Dont let the Happy Moments go -sachi shiksha punjabi

ਖੁਸ਼ੀ ਦੇ ਪਲਾਂ ਜਾਣ ਨਾ ਦਿਓ
ਖੁਸ਼ ਰਹਿਣਾ ਸਾਡਾ ਸੁਭਾਵਿਕ ਗੁਣ ਹੈ ਅਸੀਂ ਜੀਵਨ ਭਰ ਖੁਸ਼ੀ ਲਈ ਹੀ ਤਾਂ ਸੰਘਰਸ਼ ਕਰਦੇ ਰਹਿੰਦੇ ਹਾਂ ਖੁਸ਼ੀ ਜੀਵਨ ’ਚ ਆਉਣ ਵਾਲੇ ਸੁਖਦ ਪਲਾਂ ’ਤੇ ਨਿਰਭਰ ਕਰਦੀ ਹੈ ਇਸ ਲਈ ਅਸੀਂ ਕਾਮਨਾ ਕਰਦੇ ਹਾਂ ਕਿ ਸਾਡੇ ਜੀਵਨ ’ਚ ਵਾਰ-ਵਾਰ ਸੁੱਖ ਦੇ ਪਲ ਆ ਕੇ ਸਾਡੀ ਖੁਸ਼ੀ ’ਚ ਵਾਧਾ ਕਰਦੇ ਰਹਿਣ ਪਰ ਜੀਵਨ ਤਾਂ ਸੁੱਖ ਅਤੇ ਦੁੱਖ ਦੋਵੇਂ ਤਰ੍ਹਾਂ ਦੇ ਮੌਕਿਆਂ ਦਾ ਮੇਲ ਹੈ

ਕਈ ਵਾਰ ਜੀਵਨ ’ਚ ਲੰਬੇ ਸਮੇਂ ਤੱਕ ਉਮੀਦ ਅਨੁਸਾਰ ਖੁਸ਼ੀ ਦੇ ਪਲ ਆਉੁਂਦੇ ਹੀ ਨਹੀਂ ਤਾਂ ਕੀ ਅਸੀਂ ਖੁਸ਼ ਹੋਣਾ ਛੱਡ ਦੇਈਏ? ਜੇਕਰ ਅਜਿਹਾ ਕਰੋਗੇ ਤਾਂ ਜੀਵਨ ਰਸਹੀਣ ਹੋ ਜਾਵੇਗਾ ਅਤੇ ਬੋਝਲ ਵੀ ਫਿਰ ਕਿਵੇਂ ਪ੍ਰਾਪਤ ਕਰੀਏ ਖੁਸ਼ੀ? ਕਈ ਵਾਰ ਦੇਖਣ ’ਚ ਆਉਂਦਾ ਹੈ ਕਿ ਕੁਝ ਲੋਕ ਜਿੱਥੇ ਕਿਤੇ ਵੀ ਬੈਂਡ ਵੱਜਦਾ ਦੇਖਦੇ ਹਨ, ਬਿਨਾਂ ਬੁਲਾਏ ਹੀ ਉੱਥੇ ਪਹੁੰਚ ਕੇ ਹੋਰਾਂ ਨਾਲ ਨੱਚਣ ਲਗਦੇ ਹਨ ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕਿਸ ਦਾ ਵਿਆਹ ਹੈ ਅਤੇ ਲੋਕ ਕੀ ਕਹਿਣਗੇ ਬਸ ਨੱਚਣ ਨਾਲ ਮਤਲਬ ਹੁੰਦਾ ਹੈ ਸਭ ਨਾਲ ਮਿਲ ਕੇ ਖੂਬ ਨੱਚਦੇ ਹਨ ਅਤੇ ਨੱਚਣ ਤੋਂ ਬਾਅਦ ਖੁਸ਼ੀ-ਖੁਸ਼ੀ ਆਪਣੇ ਰਸਤੇ ਚਲੇ ਜਾਂਦੇ ਹਨ ਅਜਿਹੇ ਲੋਕ ਹਰ ਥਾਂ ਤੇ ਹਰ ਪਲ ਖੁਸ਼ੀ ਲੱਭ ਲੈਂਦੇ ਹਨ ਜਿੱਥੋਂ ਵੀ ਖੁਸ਼ੀ ਮਿਲੇ, ਲੈ ਲੈਂਦੇ ਹਨ

