Dandruff -sachi shiksha punjabi

ਵਾਲਾਂ ਦਾ ਦੁਸ਼ਮਣ : ਡੈਂਡਰਫ

ਅੱਜ-ਕੱਲ੍ਹ ਮੈਗਜ਼ੀਨਾਂ, ਅਖਬਾਰਾਂ, ਰੇਡੀਓ ਅਤੇ ਟੀਵੀ ਚੈਨਲਾਂ ’ਚ ਰੂਸੀ (ਡੈਂਡਰਫ) ਨੂੰ ਦੂਰ ਕਰਨ ਵਾਲੇ ਉਤਪਾਦਨਾਂ ਦੀ ਭਰਮਾਰ ਹੈ ਇਨ੍ਹਾਂ ਉਤਪਾਦਨਾਂ ਤੋਂ ਪ੍ਰੇਰਿਤ ਹੋ ਕੇ ਲੋਕ ਇਨ੍ਹਾਂ ਦੀ ਖੂਬ ਵਰਤੋਂ ਵੀ ਕਰ ਰਹੇ ਹਨ ਅਜਿਹੇ ਪ੍ਰੋਡਕਟਾਂ ਦਾ ਨਤੀਜਾ ਇੱਕ-ਦੋ ਮਹੀਨਿਆ ਤੱਕ ਸਹੀ ਰਹਿੰਦਾ ਹੈ ਪਰ ਜਿਵੇਂ ਹੀ ਇਨ੍ਹਾਂ ਪ੍ਰੋਡਕਟਾਂ ਦੀ ਵਰਤੋਂ ਲੋਕ ਬੰਦ ਕਰ ਦਿੰਦੇ ਹਨ, ਡੈਂਡਰਫ ਫਿਰ ਤੋਂ ਸਿਰ ’ਚ ਜਗ੍ਹਾ ਬਣਾ ਲੈਂਦਾ ਹੈ ਅਤੇ ਵਾਲਾਂ ’ਚ ਰੂਸੀ ਭਾਵ ਸਿੱਕਰੀ ਫਿਰ ਤੋਂ ਪਹਿਲਾਂ ਵਰਗੀ ਹੋ ਜਾਂਦੀ ਹੈ।

ਅੱਜ ਰੂਸੀ ਵਾਲਾਂ ’ਚ ਹੋਣਾ ਇੱਕ ਆਮ ਸਮੱਸਿਆ ਬਣ ਗਈ ਹੈ ਪਹਿਲਾਂ ਇਸ ਰੋਗ ਤੋਂ ਕੁਝ ਹੀ ਲੋਕ ਪ੍ਰੇਸ਼ਾਨ ਦਿਖਦੇ ਸਨ ਪਰ ਜਿਵੇਂ ਹੀ ਬਜ਼ਾਰ ’ਚ ਤਰ੍ਹਾਂ-ਤਰ੍ਹਾਂ ਦੇ ਸਟਰਾਂਗ ਕੈਮੀਕਲ ਯੁਕਤ ਸ਼ੈਂਪੂ, ਸਾਬਣ ਆਏ, ਉਸ ਤੋਂ ਬਾਅਦ ਤੋਂ ਇਹ ਰੋਗ ਕੁਝ ਜ਼ਿਆਦਾ ਹੀ ਦਿਖਾਈ ਦਿੱਤਾ ਜੇਕਰ ਤੁਸੀਂ ਜ਼ਰਾ-ਜਿਹੀ ਸਾਵਧਾਨੀ ਵਰਤੋ ਤਾਂ ਇਸ ਰੋਗ ਤੋਂ ਪੀੜਤ ਹੋਣ ਤੋਂ ਤੁਸੀਂ ਆਪਣੇ ਸਿਰ ਨੂੰ ਬਚਾ ਸਕਦੇ ਹੋ।

