hesitate - sachi shiksha punjabi

ਹਿਚਕੋ ਨਾ ’ਨਾਂਹ’ ਕਹਿਣ ਤੋਂ

ਹਰ ਇਨਸਾਨ ਇੱਕ ਦੂਜੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਨਾਲ ਜੁੜਿਆ ਹੋਇਆ ਹੈ ਜੇਕਰ ਸਮਾਜ ’ਚ ਅਸੀਂ ਅਲੱਗ-ਅਲੱਗ ਰਹੀਏ ਤਾਂ ਅਸੀਂ ਆਪਣਾ ਗੁਜ਼ਰਬਸਰ ਠੀਕ ਢੰਗ ਨਾਲ ਨਹੀਂ ਕਰ ਸਕਦੇ, ਇਸ ਲਈ ਸਮਾਜਿਕ ਸਬੰਧਾਂ ਦੀ ਜ਼ਰੂਰਤ ਹਮੇਸ਼ਾ ਪੈਂਦੀ ਰਹਿੰਦੀ ਹੈ ਇੱਕ ਦੂਜੇ ਦੀ ਜ਼ਰੂਰਤ ਦੇ ਸਮੇਂ ਕੰਮ ਆਉਣਾ, ਸਰੀਰ ਤੋਂ, ਮਨ ਤੋਂ, ਧਨ ਤੋਂ ਇੱਕ ਦੂਜੇ ਨਾਲ ਜੁੜੇ ਰਹਿਣਾ ਹੀ ਜੀਵਨ ਹੈ

ਪਰ ਕਦੇ-ਕਦੇ ਅਜਿਹਾ ਸਮਾਂ ਵੀ ਆਉਂਦਾ ਹੈ ਜਦੋਂ ਤੁਸੀਂ ਦੂਜਿਆਂ ਦੇ ਫੈਸਲੇ ਨੂੰ ਅੰਨ੍ਹੇਵਾਹ ਨਹੀਂ ਮੰਨ ਸਕਦੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਵੀ ਆਪਣੀ ਜਿੰਦਗੀ ਹੈ, ਜਿਸ ਨੂੰ ਤੁਸੀਂ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦੇ ਹੋ, ਕੁਝ ਫੈਸਲੇ ਖੁਦ ਲੈਣਾ ਚਾਹੁੰਦੇ ਹੋ ਅਜਿਹੇ ’ਚ ਤੁਹਾਨੂੰ ਦੂਜਿਆਂ ਨੂੰ ਕਦੇ-ਕਦੇ ‘ਨਾਂਹ’ ਕਹਿਣਾ ਪੈ ਸਕਦਾ ਹੈ ‘ਨਾਂਹ’ ਕਹਿਣਾ ਕੋਈ ਬੁਰਾਈ ਜਾਂ ਅਪਰਾਧ ਨਹੀਂ ਹੈ

ਪਰ ਕਹਿਣ ਦਾ ਅੰਦਾਜ਼ ਸਹੀ ਹੋਣਾ ਜ਼ਰੂਰੀ ਹੈ ਅਜਿਹੇ ’ਚ ਤੁਸੀਂ ਇੱਕ ਮਜ਼ਬੂਤ ਇਨਸਾਨ ਬਣੋਗੇ ਅਤੇ ਅੱਗੇ ਦੇ ਫੈਸਲੇ ਲੈਣ ’ਚ ਮੱਦਦ ਮਿਲੇਗੀ ਕਿਉਂਕਿ ਉਦੋਂ ਤੱਕ ਤੁਸੀਂ ਵੀ ਸਮਝ ਚੁੱਕੇ ਹੋਵੋਗੇ ਕਿ ਕਿੱਥੇ ‘ਨਾਂਹ’ ਕਰਨ ਨਾਲ ਫਾਇਦਾ ਹੋਇਆ ਅਤੇ ਕਿੱਥੇ ਨੁਕਸਾਨ ਵੈਸੇ ਵੀ ਬਿਨਾਂ ਮਨ ਤੋਂ ਕੀਤਾ ਕੰਮ ਮਜ਼ੇਦਾਰ ਨਹੀਂ ਲੱਗਦਾ ਪਰ ਹਮੇਸ਼ਾ ‘ਨਾਂਹ’ ਵੀ ਨਾ ਕਰੋ

Also Read :- ਆਪਣੇ ਆਹਾਰ ਦੀ ਪੌਸ਼ਟਿਕਤਾ ਨੂੰ ਸੁਰੱਖਿਅਤ ਰੱਖੋ

‘ਨਾਂਹ’ ਕਰਨ ਦਾ ਸਾਹਸ ਸੱਚਮੁੱਚ ਹਾਲਾਤਾਂ ਨੂੰ ਦੇਖਦੇ ਹੋਏ ਹੀ ਕਰੋ

ਆਊਟਿੰਗ:

ਜੇਕਰ ਪਰਿਵਾਰ ਵਾਲਿਆਂ, ਮਿੱਤਰਾਂ ਜਾਂ ਸਬੰਧੀਆਂ ਨੂੰ ਕਿਤੇ ਆਊਟਿੰਗ ’ਤੇ ਜਾਣਾ ਹੈ ਅਤੇ ਤੁਸੀਂ ਸੱਚਮੁੱਚ ਬਹੁਤ ਥੱਕੇ ਹੋ ਅਤੇ ਤਬੀਅਤ ਵੀ ਖਰਾਬ ਜਿਹੀ ਲੱਗ ਰਹੀ ਹੈ ਤਾਂ ਅਜਿਹੇ ’ਚ ‘ਨਾਂਹ’ ਕਹਿਣ ’ਚ ਕੋਈ ਬੁਰਾਈ ਨਹੀਂ ਆਪਣੀ ਮਜ਼ਬੂਰੀ ਦੱਸਦੇ ਹੋਏ ਮਨ੍ਹਾ ਕਰ ਦਿਓ ਹਾਂ, ਗੱਲ ਕੁਝ ਅਜਿਹੀ ਹੋਵੇ ਕਿ ਮਿੱਤਰ, ਪਰਿਵਾਰ ਦੇ ਕਿਸੇ ਮੈਂਬਰ ਦਾ, ਸਬੰਧੀ ਦਾ ਜਨਮ ਦਿਨ ਜਾਂ ਸ਼ਾਦੀ ਦੀ ਵਰ੍ਹੇਗੰਢ ਹੋਵੇ ਤਾਂ ਤੁਹਾਨੂੰ ‘ਨਾਂਹ’ ਕਰਨਾ ਸ਼ੋਭਾ ਨਹੀਂ ਦੇਵੇਗਾ ਟੀਨਏਜ਼ ’ਚ ਮੌਜ-ਮਸਤੀ ਕੁਝ ਜ਼ਿਆਦਾ ਹੁੰਦੀ ਹੈ ਅਜਿਹੇ ’ਚ ਪਰਿਵਾਰ ਵਾਲਿਆਂ ਨਾਲ ਕੁਝ ਪ੍ਰੋਗਰਾਮ ਹੈ ਤਾਂ ‘ਨਾਂਹ’ ਕਹਿਣ ’ਚ ਹਿਚਕਿਚਾਓ ਨਾ ਦੋਸਤਾਂ ਦੇ ਦਬਾਅ ’ਚ ਆ ਕੇ ਪਰਿਵਾਰ ਵਾਲਿਆਂ ਨੂੰ ਅਣਗੌਲਿਆ ਨਾ ਕਰੋ ਜੇਕਰ ਦੋਸਤ ਦੋਸਤੀ ਦਾ ਹਵਾਲਾ ਵੀ ਦੇਵੇ ਤਾਂ ਉਸ ਨੂੰ ਸਮਝਾਓ ਕਿ ਪਰਿਵਾਰ ਪਹਿਲਾਂ ਹੈ ਹਾਂ, ਜੇਕਰ ਕੁਝ ਖਾਸ ਪ੍ਰੋਗਰਾਮ ਹੋਵੇ ਤਾਂ ਪਰਿਵਾਰ ਵਾਲਿਆਂ ਨੂੰ ਪਹਿਲਾਂ ਹੀ ਦੱਸ ਦਿਓ

ਡਿਨਰ ਜਾਂ ਸਨੈਕਸ:

ਡਿਨਰ ਘਰ ’ਚ ਖਾਣਾ ਹੋਵੇ ਜਾਂ ਬਾਹਰ ਜਾਂ ਫਿਰ ਕਿਸੇ ਮਿੱਤਰ, ਸਬੰਧੀ ਦੇ ਘਰ ’ਚ ਖਾਣਾ ਹੋਵੇ, ਜੇਕਰ ਤੁਸੀਂ ਸ਼ਾਕਾਹਾਰੀ ਹੋ ਅਤੇ ਜ਼ਿਆਦਾਤਰ ਲੋਕ ਮਾਸਾਹਾਰੀ ਹਨ ਤਾਂ ਅਜਿਹਾ ’ਚ ‘ਨਾਂਹ’ ਕਹੋ ਉਨ੍ਹਾਂ ਦੇ ਪਿਆਰ ਦੁਲਾਰ ਸਾਹਮਣੇ ਆਪਣੇ ਅਸੂਲਾਂ ਨੂੰ ਨਾ ਝੁਠਲਾਓ ਕਦੇ-ਕਦੇ ਤੁਸੀਂ ਅਜਿਹੇ ਹਾਲਾਤਾਂ ’ਚ ਹੁੰਦੇ ਹੋ ਜਦੋਂ ਸਭ ਲੋਕ ਪੀਜ਼ਾ ਬਰਗਰ, ਕੋਲਡ ਡਰਿੰਕ ਪੀਣ ਵਾਲੇ ਹੁੰਦੇ ਹਨ ਅਤੇ ਤੁਹਾਡਾ ਅੰਦਰੋਂ ਬਿਲਕੁਲ ਮਨ ਨਹੀਂ ਹੈ ਇਨ੍ਹਾਂ ਸਭ ਚੀਜ਼ਾਂ ਨੂੰ ਖਾਣ ਦਾ ਅਜਿਹੇ ’ਚ ਦਬਾਅ ’ਚ ਨਾ ਆਓ ‘ਨਾਂਹ’ ਕਹੋ ਅਤੇ ਕੁਝ ਆਪਣੀ ਪਸੰਦ ਦਾ ਮੰਗਵਾਓ ਜੇਕਰ ਹੋਰ ਕੁਝ ਉਪਲੱਬਧ ਨਹੀਂ ਹੈ ਤਾਂ ਪਲੇਟ ’ਚ ਥੋੜ੍ਹਾ ਜਿਹਾ ਰੱਖ ਕੇ ਬੈਠੇ ਰਹੋ ਜੇਕਰ ਤੁਸੀਂ ਡਾਈਟਿੰਗ ’ਤੇ ਹੋ ਜਾਂ ਕੈਲੋਰੀ ਪ੍ਰਤੀ ਸਜਗ ਹੋ ਅਤੇ ਫੈਟੀ ਫੂਡ ਹੀ ਸਾਹਮਣੇ ਪਰੋਸਿਆ ਹੋਇਆ ਹੈ ਤਾਂ ਤੁਸੀਂ ਘੱਟ ਤੋਂ ਘੱਟ ਫੈਟ ਵਾਲਾ ਫੂਡ ਪਲੇਟ ’ਚ ਰੱਖੋ ਅਤੇ ਐਨਾ ਘੱਟ ਖਾਓ ਕਿ ਪਲੇਟ ਪਾਰਟੀ ਦੇ ਅੰਤ ਤੱਕ ਤੁਹਾਡਾ ਸਾਥ ਦੇ ਸਕੇ

