ਖੋਹ ਕੇ ਖਾਣ ਨਾਲ ਢਿੱਡ ਨਹੀਂ ਭਰਦਾ
ਇਸ ਸੰਸਾਰ ਦਾ ਇਹੀ ਦਸਤੂਰ ਹੈ ਕਿ ਖੋਹ ਕੇ ਖਾਣ ਵਾਲਿਆਂ ਦਾ ਢਿੱਡ ਕਦੇ ਨਹੀਂ ਭਰਦਾ ਉਨ੍ਹਾਂ ਦੀ ਭੁੱਖ ਹੋਰ-ਹੋਰ ਕਰਕੇ ਸੁਰਸਾ ਦੇ ਮੂੰਹ ਵਾਂਗ ਦਿਨ-ਪ੍ਰਤੀ-ਦਿਨ ਵਧਦੀ ਰਹਿੰਦੀ ਹੈ ਉਸ ’ਚ ਸਭ ਕੁਝ ਸਮਾਉਂਦਾ ਜਾਂਦਾ ਹੈ ਇਸ ਦੇ ਉਲਟ ਜੋ ਮਿਲ-ਵੰਡ ਕੇ ਖਾਂਦੇ ਹਨ ਉਹ ਈਸ਼ਵਰ ਦੀ ਕ੍ਰਿਪਾ ਨਾਲ ਕਦੇ ਭੁੱਖੇ ਨਹੀਂ ਸੌਂਦੇ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਨਿੱਤ ਪ੍ਰਤੀ ਚੱਲਣ ਵਾਲੇ ਬਹੁਤ ਸਾਰੇ ਨਿਰਸਵਾਰਥ ਲੋਕ ਮਿਲ ਜਾਂਦੇ ਹਨ
ਲੁੱਟ-ਖੋਹ ਕਰਨ ਵਾਲੇ ਆਪਣੇ ਇਸ ਜੀਵਨਕਾਲ ’ਚ ਸਦਾ ਅਤ੍ਰਿਪਤ ਰਹਿੰਦੇ ਹਨ ਇਸ ਦਾ ਕਾਰਨ ਹੈ ਕਿ ਉਨ੍ਹਾਂ ਦੀ ਲਾਲਚੀ ਮਨੋਵਿਰਤੀ ਖੁਦ ਕੁਝ ਕਰਨਾ ਨਹੀਂ ਪਰ ਦੂਜਿਆਂ ਕੋਲ ਜੋ ਕੁਝ ਵੀ ਚੰਗਾ ਲੱਗੇ ਉਸ ਨੂੰ ਖੋਹ ਲਓ ਅਜਿਹੀ ਹੀ ਮਨੋਵਿਰਤੀ ਵਾਲੇ ਲੋਕ ਭ੍ਰਿਸ਼ਟਾਚਾਰ, ਰਿਸ਼ਵਤਖੋਰੀ, ਲੁੱਟ-ਖੋਹ ਵਰਗੇ ਕੰਮਾਂ ਨੂੰ ਅੰਜ਼ਾਮ ਦਿੰਦੇ ਹਨ ਇਨ੍ਹਾਂ ਲੋਕਾਂ ਨੂੰ ਸਮਾਜ ਦਾ ਦੁਸ਼ਮਣ ਕਿਹਾ ਜਾਂਦਾ ਹੈ
ਜੋ ਦੂਜਿਆਂ ਦੇ ਖੂਨ-ਪਸੀਨੇ ਨਾਲ ਕਮਾਏ ਹੋਏ ਪੈਸੇ ’ਤੇ ਐਸ਼ ਕਰਨਾ ਚਾਹੁੰਦੇ ਹਨ ਇਹ ਲੋਕ ਕਿੰਨਾ ਵੀ ਧਨ ਇਕੱਠਾ ਕਰ ਲੈਣ ਅਤੇ ਸੁੱਖ-ਸੁਵਿਧਾਵਾਂ ਬਟੋਰ ਲੈਣ ਪਰ ਇਨ੍ਹਾਂ ਦਾ ਮਨ ਅਮੀਰ ਨਹੀਂ ਹੁੰਦਾ ਮਨ ਤੋਂ ਇਹ ਗਰੀਬ ਹੀ ਰਹਿੰਦੇ ਹਨ ਕਿਉਂਕਿ ਇਨ੍ਹਾਂ ਦਾ ਭਟਕਾਅ ਖ਼ਤਮ ਨਹੀਂ ਹੁੰਦਾ
