Auli Tourism -sachi shiksha punjabi

ਔਲੀ ਨੇਚਰ ਸੰਗ ਅਡਵੈਂਚਰ ਦਾ ਆਨੰਦ

ਜਿਨ੍ਹਾਂ ਨੇ ਕਦੇ ਸਕੀਇੰਗ ਕਰਨ ਜਾਂ ਸਿੱਖਣ ’ਚ ਅਰਮਾਨ ਸੰਜੋ ਰੱਖੇ ਹੋਣ, ਉਨ੍ਹਾਂ ਦੇ ਲਈ ਬਹੁਤ ਚੰਗੀ ਜਗ੍ਹਾ ਹੈ ਔਲੀ ਦੇਸ਼ ’ਚ ਗੁਲਮਰਗ (ਕਸਮੀਰ) ਅਤੇ ਨਾਰੰਕਡਾ (ਹਿਮਾਚਲ ਪ੍ਰਦੇਸ਼) ਤੋਂ ਬਾਅਦ ਸਕੀਇੰਗ ਦਾ ਨਵੀਨਤਮ ਅਤੇ ਵਿਕਸਤ ਕੇਂਦਰ ਔਲੀ ਹੈ ਜਿੱਥੇ ਲੋਕ ਸਕੀਇੰਗ ਕਰਨ ਦਾ ਆਪਣਾ ਅਰਮਾਨ ਪੂਰਾ ਕਰ ਸਕਦੇ ਹਨ

ਔਲੀ ’ਚ ਕੁਦਰਤ ਨੇ ਆਪਣੀ ਸੁੰਦਰਤਾ ਨੂੰ ਖੁੱਲ੍ਹ ਕੇ ਵਿਖਾਇਆ ਹੈ ਬਰਫ ਨਾਲ ਢਕੀਆਂ ਪਹਾੜੀਆਂ ਅਤੇ ਢਲਾਨਾਂ ਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ ਇੱਥੇ ਕਪਾਹ ਵਰਗੀ ਮੁਲਾਇਮ ਬਰਫ਼ ਪੈਂਦੀ ਹੈ ਅਤੇ ਸੈਲਾਨੀ ਖਾਸ ਕਰਕੇ ਬੱਚੇ ਇਸ ਬਰਫ਼ ’ਚ ਖੂਬ ਖੇਡਦੇ ਹਨ ਜ਼ਿੰਦਾਦਿਲ ਲੋਕਾਂ ਲਈ ਔਲੀ ਬਹੁਤ ਹੀ ਆਦਰਸ਼ ਸਥਾਨ ਹੈ ਸਕੀਇੰਗ ਅਤੇ ਸਿਰਫ਼ ਸਕੀਇੰਗ ਹੀ ਕੀਤੀ ਜਾ ਸਕਦੀ ਹੈ ਸੂਰਜ ਦੀਆਂ ਕਿਰਨਾਂ ਜਦੋਂ ਇੱਥੋਂ ਦੀਆਂ ਚੋਟੀਆਂ ਦੀਆਂ ਲੜੀਆਂ ’ਤੇ ਪੈਂਦੀਆਂ ਹਨ ਤਾਂ ਉਸ ਦੀ ਚਮਕ ਵੇਖਦੇ ਹੀ ਬਣਦੀ ਹੈ

