Acidity -sachi shiksha punjabi

Acidity ਐਸੀਡਿਟੀ ਨੂੰ ਦੂਰ ਭਜਾਓ ਅੱਜ-ਕੱਲ੍ਹ ਐਸੀਡਿਟੀ, ਗੈਸ ਆਦਿ ਸਮੱਸਿਆਵਾਂ, ਆਮ ਸੁਣਨ ’ਚ ਆਉਂਦੀਆਂ ਹਨ ਹਰ ਦੂਜੇ ਵਿਅਕਤੀ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਇਹ ਗੱਲ ਵੱਖਰੀ ਹੈ ਕਿ ਕਿਸੇ ਨੂੰ ਇਹ ਸਮੱਸਿਆ ਕਦੇ-ਕਦਾਈਂ ਹੁੰਦੀ ਹੈ ਅਤੇ ਕੋਈ ਸਦਾ ਹੀ ਇਸ ਸਮੱਸਿਆ ਨਾਲ ਘਿਰਿਆ ਰਹਿੰਦਾ ਹੈ

Also Read :-

Acidity ਕਾਰਨ:-

ਐਸੀਡਿਟੀ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ-ਬਹੁਤ ਜ਼ਿਆਦਾ ਤਲਿਆ-ਭੁੰਨਿਆ ਭੋਜਨ ਦਾ ਸੇਵਨ, ਜ਼ਿਆਦਾ ਭਾਰੀ ਭੋਜਨ ਤੋਂ ਬਾਅਦ ਸੌਂ ਜਾਣਾ, ਜ਼ਿਆਦਾ ਦਬਾਅ, ਪੇਟ ’ਚ ਲੂਣ ਦੇ ਤੇਜ਼ਾਬ ਦਾ ਪੱਧਰ ਵਧ ਜਾਣਾ ਆਦਿ ਇਸ ਸਮੱਸਿਆ ਦਾ ਹੱਲ ਦੋ ਤਰ੍ਹਾਂ ਕੀਤਾ ਜਾ ਸਕਦਾ ਹੈ ਅਤੇ ਤੁਰੰਤ ਹੱਲ, ਲੰਮੇ ਸਮੇਂ ਤੋਂ ਬਾਅਦ ਹੱਲ

ਤੁਰੰਤ ਹੱਲ:-

ਜਦੋਂ ਐਸੀਡਿਟੀ ਦੀ ਸਮੱਸਿਆ ਹੋਵੇ ਤਾਂ ਤੁਰੰਤ ਪਰ ਅਸਥਾਈ ਇਲਾਜ ਲਈ ਇੱਕ ਕੇਲਾ ਖਾਓ, ਠੰਢੀ ਦਹੀਂ ਖਾਓ, ਠੰਢਾ ਸਾਬੁਦਾਣੇ ਦੀ ਖੀਰ ਖਾਓ ਜੇਕਰ ਉਸ ਸਮੇਂ ਇਹ ਸਭ ਉਪਲੱਬਧ ਨਾ ਹੋਵੇ ਤਾਂ ਜ਼ਿਆਦਾ ਮਾਤਰਾ ’ਚ ਪਾਣੀ ਪੀਓ

