Royal Message ‘ਸ਼ਾਹੀ ਸੰਦੇਸ਼’ ਸੁਣ ਕੇ ਖੁਸ਼ੀ ’ਚ ਛਲਕ ਉੱਠੀ ਹਰ ਅੱਖ
‘ਐੱਮਐੱਸਜੀ ਗੁਰੂਮੰਤਰ ਭੰਡਾਰੇ’ ’ਤੇ ਪੜ੍ਹੀ ਗਈ ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ 14ਵੀਂ ਚਿੱਠੀ
ਮਾਰਚ ਮਹੀਨੇ ’ਚ ਸਪੈਸ਼ਲ ਭੰਡਾਰੇ ਦੀ ਸੌਗਾਤ ਪਾ ਕੇ ਸਾਧ-ਸੰਗਤ ਦੀਆਂ ਖੁਸ਼ੀਆਂ ਨੂੰ ਉਸ ਸਮੇਂ ਹੋਰ ਚਾਰ ਚੰਨ ਲੱਗ ਗਏ ਜਦੋਂ ਅਨਾਊਂਸ ਹੋਇਆ ਕਿ ਪੂਜਨੀਕ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਰੀ ਸੰਗਤ ਲਈ ਚਿੱਠੀ ਦੇ ਰੂਪ ’ਚ ਸ਼ਾਹੀ ਸੰਦੇਸ਼ ਭੇਜਿਆ ਹੈ ਜਦੋਂ ਸ਼ਾਹੀ ਚਿੱਠੀ ਪੜ੍ਹ ਕੇ ਸੁਣਾਈ ਗਈ ਤਾਂ ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਪਵਿੱਤਰ ਅਸ਼ੀਰਵਾਦ ਨਾਲ ਸਾਧ-ਸੰਗਤ ਦੀਆਂ ਅੱਖਾਂ ’ਚ ਖੁਸ਼ੀ ਦੇ ਹੰਝੂ ਛਲਕ ਗਏ ਜਦੋਂ ਚਿੱਠੀ ਪੜ੍ਹ ਕੇ ਸੁਣਾਈ ਜਾ ਰਹੀ ਸੀ
ਤਾਂ ਸੰਗਤ ਨਾਲ ਖਚਾਖਚ ਭਰਿਆ ਸ਼ਾਹ ਸਤਿਨਾਮ ਜੀ ਧਾਮ ਦਾ ਸਤਿਸੰਗ ਪੰਡਾਲ ਬਿਲਕੁਲ ਸ਼ਾਂਤਚਿੱਤ ਸੀ ਮੰਨੋ ਹਰ ਕੋਈ ਪੂਜਨੀਕ ਗੁਰੂ ਜੀ ਦੀ ਹਰ ਇੱਕ ਗੱਲ ਨੂੰ ਜ਼ਹਿਨ ’ਚ ਉਤਾਰਨ ਨੂੰ ਬੇਤਾਬ ਸੀ ਪੂਜਨੀਕ ਗੁਰੂ ਜੀ ਨੇ ਸ਼ਾਹੀ ਚਿੱਠੀ ਜ਼ਰੀਏ ਫਰਮਾਇਆ ਕਿ ਸਾਧ-ਸੰਗਤ ਨੇ ਏਕਤਾ ਬਣਾਈ ਰੱਖਣ ਅਤੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਹਮੇਸ਼ਾ ਲੱਗੇ ਰਹਿਣਾ ਹੈ
ਆਪ ਜੀ ਨੇ ਫਰਮਾਇਆ ਕਿ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਅਤੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਵੀ ਮਾਰਚ ਮਹੀਨੇ ’ਚ ਹੀ ਗੁਰੂਮੰਤਰ ਲਿਆ ਸੀ, ਇਸ ਲਈ ਅੱਗੇ ਤੋਂ ਇਹ ਭੰਡਾਰਾ ਐੱਮਐੱਸਜੀ ਗੁਰੂਮੰਤਰ ਭੰਡਾਰੇ ਦੇ ਰੂਪ ’ਚ ਮਨਾਇਆ ਜਾਵੇਗਾ ਪੂਜਨੀਕ ਗੁਰੂ ਜੀ ਨੇ ਸੰਗਤ ਨੂੰ ਪਿਆਰੇ ਬੱਚਿਓ ਕਹਿ ਕੇ ਸੰਬੋਧਿਤ ਕਰਦੇ ਹੋਏ ਫਰਮਾਇਆ ਕਿ ਸਾਡੇੇ ਪਿਆਰੇ ਬੱਚਿਓ, ਟਰੱਸਟ ਪ੍ਰਬੰਧਕ ਸੇਵਾਦਾਰ ਅਤੇ ਸੇਵਾਦਾਰੋ, ਸਭ ਨੂੰ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਅਤੇ ਬਹੁਤ-ਬਹੁਤ ਅਸ਼ੀਰਵਾਦ ਅਸੀਂ ਯੂਪੀ ਸਤਿਸੰਗ ’ਚ ਕਿਹਾ ਸੀ ਕਿ ਅਸੀਂ ਸੱਚੇ ਦਾਤਾ ਸਤਿਗੁਰੂ ਸ਼ਾਹ ਸਤਿਨਾਮ ਜੀ ਤੋਂ 25 ਮਾਰਚ 1973 ਨੂੰ ‘ਗੁਰੂਮੰਤਰ’ ਲਿਆ ਸੀ,
ਤਾਂ ਇਸ ਦਿਨ ਨੂੰ ‘ਐੱਮਐੱਸਜੀ’ ਭੰਡਾਰੇ ਦੇ ਰੂਪ ’ਚ ਮਨਾਇਆ ਕਰਾਂਗੇ ਇਸੇ ਮਹੀਨੇ ’ਚ ਹੀ ਸ਼ਾਹ ਸਤਿਨਾਮ ਜੀ ਅਤੇ ਸ਼ਾਹ ਮਸਤਾਨ ਜੀ ਦਾਤਾ ਨੇ ਵੀ ਗੁਰੂਮੰਤਰ ਲਿਆ ਸੀ ਹੁਣ 25 ਮਾਰਚ ਦੇ ਦਿਨ ਨੂੰ ‘ਐੱਮਐੱਸਜੀ ਗੁਰੂਮੰਤਰ ਭੰਡਾਰਾ’ ਮਨਾਇਆ ਕਰਾਂਗੇ, ਜਿਸ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਅਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰਾਂ ਨੂੰ ਅਸ਼ੀਰਵਾਦ ਦਿੰਦੇ ਹਾਂ ਕਿ ਸਭ ਨੂੰ ਨਵੀਆਂ-ਨਵੀਆਂ ਰੂਹਾਨੀ ਖੁਸ਼ੀਆਂ ਮਿਲਣ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਵੱਲੋਂ ਚਲਾਏ ਸਫਾਈ ਅਭਿਆਨ ਦਾ ਜ਼ਿਕਰ ਕਰਦੇ ਹੋਏ ਫਰਮਾਇਆ ਕਿ ਪਿਆਰੇ ਬੱਚਿਓ,
ਇਸ ਵਾਰ ਯੂਪੀ ’ਚ ਅਸੀਂ 40 ਦਿਨ ਰਹੇ, ਤਾਂ ਤੁਸੀਂ ਸਭ ਨੇ ਮਿਲ ਕੇ ਸਾਨੂੰ ਭੰਡਾਰੇ ਦੀ ਖੁਸ਼ੀ ’ਚ ਜੋ ਦੋ ਬਹੁਤ ਹੀ ਵੱਡੇ ਤੋਹਫੇ ਦਿੱਤੇ ਪਹਿਲਾ ਤੋਹਫਾ ਪੂਰੇ ਹਰਿਆਣਾ ਨੂੰ ਸਾਢੇ ਪੰਜ ਘੰਟਿਆਂ ’ਚ ‘ਸਫਾਈ ਮਹਾਂ ਅਭਿਆਨ’ ਚਲਾ ਕੇ ਪੂਰਾ ਸਾਫ ਕੀਤਾ, ਜੋ ਆਪਣੇ ਆਪ ’ਚ ਇੱਕ ਰਿਕਾਰਡ ਹੈ, ਪਰ ਫਿਰ ਤੁਸੀਂ ਹਰਿਆਣਾ ਤੋਂ 8 ਗੁਣਾ ਵੱਡੇ ਰਾਜਸਥਾਨ ਨੂੰ ਸਿਰਫ ਸਾਢੇ ਛੇ ਘੰਟਿਆਂ ’ਚ ਸਾਫ ਕਰਕੇ ਅਦਭੁੱਤ, ਬੇਮਿਸਾਲ, ਸਫਾਈ ਰੂਪੀ ‘ਮਹਾਂਯੱਗ’ ਨੂੰ ਪੂਰਾ ਕਰ ਦਿਖਾਇਆ ਅਸੀਂ ਇਨ੍ਹਾਂ ਤੋਹਫਿਆਂ ਦਾ ਕੋਈ ਦੇਣ ਤਾਂ ਨਹੀਂ ਦੇ ਸਕਦੇ