Also Read :- ਅਸਲ ਖੁਸ਼ੀ

ਜੇਕਰ ਅਸੀਂ ਸੱਚਮੁੱਚ ਖੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਵੀ ਜਿੱਥੋਂ ਖੁਸ਼ੀ ਮਿਲੇ, ਲੈ ਲੈਣੀ ਚਾਹੀਦੀ ਹੈ ਇਸ ਦਾ ਸਭ ਤੋਂ ਸੌਖਾ ਤਰੀਕਾ ਹੈ ਦੂਜਿਆਂ ਦੀ ਖੁਸ਼ੀ ’ਚ ਖੁਸ਼ ਹੋਣਾ ਖੁਸ਼ੀ ਤਾਂ ਖੁਸ਼ੀ ਹੈ ਇਹ ਕਿਤੋਂ ਖਰੀਦੀ ਤਾਂ ਨਹੀਂ ਜਾ ਸਕਦੀ ਇਹ ਤਾਂ ਸੁਭਾਅ ਹੈ ਵੱਡੀ ਗੱਲ ਇਹ ਨਹੀਂ ਹੈ ਕਿ ਅਸੀਂ ਕਿਵੇਂ ਖੁਸ਼ ਹੁੰਦੇ ਹਾਂ ਸਗੋਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜੇਕਰ ਅਸੀਂ ਖੁਸ਼ ਰਹਾਂਗੇ ਤਾਂ ਉਸ ਦਾ ਲਾਭ ਜ਼ਰੂਰ ਸਾਨੂੰ ਮਿਲੇਗਾ
ਕਈ ਲੋਕ ਜਦੋਂ ਦੂਜਿਆਂ ਕੋਲ ਕਿਸੇ ਪ੍ਰੋਗਰਾਮ ’ਚ ਸ਼ਾਮਲ ਹੋਣ ਲਈ ਜਾਂਦੇ ਹਨ ਤਾਂ ਉੱਥੇ ਜਾ ਕੇ ਇੰਜ ਮੂੰਹ ਲਟਕਾ ਕੇ ਬੈਠ ਜਾਂਦੇ ਹਨ ਜਿਵੇਂ ਮਾਤਮ ਮਨਾਉਣ ਲਈ ਆਏ ਹਨ

ਆਕਰਸ਼ਣ ਦੇ ਨਿਯਮ ਅਨੁਸਾਰ ਅਜਿਹੇ ਲੋਕ ਆਪਣੇ ਜੀਵਨ ’ਚ ਸਿਰਫ਼ ਦੁੱਖ ਅਤੇ ਦਰਦ ਹੀ ਆਕਰਸ਼ਿਤ ਕਰ ਪਾਉਂਦੇ ਹਨ ਅਜਿਹੇ ਲੋਕਾਂ ਦੇ ਜੀਵਨ ’ਚ ਖੁਸ਼ੀ ਦੇਰ ਤੱਕ ਰਹਿ ਹੀ ਨਹੀਂ ਸਕਦੀ ਹੈ ਕਈ ਲੋਕ ਬਹੁਤ ਸਪੱਸ਼ਟ ਲਹਿਜ਼ੇ ’ਚ ਕਹਿੰਦੇ ਹਨ ਕਿ ਉਹ ਦੂਜਿਆਂ ਦੀ ਖੁਸ਼ੀ ’ਚ ਕਿਉਂ ਖੁਸ਼ ਹੋਣ? ਦੂਜਿਆਂ ਦੀ ਖੁਸ਼ੀ ’ਚ ਇਸ ਲਈ ਖੁਸ਼ ਹੋਵੋ ਕਿਉਂਕਿ ਸਾਨੂੰ ਇਸ ਦਾ ਫਾਇਦਾ ਮਿਲੇਗਾ

