Evaluation ਦੂਜਿਆਂ ਦਾ ਮੁਲਾਂਕਣ
ਦੂਜਿਆਂ ਦਾ ਮੁਲਾਂਕਣ ਕਰਦੇ ਸਮੇਂ ਸਾਨੂੰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਫਲਾਂ ਵਿਅਕਤੀ ’ਚ ਤਾਂ ਅਜਿਹੀ ਕੋਈ ਖਾਸ ਯੋਗਤਾ ਨਹੀਂ ਹੈ ਜਿਸ ਦੀ ਚਰਚਾ ਜ਼ਰੂਰ ਕਰਨੀ ਚਾਹੀਦੀ ਹੈ ਇਸ ਸੰਸਾਰ ’ਚ ਕੋਈ ਵੀ ਵਿਅਕਤੀ ਦੂਜੇ ਨੂੰ ਯੋਗ ਕਹਿ ਕੇ ਉਸ ਦੀ ਵਡਿਆਈ ਨਹੀਂ ਗਾਉਣਾ ਚਾਹੁੰਦਾ
ਆਪਣੇ ਘਰ ਵੱਲ ਨਜ਼ਰ ਮਾਰੋ, ਉੱਥੇ ਤੁਹਾਡਾ ਬੇਟਾ ਅਤੇ ਬੇਟੀ ਐਨੇ ਯੋਗ ਹੋ ਸਕਦੇ ਹਨ ਕਿ ਦਫਤਰ ’ਚ ਉਨ੍ਹਾਂ ਦੇ ਅਧੀਨ ਕਈ ਕਰਮਚਾਰੀ ਹੋਣ ਆਫਿਸ ’ਚ ਉਨ੍ਹਾਂ ਦਾ ਅਨੁਸ਼ਾਸਨ ਐਨਾ ਜ਼ਿਆਦਾ ਹੋਵੇ ਕਿ ਕੋਈ ਕਰਮਚਾਰੀ ਗਲਤ ਕੰਮ ਨਾ ਕਰ ਸਕਦਾ ਹੋਵੇ ਉਹ ਖੁਦ ਵੀ ਦਿਨ-ਰਾਤ ਕੰਮ ਕਰਦੇ ਹੋਏ ਆਪਣੇ ਅਧੀਨ ਆਉਣ ਵਾਲਿਆਂ ਤੋਂ ਵੈਸਾ ਹੀ ਕੰਮ ਕਰਾਉਂਦੇ ਹੋਣ ਜੈਸਾ ਉਹ ਚਾਹੁੰਦੇ ਹਨ ਉਨ੍ਹਾਂ ਦੇ ਵਿਰੋਧੀ ਵੀ ਉਨ੍ਹਾਂ ਦਾ ਲੋਹਾ ਮੰਨਣ ਲਈ ਮਜ਼ਬੂਰ ਹੋਣ
ਅਜਿਹੇ ਯੋਗ ਬੱਚਿਆਂ ਦੇ ਮਾਤਾ-ਪਿਤਾ ਨੂੰ ਇਹੀ ਲੱਗਦਾ ਹੈ ਕਿ ਉਨ੍ਹਾਂ ਦੇ ਬੱਚੇ ਬੇਸ਼ੱਕ ਬਹੁਤ ਪੜ੍ਹ-ਲਿਖ ਗਏ ਹਨ ਅਤੇ ਵੱਡੇ ਹੋ ਗਏ ਹਨ ਪਰ ਫਿਰ ਵੀ ਹਾਲੇ ਨਾਦਾਨ ਹਨ, ਬਹੁਤ ਭੋਲੇ ਹਨ ਅਤੇ ਉਨ੍ਹਾਂ ਨੂੰ ਤਾਂ ਦੁਨੀਆਂਦਾਰੀ ਦੀ ਬਿਲਕੁਲ ਵੀ ਸਮਝ ਨਹੀਂ ਹੈ ਆਪਣੇ ਵੱਲੋਂ ਉਹ ਉਨ੍ਹਾਂ ਨੂੰ ਆਪਣੀ ਛਤਰ-ਛਾਇਆ ਨਾਲ ਸੁਰੱਖਿਅਤ ਕਰਨਾ ਚਾਹੁੰਦੇ ਹਨ ਆਪਣੇ ਬੱਚਿਆਂ ਲਈ ਉਮਰ ਦੇ ਅਧੀਨ ਸੰਵੇਦਨਸ਼ੀਲ ਬਣੇ ਰਹਿਣਾ ਚਾਹੁੰਦੇ ਹਨ
Also Read :-
- ਛੁੱਟੀ ਦਾ ਦਿਨ ਹੋਵੇ ਮੌਜ-ਮਸਤੀ ਭਰਿਆ
