Easy Anarsa Recipe -sachi shiksha punjabi

ਅਨਰਸਾ ਗੋਲੀ

Easy Anarsa Recipe ਜ਼ਰੂਰੀ ਸਮੱਗਰੀ:

  • ਚੌਲ-2 ਕੱਪ 400 ਗ੍ਰਾਮ,
  • ਦੁੱਧ-6 ਵੱਡੇ ਚਮਚ,
  • ਬੂਰਾ- 1ਕੱਪ 150 ਗ੍ਰਾਮ,
  • ਘਿਓ-ਤਲਣ ਲਈ,
  • ਤਿਲ-1/4 ਕੱਪ

Easy Anarsa Recipe ਵਿਧੀ:

ਅਨਰਸੇ ਦੀ ਗੋਲੀ ਬਣਾਉਣ ਲਈ 2 ਕੱਪ ਚੌਲਾਂ ਨੂੰ 72 ਘੰਟਿਆਂ ਤੱਕ ਭਿਓਂ ਕੇ ਲੈ ਲਓ ਚੌਲਾਂ ਨੂੰ ਪਾਣੀ ’ਚੋਂ ਕੱਢ ਕੇ ਸਾਫ ਪਾਣੀ ਨਾਲ ਧੋ ਲਓ ਹੁਣ ਚੌਲਾਂ ਨੂੰ ਪਾਣੀ ’ਚੋਂ ਕੱਢ ਕੇ ਇੱਕ ਸੁੱਕੇ ਕੱਪੜੇ ’ਤੇ ਪਾ ਕੇ ਹਲਕਾ ਜਿਹਾ ਸੁਕਾ ਲਓ ਇੱਕ ਘੰਟੇ ਬਾਅਦ ਚੌਲਾਂ ਦੇ ਸੁੱਕ ਜਾਣ ’ਤੇ ਉਸ ਨੂੰ ਮਿਕਸਰ ਜਾਰ ’ਚ ਪਾ ਕੇ ਬਾਰੀਕ ਪੀਸ ਕੇ ਪਾਊਡਰ ਬਣਾ ਲਓ ਪੀਸੇ ਹੋਏ ਚੌਲਾਂ ਨੂੰ ਛਾਨਣੀ ’ਚ ਛਾਣ ਕੇ ਬਰਤਨ ’ਚ ਪਾ ਲਓ ਹੁਣ ਇੱਕ ਬਰਤਨ ’ਚ ਚੌਲਾਂ ਦਾ ਆਟਾ ਅਤੇ 1 ਕੱਪ ਬੁਰਾ, ਪਾ ਕੇ ਚੰਗੀ ਤਰ੍ਹਾਂ ਮਿਲਾ ਦਿਓ

ਹੁਣ ਥੋੜ੍ਹਾ-ਥੋੜ੍ਹਾ ਦੁੱਧ ਪਾਉਂਦੇ ਹੋਏ ਡੋ ਤਿਆਰ ਕਰ ਲਓ ਐਨਾ ਡੋ ਬਣਾਉਣ ’ਚ ਅਸੀਂ 6 ਵੱਡੇ ਚਮਚ ਦੁੱਧ ਦਾ ਇਸਤੇਮਾਲ ਕੀਤਾ ਹੈ ਹੁਣ ਤਿਆਰ ਡੋ ਨੂੰ ਢੱਕ ਕੇ 7-8 ਘੰਟਿਆਂ ਲਈ ਸੈੱਟ ਹੋਣ ਲਈ ਰੱਖ ਦਿਓ 7-8 ਘੰਟਿਆਂ ਬਾਅਦ ਡੋ ਦੇ ਸੈੱਟ ਹੋ ਜਾਣ ’ਤੇ ਆਟੇ ’ਚੋਂ ਥੋੜ੍ਹਾ-ਥੋੜ੍ਹਾ ਡੋ ਲੈ ਕੇ ਸਫੈਦ ਤਿਲਾਂ ’ਚ ਪਾ ਦਿਓ ਅਤੇ ਫਿਰ ਦੋਵੇਂ ਹਥੇਲੀਆਂ ’ਚ ਰੱਖ ਕੇ ਗੋਲ ਆਕਾਰ ਦੇ ਦਿਓ ਇਸ ਤਰੀਕੇ ਨਾਲ ਸਾਰੀਆਂ ਗੋਲੀਆਂ ਬਣਾ ਕੇ ਤਿਆਰ ਕਰ ਲਓ

ਹੁਣ ਇੱਕ ਕੜਾਹੀ ’ਚ ਘਿਓ ਪਾ ਕੇ ਗਰਮ ਕਰ ਲਓ ਘਿਓ ਦੇ ਗਰਮ ਹੋ ਜਾਣ ’ਤੇ ਘਿਓ ’ਚ ਥੋੜ੍ਹਾ ਜਿਹਾ ਡੋ ਪਾ ਕੇ ਘਿਓ ਦਾ ਤਾਪਮਾਨ ਚੈੱਕ ਕਰ ਲਓ ਡੋ ਪਾਉਣ ’ਤੇ ਘਿਓ ’ਚ ਬਬਲ ਆਉਣ ਲਗਦੇ ਹਨ ਅਤੇ ਡੋ ਸਿਕਣ ਲੱਗਦਾ ਹੈ ਅਨਰਸੇ ਤਲਣ ਲਈ ਮੀਡੀਅਮ ਸੇਕੇ ਅਤੇ ਘਿਓ ਵੀ ਮੀਡੀਅਮ ਗਰਮ ਹੀ ਚਾਹੀਦਾ ਹੈ

ਘਿਓ ਦੇ ਗਰਮ ਹੋ ਜਾਣ ’ਤੇ ਅਨਰਸੇ ਦੀਆਂ ਗੋਲੀਆਂ ਘਿਓ ’ਚ ਪਾ ਕੇ ਤਲ ਲਓ ਅਨਰਸੇ ਨੂੰ ਕੜਛੀ ਨਾਲ ਘੁੰਮਾਉਂਦੇ ਹੋਏ ਚੰਗੀ ਤਰ੍ਹਾਂ ਗੋਲਡਨ ਬਰਾਊਨ ਹੋਣ ਤੱਕ ਤਲ ਲਓ ਅਨਰਸੇ ਚੰਗੀ ਤਰ੍ਹਾਂ ਗੋਲਡਨ ਬਰਾਊਨ ਹੋ ਜਾਣ ’ਤੇ ਉਸ ਨੂੰ ਕੜਾਹੀ ’ਚੋਂ ਕੱਢ ਲਓ ਅਤੇ ਇਸ ਤਰੀਕੇ ਨਾਲ ਸਾਰੀਆਂ ਅਨਰਸੇ ਦੀਆਂ ਗੋਲੀਆਂ ਤਲ ਕੇ ਤਿਆਰ ਕਰ ਲਓ ਇੱਕ ਵਾਰ ਦੇ ਅਨਰਸੇ ਤਲਣ ’ਚ 4 ਤੋਂ 5 ਮਿੰਟਾਂ ਦਾ ਸਮਾਂ ਲੱਗ ਜਾਂਦਾ ਹੈ ਐਨੇ ਡੋ ਨਾਲ ਅਸੀਂ 35 ਗੋਲੀਆਂ ਬਣਾ ਕੇ ਤਿਆਰ ਕਰ ਲਈਆਂ ਹਨ ਇਨ੍ਹਾਂ ਨੂੰ ਤੁਸੀਂ 8-9 ਦਿਨਾਂ ਤੱਕ ਸਟੋਰ ਕਰਕੇ ਖਾ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!