‘ਔਲੀ’ ਉੱਤਰਾਖੰਡ ’ਚ ਚਮੋਲੀ ਜ਼ਿਲ੍ਹੇ ਦਾ ਮਸ਼ਹੂਰ ਅਤੇ ਖੂਬਸੂਰਤ ਸੈਲਾਨੀ ਸਥਾਨ ਹੈ ਇਹ ਜਗ੍ਹਾ ਸ਼ਹਿਰ ਦੀ ਗਰਮੀ, ਸ਼ੋਰਗੁਲ ਅਤੇ ਸਫੋਕੇਸ਼ਨ ਤੋਂ ਦੂਰ ਠੰਡੀਆਂ-ਠੰਡੀਆਂ ਹਵਾਵਾਂ ਦਾ ਝੌਂਕਾ ਮਹਿਸੂਸ ਕਰਾਉਣ ਵਾਲੀ ਹੈ, ਜੋ ਸੈਲਾਨੀਆਂ ਦੇ ਸਰੀਰ ਅਤੇ ਮਨ ਦੋਵਾਂ ਨੂੰ ਫਰੈੱਸ਼ ਕਰ ਦਿੰਦੀ ਹੈ ਉੱਚੇ-ਉੱਚੇ ਸਫੈਦ ਚਮਕੀਲੇ ਪਹਾੜਾਂ ’ਤੇ ਧੁੰਦ ’ਚ ਲਿਪਟੇ ਬੱਦਲ ਅਤੇ ਮੀਲਾਂ ਤੱਕ ਜੰਮੀ ਬਰਫ਼ ਦੇ ਕੁਦਰਤੀ ਨਜ਼ਾਰੇ ਇੱਥੇ ਆਉਣ ਵਾਲਿਆਂ ਨੂੰ ਲੁਭਾਉਂਦੇ ਹਨ

ਪੌਰਾਣਿਕ ਮਹੱਤਵ:-

ਸਮੁੰਦਰ ਤਲ ਤੋਂ 8 ਹਜ਼ਾਰ ਫੁੱਟ ਤੋਂ 13 ਹਜ਼ਾਰ ਫੁੱਟ ਤੱਕ ਦੀ ਉੱਚਾਈ ’ਤੇ ਫੈਲੇ ਔਲੀ ਨੂੰ ਕਦੇ ‘ਸੰਜੀਵਨੀ ਸ਼ਿਖਰ’ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ਪੌਰਾਣਿਕ ਗਾਥਾਵਾਂ ਅਨੁਸਾਰ, ਹਨੂੰਮਾਨ ਜੀ ਜਦੋਂ ਸੰਜੀਵਨੀ ਲੈਣ ਹਿਮਾਲਿਆ ਦੀ ਇਸ ਵੀਰਾਨ ਪਹਾੜੀ ’ਚ ਆਏ ਤਾਂ ਉਨ੍ਹਾਂ ਨੂੰ ਸੰਜੀਵਨੀ ਸਿਖਰ ਔਲੀ ਤੋਂ ਹੀ ਦ੍ਰੋਣਾਗਿਰੀ ਪਹਾੜ ’ਤੇ ਸੰਜੀਵਨੀ ਬੂਟੀ ਦਾ ਖ਼ਜ਼ਾਨਾ ਦਿਸਿਆ ਸੀ ਪਹਿਲਾਂ ਇੱਥੇ ਹਨੂੰਮਾਨ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ ਸੰਜੀਵਨੀ ਸਿਖਰ ਤੋਂ ਔਲੀ ਤੱਕ ਦਾ ਸਫ਼ਰ ਤੈਅ ਕਰਨ ਵਾਲੇ