Acidity ਲੰਮੇਂ ਸਮੇਂ ਤੋਂ ਬਾਅਦ ਹੱਲ:-

ਸਥਾਈ ਇਲਾਜ ਕਿਸੇ ਵੀ ਰੋਗ ਨੂੰ ਜੜ੍ਹੋਂ ਮਿਟਾ ਦਿੰਦਾ ਹੈ ਪਰ ਜ਼ਿਆਦਾਤਰ ਲੋਕ ਤੁਰੰਤ ਹੱਲ ਹੀ ਕਰਦੇ ਹਨ ਇਸ ਨਾਲ ਉਸ ਸਮੇਂ ਤਾਂ ਸਮੱਸਿਆ ਹੱਲ ਹੋ ਜਾਂਦੀ ਹੈ ਪਰ ਥੋੜ੍ਹੇ ਸਮੇਂ ਬਾਅਦ ਫਿਰ ਉਹੀ ਪ੍ਰੇਸ਼ਾਨੀ ਸ਼ੁਰੂ ਹੋ ਜਾਂਦੀ ਹੈ ਦਰਅਸਲ ਸਥਾਈ ਇਲਾਜ ਲਈ ਮਿਹਨਤ ਕਰਨੀ ਪੈਂਦੀ ਹੈ ਜਿਸ ਤੋਂ ਲਗਭਗ ਹਰ ਵਿਅਕਤੀ ਬਚਣਾ ਚਾਹੁੰਦਾ ਹੈ ਅਪਣਾਓ ਕੁਝ ਅਜਿਹੇ ਉਪਾਅ ਜੋ ਤੁਹਾਨੂੰ ਯਕੀਨਨ ਤੌਰ ’ਤੇ ਇਸ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ
  • ਆਪਣੇ ਦਿਨ ਦੀ ਸ਼ੁਰੂਆਤ ਅੱਧਾ ਕੱਪ ਕੱਚੀ ਬੰਦਗੋਭੀ ਦੇ ਜੂਸ ਨਾਲ ਕਰੋ ਜਿੱਥੇ ਆਯੂਰਵੈਦ ਇਸ ਉਪਾਅ ਦਾ ਪੂਰਨ ਤੌਰ ’ਤੇ ਹਮਾਇਤ ਕਰਦਾ ਹੈ, ਉੱਥੇ ਕਈ ਪੱਛਮੀ ਨੈਚੁਰੋਪੈਥ ਵੀ ਇਸ ਨੂੰ ਅਪਣਾਉਂਦੇ ਹਨ
  • ਸਫੈਦ ਪੇਠੇ ਦਾ ਜੂਸ ਵੀ ਐਸਿਡ ਦੀ ਮਾਤਰਾ ਨੂੰ ਘੱਟ ਕਰਨ ’ਚ ਸਹਾਇਕ ਹੈ
  • ਸਵੇਰੇ ਘੱਟ ਤੋਂ ਘੱਟ ਤਿੰਨ ਗਿਲਾਸ ਤਾਜ਼ਾ ਪਾਣੀ ਪੀਓ ਅਤੇ ਉਸ ਤੋਂ ਬਾਅਦ ਥੋੜ੍ਹੀ ਜਿਹੀ ਚਾਹ ਦੇ ਨਾਲ ਇੱਕ ਬਿਸਕੁਟ ਖਾਓ ਜੇਕਰ ਤੁਸੀਂ ਚਾਹ ਪੀਣਾ ਬੰਦ ਕਰ ਸਕਦੇ ਹੋ ਤਾਂ ਇਹ ਜ਼ਿਆਦਾ ਵਧੀਆ ਹੈ ਚਾਹ ਦੀ ਥਾਂ ਫਲ ਲਓ
  • ਜੇਕਰ ਤੁਹਾਨੂੰ ਸਵੇਰ ਦਾ ਨਾਸ਼ਤਾ ਕਰਨ ਦੀ ਆਦਤ ਨਹੀਂ ਹੈ ਤਾਂ ਸਵੇਰ ਦਾ ਨਾਸ਼ਤਾ ਲੈਣਾ ਸ਼ੁਰੂ ਕਰੋ ਪਹਿਲਾਂ ਇਸ ਨੂੰ ਫਲ ਖਾਣ ਤੋਂ ਸ਼ੁਰੂ ਕਰੋ ਫਲਾਂ ’ਚ ਤੁਸੀਂ ਕੇਲਾ ਜਾਂ ਪਪੀਤਾ ਲੈ ਸਕਦੇ ਹੋ ਧਿਆਨ ਰੱਖੋ, ਖਾਲੀ ਪੇਟ ਰਹਿਣਾ ਐਸਿਡ ਦੀ ਮਾਤਰਾ ਨੂੰ ਵਧਾਉਂਦਾ ਹੈ
  • ਫੁੱਲ ਗੋਭੀ, ਰਾਜਮਾਂ ਅਤੇ ਭਾਰੀ ਦਾਲਾਂ ਖਾਣ ਤੋਂ ਬਚੋ ਇਹ ਸਭ ਚੀਜ਼ਾਂ ਐਸੀਡਿਟੀ ਨੂੰ ਵਧਾਉਂਦੀਆਂ ਹਨ
  • ਜੇਕਰ ਤੁਹਾਨੂੰ ਐਸਡਿਟੀ ਦੀ ਸ਼ਿਕਾਇਤ ਹੈ ਤਾਂ ਰਾਤ ਨੂੰ ਦੇਰ ਨਾਲ ਖਾਣਾ ਖਾਣ ਤੋਂ ਬਚੋ ਇਸ ਨਾਲ ਪੂਰਾ ਭੋਜਨ ਤੁਹਾਡੇ ਪੇਟ ’ਚ ਹੀ ਠਹਿਰ ਜਾਂਦਾ ਹੈ, ਜਿਸ ਨਾਲ ਉਲਟੀ ਵੀ ਆ ਜਾਂਦੀ ਹੈ ਅਤੇ ਪੇਟ ’ਚ ਐਸਿਡ ਬਣ ਜਾਂਦਾ ਹੈ
  • ਡੇਅਰੀ ਉਤਪਾਦ ਵੀ ਐਸੀਡਿਟੀ ਨੂੰ ਵਧਾਉਂਦੇ ਹਨ ਇਨ੍ਹਾਂ ਨੂੰ ਪਰਖਣ ਲਈ ਪੰਦਰ੍ਹਾਂ ਦਿਨਾਂ ਤੱਕ ਇਨ੍ਹਾਂ ਦੀ ਵਰਤੋਂ ਕਰੋ, ਫਿਰ ਇਨ੍ਹਾਂ ਦਾ ਅਸਰ ਦੇਖੋ ਜੇਕਰ ਇਹ ਤੁਹਾਡੇ ਲਈ ਨੁਕਸਾਨਦੇਹ ਹੋਣ ਤਾਂ ਤੁਰੰਤ ਇਨ੍ਹਾਂ ਦੀ ਵਰਤੋਂ ਬੰਦ ਕਰ ਦਿਓ
  • ਇਸ ਤੋਂ ਇਲਾਵਾ ਇੱਕ ਹਫਤੇ ਤੱਕ ਕਣਕ ਦੀ ਬਜਾਇ ਚੌਲ ਖਾਓ ਦੇਖੋ ਕਿ ਐਸੀਡਿਟੀ ਘੱਟ ਹੁੰਦੀ ਹੈ ਜਾਂ ਨਹੀਂ ਜੇਕਰ ਰਾਹਤ ਮਹਿਸੂਸ ਹੋਵੇ ਤਾਂ ਥੋੜ੍ਹੇ-ਥੋੜ੍ਹੇ ਅੰਤਰਾਲ ’ਚ ਅਜਿਹਾ ਕਰੋ ਜੇਕਰ ਉੱਬਲੇ ਚੌਲ ਖਾਣੇ ਮੁਸ਼ਕਲ ਲੱਗਣ ਤਾਂ ਸਾਦਾ ਡੋਸਾ, ਇਡਲੀ ਬਿਨਾਂ ਸਾਂਬਰ ਦੇ ਖਾਓ ਜਾਂ ਫਿਰ ਪੋਹਾ ਵੀ ਖਾ ਸਕਦੇ ਹੋ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!