ਸਰਦੀ ’ਚ ਸ਼ੌਂਕ ਨਾਲ ਖਾਓ ਖਜੂਰ-ਛੁੁਹਾਰੇ

ਠੰਢ ਦੇ ਮੌਸਮ ਨੇ ਦਸਤਕ ਦੇ ਦਿੱਤੀ ਹੈ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇ ਇਸ ਮੌਸਮ ’ਚ ਬਹਾਰ ਰਹਿੰਦੀ ਹੈ ਗੁੜ ਦੀ ਗੱਚਕ, ਰਿਓੜੀ, ਮੂੰਗਫਲੀ ਅਤੇ ਖਜੂਰ ਇਸ ਮੌਸਮ ’ਚ ਸ਼ੌਂਕ ਨਾਲ ਖਾਧੇ ਜਾਂਦੇ ਹਨ ਦੂਜਿਆਂ ਦੀ ਸੇਵਾ ਕਰਨਾ ਹੈ, ਪਰਉਪਕਾਰੀ ਬਣਨਾ ਹੈ ਤਾਂ ਖਜੂਰ ਦੇ ਫਲ ਦੀ ਤਰ੍ਹਾਂ ਜ਼ਰੂਰ ਬਣੋ, ਕਿਉਂਕਿ ਖਜ਼ੂਰ ਦੀ ਤਰ੍ਹਾਂ ਸ਼ਾਇਦ ਹੀ ਕੋਈ ਫਲ ਹੋਵੇ ਜੋ ਪਰਉਪਕਾਰੀ, ਬਹੁਉਪਯੋਗੀ ਹੋਵੇ ਇਹ ਗਰੀਬ ਦਾ ਗੁੜ ਅਤੇ ਅਮੀਰ ਦਾ ਮੇਵਾ ਹੈ ਨਾਰੀਅਲ ਅਤੇ ਖਜੂਰ ਹੀ ਅਜਿਹੇ ਦਰੱਖਤ ਹਨ, ਜਿਨ੍ਹਾਂ ਨੂੰ ਵਿਗਿਆਨਕਾਂ ਵੱਲੋਂ ‘ਆਲ ਪਰਪਜ਼ ਟ੍ਰੀ’ ਕਿਹਾ ਜਾਂਦਾ ਹੈ

ਖਜੂਰ ਦਾ ਇੱਕ ਦਰਖੱਤ 50 ਕਿੱਲੋ ਫਲ ਹਰ ਮੌਸਮ ’ਚ ਦਿੰਦਾ ਹੈ ਇਸ ਦੀ ਔਸਤ ਉਮਰ 50 ਸਾਲ ਪਰਖੀ ਗਈ ਹੈ ਖਜੂਰ ਦੀ ਖੇਤੀ ਮੱਧ-ਪੂਰਬ ਅਤੇ ਉੱਤਰੀ ਅਫਰੀਕਾ ਦੇ ਸੁੱਕੇ ਖੇਤਰਾਂ ’ਚ ਕੀਤੀ ਜਾਂਦੀ ਹੈ ਇਰਾਕ, ਇਰਾਨ ਅਤੇ ਸਾਊਦੀ ਅਰਬ ’ਚ ਇਸ ਦਾ ਉਤਪਾਦਨ ਸਭ ਤੋਂ ਜ਼ਿਆਦਾ ਹੁੰਦਾ ਹੈ ਠੰਢ ਦੇ ਦਿਨਾਂ ’ਚ ਖਾਧਾ ਜਾਣ ਵਾਲਾ ਇਹ ਫਲ ਬਹੁਤ ਪੌਸ਼ਟਿਕ ਹੁੰਦਾ ਹੈ ਇਸ ’ਚ 75 ਤੋਂ 80 ਪ੍ਰਤੀਸ਼ਤ ਗਲੂਕੋਜ਼ ਹੁੰਦਾ ਹੈ