- ਕੁਦਰਤੀ ਸੁੰਦਰਤਾ ਨਾਲ ਭਰਪੂਰ ਮੁੰਨਾਰ
- ਠੰਢਕ ਦਿੰਦੇ ਹਨ, ਇਨ੍ਹਾਂ ਰੰਗਾਂ ਦੇ ਕੱਪੜੇ
- ਗਰਮੀ ’ਚ ਕੂਲ ਰਹਿ ਕੇ ਕਰੋ ਵਰਕ ਫਰਾਮ ਹੋਮ
ਪਤੀ ਵੀ ਆਪਣੀ ਪਤਨੀ ਦੇ ਵਿਸ਼ੇ ’ਚ ਸੋਚਦੇ ਹਨ ਕਿ ਉਨ੍ਹਾਂ ਦੀ ਪਤਨੀ ਤਾਂ ਨਾਸਮਝ ਹੈ ਉਸ ਨੂੰ ਕੀ ਸਮਝ ਹੈ? ਇਹ ਵੀ ਹੋ ਸਕਦਾ ਹੈ ਜੇਕਰ ਉਹ ਉਸ ਦੀ ਯੋਗਤਾ ਦੇ ਵਿਸ਼ੇ ’ਚ ਸੋਚਣ ਲੱਗੇ ਤਾਂ ਉਸ ਨੂੰ ਖੁਦ ਹੀ ਸਮਝ ’ਚ ਆ ਜਾਵੇ ਕਿ ਉਨ੍ਹਾਂ ਦੀ ਸੋਚ ਬਹੁਤ ਗਲਤ ਸੀ ਉਨ੍ਹਾਂ ਦੀ ਪਤਨੀ ’ਚ ਤਾਂ ਬਹੁਤ ਸਾਰੇ ਗੁਣ ਹਨ ਭਾਵ ਕਿ ਉਹ ਮਲਟੀ-ਟੈਲੰਟਿਡ ਔਰਤ ਹੈ ਉਹ ਘਰ ਅਤੇ ਬਾਹਰ ਦੋਨੋਂ ਹੀ ਮੋਰਚਿਆਂ ’ਤੇ ਸਫਲ ਹੈ ਜਿੰਨੀ ਕੁਸ਼ਲਤਾ ਅਤੇ ਲਗਨ ਨਾਲ ਉਹ ਆਪਣੇ ਦਫਤਰ ਦੇ ਕੰਮ ਨਿਪਟਾਉਂਦੀ ਹੈ ਉਸੇ ਹੀ ਲਗਨ ਨਾਲ ਘਰ-ਗ੍ਰਹਿਸਥੀ ਅਤੇ ਬੱਚਿਆਂ ਦੇ ਕੰਮਾਂ ਨੂੰ ਵੀ ਕਰਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚਣ ਲਈ ਨਿੱਤ ਅਣਲੋਂੜੀਦੇ ਬਹਾਨੇ ਨਹੀਂ ਬਣਾਉਂਦੀ
ਪਤਨੀਆਂ ਵੀ ਆਪਣੇ ਪਤੀਆਂ ਦੇ ਵਿਸ਼ੇ ’ਚ ਇਸੇ ਤਰ੍ਹਾਂ ਦੇ ਨਕਾਰਾਤਮਕ ਵਿਚਾਰ ਰੱਖਦੀਆਂ ਹਨ ਉਨ੍ਹਾਂ ਨੂੰ ਵੀ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦੇ ਪਤੀ ਨੂੰ ਕੋਈ ਸਮਝ ਨਹੀਂ ਹੈ ਨਾ ਉਹ ਘਰ ਦਾ ਕੰਮ ਕਰ ਪਾਉਂਦੇ ਹਨ ਅਤੇ ਨਾ ਬਾਹਰ ਦੇ ਕਰਤੱਵਾਂ ਦਾ ਪਾਲਣ ਕਰ ਸਕਦੇ ਹਨ ਹਾਂ, ਘਰ ’ਚ ਜਿੰਨਾ ਸਮਾਂ ਰਹਿੰਦੇ ਹਨ ਅਸ਼ਾਂਤੀ ਹੀ ਫੈਲਾਉਂਦੇ ਰਹਿੰਦੇ ਹਨ ਇਸ ਲਈ ਦੋਨੋਂ ਇੱਕ-ਦੂਜੇ ਪ੍ਰਤੀ ਅਵੇਸਲੇ ਹੋ ਜਾਂਦੇ ਹਨ ਅਤੇ ਹਰ ਸਮੇਂ ਆਪਣੇ ਸਾਥੀ ਨੂੰ ਸਹਿਣ ਨਾ ਕਰ ਪਾਉਣ ਦਾ ਰੋਣਾ ਰੋਂਦੇ ਰਹਿੰਦੇ ਹਨ