ਜੀਵਨ ’ਚ ਕਈ ਵਾਰ ਅਸੀਂ ਅਜਿਹੇ ਮੋੜ ’ਤੇ ਪਹੁੰਚ ਜਾਂਦੇ ਹਾਂ ਜਿੱਥੇ ਆਪਣੀ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਦੀ ਸੰਭਾਵਨਾ ਨਹੀਂ ਰਹਿੰਦੀ ਅਜਿਹੇ ’ਚ ਦੂਜਿਆਂ ਦੀ ਖੁਸ਼ੀ ’ਚ ਆਨੰਦਮਈ ਹੋਣਾ ਬਹੁਤ ਲਾਭਦਾਇਕ ਹੁੰਦਾ ਹੈ ਜੇਕਰ ਅਸੀਂ ਪਹਿਲਾਂ ਤੋਂ ਹੀ ਖੁਸ਼ ਹਾਂ ਤਾਂ ਸਾਡੀ ਖੁਸ਼ੀ ਵਧ ਜਾਂਦੀ ਹੈ ਅਤੇ ਜੇਕਰ ਸਾਡੇ ਜੀਵਨ ’ਚ ਖੁਸ਼ੀ ਦੇ ਪਲ ਨਹੀਂ ਹਨ ਤਾਂ ਸਾਡਾ ਜੀਵਨ ਬੇਰੰਗ ਹੋ ਕੇ ਰਹਿ ਜਾਂਦਾ ਹੈ ਅਖੀਰ ਜਿੱਥੇ ਕਿਤੇ ਵੀ ਖੁਸ਼ੀ ਦਾ ਮਾਹੌਲ ਹੋਵੇ, ਉਸ ਨੂੰ ਆਪਣਾ ਸਮਝ ਕੇ ਆਨੰਦਮਈ ਹੋਣ ਦਾ ਯਤਨ ਕਰਨਾ ਚਾਹੀਦਾ ਹੈ ਕਿਸੇ ਦਾ ਬੱਚਾ ਵਧੀਆ ਅੰਕਾਂ ਨਾਲ ਪਾਸ ਹੋਇਆ ਹੈ ਤਾਂ ਉਸ ਨੂੰ ਆਪਣੇ ਬੱਚੇ ਦੇ ਰੂਪ ’ਚ ਅਨੁਭਵ ਕਰਕੇ ਹੀ ਖੁਸ਼ ਹੋਣਾ ਚਾਹੀਦਾ ਹੈ