ਖਜੂਰ ਨੂੰ ‘ਸਰਦੀਆਂ ਦਾ ਮੇਵਾ’ ਕਿਹਾ ਜਾਂਦਾ ਹੈ ਅਤੇ ਇਸ ਨੂੰ ਇਸ ਮੌਸਮ ’ਚ ਖਾਣ ਨਾਲ ਖਾਸ ਫਾਇਦੇ ਹੁੰਦੇ ਹਨ ਖਜੂਰ ਜਾਂ ਪਿੰਡ ਖਜੂਰ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਇਸ ’ਚ ਆਇਰਨ ਅਤੇ ਫਲੋਰਿਨ ਭਰਪੂਰ ਮਾਤਰਾ ’ਚ ਹੁੰਦੇ ਹਨ ਇਸ ਤੋਂ ਇਲਾਵਾ ਇਹ ਕਈ ਤਰ੍ਹਾਂ ਦੇ ਵਿਟਾਮਿਨਾਂ ਅਤੇ ਮਿਨਰਲਸ ਦਾ ਬਹੁਤ ਹੀ ਖਾਸ ਸਰੋਤ ਹੁੰਦਾ ਹੈ

ਇਸ ਦਾ ਇਸਤੇਮਾਲ ਰੋਜ਼ਾਨਾ ਕਰਨ ਨਾਲ ਤੁਸੀਂ ਖੁਦ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਦੂਰ ਰੱਖ ਸਕਦੇ ਹੋ ਇਹ ਕਾਲਸਟਰਾਲ ਨੂੰ ਘੱਟ ਰੱਖਣ ’ਚ ਵੀ ਮੱਦਦਗਾਰ ਹੈ ਫੈਟ ਦਾ ਪੱਧਰ ਵੀ ਇ ਸਦੇ ਅੰਦਰ ਕਾਫੀ ਘੱਟ ਹੁੰਦਾ ਹੈ ਖਜ਼ੂਰ ’ਚ ਪ੍ਰੋਟੀਨ ਦੇ ਨਾਲ-ਨਾਲ ਡਾਈਟਰੀ ਫਾਈਬਰ ਅਤੇ ਵਿਟਾਮਿਨ ਬੀ1, ਬੀ2, ਬੀ3, ਬੀ5, ਏ1 ਅਤੇ ਸੀ ਭਰਪੂਰ ਮਾਤਰਾ ’ਚ ਹੁੰਦੇ ਹਨ

ਛੁਹਾਰਾ ਅਤੇ ਖਜੂਰ ਇੱਕ ਹੀ ਦਰਖੱਤ ਦੀ ਦੇਣ ਹਨ ਇਨ੍ਹਾਂ ਦੋਵਾਂ ਦੀ ਤਾਸੀਰ ਗਰਮ ਹੁੰਦੀ ਹੈ ਇਹ ਦੋਵੇਂ ਸਰੀਰ ਨੂੰ ਸਿਹਤਮੰਦ ਰੱਖਣ ਅਤੇ ਸਰੀਰ ਨੂੰ ਮਜ਼ਬੂਤ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਗਰਮ ਤਾਸੀਰ ਹੋਣ ਕਾਰਨ ਸਰਦੀਆਂ ’ਚ ਤਾਂ ਇਸ ਦੀ ਉਪਯੋਗਤਾ ਹੋਰ ਵੀ ਵਧ ਜਾਂਦੀ ਹੈ ਖਜੂਰ ’ਚ ਛੁਹਾਰਿਆਂ ਨਾਲੋਂ ਜ਼ਿਆਦਾ ਪੌਸ਼ਟਿਕਤਾ ਹੁੰਦੀ ਹੈ ਖਜੂਰ ਮਿਲਦਾ ਵੀ ਸਰਦੀ ’ਚ ਹੀ ਹੈ ਛੁਹਾਰੇ ਨੂੰ ‘ਖਾਰਕ’ ਵੀ ਕਹਿੰਦੇ ਹਨ ਇਹ ਪਿੰਡ-ਖਜੂਰ ਦਾ ਸੁੱਕਾ ਹੋਇਆ ਰੂਪ ਹੁੰਦਾ ਹੈ, ਜਿਵੇਂ ਅੰਗਰੂ ਦਾ ਸੁੱਕਾ ਹੋਇਆ ਰੂਪ ਕਿਸ਼ਮਿਸ਼ ਅਤੇ ਮੁਨੱਕਾ ਹੁੰਦਾ ਹੇ ਛੁਹਾਰੇ ਦੀ ਵਰਤੋਂ ਮੇਵੇ ਦੇ ਰੂਪ ’ਚ ਕੀਤੀ ਜਾਂਦੀ ਹੈ ਇਸ ਦੇ ਮੁੱਖ ਦੋ ਭੇਦ ਹਨ-1. ਖਜ਼ੂਰ ਅਤੇ 2. ਪਿੰਡ-ਖਜ਼ੂਰ

