ਦੁੱਧ ਅਤੇ ਮੁਲਤਾਨੀ ਮਿੱਟੀ ਨਾਲ ਇੰਜ ਨਿਖਾਰੋ ਸੁੰਦਰਤਾ
ਨਿੱਖਰਿਆ ਰੰਗ ਅਤੇ ਚਮਕਦੀ ਚਮੜੀ ਸਾਰਿਆਂ ਨੂੰ ਭਾਉਂਦੀ ਹੈ ਅਤੇ ਕੁਝ ਲੋਕ ਥੋੜ੍ਹਾ ਧਿਆਨ ਦੇ ਕੇ ਆਪਣੀ ਚਮੜੀ ਨੂੰ ਨਿਖਾਰਦੇ ਹਨ ਭਾਵੇਂ ਸੁੰਦਰ ਚਮੜੀ ਕੁਦਰਤ ਦੀ ਦੇਣ ਕਿਉਂ ਨਾ ਹੋਵੇ,
ਜੇਕਰ ਤੁਸੀਂ ਉਸ ’ਤੇ ਬਿਲਕੁਲ ਵੀ ਧਿਆਨ ਨਾ ਦੇਵੋਗੇ ਤਾਂ ਚਮੜੀ ਬਦਸੂਰਤ ਵੀ ਹੋ ਸਕਦੀ ਹੈ ਘਰ ’ਚ ਅਸਾਨੀ ਨਾਲ ਮਿਲਣ ਵਾਲੇ ਦੁੱਧ ਅਤੇ ਬਜ਼ਾਰ ’ਚ ਅਸਾਨੀ ਨਾਲ ਮਿਲਣ ਵਾਲੀ ਮੁਲਤਾਨੀ ਮਿੱਟੀ ਨਾਲ ਤੁਸੀਂ ਆਪਣੀ ਸੁੰਦਰਤਾ ਨੂੰ ਨਿਖਾਰ ਸਕਦੇ ਹੋ ਬਸ ਜ਼ਰੂਰਤ ਹੈ ਇਸ ਦੀ ਸਹੀ ਵਰਤੋਂ ਦੀ ਅਤੇ ਥੋੜ੍ਹਾ ਸਮਾਂ ਦੇਣ ਦੀ
Table of Contents
ਦੁੱਧ ਨਾਲ ਚਮੜੀ ’ਚ ਲਿਆਓ ਨਿਖਾਰ:-
ਰੰਗਤ ’ਚ ਨਿਖਾਰ ਲਿਆਉਣ ਲਈ ਬਾਦਾਮ ਨੂੰ ਦੁੱਧ ’ਚ ਪੀਸ ਕੇ ਰਾਤ ਨੂੰ ਚਿਹਰੇ ’ਤੇ ਲਾਓ ਅਤੇ 20-25 ਮਿੰਟਾਂ ਬਾਅਦ ਧੋ ਲਓ ਰੈਗੂਲਰ ਕਰਨ ਨਾਲ ਰੰਗ ਸਾਫ ਹੋ ਜਾਵੇਗਾ
- ਪੀਸੀ ਚਿਰੌਂਜੀ ਨੂੰ ਦੁੱਧ-ਦਹੀ ਦੇ ਮਿਸ਼ਰਨ ’ਚ ਮਿਲਾ ਕੇ ਪੇਸਟ ਤਿਆਰ ਕਰਕੇ ਚਿਹਰੇ ’ਤੇ ਲਾਓ ਸੁੱਕ ਜਾਣ ’ਤੇ 20 ਮਿੰਟਾਂ ਬਾਅਦ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ
- ਬੇਜ਼ਾਨ, ਥੱਕੀ ਚਮੜੀ ਲਈ ਰਾਤ ਨੂੰ ਛੋਲਿਆਂ ਦੀ ਥੋੜੀ ਜਿਹੀ ਦਾਲ ਦੁੱਧ ’ਚ ਭਿਓਂ ਲਓ ਸਵੇਰੇ ਉਸ ਨੂੰ ਪੀਸ ਲਓ ਉਸ ’ਚ ਚੁਟਕੀ ਭਰ ਹਲਦੀ ਮਿਲਾ ਕੇ ਅਤੇ ਥੋੜ੍ਹਾ ਜਿਹਾ ਨਿੰਬੂ ਦਾ ਰਸ ਮਿਲਾਓ ਫਿਰ ਚਿਹਰੇ ’ਤੇ ਲਗਾ ਕੇ ਘੱਟ ਤੋਂ ਘੱਟ ਅੱਧੇ ਘੰਟੇ ਲਈ ਛੱਡ ਦਿਓ ਹਲਕੇ ਹੱਥਾਂ ਨਾਲ ਮਲ ਕੇ ਸਾਫ ਪਾਣੀ ਨਾਲ ਚਿਹਰਾ ਧੋ ਲਓ
