ ਲਈ ਵੀ ਲਾਭਦਾਇਕ ਹੁੰਦੇ ਹਨ
- ਹਰੀਆਂ ਅਤੇ ਮੌਸਮੀ ਸਬਜ਼ੀਆਂ ਦੀ ਜ਼ਿਆਦਾ ਵਰਤੋਂ ਕਰੋ
- ਇਨ੍ਹਾਂ ਨੂੰ ਸਵਾਦਿਸ਼ਟ ਅਤੇ ਰੁਚੀਕਰ ਬਣਾਉਣ ਲਈ ਨਵੇਂ ਵਿਅੰਜਨ ਵਿਧੀਆਂ ਅਪਣਾਓ ਪਰ ਇਨ੍ਹਾਂ ’ਚ ਰਸਾਇਣਾਂ ਅਤੇ ਚਿਕਨਾਈ ਦੀ ਵਰਤੋਂ ਕਦੇ ਨਾ ਕਰੋ
- ਮਿੱਠੇ ਦੇ ਸ਼ੌਕੀਨ ਹੋ ਤਾਂ ਬਾਜ਼ਾਰ ’ਚ ਮਿਲਣ ਵਾਲੀਆਂ ਮਿਠਾਈਆਂ ਜਾਂ ਹੋਰ ਮਿੱਠੇ ਵਿਅੰਜਨ ਖਾਣ ਦੀ ਬਜਾਇ ਘਰ ’ਚ ਹੀ ਮਿੱਠੇ ਪਦਾਰਥ, ਜਿਵੇਂ ਗਾਜਰ ਦਾ ਹਲਵਾ, ਖੀਰ, ਮਿੱਠੇ ਚੌਲ ਜਾਂ ਆਪਣੇ ਪਸੰਦੀਦਾ ਵਿਅੰਜਨ ਬਣਾ ਕੇ ਖਾਓ
- ਰਾਤ ਨੂੰ ਭੋਜਨ ਤੋਂ ਬਾਅਦ ਕੁਝ ਦੇਰ ਜ਼ਰੂਰ ਤੁਰੋ ਤਾਂ ਕਿ ਭੋਜਨ ਨੂੰ ਪਚਣ ’ਚ ਦਿੱਕਤ ਨਾ ਹੋਵੇ
ਭਾਸ਼ਣਾ ਗੁਪਤਾ