ਇਸ ਖੇਤਰ ਦੀ ਕੁਦਰਤੀ ਖੂਬਸੂਰਤੀ ਦਾ ਬਿਆਨ ਕਰਨਾ ਸ਼ਬਦਾਂ ’ਚ ਸੰਭਵ ਨਹੀਂ ਹੋਵੇਗਾ ਜਿਸ ਤਰ੍ਹਾਂ ਇੱਥੇ ਅਲੱਗ-ਅਲੱਗ ਮੌਸਮ ’ਚ ਕੁਦਰਤ ਆਪਣਾ ਵੱਖੋ-ਵੱਖਰਾ ਰੂਪ ਦਿਖਾਉਂਦੀ ਹੈ, ਉਸ ਤੋਂ ਇਹ ਕਿਹਾ ਹੀ ਜਾ ਸਕਦਾ ਹੈ ਕਿ ਇੱਥੋਂ ਦੇ ਨਜ਼ਾਰੇ ਬੇਨਜ਼ੀਰ ਹਨ ਵਰਖ਼ਾ ’ਚ ਹਰਿਆਲੀ ਨਾਲ ਭਰੀ ਇੱਕ ਖੂਬਸੂਰਤ ਚਾਦਰ ਦੇ ਰੂਪ ’ਚ ਦਿਸਦੀ ਹੈ, ਤਾਂ ਸਰਦ ਰੁੱਤ ’ਚ ਬਰਫ਼ ਦੀ ਸਫੈਦ ਚਾਦਰ ਨਾਲ ਢਕੀ ਔਲੀ ਦੀ ਸਾਦਗੀ ਵੀ ਭਾਵੁਕ ਰੂਪ ’ਚ ਪ੍ਰਗਟ ਹੁੰਦੀ ਹੈ

ਔਲੀ ਦੇ ਮੁੱਖ ਦਰਸ਼ਨਯੋਗ ਸਥਾਨ ਹੇਠ ਲਿਖੇ ਹੈ:-

ਸਕੀਇੰਗ ਪਲੇਸ

ਗਰਮੀਆਂ ’ਚ ਵੀ ਪਹਾੜ ਹਰੇ ਚਮਕੀਲੇ ਘਾਹ ਅਤੇ ਚਟਖ ਫੁੱਲਾਂ ਨਾਲ ਢਕੇ ਰਹਿੰਦੇ ਹਨ ਔਲੀ ’ਚ 3 ਕਿਮੀ ਲੰਮੀ ਰੋਮਾਂਚਕਾਰੀ ਢਲਾਨ ਹੈ, ਜਿਸ ਦੀ ਉੱਚਾਈ 2519 ਮੀਟਰ ਤੋਂ ਲੈ ਕੇ 3049 ਮੀਟਰ ਤੱਕ ਹੈ ਇਹ ਭਾਰਤ ਦਾ ਸਭ ਤੋਂ ਵੱਡਾ ਸਕੀਇੰਗ ਖੇਤਰ ਵੀ ਹੈ

ਜੋਸ਼ੀਮੱਠ

ਇਹ ਬੇਹੱਦ ਪਵਿੱਤਰ ਸਥਾਨ ਹੈ ਅਜਿਹਾ ਮੰਨਿਆ ਜਾਂਦਾ ਹੈ ਕਿ ਮਹਾਂਗੁਰੂ ਆਦਿ ਸੰਕਰਾਚਾਰਿਆ ਨੇ ਇੱਥੋਂ ਗਿਆਨ ਪ੍ਰਾਪਤ ਕੀਤਾ ਸੀ ਸ੍ਰੀ ਬਦਰੀਨਾਥ ਦੀ ਯਾਤਰਾ ਇੱਥੋਂ ਸ਼ੁਰੂ ਹੁੰਦੀ ਹੈ ਇਸ ਤੋਂ ਇਲਾਵਾ ਤਪੋਵਨ ਵੀ ਘੁੰਮਿਆ ਜਾ ਸਕਦਾ ਹੈ

ਮੁੰਡਾਲੀ

ਇਹ ਦੇਹਰਾਦੂਨ ਤੋਂ 129 ਕਿਲੋਮੀਟਰ ਦੀ ਦੂਰੀ ’ਤੇ ਹੈ ਹਿਮਾਲਿਆ ਦੀ ਬਰਫ ਨਾਲ ਢਕੀਆਂ ਪਹਾੜੀਆਂ ਦਾ ਬੇਹੱਦ ਰੋਮਾਂਚਕ ਨਜ਼ਾਰਾ ਇੱਥੇ ਵੇਖਿਆ ਜਾ ਸਕਦਾ ਹੈ ਸਕੀਇੰਗ ਲਈ ਇੱਥੇ ਵੀ ਚੰਗਾ ਸਲੋਪ ਹੈ