- ਚਮੜੀ ਨੂੰ ਨਰਮ ਮੁਲਾਇਮ ਬਣਾਉਣ ਲਈ ਰੂੰ ਨੂੰ ਦੁੱਧ ’ਚ ਭਿਓਂ ਕੇ ਪੂਰੇ ਚਿਹਰੇ ’ਤੇ ਲਾਓ ਅੱਧੇ ਘੰਟੇ ਤੱਕ ਇੰਜ ਹੀ ਰਹਿਣ ਦਿਓ ਇਸ ਤੋਂ ਬਾਅਦ ਪਾਣੀ ਨਾਲ ਚਿਹਰਾ ਧੋ ਲਓ ਇੱਕ ਚਮਚ ਮਸੂਰ ਦੀ ਦਾਲ ਨੂੰ ਇੱਕ ਚਮਚ ਆਲਿਵ ਆਇਲ ’ਚ ਫਰਾਈ ਕਰ ਲਓ ਫਿਰ ਉਸ ਨੂੰ ਦੁੱਧ ’ਚ ਮਿਲਾ ਕੇ ਪੀਸ ਲਓ ਇਸ ਪੇਸਟ ਨੂੰ ਚਿਹਰੇ ਅਤੇ ਗਰਦਨ ’ਤੇ ਲਾ ਲਓ ਸੁੱਕਣ ’ਤੇ ਹਲਕੇ ਹੱਥਾਂ ਨਾਲ ਰਗੜ ਕੇ ਚਿਹਰਾ ਪਾਣੀ ਨਾਲ ਧੋ ਲਓ
- ਮੁਲਾਇਮ ਖੂਬਸੂਰਤ ਚਮੜੀ ਲਈ ਰਾਤ ਨੂੰ ਦੋ ਟੇਬਲਸਪੂਨ ਦੁੱਧ ’ਚ ਥੋੜ੍ਹਾ ਜਿਹਾ ਲੂਣ ਮਿਲਾ ਕੇ ਚਿਹਰੇ ’ਤੇ ਲਾਓ ਅਤੇ ਥੋੜ੍ਹੀ ਦੇਰ ’ਚ ਚਿਹਰਾ ਧੋ ਲਓ
- ਬੇਜ਼ਾਨ ਚਮੜੀ ’ਚ ਨਿਖਾਰ ਲਿਆਉਣ ਲਈ ਦੋ ਟੇਬਲਸਪੂਨ ਦੁੱਧ ਪਾਊਡਰ ’ਚ ਹਾਈਡ੍ਰੋਜਨ ਪੈਰਾਆਕਸਾਈਡ ਮਿਲਾ ਕੇ ਉਸ ’ਚ ਕੁਝ ਬੂੰਦਾਂ ਅਮੋਨੀਆਂ ਦੀ ਪਾ ਕੇ ਪੇਸਟ ਬਣਾ ਲਓ ਉਸੇ ਪੇਸਟ ਨੂੰ ਚਿਹਰੇ ਅਤੇ ਗਰਦਨ ’ਤੇ ਲਾ ਕੇ 15 ਮਿੰਟਾਂ ਲਈ ਛੱਡ ਦਿਓ ਫਿਰ ਪਾਣੀ ਨਾਲ ਚੰਗੀ ਤਰ੍ਹਾਂ ਚਿਹਰਾ ਅਤੇ ਗਰਦਨ ਧੋ ਲਓ
- ਗਾਜਰ ਜੂਸ, ਆਰੇਂਜ ਜੂਸ ਅਤੇ ਸ਼ਹਿਦ ਨੂੰ ਇੱਕ ਟੇਬਲਸਪੂਨ ਦੁੱਧ ’ਚ ਮਿਲਾ ਕੇ ਲਾਓ 15 ਮਿੰਟਾਂ ਬਾਅਦ ਚਿਹਰਾ ਧੋ ਲਓ
- ਦੋ ਵੱਡੇ ਚਮਚ ਦੁੱਧ ਦੀ ਕ੍ਰੀਮ ’ਚ ਇੱਕ ਵੱਡਾ ਚਮਚ ਬਾਦਾਮ ਦਾ ਤੇਲ ਅਤੇ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾ ਕੇ ਲਾਓ ਅੱਧੇ ਘੰਟੇ ਬਾਅਦ ਚਿਹਰਾ ਚੰਗੀ ਤਰ੍ਹਾਂ ਧੋ ਲਓ
ਮੁਲਤਾਨੀ ਮਿੱਟੀ ਨਾਲ ਪਾਓ ਬੇਦਾਗ ਚਮੜੀ
- 2 ਚਮਚ ਮੁਲਤਾਨੀ ਮਿੱਟੀ ’ਚ ਸੰਤਰੇ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰਕੇ ਚਿਹਰੇ ’ਤੇ ਲਾਉਣ ਨਾਲ ਚਮੜੀ ਦਾਗ ਧੱਬੇ ਰਹਿਤ ਹੁੰਦੀ ਹੈ