ਇਨ੍ਹਾਂ ਦੀ ਉੱਪਰੀ ਚਮਕ-ਦਮਕ ਦੇਖ ਕੇ ਭਲੇ ਹੀ ਲੋਕ ਇਨ੍ਹਾ ਤੋਂ ਪ੍ਰਭਾਵਿਤ ਹੋ ਜਾਣ ਪਰ ਜਦੋਂ ਉਨ੍ਹਾਂ ਦੀ ਅਸਲੀਅਤ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਤੋਂ ਕਿਨਾਰਾ ਕਰਨ ’ਚ ਵੀ ਉਹ ਲੋਕ ਸਮਾਂ ਨਹੀਂ ਲਾਉਂਦੇ ਅਤੇ ਉਸ ਸਮੇਂ ਆਪਣੀ ਗਲਤੀ ਦਾ ਸੁਧਾਰ ਕਰ ਲੈਂਦੇ ਹਨ
ਇਨ੍ਹਾਂ ਲੋਕਾਂ ਦੇ ਬੱਚਿਆਂ ’ਚ ਵੀ ਜੀਵਨ ’ਚ ਸੰਘਰਸ਼ ਕਰਕੇ ਕੁਝ ਪਾਉਣ ਦੀ ਜ਼ਰੂਰਤ ਮਹਿਸੂਸ ਨਹੀਂ ਹੁੰਦੀ ਉਹ ਉਸ ਨਜਾਇਜ਼ ਆਏ ਧਨ ਦੀ ਦੁਰਵਰਤੋਂ ਕਰਦੇ ਹਨ ਅਤੇ ਉਸ ਨੂੰ ਉਡਾਉਂਦੇ ਹਨ ਸਿਆਣੇ ਕਹਿੰਦੇ ਹਨ- ਪੈਸਾ ਬੋਲਦਾ ਹੈ ਉਨ੍ਹਾਂ ਦੇ ਇਸੇ ਵਿਹਾਰ ਨਾਲ ਇਹ ਉਕਤੀ ਸਿੱਧ ਹੋ ਜਾਂਦੀ ਹੈ ਤਦ ਉਨ੍ਹਾਂ ਦੇ ਪੈਸੇ ’ਚ ਬਰਕਤ ਨਹੀਂ ਹੁੰਦੀ ਇੱਧਰ ਆਉਂਦਾ ਹੈ ਉੱਧਰ ਜਾਂਦਾ ਹੈ ਪਤਾ ਹੀ ਨਹੀਂ ਚੱਲਦਾ ਕਿੱਥੇ ਆਇਆ ਅਤੇ ਕਿੱਥੇ ਗਿਆ?
ਉਹ ਜੇਕਰ ਕਿਸੇ ਦੀ ਮੱਦਦ ਕਰਦੇ ਹਨ ਜਾਂ ਦਾਨ ਦਿੰਦੇ ਹਨ ਤਾਂ ਉਸ ’ਚ ਪ੍ਰਸੰਸਾ ਪਾਉਣ ਦਾ ਉਨ੍ਹਾਂ ਦਾ ਸਵਾਰਥ ਹਾਵੀ ਹੁੰਦਾ ਹੈ ਸਿਰਫ ਆਪਣਾ ਪ੍ਰਚਾਰ ਕਰਨਾ ਹੀ ਉਨ੍ਹਾਂ ਦਾ ਉਦੇਸ਼ ਹੁੰਦਾ ਹੈ ਇਸ ਦੇ ਉਲਟ ਮਿਲ-ਜੁਲ ਕੇ ਅਤੇ ਵੰਡ ਕੇ ਖਾਣ ਵਾਲਿਆਂ ਨੂੰ ਕਿਸੇ ਨਾਂਅ ਅਤੇ ਯਸ਼ ਦੀ ਕਾਮਨਾ ਨਹੀਂ ਹੁੰਦੀ ਉਹ ਇਨ੍ਹਾਂ ਸਭ ਤੁੱਛ ਭੌਤਿਕ ਉਪਾਧੀਆਂ ਦੇ ਪਿੱਛੇ ਨਹੀਂ ਭੱਜਦੇ ਸਗੋਂ ਉਹ ਦਾਸ ਵਾਂਗ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲਦੀ ਹੈ ਦੋਵੇਂ ਤਰ੍ਹਾਂ ਦੇ ਲੋਕਾਂ ’ਚ ਬਸ ਇਹੀ ਫਰਕ ਹੁੰਦਾ ਹੈ
ਸਦਾ ਦੂਜਿਆਂ ਦੇ ਕਸ਼ਟ ਨੂੰ ਦੂਰ ਕਰਨ ਵਾਲੇ ਕੋਈ ਸਾਧਾਰਨ ਜੀਵ ਨਹੀਂ ਹੋ ਸਕਦੇ ਉਹ ਲੋਕ ਆਪਣੇ ਆਪ ’ਚ ਖਾਸ ਹੁੰਦੇ ਹਨ ਉਨ੍ਹਾਂ ਨੂੰ ਆਪਣੀ ਚਿੰਤਾ ਨਹੀਂ ਹੁੰਦੀ, ਉਹ ਜਿੰਨੀ ਸੰਭਵ ਹੋ ਸਕੇ ਪਰਹਿੱਤ ਦੀ ਕਾਮਨਾ ’ਚ ਜੁਟੇ ਰਹਿੰਦੇ ਹਨ ਈਸ਼ਵਰ ਉਨ੍ਹਾਂ ਦੇ ਖ਼ਜ਼ਾਨਿਆਂ ’ਚ ਕਦੇ ਕੋਈ ਕਮੀ ਨਹੀਂ ਰੱਖਦਾ ਜੋ ਮਿਲ-ਵੰਡ ਕੇ ਖਾਂਦੇ ਹਨ