ਔਲੀ ’ਚ ਸਕੀਇੰਗ ਟੇ੍ਰਨਿੰਗ

ਇੱਥੇ ਸਕੀਇੰਗ ਕਰਨਾ ਸਿਖਾਇਆ ਜਾਂਦਾ ਹੈ ਗੜਵਾਲ ਮੰਡਲ ਵਿਕਾਸ ਨਿਗਮ ਨੇ ਇੱਥੇ ਸਕੀਇੰਗ ਸਿਖਾਉਣ ਦੀ ਵਿਵਸਥਾ ਕੀਤੀ ਹੈ ਮੰਡਲ ਵੱਲੋਂ 7 ਦਿਨਾਂ ਲਈ ਨਾੱਨ-ਸਰਟੀਫਿਕੇਟ ਅਤੇ 14 ਦਿਨਾਂ ਲਈ ਸਰਟੀਫਿਕੇਟ ਟ੍ਰੇਨਿੰਗ ਦਿੱਤੀ ਜਾਂਦੀ ਹੈ ਇਹ ਟ੍ਰੇਨਿੰਗ ਹਰ ਸਾਲ ਜਨਵਰੀ ਤੋਂ ਮਾਰਚ ’ਚ ਦਿੱਤੀ ਜਾਂਦੀ ਹੈ ਮੰਡਲ ਤੋਂ ਇਲਾਵਾ ਨਿੱਜੀ ਸੰਸਥਾਨ ਵੀ ਟ੍ਰੇਨਿੰਗ ਦਿੰਦੇ ਹਨ ਇਹ ਸੈਲਾਨੀਆਂ ਉੱਪਰ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਬਦਲ ਚੁਣਦਾ ਹੈ

ਰੱਜੂ ਮਾਰਗ

ਠੰਢ, ਗਰਮੀ ਅਤੇ ਸਾਉਣ-ਤਿੰਨੇ ਮੌਸਮਾਂ ’ਚ ਔਲੀ ਘੰੁਮਣ ਦਾ ਆਨੰਦ ਭਲੇ ਹੀ ਬਦਲਦਾ ਰਹਿੰਦਾ ਹੈ, ਪਰ ਇੱਥੋਂ ਦੇ ਰੋਪ-ਵੇ (ਰੱਜੂ ਮਾਰਗ) ਦਾ ਮਹੱਤਵ ਹਮੇਸ਼ਾ ਬਰਕਰਾਰ ਰਹਿੰਦਾ ਹੈ ਅਸਲ ’ਚ ਇੱਥੋਂ ਦਾ ਸਭ ਤੋਂ ਵੱਡਾ ਖਿੱਚ ਦਾ ਕੇਂਦਰ ਰੱਜੂ-ਮਾਰਗ ਹੀ ਹੈ ਵਿਸ਼ਵ ਦੀ ਉੱਚ ਤਕਨੀਕ ਨਾਲ ਬਣਿਆ, ਏਸ਼ੀਆ ਦਾ ਦੂਜਾ ਸਭ ਤੋਂ ਉੱਚਾ ਇੱਥੇ ਰੱਜੂ ਮਾਰਗ 4 ਕਿੱਲੋਮੀਟਰ ਲੰਬਾ ਹੈ ਸਮੁੰਦਰ-ਤਲ ਤੋਂ 1927 ਮੀਟਰ ਤੋਂ 3027 ਮੀਟਰ ਦੀ ਉੱਚਾਈ ਤੱਕ ਚੱਲਣ ਵਾਲੇ ਇਸ ਰੱਜੂ ਮਾਰਗ ’ਚ 10 ਵਿਸ਼ਾਲ ਥੰਮ੍ਹ ਅਤੇ ਦੋ ਕੈਬਿਨ ਹਨ