ਗੁਣ:

ਇਹ ਸ਼ੀਤਲ, ਰਸਦਾਰ ਅਤੇ ਸੁਆਦ ’ਚ ਮਿੱਠਾ, ਸਵਾਦਿਸਟ, ਮਨ-ਭਾਉਂਦਾ, ਤ੍ਰਿਪਤੀਦਾਇਕ, ਗ੍ਰਾਹੀ, ਬਲਦਾਇਕ, ਉਲਟੀ, ਕਫ, ਬੁਖਾਰ, ਭੁੱਖ, ਪਿਆਸ, ਖੰਘ, ਸਾਹ, ਦਮਾ, ਬੇਹੋਸ਼ੀ, ਵਾਤ ਤੇ ਪਿੱਤ ਆਦਿ ਰੋਗਾਂ ਨੂੰ ਨਸ਼ਟ ਕਰਨ ਵਾਲਾ ਹੁੰਦਾ ਹੈ

ਰਸਾਇਣਕ ਸੰਗਠਨ (ਪੌਸ਼ਟਿਕਤਾ ’ਚ ਭਰਪੂਰ)

ਇਸ ਦੇ ਫਲ ’ਚ ਪ੍ਰੋਟੀਨ 1.2, ਵਸਾ 0.4, ਕਾਰਬੋਹਾਈਡ੍ਰੇਟ 33.8, ਸੂਤਰ 3.7, ਖਣਿੱਜ ਤਰਲ 1.7, ਕੈਲਸ਼ੀਅਮ 0.022 ਅਤੇ ਫਾਸਫੋਰਸ 0.38 ਪ੍ਰਤੀਸ਼ਤ ਹੁੰਦਾ ਹੈ ਇਸ ਦਰੱਖਤ ਦੇ ਰਸ ਨਾਲ ਬਣਾਈ ਗਈ ਨੀਰਾ ’ਚ ਵਿਟਾਮਿਨ-ਬੀ ਅਤੇ ਸੀ ਲੋੜੀਂਦੀ ਮਾਤਰਾ ’ਚ ਪਾਇਆ ਜਾਂਦਾ ਹੈ ਪੱਕੇ ਪਿੰਡ-ਖ਼ਜ਼ੂਰ ’ਚ ਜ਼ਿਆਦਾ ਪੋਸ਼ਕ ਤੱਤ ਹੁੰਦੇ ਹਨ ਇਸ ’ਚ ਸ਼ੂਗਰ 85 ਪ੍ਰਤੀਸ਼ਤ ਤੱਕ ਪਾਈ ਜਾਂਦੀ ਹੈ

ਵਰਤੋਂ:

ਖਜੂਰ ਦੇ ਰਸ ਨਾਲ ਬਣਾਈ ‘ਨੀਰਾ’ ਨੂੰ ਤੁਰੰਤ ਪੀ ਲੈਣ ਨਾਲ ਪੌਸ਼ਟਿਕਤਾ ਦੇ ਗੁਣ ਪ੍ਰਾਪਤ ਹੁੰਦੇ ਹਨ ਅਤੇ ਇਹ ਮਜ਼ਬੂਤ ਬਣਾਉਣ ਵਾਲਾ ਵੀ ਹੈ ਇਸ ਦੇ ਰਸ ਨਾਲ ਗੁੜ ਵੀ ਬਣਾਇਆ ਜਾਂਦਾ ਹੈ ਇਸ ਦੀ ਵਰਤੋਂ ਵਾਤ ਅਤੇ ਪਿੱਤ ਦਾ ਖਾਤਮਾ ਕਰਨ ਲਈ ਕੀਤੀ ਜਾਂਦੀ ਹੈ ਇਹ ਪੌਸ਼ਟਿਕ ਹੈ, ਦਿਲ ਅਤੇ ਸਾਹਤੰਤਰ ਨੂੰ ਬਲ ਦੇਣ ਵਾਲਾ ਅਤੇ ਕਮਜੋਰੀ ਦੂਰ ਕਰਨ ਵਾਲਾ ਹੋਣ ਨਾਲ ਇਨ੍ਹਾਂ ਕਮੀਆਂ ਨੂੰ ਨਸ਼ਟ ਕਰਨ ਲਈ ਲਾਹੇਵੰਦ ਹੈ

ਕਮਜ਼ੋਰੀ :

