ਵਧਦੀ ਉਮਰ ਨੂੰ ਹਾਵੀ ਨਾ ਹੋਣ ਦਿਓ

ਉਮਰ ਦਾ ਵਧਣਾ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਸ ਨੂੰ ਨਾ ਤਾਂ ਡਾਕਟਰ ਰੋਕ ਸਕੇ ਹਨ, ਨਾ ਹੀ ਵਿਗਿਆਨ ਬਸ ਫਰਕ ਐਨਾ ਹੈ ਕਿ ਆਧੁਨਿਕ ਸਮੇਂ ’ਚ ਮੈਡੀਕਲ ਐਡ ਦੀ ਸੁਵਿਧਾ ਹੋਣ ਨਾਲ ਅਤੇ ਲੋਕਾਂ ’ਚ ਸਿਹਤ ਪ੍ਰਤੀ ਜਾਗਰੂਕਤਾ ਹੋਣ ਨਾਲ ਉਮਰ ਦੇ ਵਧਣ ’ਚ ਕੁਝ ਠਹਿਰਾਅ ਆਇਆ ਹੈ ਵੈਸੇ ਉਮਰ ਦਾ ਵਧਣਾ ਰੋਕਿਆ ਨਹੀਂ ਜਾ ਸਕਦਾ, ਬਸ ਇਸ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕਦਾ ਹੈ ਆਪਣੀ ਜੀਵਨਸ਼ੈਲੀ ’ਚ ਬਦਲਾਅ ਲਿਆ ਕੇ, ਭਾਵੇਂ ਉਹ ਖਾਣ ਨਾਲ ਸਬੰਧਿਤ ਹੋਵੇ, ਕਸਰਤ ਨਾਲ ਸਬੰਧਿਤ ਹੋਵੇ ਜਾਂ ਕੁਦਰਤੀ ਸੁੰਦਰਤਾ ਪ੍ਰੋਡਕਟਸ ਦੀ ਵਰਤੋਂ ਨਾਲ ਹੋਵੇ, ਵਧਦੀ ਉਮਰ ਦੇ ਪ੍ਰਭਾਵ ਨੂੰ ਘੱਟ ਕਰਨ ’ਚ ਮੱਦਦ ਮਿਲਦੀ ਹੈ

ਪਾਣੀ ਦਾ ਭਰਪੂਰ ਸੇਵਨ:

ਪਾਣੀ ਸਰੀਰ ਦੀ ਪੂਰੀ ਤਰ੍ਹਾਂ ਅੰਦਰੂਨੀ ਸਫਾਈ ਕਰਦਾ ਹੈ ਅਤੇ ਚਮੜੀ ਨੂੰ ਪੂਰੀ ਤਰ੍ਹਾਂ ਨਮ ਰੱਖਦਾ ਹੈ ਚਮੜੀ ਦੀ ਚਮਕ ਬਰਕਰਾਰ ਰੱਖਦਾ ਹੈ ਅਤੇ ਉਮਰ ਤੋਂ ਪਹਿਲਾਂ ਪੈਣ ਵਾਲੀਆਂ ਝੁਰੜੀਆਂ ਨੂੂੰ ਦੂਰ ਰੱਖਦਾ ਹੈ ਪਾਣੀ ਸਾਡੇ ਸਰੀਰ ਦੇ ਪਾਚਕ ਸਿਸਟਮ ਨੂੰ ਠੀਕ ਰੱਖਦਾ ਹੈ ਅਤੇ ਬਾਡੀ ਵੇਸਟ ਨੂੰ ਕੱਢਣ ’ਚ ਮੱਦਦ ਕਰਦਾ ਹੈ ਪਾਣੀ ਦਾ ਸਹੀ ਮਾਤਰਾ ’ਚ ਸੇਵਨ ਕਰਨ ਨਾਲ ਸਾਡੀ ਚਮੜੀ ਢਿੱਲੀ ਨਹੀਂ ਪੈਂਦੀ

ਗ੍ਰੀਨ-ਟੀ ਦਾ ਸੇਵਨ ਕਰੋ:

ਗ੍ਰੀਨ-ਟੀ ਦੇ ਸੇਵਨ ਨਾਲ ਬਾਡੀ ਦੇ ਟਾੱਕਸਿਨ ਘੱਟ ਹੁੰਦੇ ਹਨ ਅਤੇ ਝੁਰੜੀਆਂ ਘੱਟ ਪੈਂਦੀਆਂ ਹਨ, ਇਸ ਦੇ ਨਾਲ ਡਾਰਕ ਸਰਕਲ ਵੀ ਘੱਟ ਹੁੰਦੇ ਹਨ ਗ੍ਰੀਨ-ਟੀ ਦੇ ਸੇਵਨ ਨਾਲ ਸਾਡੀ ਰੋਗ-ਪ੍ਰਤੀਰੋਧਕ ਸ਼ਕਤੀ ਵਧਦੀ ਹੈ ਇਹ ਇੱਕ ਕੁਦਰਤੀ ਐਂਟੀਬਾਇਓਟਿਕ ਦਾ ਕੰਮ ਕਰਦਾ ਹੈ