ਹਰੇਕ ਕੈਬਿਨ ’ਚ 25 ਲੋਕ ਬੈਠ ਸਕਦੇ ਹਨ ਇਸ ਦਾ ਅੱਠਵਾਂ ਥੰਮ੍ਹ ਔਲੀ ’ਚ ਸਥਿੱਤ ਹੈ ਇੱਥੇ ਜੋ ਲੋਕ ਉੱਤਰਦੇ ਹਨ, ਉਨ੍ਹਾਂ ਲਈ ਇੱਥੇ 800 ਮੀਟਰ ਲੰਬੀ ਚੇਅਰ ਲਿਫਟ ਤਿਆਰ ਖੜ੍ਹੀ ਮਿਲਦੀ ਹੈ ਇਸ ਹਵਾਈ ਚੇਅਰ ’ਤੇ ਬੈਠਦੇ ਹੀ ਸੈਲਾਨੀ ਢਲਾਨਾਂ ਦਾ ਮਜ਼ਾ ਲੈਂਦਾ ਹੋਇਆ ਸਕੀਇੰਗ ਸੈਂਟਰ ’ਚ ਪਹੁੰਚ ਜਾਂਦਾ ਹੈ ਇਸ ਰੱਜੂ ਮਾਰਗ ਦੇ ਕੇਬਿਨ ਤੋਂ ਇੱਥੋਂ ਦੇ ਵਿਸਥਾਰਤ ਭੂ-ਭਾਗ ਦੇ ਰਿਹਾਇਸ਼ੀ ਖੇਤਰ, ਜੰਗਲ, ਖੇਤ ਵਗੈਰਾ ਤਾਂ ਉੱਚਾਈ ਤੋਂ ਦਿਸਦੇ ਹੀ ਹਨ, ਸਾਹਮਣੇ ਨਜ਼ਰ ਮਾਰਨ ’ਤੇ ਨੰਦਾ ਦੇਵੀ, ਦ੍ਰੋਣਾਗਿਰੀ, ਨੀਲਕੰਠ, ਮਾਨਾਪੀਠ, ਕਾਮੇਟ, ਹਾਥੀ ਗੋਰੀ ਆਦਿ ਫੈਲੀਆਂ ਪਹਾੜੀਆਂ ਦਾ ਅਨੋਖਾ ਦ੍ਰਿਸ਼ ਦੇਖਣ ਨੂੰ ਮਿਲਦਾ ਹੈ

ਗੁਰਸੌਂ ਬੁਗਯਾਲ

ਇੱਥੋਂ ਦੀ ਸਥਾਨਕ ਭਾਸ਼ਾ ’ਚ ‘ਬੁਗਯਾਲ’ ਚਰਾਗਾਹ ਨੂੰ ਕਿਹਾ ਜਾਂਦਾ ਹੈ ਤੁਸੀਂ ਸੰਭਾਵਿਤ ਇਹ ਸੋਚੋ ਕਿ ‘ਭਲਾ ਚਰਾਗਾਹ ਵੀ ਕੋਈ ਵੇਖਣ ਲਾਇਕ ਚੀਜ਼ ਹੁੰਦੀ ਹੈ? ਹਾਂ, ਘੱਟ ਤੋਂ ਘੱਟ ਇੱਥੋਂ ਦੀਆਂ ਚਰਾਗਾਹਾਂ ਤਾਂ ਦੇਖਣਲਾਇਕ ਹੀ ਹਨ! ਉਹ ਇਸ ਲਈ ਕਿ ਹੋਰ ਚਰਾਗਾਹਾਂ ਤੋਂ ਇਹ ਕਾਫ਼ੀ ਭਿੰਨ ਹਨ-