4 ਛੁਹਾਰੇ ਇੱਕ ਗਿਲਾਸ ਦੁੱਧ ’ਚ ਉਬਾਲ ਕੇ ਠੰਢੇ ਕਰ ਲਓ ਸਵੇਰੇ ਜਾਂ ਰਾਤ ਨੂੰ ਸੌਂਦੇ ਸਮੇਂ, ਗੁਠਲੀ ਅਲੱਗ ਕਰ ਦਿਓ ਅਤੇ ਛੁਹਾਰੇ ਨੂੰ ਖੂਬ ਚਬਾ-ਚਬਾ ਕੇ ਖਾਓ ਅਤੇ ਦੁੱਧ ਪੀ ਜਾਓ ਲਗਾਤਾਰ 3-4 ਮਹੀਨੇ ਸੇਵਨ ਕਰਨ ਨਾਲ ਸਰੀਰ ਦਾ ਪਤਲਾਪਣ ਦੂਰ ਹੁੰਦਾ ਹੈ, ਚਿਹਰਾ ਭਰ ਜਾਂਦਾ ਹੈ, ਸੁੰਦਰਤਾ ਵਧਦੀ ਹੈ, ਵਾਲ ਲੰਬੇ ਅਤੇ ਸੰਘਣੇ ਹੁੰਦੇ ਹਨ ਇਹ ਪ੍ਰਯੋਗ ਨੌਜਵਾਨਾਂ, ਪਰਿਪੱਕ ਅਤੇ ਬਜ਼ੁਰਗ ਉਮਰ ਦੇ ਔਰਤਾਂ-ਪੁਰਸ਼ਾਂ, ਸਭ ਲਈ ਲਾਹੇਵੰਦ ਅਤੇ ਲਾਭਕਾਰੀ ਹੈ

ਸਰੀਰਕ ਕਮਜ਼ੋਰੀ ਨੂੰ ਦੂਰ ਕਰਦਾ ਹੈ-

ਸਵੇਰੇ ਖਾਲੀ ਪੇਟ ਦੋ ਛੁਹਾਰੇ ਟੋਪੀ ਸਮੇਤ ਖੂਬ ਚਬਾ-ਚਬਾ ਕੇ ਦੋ ਹਫਤਿਆਂ ਤੱਕ ਖਾਓ ਤੀਜੇ ਹਫਤੇ ਤੋਂ 3 ਛੁਹਾਰੇ ਲੈਣ ਲੱਗੋ ਅਤੇ ਚੌਥੇ ਹਫਤੇ ਤੋਂ ਚਾਰ ਧਿਆਨ ਰੱਖੋ ਕਿ ਚਾਰ ਛੁਹਾਰਿਆਂ ਤੋਂ ਜ਼ਿਆਦਾ ਨਾ ਲਓ ਇਸ ਪ੍ਰਯੋਗ ਨਾਲ ਹੀ ਰਾਤ ਨੂੰ ਸੌਂਦੇ ਸਮੇਂ ਦੋ ਹਫਤਿਆਂ ਤੱਕ ਦੋ ਛੁਹਾਰੇ ਤੀਜੇ ਹਫਤੇ ’ਚ ਤਿੰਨ ਛੁਹਾਰੇ ਅਤੇ ਚੌਥੇ ਹਫਤੇ ਤੋਂ ਬਾਰ੍ਹਵੇਂ ਹਫਤੇ ਤੱਕ ਭਾਵ ਤਿੰਨ ਮਹੀਨੇ ਪੂਰੇ ਹੋਣ ਤੱਕ ਚਾਰ ਛੁਹਾਰੇ ਇੱਕ ਗਿਲਾਸ ਦੁੱਧ ’ਚ ਉਬਾਲ ਕੇ, ਗੁਠਲੀ ਹਟਾ ਕੇ, ਖੂਬ ਚਬਾ-ਚਬਾ ਕੇ ਖਾਓ ਅਤੇ ਉੱਪਰੋਂ ਦੁੱਧ ਪੀ ਲਓ

ਇਸ ਦੀ ਵਰਤੋਂ ਔਰਤਾਂ-

ਪੁਰਸ਼ਾਂ ਨੂੰ ਸ਼ਕਤੀ ਦੇਣ ਲਈ, ਸਰੀਰ ਨੂੰ ਪੁਸ਼ਟ ਅਤੇ ਸੁਡੌਲ ਬਣਾਉਣ ਵਾਲਾ ਸਰੀਰਕ ਕਮਜ਼ੋਰੀ ਨੂੰ ਦੂਰ ਲਈ ਕੀਤੀ ਜਾਂਦੀ ਹੈ