- 2 ਚਮਚ ਮੁਲਤਾਨੀ ਮਿੱਟੀ ’ਚ ਪਪੀਤੇ ਦਾ ਗੁੱਦਾ ਅਤੇ ਚਮਚ ਹਲਦੀ ਪਾਊਡਰ ਮਿਲਾ ਕੇ ਚਿਹਰੇ ’ਤੇ ਲਾਉਣ ਨਾਲ ਕਾਲੇ ਦਾਗ ਦੂਰ ਹੁੰਦੇ ਹਨ
- ਚਿਹਰੇ ’ਤੇ ਕਿੱਲ ਮੁਹਾਸੇ ਹੋਣ ਤਾਂ ਰੂੰ ਦੇ ਫੰਬੇ ਨਾਲ ਚਿਹਰੇ ’ਤੇ ਨਿੰਬੂ ਦਾ ਰਸ ਲਗਾ ਲਓ ਉਸ ਤੋਂ ਬਾਅਦ 2 ਚਮਚ ਮੁਲਤਾਨੀ ਮਿੱਟੀ ’ਚ ਪਾਣੀ ਮਿਲਾ ਕੇ ਪੇਸਟ ਬਣਾ ਕੇ ਲਾਓ ਸੁੱਕਣ ’ਤੇ ਧੋ ਲਓ
- ਤੇਲੀਆ ਚਮੜੀ ਲਈ 2 ਚਮਚ ਮੁਲਤਾਨੀ ਮਿੱਟੀ ’ਚ ਇੱਕ ਚਮਚ ਦਹੀ ਅਤੇ ਇੱਕ ਚਮਚ ਖੀਰੇ ਦਾ ਰਸ ਮਿਲਾ ਕੇ ਚਿਹਰੇ ’ਤੇ ਲਗਾਓ ਸੁੱਕਣ ’ਤੇ ਚਿਹਰਾ ਧੋ ਲਓ
- ਖੁਸ਼ਕ ਚਮੜੀ ਲਈ 2 ਚਮਚ ਮੁਲਤਾਨੀ ਮਿੱਟੀ ’ਚ ਚੌਥਾਈ ਕੱਪ ਕੱਚਾ ਦੁੱਧ ਅਤੇ ਇੱਕ ਚਮਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਕੇ ਚਿਹਰੇ ’ਤੇ ਅੱਧੇ ਘੰਟੇ ਲਈ ਲਾਓ ਫਿਰ ਚਿਹਰਾ ਧੋ ਲਓ
- ਅੱਖਾਂ ਦੇ ਹੇਠਾਂ ਕਾਲੇ ਧੱਬਿਆਂ ਨੂੰ ਦੂਰ ਕਰਨ ਲਈ ਮੁਲਤਾਨੀ ਮਿੱਟੀ ’ਚ ਇੱਕ ਚਮਚ ਖੀਰੇ ਦਾ ਰਸ, ਇੱਕ ਚਮਚ ਆਲੂ ਦਾ ਗੁੱਦਾ ਮਿਲਾ ਕੇ ਚਿਹਰੇ ’ਤੇ ਲਾਓ ਲਾਭ ਮਿਲੇਗਾ
- ਚਿਹਰੇ ’ਤੇ ਉੱਭਰੀਆਂ ਛਾਈਆਂ ਨੂੰ ਦੂਰ ਕਰਨ ਲਈ 2 ਚਮਚ ਮੁਲਤਾਨੀ ਮਿੱਟੀ ’ਚ ਇੱਕ ਚਮਚ ਸੰਤਰੇ ਦੇ ਛਿਲਕਿਆਂ ਦਾ ਪਾਊਡਰ, ਇੱਕ ਚਮਚ ਵੇਸਣ, ਇੱਕ ਚਮਚ ਗੁਲਾਬ ਜਲ, 1/4 ਚਮਚ ਹਲਦੀ, 1 ਵੱਡਾ ਚਮਚ ਕੱਚਾ ਦੁੱਧ ਮਿਲਾ ਕੇ ਪੇਸਟ ਬਣਾਓ ਅਤੇ ਚਿਹਰੇ ’ਤੇ ਹਫਤੇ ’ਚ ਤਿੰਨ ਵਾਰ ਲਾਓ ਛਾਈਆਂ ’ਚ ਲਾਭ ਮਿਲੇਗਾ
- ਚਮੜੀ ਦੇ ਰੁੱਖੇਪਣ ਨੂੰ ਘੱਟ ਕਰਨ ਲਈ ਮੁਲਤਾਨੀ ਮਿੱਟੀ ’ਚ 2 ਚਮਚ ਵੇਸਣ, ਥੋੜ੍ਹੀ ਜਿਹੀ ਹਲਦੀ, ਇੱਕ ਚਮਚ ਗਲੈਸਰੀਨ, ਅੱਧਾ ਕੱਪ ਕੱਚਾ ਦੁੱਧ ਮਿਲਾ ਕੇ ਪੇਸਟ ਬਣਾਓ ਅਤੇ ਚਮੜੀ ’ਤੇ ਲਾਓ
ਸੁਨੀਤਾ ਗਾਬਾ