ਰੂਸੀ ਦੋ ਤਰ੍ਹਾਂ ਦੀ ਹੁੰਦੀ ਹੈ

1. ਖੁਸ਼ਕ ਰੂਸੀ, 2. ਤੇਲੀਆ ਰੂਸੀ ਰੂਸੀ ਭਾਵੇਂ ਸ਼ੁਸ਼ਕ ਹੋਵੇ ਜਾਂ ਤੇਲੀਆ, ਵਾਲਾਂ ਲਈ ਦੋਵੇਂ ਖਰਾਬ ਹੁੰਦੀਆਂ ਹਨ ਇਹ ਕਿਸੇ ਵੀ ਵਰਗ ਦੇ ਲੋਕਾਂ ’ਚ ਫੈਲ ਸਕਦੀਆਂ ਹਨ ਰੂਸੀ ਨਾਲ ਸਿਰ ਦੀ ਚਮੜੀ ਝੜਨ ਲਗਦੀ ਹੈ ਅਤੇ ਵਾਲਾਂ ਦੀਆਂ ਜੜ੍ਹਾਂ ਕਮਜ਼ੋਰ ਹੋ ਜਾਂਦੀਆਂ ਹਨ ਜਿਸ ਨਾਲ ਵਾਲ ਰੁੱਖੇ ਅਤੇ ਪਤਲੇ ਹੋ ਜਾਂਦੇ ਹਨ ਕੁਝ ਸਮੇਂ ਬਾਅਦ ਵਾਲ ਝੜਨ ਲਗਦੇ ਹਨ ਰੂਸੀ ਕਿਹੜੇ ਕਾਰਨਾਂ ਨਾਲ ਹੁੰਦੀ ਹੈ, ਇਹ ਨਾ ਜਾਣਨ ਕਾਰਨ ਜ਼ਿਆਦਾਤਰ ਲੋਕ ਇਸ ਨਾਲ ਗ੍ਰਸਤ ਹੋ ਜਾਂਦੇ ਹਨ।

ਰੂਸੀ ਹੋਣ ਦੇ ਕਾਰਨ

ਗੈਰ-ਰੈਗੂਲਰ ਰੂਟੀਨ, ਸਰੀਰ ’ਚ ਲੋਂੜੀਦੀ ਮਾਤਰਾ ’ਚ ਪੋਸ਼ਕ ਤੱਤਾਂ ਦੀ ਕਮੀ ਹੋਣਾ, ਲਗਾਤਾਰ ਮਾਨਸਿਕ ਪ੍ਰੇਸ਼ਾਨੀ ਨਾਲ ਗ੍ਰਸਤ ਹੋਣਾ, ਵਾਲਾਂ ’ਚ ਤਰ੍ਹਾਂ-ਤਰ੍ਹਾਂ ਦੇ ਸੁੰਦਰਤਾ ਦੇ ਪ੍ਰੋਡਕਟਾਂ ਦਾ ਲੰਬੇ ਸਮੇਂ ਤੱਕ ਇਸਤੇਮਾਲ ਕਰਨਾ, ਵਾਲਾਂ ਨੂੰ ਨਾ ਧੋਣਾ, ਗਿੱਲੇ ਵਾਲਾਂ ’ਚ ਕੰਘੀ ਕਰਦੇ ਰਹਿਣਾ, ਅਜਿਹੇ ਕਈ ਕਾਰਨ ਰੂਸੀ ਹੋਣ ਦੇ ਹਨ। ਮਾਨਸਿਕ ਪ੍ਰੇਸ਼ਾਨੀ ’ਚ ਸਿਰ ਦੀ ਚਮੜੀ ’ਚ ਲਗਾਤਾਰ ਖੂਨ ਦਾ ਸੰਚਾਰ ਨਹੀਂ ਹੋ ਪਾਉਂਦਾ, ਜਿਸ ਨਾਲ ਜੜ੍ਹਾਂ ਨੂੰ ਪੋਸ਼ਣ ਨਹੀਂ ਮਿਲ ਪਾਉਂਦਾ ਅਤੇ ਇੱਥੋਂ ਰੂਸੀ ਦੀ ਸ਼ੁਰੂਆਤ ਹੁੰਦੀ ਹੈ ਧੁੱਪ ’ਚ ਜ਼ਿਆਦਾ ਪਸੀਨਾ ਆਉਣ ਨਾਲ ਸਿਰ ’ਚ ਖੁਸ਼ਕ ਰੂਸੀ ਆਪਣਾ ਅਸਰ ਪਾਉਂਦੀ ਹੈ ਜੇਕਰ ਤੁਸੀਂ ਇਸ ਬਿਮਾਰੀ ਤੋਂ ਪੀੜਤ ਨਹੀਂ ਹੋਣਾ ਚਾਹੁੰਦੇ ਅਤੇ ਇਲਾਜ ਵੀ ਨਹੀਂ ਕਰਵਾਉਣਾ ਚਾਹੁੰਦੇ ਤਾਂ ਇਸ ਤੋਂ ਬਚਾਅ ਹੀ ਇੱਕੋ-ਇੱਕ ਉਪਾਅ ਹੈ