ਕਿਸੇ ਨੇ ਕੋਈ ਵਧੀਆ ਕੰਮ ਕੀਤਾ ਹੈ ਤਾਂ ਮਨ ’ਚ ਉਸ ਪ੍ਰਤੀ ਪ੍ਰਸ਼ੰਸਾ ਦੇ ਭਾਵ ਆਉਣੇ ਹੀ ਚਾਹੀਦੇ ਹਨ ਜੇਕਰ ਸਾਡੀ ਮਨੋਵਿਰਤੀ ਇਸ ਤਰ੍ਹਾਂ ਦੀ ਹੋ ਜਾਂਦੀ ਹੈ ਤਾਂ ਸਾਡੇ ਜੀਵਨ ’ਚ ਨਿਰਾਸ਼ਾ ਦੇ ਪਲ ਕਦੇ ਨਹੀਂ ਆ ਸਕਦੇ ਸਾਡੇ ਕਿਸੇ ਮਿੱਤਰ, ਰਿਸ਼ਤੇਦਾਰ, ਗੁਆਂਢੀ ਅਤੇ ਜਾਣਕਾਰ ਕੋਲ ਜਿੱਥੇ ਖੁਸ਼ੀ ਦਾ ਮੌਕਾ ਆਇਆ ਹੈ ਇਸੇ ਗੱਲ ਲਈ ਖੁਸ਼ੀ ਦਾ ਅਨੁਭਵ ਕਰੋ ਆਕਰਸ਼ਣ ਦੇ ਨਿਯਮ ਅਨੁਸਾਰ ਅਜਿਹੇ ਲੋਕ ਆਪਣੇ ਜੀਵਨ ’ਚ ਸਿਰਫ਼ ਖੁਸ਼ੀ ਹੀ ਆਕਰਸ਼ਿਤ ਕਰਦੇ ਹਨ ਜਿਹੜੇ ਜੋੜਿਆਂ ਦੀ ਆਪਣੀ ਸੰਤਾਨ ਨਹੀਂ ਹੁੰਦੀ ਉਹ ਕੋਈ ਬੱਚਾ ਗੋਦ ਲੈ ਲੈਂਦੇ ਹਨ ਜਾਂ ਤਾਂ ਆਪਣੇ ਕਿਸੇ ਜਾਣਕਾਰ ਦਾ ਜਾਂ ਅਨਾਥ ਆਸ਼ਰਮ ਵਗੈਰਾ ਤੋਂ ਉਹ ਅਨਜਾਣ ਬੱਚਾ ਕਿਉਂ ਗੋਦ ਲੈ ਲੈਂਦੇ ਹਨ? ਖੁਸ਼ੀ ਲਈ ਹੀ ਤਾਂ ਖੁਸ਼ੀ ਲਈ ਵੀ ਕਿਸੇ ਤਰ੍ਹਾਂ ਦਾ ਆਪਣੇ-ਪਰਾਏ ਦਾ ਭੇਦ ਨਹੀਂ ਹੁੰਦਾ

ਜੀਵਨ ’ਚ ਖੁਸ਼ੀ ਦੇ ਮੌਕਿਆਂ ਦੀ ਘਾਟ ਹੈ ਤਾਂ ਖੁਸ਼ੀ ਦੇ ਮੌਕੇ ਵੀ ਗੋਦ ਲੈ ਲਓ ਦੂਜਿਆਂ ਦੀ ਹਰ ਤਰ੍ਹਾਂ ਦੀ ਖੁਸ਼ੀ ਨੂੰ ਆਪਣਾ ਮੰਨ ਲਓ ਦੂਜਿਆਂ ਦੀ ਖੁਸ਼ੀ ’ਚ ਖੁਸ਼ ਹੋਣਾ ਸਿੱਖ ਲਓ ਜੀਵਨ ਆਨੰਦਮਈ ਹੋ ਜਾਵੇਗਾ ਇਸ ਦੇ ਲਈ ਤੁਹਾਨੂੰ ਕੋਈ ਰੋਕ ਵੀ ਨਹੀਂ ਸਕਦਾ ਰੋਕੇਗਾ ਵੀ ਨਹੀਂ ਜੇਕਰ ਅਸੀਂ ਦੂਜਿਆਂ ਦੀ ਖੁਸ਼ੀ ’ਚ ਖੁਸ਼ੀ ਦਾ ਅਨੁਭਵ ਕਰਕੇ ਇਸ ਦਾ ਇਜ਼ਹਾਰ ਕਰਾਂਗੇ ਤਾਂ ਲੋਕ ਸਾਡੇ ਤੋਂ ਖੁਸ਼ ਹੀ ਹੋਣਗੇ ਬਹੁਤ ਜ਼ਿਆਦਾ ਖੁਸ਼ ਇਸ ਨਾਲ ਸਾਨੂੰ ਹੋਰ ਜ਼ਿਆਦਾ ਖੁਸ਼ੀ ਦੀ ਪ੍ਰਾਪਤੀ ਹੋਵੇਗੀ ਅਤੇ ਸਮੇਂ ਦੇ ਅਨੁਸਾਰ ਖੁਸ਼ੀ ਅਤੇ ਆਨੰਦ ਦਾ ਇੱਕ ਸਥਾਈ ਚੱਕਰ ਨਿਰਮਾਣ ਹੋ ਜਾਵੇਗਾ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!