ਪਤੀ ਅਤੇ ਪਤਨੀ ਘਰ ’ਚ ਇੱਕ-ਦੂਜੇ ਨੂੰ ਨਾ-ਸਮਝ ਮੰਨ ਕੇ ਦੋਸ਼ ਮੜ੍ਹਦੇ ਰਹਿੰਦੇ ਹਨ ਉਨ੍ਹਾਂ ਦੋਨਾਂ ’ਚੋਂ ਕੋਈ ਵੀ ਆਪਣੇ ਮਨ ਤੋਂ ਇਹ ਸਵੀਕਾਰ ਕਰਨ ਲਈ ਤਿਆਰ ਨਹੀਂ ਹੁੰਦਾ ਕਿ ਉਨ੍ਹਾਂ ਦਾ ਜੀਵਨਸਾਥੀ ਕਿਹੜੀਆਂ ਖਾਸ ਯੋਗਤਾਵਾਂ ਵਾਲਾ ਹੋ ਸਕਦਾ ਹੈ ਜਿਸ ਕਾਰਨ ਉਸ ਦਾ ਸਨਮਾਨ ਉਸ ਦੇ ਅਧੀਨ ਕਰਦੇ ਹਨ ਉਸ ਨਾਲ ਸੰਪਰਕ ’ਚ ਆਉਣ ਵਾਲੇ ਉਸ ਦੇ ਕੰਮ ਕਰਨ ਦੇ ਤਰੀਕਿਆਂ ਤੋਂ ਪ੍ਰਭਾਵਿਤ ਹੋ ਜਾਂਦੇ ਹਨ ਆਪਣੇ ਫੀਲਡ ’ਚ ਲੋਕ ਉਸ ਦੀ ਕਾਰਜਸ਼ੈਲੀ ਅਤੇ ਉਸ ਦੀ ਪਰਸਨੈਲਿਟੀ ਤੋਂ ਈਰਖਾ ਕਰਨ ਲਈ ਮਜ਼ਬੂਰ ਹੋ ਜਾਂਦੇ ਹਨ
ਮਿੱਤਰ, ਸਗੇ-ਸਬੰਧੀ, ਭੈਣ-ਭਰਾ ਆਦਿ ਵੀ ਆਪਣੇ ਰਿਸ਼ਤੇਦਾਰਾਂ ਪ੍ਰਤੀ ਸਕਾਰਾਤਮਕ ਵਿਚਾਰ ਨਹੀਂ ਰੱਖਦੇ ਉਨ੍ਹਾਂ ਦੀ ਕਲਪਨਾ ਤੋਂ ਪਰ੍ਹੇ ਦੀ ਗੱਲ ਹੁੰਦੀ ਹੈ ਕਿ ਉਨ੍ਹਾਂ ਦਾ ਪਿਆਰਾ ਐਨਾ ਮਹੱਤਵਪੂਰਨ ਵਿਅਕਤੀ ਹੈ ਜੋ ਵੱਡੇ ਤੋਂ ਵੱਡੇ ਚੈਲੰਜ ਜਿੱਤ ਕੇ ਅੱਜ ਐਨਾ ਸਨਮਾਨਯੋਗ ਹੋ ਗਿਆ ਹੈ ਉਸ ਨੂੰ ਮਿਲਣ ਲਈ ਵੀ ਸਮਾਂ ਲੈਣਾ ਪੈਂਦਾ ਹੈ ਅਤੇ ਇੰਤਜਾਰ ਕਰਨਾ ਪੈਂਦਾ ਹੈ
ਸਾਨੂੰ ਕਿਸੇ ਦੀ ਵੀ ਵੇਸਭੂਸ਼ਾ ਅਤੇ ਰਹਿਣ-ਸਹਿਣ ਨਾਲ ਉਸ ਦੇ ਪ੍ਰਤੀ ਕੋਈ ਪੱਖਪਾਤ ਨਹੀਂ ਪਾਲਣਾ ਚਾਹੀਦਾ ਉਸ ਦਾ ਮੁਲਾਂਕਣ ਕਰਦੇ ਸਮੇਂ ਸਦਾ ਸੁਚੇਤ ਰਹਿਣਾ ਚਾਹੀਦਾ ਹੈ ਕਿਸੇ ਨੂੰ ਵੀ ਘੱਟ ਸਮਝਣ ਦੀ ਭੁੱਲ ਨਹੀਂ ਕਰਨੀ ਚਾਹੀਦੀ ਦੂਜੇ ਦਾ ਮੁਲਾਂਕਣ ਕਰਦੇ ਸਮੇਂ ਉਸ ਦੀ ਯੋਗਤਾ ਅਤੇ ਅਹੁਦੇ ਆਦਿ ਨੂੰ ਧਿਆਨ ’ਚ ਰੱਖਣਾ ਬਹੁਤ ਹੀ ਜ਼ਰੂਰੀ ਹੈ
ਚੰਦਰ ਪ੍ਰਭਾ ਸੂਦ