ਦਮਾ:

ਦਮੇ ਦੇ ਰੋਗੀ ਨੂੰ ਹਰ ਰੋਜ਼ ਸਵੇਰੇ-ਸ਼ਾਮ 2-2 ਛੁਹਾਰੇ ਖੂਬ ਚਬਾ ਕੇ ਖਾਣੇ ਚਾਹੀਦੇ ਹਨ ਇਸ ਨਾਲ ਫੇਫੜਿਆਂ ਨੂੰ ਸ਼ਕਤੀ ਮਿਲਦੀ ਹੈ ਅਤੇ ਕਫ ਅਤੇ ਸਰਦੀ ਦਾ ਪ੍ਰਕੋਪ ਘੱਟ ਹੁੰਦਾ ਹੈ

 • ਜੇਕਰ ਪਾਚਣ-ਸ਼ਕਤੀ ਵਧੀਆ ਹੋਵੇ ਤਾਂ ਖਜੂਰ ਖਾਣਾ ਜ਼ਿਆਦਾ ਫਾਇਦੇਮੰਦ ਹੈ
 • ਛੁਹਾਰੇ ਦਾ ਸੇਵਨ ਤਾਂ ਸਾਲਭਰ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਸੁੱਕਿਆ ਫਲ ਬਜ਼ਾਰ ’ਚ ਹਰ ਮੌਸਮ ’ਚ ਮਿਲਦਾ ਹੈ
 • ਛੁਹਾਰਾ ਭਾਵ ਸੁੱਕਿਆ ਹੋਇਆ ਖਜੂਰ ਪੇਟ ਨੂੰ ਬਲ ਦਿੰਦਾ ਹੈ
 • ਛੁਹਾਰੇ ਦੀ ਤਾਸੀਰ ਗਰਮ ਹੋਣ ਨਾਲ ਠੰਢ ਦੇ ਦਿਨਾਂ ’ਚ ਇਸ ਦਾ ਸੇਵਨ ਨਾੜੀ ਦੇ ਦਰਦ ’ਚ ਵੀ ਅਰਾਮ ਦਿੰਦਾ ਹੈ ਛੁਹਾਰਾ ਖੁਸਕ ਫਲਾਂ ਡਰਾਈ ਫਰੂਟ ਦੀ ਸ਼੍ਰੇਣੀ ’ਚ ਗਿਣਿਆ ਜਾਂਦਾ ਹੈ ਇਸ ਦੀ ਵਰਤੋਂ ਨਾਲ ਸਰੀਰ ਹਿਸ਼ਟ-ਪੁਸ਼ਟ ਬਣਦਾ ਹੈ ਸਰੀਰ ਨੂੰ ਸ਼ਕਤੀ ਦੇਣ ਲਈ ਮੇਵਿਆਂ ਨਾਲ ਛੁਹਾਰੇ ਦੀ ਵਰਤੋਂ ਖਾਸ ਤੌਰ ’ਤੇ ਕੀਤੀ ਜਾਂਦੀ ਹੈ
 • ਛੁਹਾਰੇ ਅਤੇ ਖਜੂਰ ਦਿਲ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ ਇਹ ਸਰੀਰ ’ਚ ਖੂਨ ਦਾ ਵਾਧਾ ਕਰਦੇ ਹਨ
 • ਸਾਈਟਿਕਾ ਰੋਗ ਨਾਲ ਪੀੜਤ ਲੋਕਾਂ ਨੂੰ ਇਸ ਨਾਲ ਖਾਸ ਲਾਭ ਹੁੰਦਾ ਹੈ
 • ਦੋ-ਦੋ ਛੁਹਾਰੇ ਸਵੇਰੇ-ਸ਼ਾਮ ਜਾਂ ਖ਼ਜ਼ੂਰ ਦੇ ਸੇਵਨ ਨਾਲ ਦਮੇ ਦੇ ਰੋਗੀਆਂ ਦੇ ਫੇਫੜਿਆਂ ਤੋਂ ਬਲਗਮ ਅਸਾਨੀ ਨਾਲ ਨਿਕਲ ਜਾਂਦਾ ਹੈ ਕਫ ਅਤੇ ਸਰਦੀ ਤੋਂ ਮੁਕਤੀ ਮਿਲਦੀ ਹੈ