ਕੁਦਰਤੀ ਤੌਰ-ਤਰੀਕੇ ਨਾਲ ਯੁਕਤ ਹਨ!
ਔਲੀ ਤੋਂ 3 ਕਿੱਲੋਮੀਟਰ ਦੂਰ ਇਹ ਸਥਾਨ ਮੀਲਾਂ ਲੰਮਾ-ਚੌੜਾ ਚਰਾਗਾਹੀ ਮੈਦਾਨ ਹੈ, ਜੋ ਓਕ ਅਤੇ ਕੋਨੀਫਰ ਦੇ ਜੰਗਲਾਂ ਨਾਲ ਘਿਰੇ ਹੋਣ ਕਾਰਨ ਜ਼ਿਆਦਾ ਸੁੰਦਰ ਪ੍ਰਤੀਤ ਹੁੰਦਾ ਹੈ ਠੰਡ ਦੇ ਦਿਨਾਂ ’ਚ ਇੱਥੇ ਬਰਫ਼ ਜੰਮੀ ਰਹਿੰਦੀ ਹੈ, ਜਦੋਂ ਕਿ ਗਰਮੀ ਦੇ ਦਿਨਾਂ ’ਚ ਦਰਜ਼ਨਾਂ ਕਿਸਮ ਦੇ ਅਜਿਹੇ ਫੁੱਲ ਖਿੜੇ ਰਹਿੰਦੇ ਹਨ, ਜੋ ਜਲਦੀ ਕਿਤੇ ਵੇਖਣ ਨੂੰ ਨਹੀਂ ਮਿਲਦੇ

ਛਤਰਾਕੁੰਡ

ਗੁਰਸੌਂ ਬੁਗਯਾਲ ਤੋਂ 1 ਕਿੱਲੋਮੀਟਰ ਭਾਵ ਔਲੀ ਤੋਂ 4 ਕਿੱਲੋਮੀਟਰ ਦੂਰ ਜੰਗਲ ਦੇ ਮੱਧ ’ਚ ਸਥਿਤ ਇਸ ਸਥਾਨ ’ਤੇ ਸਾਫ਼ ਅਤੇ ਮਿੱਠੇ ਪਾਣੀ ਦਾ ਇੱਕ ਛੋਟਾ ਜਿਹਾ ਸਰੋਵਰ ਹੈ ਹਾਲਾਂਕਿ ਇੱਥੇ ਖਾਸ ਕੁਝ ਨਹੀਂ ਹੈ, ਫਿਰ ਵੀ ਇੱਥੋਂ ਦਾ ਸ਼ਾਂਤ ਮਾਹੌਲ ਅਤੇ ਸੁਹਾਣਾ ਦ੍ਰਿਸ਼ ਤਨ-ਮਨ ਨੂੰ ਤਾਜ਼ਗੀ ਦਿੰਦਾ ਹੈ

ਤਪੋਵਨ

ਜੋਸ਼ੀਮੱਠ-ਨੀਤੀ ਮਾਰਗ ’ਤੇ ਸਥਿਤ ‘ਤਪੋਵਨ’ ਨਾਮਕ ਸਥਾਨ ’ਤੇ ਕਾਫ਼ੀ ਗਿਣਤੀ ’ਚ ਸੈਲਾਨੀ ਆਉਂਦੇ ਰਹਿੰਦੇ ਹਨ ਇੱਥੋਂ ਦਾ ਮੁੱਖ ਖਿੱਚ ਗਰਮ ਪਾਣੀ ਦੇ ਕੁਦਰਤੀ ਸਰੋਤਾਂ ਦਾ ਸਮੂਹ ਹੈ ਇੱਥੋਂ ਦੇ ਠੰਡੇਪਣ ’ਚ ਇਸ ਗਰਮ ਪਾਣੀ ਨਾਲ ਨਹਾਉਣ ਦਾ ਆਨੰਦ ਲੈਣਾ ਸੈਲਾਨੀ ਨਹੀਂ ਭੁੱਲਦੇ