ਕਸਰਤ ਕਰੋ:

ਸੋਧਕਰਤਾਵਾਂ ਅਨੁਸਾਰ ਜੋ ਲੋਕ ਰੈਗੂਲਰ ਕਸਰਤ ਕਰਦੇ ਹਨ ਉਨ੍ਹਾਂ ਦੇ ਮਸਲ ਸਟਰਾਂਗ ਬਣਦੇ ਹਨ ਜਿਸ ਨਾਲ ਚਮੜੀ ਖਿੱਚੀ ਰਹਿੰਦੀ ਹੈ ਚਮੜੀ ਖਿੱਚੀ ਰਹਿਣ ਨਾਲ ਉਮਰ ਦਾ ਪ੍ਰਭਾਵ ਘੱਟ ਹੋ ਜਾਂਦਾ ਹੈ ਰੋਜ਼ਾਨਾ ਕਸਰਤ ਨਾਲ ਉਮਰ ਦੇ ਨਾਲ ਹੋਣ ਵਾਲੇ ਜੋੜਾਂ ਦੇ ਦਰਦ ਵੀ ਦੂਰ ਰਹਿੰਦੇ ਹਨ ਸਟਰੈਚਿੰਗ ਐਕਸਰਸਾਈਜ਼ ਸਰੀਰ ਨੂੰ ਪੂਰਾ ਸਟਰੈਚ ਦਿੰਦੀ ਹੈ ਜਿਸ ਨਾਲ ਸਰੀਰ ਚੁਸਤ ਰਹਿੰਦਾ ਹੈ

ਖੁੱਲ੍ਹ ਕੇ ਹੱਸੋ:

ਹੱਸਣਾ ਸਿਹਤ ਲਈ ਬਹੁਤ ਚੰਗਾ ਟਾਨਿਕ ਹੈ ਇਸ ਨਾਲ ਚਿਹਰਾ ਖਿੜਿਆ-ਖਿੜਿਆ ਲੱਗਦਾ ਹੈ ਅਤੇ ਚਮੜੀ ’ਚ ਨਿਖਾਰ ਆਉਂਦਾ ਹੈ ਹੱਸਣ ਨਾਲ ਸਰੀਰ ’ਚ ਕਾਰਟੀਸੋਲ ਜਿਵੇਂ ਸਟਰੈਸ ਹਾਰਮੋਨ ਘੱਟ ਹੁੰਦੇ ਹਨ ਅਤੇ ਹੈਲਦੀ ਹਾਰਮੋਨਜ਼ ਵਧਦੇ ਹਨ ਜੇਕਰ ਤਨਾਅ ਘੱਟ ਰਹੇਗਾ ਤਾਂ ਝੁਰੜੀਆਂ ਆਪਣੇ ਆਪ ਨਹੀਂ ਪੈਣਗੀਆਂ ਖੁਸ਼ ਰਹਿਣ ਲਈ ਕਾਮੇਡੀ ਪ੍ਰੋਗਰਾਮ ਟੀਵੀ ’ਤੇ ਦੇਖੋ, ਕਾਮੇਡੀ ਫਿਲਮਾਂ ਦੇਖੋ, ਜੋਕਸ ਸੁਣੋ, ਪੜ੍ਹੋ, ਫਨੀ ਵੀਡੀਓਜ਼ ਦੇਖੋ ਇਸ ਨਾਲ ਤੁਹਾਡਾ ਚਿੱਤ ਖੁਸ਼ ਰਹੇਗਾ ਅਤੇ ਸੋਚ ਸਕਾਰਾਤਮਕ ਬਣੀ ਰਹੇਗੀ ਨਕਾਰਾਤਮਕ ਵਿਚਾਰ ਦੂਰ ਭੱਜਣਗੇ