 • ਲਕਵਾ ਅਤੇ ਸੀਨੇ ਦੇ ਦਰਦ ਦੀ ਸ਼ਿਕਾਇਤ ਨੂੰ ਦੂਰ ਕਰਨ ’ਚ ਵੀ ਖਜੂਰ ਮੱਦਦ ਕਰਦਾ ਹੈ
 • ਭੁੱਖ ਵਧਾਉਣ ਲਈ ਛੁਹਾਰੇ ਦਾ ਗੁੱਦਾ ਕੱਢ ਕੇ ਦੁੱਧ ’ਚ ਪਕਾਓ ਉਸ ਨੂੰ ਥੋੜ੍ਹੀ ਦੇਰ ਪੱਕਣ ਤੋਂ ਬਾਅਦ ਠੰਢਾ ਕਰਕੇ ਪੀਸ ਲਓ ਇਹ ਦੁੱਧ ਬਹੁਤ ਪੌਸ਼ਟਿਕ ਹੁੰਦਾ ਹੈ ਇਸ ਨਾਲ ਭੁੱਖ ਵਧਦੀ ਹੈ ਅਤੇ ਖਾਣਾ ਵੀ ਪਚ ਜਾਂਦਾ ਹੈ
 • ਲਕੋਰੀਆ ਔਰਤਾਂ ਦੀ ਵੱਡੀ ਬਿਮਾਰੀ ਹੈ ਛੁਆਰੇ ਦੀਆਂ ਗੁਠਲੀਆਂ ਨੂੰ ਕੁੱਟ ਕੇ ਘਿਓ ’ਚ ਤਲ ਕੇ, ਗੋਪੀਚੰਦਨ ਨਾਲ ਖਾਣ ਨਾਲ ਲਕੋਰੀਆ ਰੋਗ ਦੂਰ ਹੋ ਜਾਂਦਾ ਹੈ
 • ਛੁਹਾਰੇ ਨੂੰ ਪਾਣੀ ’ਚ ਭਿਓਂ ਦਿਓ ਗਲ ਜਾਣ ’ਤੇ ਇਨ੍ਹਾਂ ਨੂੰ ਹੱਥ ਨਾਲ ਮਸਲ ਦਿਓ ਇਸ ਪਾਣੀ ਦੀ ਕੁਝ ਦਿਨ ਵਰਤੋਂ ਕਰੋ, ਸਰੀਰਕ ਜਲਨ ਦੂਰ ਹੋਵੇਗੀ
 • ਜੇਕਰ ਤੁਸੀਂ ਪਤਲੇ ਹੋ ਅਤੇ ਥੋੜ੍ਹਾ ਮੋਟਾ ਹੋਣਾ ਚਾਹੁੰਦੇ ਹੋ ਤਾਂ ਛੁਹਾਰਾ ਤੁਹਾਡੇ ਲਈ ਵਰਦਾਨ ਸਾਬਤ ਹੋ ਸਕਦਾ ਹੈ, ਪਰ ਜੇਕਰ ਮੋਟੇ ਹੋ ਤਾਂ ਇਸ ਦੀ ਵਰਤੋਂ ਸਾਵਧਾਨੀਪੂਰਵਕ ਕਰੋ
 • ਜੁਖਾਮ ਤੋਂ ਪ੍ਰੇਸ਼ਾਨ ਰਹਿੰਦੇ ਹੋ ਤਾਂ ਇੱਕ ਗਿਲਾਸ ਦੁੱਧ ’ਚ ਪੰਜ ਖਜੂਰ, ਪੰਜ ਦਾਣੇ ਕਾਲੀ ਮਿਰਚ, ਇੱਕ ਦਾਣਾ ਇਲਾਇਚੀ ਪਾ ਕੇ ਚੰਗੀ ਤਰ੍ਹਾਂ ਉਬਾਲ ਕੇ ਉਸ ’ਚ ਇੱਕ ਚਮਚ ਘਿਓ ਪਾ ਕੇ ਰਾਤ ਨੂੰ ਪੀ ਲਓ ਸਰਦੀ ਜ਼ੁਕਾਮ ਬਿਲਕੁਲ ਠੀਕ ਹੋ ਜਾਵੇਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!