ਸੇਲਧਾਰ

ਤਪੋਵਨ ਤੋਂ 3 ਕਿੱਲੋਮੀਟਰ ਅੱਗੇ ਇਸ ਸਥਾਨ ’ਤੇ ਗਰਮ ਜਲ ਦੇ ਕੁਦਰਤੀ ਫੁਹਾਰੇ ਹਨ ਇੱਥੇ ਪਾਣੀ ਏਨਾ ਗਰਮ ਰਹਿੰਦਾ ਹੈ ਕਿ ਇਸ ਨਾਲ ਚਾਹ ਬਣਾਈ ਜਾ ਸਕਦੀ ਹੈ ਇਹ ਫੁਹਾਰਾ ਵੇਖਣ ’ਚ ਬਹੁਤ ਸੁੰਦਰ ਲੱਗਦਾ ਹੈ

ਕਵਾਰੀ ਬੁਗਯਾਲ

ਔਲੀ ਤੋਂ ਲਗਭਗ 16 ਕਿਲੋਮੀਟਰ ਦੂਰ ਮੀਲਾਂ ’ਚ ਫੈਲੇ ਇਸ ਸਥਾਨ ਦੇ ਢਲਾਨ ਦੀ ਦਿੱਖ ਕੁਦਰਤੀ ਸੁੰਦਰਤਾ ਕਿਸੇ ਨੂੰ ਵੀ ਮੋਹਿਤ ਕਰ ਦਿੰਦੀ ਹੈ ਇੱਥੇ ਹਿਮਾਲਿਆ ਦੀਆਂ ਪਹਾੜੀਆਂ ਅਤੇ ਘਾਟੀਆਂ ਦਾ ਵੀ ਵੱਖ ਤਰ੍ਹਾਂ ਦਾ ਦ੍ਰਿਸ਼ ਵਿਖਾਈ ਦਿੰਦਾ ਹੈ ਜਿਨ੍ਹਾਂ ਦਿਨਾਂ ’ਚ ਮੈਦਾਨੀ ਹਿੱਸਿਆਂ ’ਚ ਭਿਆਨਕ ਗਰਮੀ ਪੈਂਦੀ ਹੈ, ਉਨ੍ਹਾਂ ਦਿਨਾਂ ’ਚ ਇੱਥੇ ਲੋਕ ਤੰਬੂ ਗੱੱਡ ਕੇ ਲੇਟੇ-ਬੈਠੇ ਰਹਿੰਦੇ ਹਨ ਟ੍ਰੈਕਿੰਗ ਕਰਨ ਵਾਲਿਆਂ ਲਈ ਇਹ ਸਥਾਨ ਬਹੁਤ ਪਿਆਰਾ ਹੈ

ਚਿਨਾਬ ਝੀਲ

ਜੋਸ਼ੀਮੱਠ ਤੋਂ 15 ਕਿਲੋਮੀਟਰ ਦੂਰ ਇਸ ਸਥਾਨ ਤੱਕ ਪਹੁੰਚਣ ਲਈ ਸੰਘਣੇ ਜੰਗਲ ਅਤੇ ਮਖਮਲੀ ਘਾਹ ਦੇ ਮੈਦਾਨ ਤੋਂ ਹੁੰਦੇ ਹੋਏ ਜਾਣਾ ਪੈਂਦਾ ਹੈ
ਇੱਥੇ ਇੱਕ ਸੁੰਦਰ ਝੀਲ ਹੈ ਜਿਸ ਕਾਰਨ ਇੱਥੋਂ ਦਾ ਦ੍ਰਿਸ਼ ਬਹੁਤ ਮਨਮੋਹਕ ਪ੍ਰਤੀਤ ਹੁੰਦਾ ਹੈ ਰਿਹਾਇਸ਼ੀ ਖੇਤਰ ਨਾ ਹੋਣ ਕਾਰਨ ਇੱਥੇ ਠਹਿਰਨ ਅਤੇ ਖਾਣ-ਪੀਣ ਦੀਆਂ ਦਿੱਕਤਾਂ ਨੂੰ ਧਿਆਨ ’ਚ ਰੱਖ ਕੇ ਹੀ ਇੱਥੇ ਆਉਣ ਦਾ ਪ੍ਰੋਗਰਾਮ ਬਣਾਉਣਾ ਹਿੱਤਕਰ ਹੁੰਦਾ ਹੈ