ਚਮੜੀ ਦਾ ਰੱਖੋ ਧਿਆਨ

ਉਂਜ ਤਾਂ ਐਨੇ ਬਿਊਟੀ ਪ੍ਰੋਡਟਕਸ ਬਜ਼ਾਰ ’ਚ ਉਪਲੱਬਧ ਹਨ ਅਤੇ ਐਨੇ ਬਿਊਟੀ ਪਾਰਲਰ ਹਨ ਇਨ੍ਹਾਂ ਲਈ ਸਮਾਂ ਅਤੇ ਪੈਸਾ ਦੋਵਾਂ ਦੀ ਜ਼ਰੂਰਤ ਪੈਂਦੀ ਹੈ ਤੁਸੀਂ ਘਰ ’ਚ ਵੀ ਚਾਹੋ ਤਾਂ ਆਪਣੀ ਚਮੜੀ ਦਾ ਧਿਆਨ ਰੱਖ ਸਕਦੇ ਹੋ, ਫਰੂਟ ਦਾ ਗੁੱਦਾ ਲਗਾ ਕੇ ਪਪੀਤੇ ਦਾ ਗੁੱਦਾ ਚਮੜੀ ’ਤੇ ਲਾਉਣ ਨਾਲ ਰੁੱਖੀ ਚਮੜੀ ’ਚ ਨਿਖਾਰ ਆਉਂਦਾ ਹੈ ਕਿਉਂਕਿ ਪਪੀਤਾ ਚਮੜੀ ’ਚ ਮੈਲਾਨਿਨ ਨੂੰ ਘੱਟ ਕਰਦਾ ਹੈ
ਇਸੇ ਤਰ੍ਹਾਂ ਖੀਰਾ ਕੱਦੂਕਸ ਕਰਕੇ ਮੁਲਤਾਨੀ ਮਿੱਟੀ ’ਚ ਮਿਲਾ ਕੇ ਚਮੜੀ ’ਤੇ ਲਾ ਸਕਦੇ ਹੋ ਇਸ ਨਾਲ ਚਮੜੀ ਨੂੰ ਠੰਢਕ ਮਿਲਦੀ ਹੈ ਅਤੇ ਚਮੜੀ ’ਚ ਕੁਦਰਤੀ ਰੂਪ ਨਾਲ ਖਿਚਾਅ ਵੀ ਬਣਿਆ ਰਹਿੰਦਾ ਹੈ ਕੱਟੀ ਹੋਈ ਸਟ੍ਰਾਬੇਰੀ ਵੀ ਚਿਹਰੇ ’ਤੇ ਮਲ ਸਕਦੇ ਹੋ ਇਸ ਨਾਲ ਚਮੜੀ ਨੂੰ ਵਿਟਾਮਿਨ-ਏ ਅਤੇ ਵੀਟਾ ਕੈਰੋਟੀਨ ਮਿਲਣਗੇ

ਸਹੀ ਅਤੇ ਪੌਸ਼ਟਿਕ ਆਹਾਰ ਲਓ

ਉਮਰ ਦੇ ਨਾਲ ਜਦੋਂ ਮਹਿਲਾਵਾਂ ਦਾ ਮੀਨੋਪਾੱਜ ਹੁੰਦਾ ਹੈ ਤਾਂ ਉਹ ਸਰੀਰਕ ਤੌਰ ’ਤੇ ਢਿੱਲੀਆਂ ਹੋ ਜਾਂਦੀਆਂ ਹਨ ਅਤੇ ਜੀਵਨ ਤੋਂ ਆਪਣਾ ਇੰਟਰਸਟ ਗੁਆ ਦਿੰਦੀਆਂ ਹਨ ਇਸ ਦਾ ਸਿੱਧਾ ਅਸਰ ਉਨ੍ਹਾਂ ਦੀ ਚਮੜੀ ’ਤੇ ਪੈਂਦਾ ਹੈ ਚਮੜੀ ਢਿੱਲੀ ਅਤੇ ਝੁਰੜੀਦਾਰ ਹੋ ਜਾਂਦੀ ਹੈ ਇਸ ਤੋਂ ਬਚਣ ਲਈ ਕੈਲਸ਼ੀਅਮ ਅਤੇ ਪ੍ਰੋਟੀਨ ਦਾ ਰੈਗੂਲਰ ਸੇਵਨ ਕਰਦੇ ਰਹੋ ਜਿਸ ਨਾਲ ਇੰਮਊਨਿਟੀ ਮਜ਼ਬੂਤ ਬਣੀ ਰਹੇ ਸੋਇਆ ਦਾ ਸੇਵਨ ਰੈਗੂਲਰ ਕਰਦੇ ਰਹੋ, ਦੁੱਧ, (ਡਬਲ ਟੋਂਡ), ਦਹੀ, ਕੇਲਾ ਆਦਿ ਰੋਜ਼ਾਨਾ ਖਾਂਦੇ ਰਹੋ ਤਾਂ ਕਿ ਚਮੜੀ ’ਚ ਚਮਕ ਬਣੀ ਰਹੇ ਅਤੇ ਚਮੜੀ ਝੁਰੜੀਆਂ ਰਹਿਤ ਰਹੇ
ਸਿਹਤ ਦਰਪਣ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!