  • ਆਪਣੀ ਗੈਰ-ਰੈਗੂਲਰ ਰੋਜ਼ਮਰ੍ਹਾ ਨੂੰ ਰੈਗੂਲਰ ’ਚ ਬਦਲੋ।
  • ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਪਖਾਨੇ ਆਦਿ ਤੋਂ ਮੁਕਤ ਹੋ ਕੇ ਖੁੱਲ੍ਹੇ ਵਾਤਾਵਰਨ ’ਚ 10 ਮਿੰਟਾਂ ਦੀ ਕਸਰਤ ਕਰੋ ਅਤੇ ਇਸ ਤੋਂ ਬਾਅਦ 10 ਮਿੰਟਾਂ ਦਾ ਸੀਸ ਆਸਣ ਹਰ ਰੋਜ਼ ਕਰੋ ਕਸਰਤ ਕਰਨ ਨਾਲ ਮਾਨਸਿਕ ਪ੍ਰੇਸ਼ਾਨੀ ਦੂਰ ਹੋਵੇਗੀ ਅਤੇ ਸੀਸ ਆਸਣ ਨਾਲ ਖੂਨ ਵਾਲਾਂ ਦੀਆਂ ਜੜ੍ਹਾਂ ’ਚ ਪਹੁੰਚ ਕੇ ਉਨ੍ਹਾਂ ਨੂੰ ਨਵੀਂ ਊਰਜਾ ਪ੍ਰਦਾਨ ਕਰੇਗਾ ਕੈਮੀਕਲ ਯੁਕਤ ਤੇਲਾਂ ਦੀ ਵਰਤੋਂ ਨਾ ਕਰੋ ਅਤੇ ਨਾ ਹੀ ਵੱਖ-ਵੱਖ ਤਰ੍ਹਾਂ ਦੇ ਤੇਲਾਂ ਦੀ ਵਰਤੋਂ ਕਰੋ।
  • ਆਪਣਾ ਕੰਘਾ, ਤੌਲੀਆ ਹਮੇਸ਼ਾ ਅਲੱਗ ਰੱਖੋ ਦੂਜੇ ਦੇ ਕੰਘੇ ਜਾਂ ਤੌਲੀਏ ਦੀ ਵਰਤੋਂ ਨਾ ਕਰੋ।
  • ਵਾਲਾਂ ਨੂੰ ਜ਼ਿਆਦਾ ਗਰਮ ਜਾਂ ਜ਼ਿਆਦਾ ਠੰਢੇ ਪਾਣੀ ਨਾਲ ਨਾ ਧੋਵੋ ਹਮੇਸ਼ਾ ਇੱਕ ਤਰ੍ਹਾਂ ਦੇ ਪਾਣੀ ਦੀ ਵਰਤੋਂ ਕਰੋ।
  • ਅਜਿਹੇ ਕਿਸੇ ਵੀ ਪਦਾਰਥ ਦਾ ਸੇਵਨ ਨਾ ਕਰੋ ਜੇ ਪੇਟ ’ਚ ਗੜਬੜੀ ਪੈਦਾ ਕਰੇ।
  • ਸੌਣ ਤੋਂ ਪਹਿਲਾਂ ਮਲ ਤਿਆਗਣ ਲਈ ਜ਼ਰੂਰ ਜਾਓ।