ਪਰ ਫਿਰ ਵੀ ਤੁਹਾਡੇ ਗੁਰੂ ਹੋਣ ਦੇ ਨਾਤੇ ਪਰਮ ਪਿਤਾ ਪਰਮਾਤਮਾ ਨੂੰ ਪ੍ਰਾਰਥਨਾ ਕਰਦੇ ਹਾਂ ਕਿ ਆਪ ਨੇ ਆਪਣੇ ਘਰ ਤੋਂ ਜਿੰਨੇ ਕਿੱਲੋਮੀਟਰ ਦੂਰ ਜਾ ਕੇ ਇਹ ਸੇਵਾ ਕੀਤੀ ਹੈ, ਹਰ ਇੱਕ ਕਿੱਲੋਮੀਟਰ ਦੇ ਬਦਲੇ ਪਰਮਾਤਮਾ ਤੁਹਾਨੂੰ ਇੱਕ-ਇੱਕ ਅਲੱਗ ਜਿਹੀ ਖੁਸ਼ੀ ਅਤੇ ਇੱਕ-ਇੱਕ ਤੁਹਾਡੇ ਕੰਮ ਧੰਦੇ ’ਚ ਲਾਭ ਦੇਵੇ ਸਤਿਗੁਰੂ ਜ਼ਰੂਰ ਦੇਣਗੇ, ਬਸ ਤੁਸੀਂ ਬਚਨਾਂ ’ਤੇ ਪੱਕੇ ਰਹਿਣਾ ਅਤੇ ਦ੍ਰਿੜ੍ਹ ਯਕੀਨ ਰੱਖਣਾ
ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਵੱਲੋਂ ਬਣਾਏ ਰਾਜਨੀਤਕ ਵਿੰਗ ਦਾ ਜ਼ਿਕਰ ਕਰਦੇ ਹੋਏ ਫਰਮਾਇਆ ਕਿ ਸਾਧ-ਸੰਗਤ ਜੀ, ਤੁਸੀਂ ਹੀ ਪਹਿਲਾਂ ਰਾਜਨੀਤਕ ਵਿੰਗ ਬਣਾਇਆ ਸੀ ਅਤੇ ਹੁਣ ਭੰਗ ਵੀ ਤੁਸੀਂ ਕੀਤਾ ਹੈ ਸਾਡਾ ਅਸ਼ਰੀਵਾਦ ਤਾਂ ਪਹਿਲਾਂ ਵੀ ਸੀ, ਹੁਣ ਵੀ ਹੈ ਅਸੀਂ ਤੁਹਾਨੂੰ ਫਿਰ ਤੋਂ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਹੀ ਤੁਹਾਡੇ ਗੁਰੂ ਸੀ, ਹਾਂ ਅਤੇ ਅਸੀਂ ਹੀ ਤੁਹਾਡੇ ਐੱਮਐੱਸਜੀ ਗੁਰੂ ਰਹਾਂਗੇ ਗੁਰੂ ਹੋਣ ਦੇ ਨਾਤੇ ਆਪਣੇ ਸਾਢੇ ਛੇ ਕਰੋੜ ਬੱਚਿਆਂ ਨੂੰ ਬਚਨ ਕਰ ਰਹੇ ਹਾਂ ਕਿ ਤੁਸੀਂ ਸਭ ਇੱਕ ਬਣ ਕੇ ਰਹਿਣਾ, ‘ਏਕਤਾ ਰੱਖਣਾ’ ਆਪਣੇ ਗੁਰੂ ਤੋਂ ਇਲਾਵਾ ਕਿਸੇ ਦੀਆਂ ਵੀ ਗੱਲਾਂ ’ਚ ਆ ਕੇ ਆਪਣੀ ਏਕਤਾ ਨਾ ਤੋੜਨਾ ਅਸੀਂ ਐੱਮਐੱਸਜੀ ਗੁਰੂ ਰੂਪ ’ਚ ਮਾਨਵਤਾ ਭਲਾਈ ਅਤੇ ਹਰ ਚੰਗੇ ਕਾਰਜ ’ਚ ਤੁਹਾਡਾ ਸਾਥ ਦੇਵਾਂਗੇ ਅਤੇ ਮਾਰਗਦਰਸ਼ਨ ਕਰਦੇ ਰਹਾਂਗੇ ਚਿੱਠੀ ਦੇ ਆਖਰ ’ਚ ਪੂਜਨੀਕ ਗੁਰੂ ਜੀ ਨੇ ਸੰਗਤ ਨੂੰ ਆਪਣੇ ਪਾਵਨ ਅਸ਼ੀਰਵਾਦ ਨਾਲ ਨਿਹਾਲ ਕਰਦੇ ਹੋਏ ਫਰਮਾਇਆ ਕਿ ਸਾਡੇ ਪਿਆਰੇ ਬੱਚਿਓ, ਤੁਸੀਂ ਸਾਨੂੰ ਜਾਨ ਤੋਂ ਵੀ ਪਿਆਰੇ ਹੋ