ਬਿਹਤਰ ਸਮਾਂ:-

ਹਾਲਾਂਕਿ ਗਰਮੀ ਦੇ ਦਿਨਾਂ ’ਚ ਵੀ ਔਲੀ ’ਚ ਕਾਫੀ ਆਨੰਦ ਆਉਂਦਾ ਹੈ ਅਤੇ ਬਰਸਾਤ ਦੇ ਮੌਸਮ ’ਚ ਅਣਗਿਣਤ ਤਰ੍ਹਾਂ ਦੇ ਫੁੱਲ-ਪੌਦੇ ਵੇਖਣ ਨੂੰ ਮਿਲਦੇ ਹਨ, ਪਰ ਇਸ ਸਥਾਨ ਦੀ ਵਿਸ਼ੇਸ਼ਤਾ ਅਤੇ ਮਹੱਤਤਾ ਨੂੰ ਵੇਖਦੇ ਹੋਏ ਇੱਥੇੇ ਦਸੰਬਰ ਦੇ ਮੱਧ ਤੋਂ ਮਾਰਚ ਦੇ ਮੱਧ ਤੱਕ ਦੇ ਸਮੇਂ ’ਚ ਆਉਣ ’ਤੇ ਯਾਤਰਾ ਜ਼ਿਆਦਾ ਸਾਰਥਿਕ ਹੁੰਦੀ ਹੈ

ਕਿਵੇਂ ਜਾਈਏ:-

ਸੜਕ ਮਾਰਗ:

ਜੋਸ਼ੀਮੱਠ ਤੋਂ ਸਿਰਫ਼ 13 ਕਿਮੀ. ਦੀ ਦੂਰੀ ’ਤੇ ਸਥਿਤ ਹੈ ਔਲੀ ਇਹ ਦਿੱਲੀ ਤੋਂ ਲਗਭਗ ਪੰਜ ਸੌ ਕਿਮੀ. ਅਤੇ ਦੇਹਰਾਦੂਨ ਤੋਂ ਲਗਭਗ 273 ਕਿਮੀ. ਦੀ ਦੂਰੀ ’ਤੇ ਸਥਿਤ ਹੈ

ਰੇਲ ਮਾਰਗ:

ਔਲੀ ਜਾਣ ਲਈ ਤੁਹਾਨੂੰ ਦੇਹਰਾਦੂਨ ਜਾਂ ਹਰਿਦੁਆਰ ਦੀ ਰੇਲ ਫੜਨੀ ਪਵੇਗੀ ਉਸ ਤੋਂ ਬਾਅਦ ਸੜਕ-ਮਾਰਗ ਦੀ ਹੀ ਵਰਤੋਂ ਕਰਨੀ ਪਵੇਗੀ

ਏਅਰ ਮਾਰਗ:

ਤੁਸੀਂ ਦੇਹਰਾਦੂਨ ਤੱਕ ਹੀ ਜਾ ਸਕੋਂਗੇ, ਕਿਉਂਕਿ ਔਲੀ ਦਾ ਨਜ਼ਦੀਕੀ ਏਅਰਪੋਰਟ ਜਾੱਲੀ ਗ੍ਰਾਂਟ ਏਅਰਪੋਰਟ (ਦੇਹਰਾਦੂਨ) ਹੈ ਇੱਥੋਂ ਔਲੀ ਦੀ ਦੂਰੀ 286 ਕਿਲੋਮੀਟਰ ਹੈ -ਡੈਸਕ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!