ਇਨ੍ਹਾਂ ਉਪਾਅ ਨੂੰ ਅਪਨਾ ਕੇ ਤੁਸੀਂ ਰੂਸੀ ਨਾਲ ਪੀੜਤ ਹੋਣ ਤੋਂ ਬਚ ਸਕਦੇ ਹੋ ਪਰ ਜੇਕਰ ਰੂਸੀ ਤੁਹਾਨੂੰ ਆਪਣਾ ਸ਼ਿਕਾਰ ਬਣਾ ਚੁੱਕੀ ਹੈ ਤਾਂ ਹੇਠ ਲਿਖੇ ਘਰੇਲੂ ਦੇਸੀ ਇਲਾਜ ਅਪਣਾਓ ਜੋ ਸਮਾਂ ਤਾਂ ਜ਼ਿਆਦਾ ਲੈਣਗੇ ਪਰ ਰੂਸੀ ਨੂੰ ਜੜ੍ਹ ਤੋਂ ਖ਼ਤਮ ਕਰ ਦੇਣਗੇ।

ਰੂਸੀ ਇਲਾਜ ਦੇ ਉਪਾਅ

  1. ਨਹਾਉਣ ਤੋਂ ਪਹਿਲਾਂ ਅੱਧੀ ਕੌਲੀ ਦਹੀ ’ਚ ਇੱਕ ਚਮਚ ਹਲਦੀ ਪਾਊਡਰ ਮਿਲਾ ਕੇ ਇਸ ਪੇਸਟ ਨੂੰ ਪੰਜ ਮਿੰਟਾਂ ਤੱਕ ਵਾਲਾਂ ਦੀਆਂ ਜੜ੍ਹਾਂ ’ਚ ਲੱਗਿਆ ਰਹਿਣ ਦਿਓ ਬਾਅਦ ’ਚ ਵਾਲਾਂ ਨੂੰ ਧੋ ਲਓ।
  2. ਕਾਲੀ ਮਿੱਟੀ ’ਚ ਥੋੜ੍ਹਾ ਪਾਣੀ ਪਾ ਕੇ ਫੈਂਟ ਲਓ ਇਸ ਨੂੰ ਦੋ ਵਾਰ ਛਾਣ ਕੇ ਇਸ ਦਾ ਛਾਣਿਆ ਹੋਇਆ ਪਾਣੀ ਨਹਾਉਣ ਤੋਂ ਪਹਿਲਾਂ ਪੰਜ ਮਿੰਟਾਂ ਤੱਕ ਲਾ ਕੇ ਰੱਖੋ ਫਿਰ ਵਾਲਾਂ ਨੂੰ ਧੋ ਲਓ।
  3. ਬਾਂਸ ਦੀ ਜੜ੍ਹ ਨੂੰ ਸਾੜ ਕੇ ਉਸ ਦੀ ਭਸਮ ਬਣਾ ਲਓ ਇਸ ਭਸਮ ਨੂੰ ਸ਼ੁੱਧ ਚਮੇਲੀ ਦੇ ਤੇਲ ’ਚ ਮਿਲਾ ਕੇ ਰੱਖ ਲਓ ਸਵੇਰੇ, ਸ਼ਾਮ ਵਾਲਾਂ ਦੀਆਂ ਜੜ੍ਹਾਂ ’ਚ ਲਾਓ ਵਾਲਾਂ ’ਚ ਨਵੀਂ ਜਾਨ ਆਏਗੀ ਅਤੇ ਨਵੇਂ ਵਾਲ ਉੱਗਣ ਲੱਗਣਗੇ।
  4. ਇਸੇ ਤਰ੍ਹਾਂ ਆਯੂਰਵੈਦ ਦੀਆਂ ਵਿਧੀਆਂ ਨੂੰ ਅਪਨਾ ਕੇ ਤੁਸੀਂ ਆਪਣੇ ਵਾਲਾਂ ਨੂੰ ਨਵਾਂ ਰੂਪ ਦੇ ਕੇ ਲਾਭ ਲੈ ਸਕਦੇ ਹੋ।

ਸੁਰੇਸ਼ ਕੁਮਾਰ ਸੈਨੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!