ਉਨ੍ਹਾਂ ਕੋਲ ਜੇਕਰ ਕਦੇ ਕਿਸੇ ਵਸਤੂ ਦੀ ਕਮੀ ਹੋ ਵੀ ਜਾਵੇ ਤਾਂ ਉਨ੍ਹਾਂ ਨੂੰ ਪਤਾ ਵੀ ਨਹੀਂ ਚੱਲਦਾ ਅਤੇ ਉਹ ਵਸਤੂ ਕਿਸੇ ਹੋਰ ਬਹਾਨੇ ਨਾਲ ਉਨ੍ਹਾਂ ਨਾਲ ਖੁਦ ਆ ਜਾਂਦੀ ਹੈ ਜਿਸ ਦੀ ਉਨ੍ਹਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ ਹੈ ਇਸ ਦੇ ਪਿੱਛੇ ਉਨ੍ਹਾਂ ਮਹਾਂਪੁਰਸ਼ਾਂ ਦੀ ਇੱਛਾ-ਸ਼ਕਤੀ ਅਤੇ ਨਿਰਸਵਾਰਥ ਭਾਵਨਾ ਹੀ ਕਾਰਨ ਹੁੰਦੀ ਹੈ ਜਿਸ ਦੇ ਸਿੱਟੇ ਵਜੋਂ ਈਸ਼ਵਰ ਉਨ੍ਹਾਂ ਨੂੰ ਸਦਾ ਬਰਕਤ ਦਿੰਦਾ ਹੈ
ਅਜਿਹੇ ਲੋਕਾਂ ਦਾ ਕਦੇ ਕੋਈ ਕੰਮ ਨਹੀਂ ਅਟਕਦਾ ਉਨ੍ਹਾਂ ਦੇ ਸੱਚੇ ਕੰਮਾਂ ’ਚ ਸਾਥ ਦੇਣ ਵਾਲੇ ਬਹੁਤ ਸਾਰੇ ਲੋਕ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲਣ ਲਈ ਤਿਆਰ ਹੋ ਜਾਂਦੇ ਹਨ ਇਸ ਤਰ੍ਹਾਂ ਉਹ ਸੈਂਕੜੇ ਅਤੇ ਹਜ਼ਾਰਾਂ ਹੱਥਾਂ ਵਾਲੇ ਬਣ ਜਾਂਦੇ ਹਨ ਜਿੱਥੋਂ ਤੱਕ ਹੋ ਸਕੇ, ਖੋਹ ਕੇ ਖਾਣ ਵਾਲੇ ਬਣ ਕੇ ਇਕੱਲੇ ਹੋ ਜਾਣ ਦੀ ਜਗ੍ਹਾ ਦੂਜਿਆਂ ਨਾਲ ਮਿਲ-ਵੰਡ ਕੇ ਖਾਣ ਵਾਲਾ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਸਾਰੇ ਆਪਣੇ ਬੱਚਿਆਂ ਨੂੰ ਸਦਾ ਦੋਸਤਾਂ ਨਾਲ ਸ਼ੇਅਰਿੰਗ ਕਰਕੇ ਹੀ ਖਾਣ ਲਈ ਉਤਸ਼ਾਹਿਤ ਕਰਦੇ ਰਹਿੰਦੇ ਹਨ ਇਸ ਦਾ ਅਰਥ ਇਹੀ ਹੈ ਕਿ ਅਜਿਹਾ ਕਰਨਾ ਵਧੀਆ ਹੁੰਦਾ ਹੈ ਆਖਰ ਸਾਨੂੰ ਖੁਦ ਵੀ ਇਸ ਆਦਤ ਨੂੰ ਅਪਣਾਉਣਾ ਚਾਹੀਦਾ ਹੈ
ਚੰਦਰ ਪ੍ਰਭਾ ਸੂਦ