ਮੱਦਦ:

ਵੈਸੇ ਪਰਿਵਾਰ ਵਾਲਿਆਂ, ਮਿੱਤਰਾਂ, ਸਗੇ ਸੰਬੰਧੀਆਂ ਦੀ ਮੱਦਦ ਕਰਨਾ ਕੁਝ ਗਲਤ ਨਹੀਂ ਹੈ ਬਸ ਧਿਆਨ ਰੱਖੋ ਕਿ ਤੁਹਾਡੀ ਸਿਹਤ ਦੀ ਕੀਮਤ ’ਤੇ ਮੱਦਦ ਕਰਨ ਲਈ ਨਾ ਤੁਲੋ ਜਿੰਨਾ ਤੁਹਾਡੀ ਸਿਹਤ, ਸਮਾਂ ਅਤੇ ਪਰਿਵਾਰ ਦੇ ਹਾਲਾਤ ਤੁਹਾਨੂੰ ਇਜਾਜ਼ਤ ਦੇਣ, ਓਨਾ ਹੀ ਕਰੋ ਕਦੇ ਵੀ ਮਿੱਤਰਾਂ ਨੂੰ ਖੁਸ਼ ਕਰਨ ਦੇ ਚੱਕਰ ’ਚ ਪਰਿਵਾਰ ਵਾਲਿਆਂ ਤੋਂ ਬੁਰਾਈ ਮੁੱਲ ਨਾ ਲਓ, ਨਾ ਹੀ ਸਗੇ-ਸੰਬੰਧੀਆਂ ਦੀ ਮੱਦਦ ਕਰਦੇ-ਕਰਦੇ ਆਪਣੇ ਬੱਚਿਆਂ ਅਤੇ ਪਤੀ-ਪਤਨੀ ਨਾਲ ਨਾਰਾਜ਼ਗੀ ਮੁੱਲ ਲਓ ਜਿਨ੍ਹਾਂ ਦੀ ਮੱਦਦ ਕਰਨੀ ਹੋਵੇ, ਉਨ੍ਹਾਂ ਦੀ ਹਾਲਾਤਾਂ, ਨਜ਼ਾਕਤ ਅਤੇ ਸੰਬੰਧਾਂ ਨੂੰ ਧਿਆਨ ’ਚ ਰੱਖੋ ਜ਼ਿਆਦਾ ਜ਼ਰੂਰਤ ਨਾ ਪੈਣ ’ਤੇ ‘ਨਾਂਹ’ ਕਹਿਣਾ ਵੀ ਸਿੱਖੋ, ਜਿਵੇਂ ਕਦੇ ਬੱਚਿਆਂ ਦੀ ਪ੍ਰੀਖਿਆ ਹੈ, ਪਤੀ ਦਾ ਘਰ ਆਉਣ ਦਾ ਸਮਾਂ ਹੈ, ਅਜਿਹੇ ’ਚ ਕੋਈ ਮਿੱਤਰ ਜ਼ਿਦ ਕਰੇ ਕਿ ਉਸ ਦਾ ਘੁੰਮਣ ਦਾ ਮਨ ਹੈ ਜਾਂ ਫਿਲਮ ਦੇਖਣ ਦੀ ਇੱਛਾ ਹੈ ਤਾਂ ਅਜਿਹੇ ’ਚ ਆਪਣੀ ਮਜ਼ਬੂਰੀ ਦੱਸਦੇ ਹੋਏ ਸਪੱਸ਼ਟ ‘ਨਾਂਹ’ ਕਹੋ

ਸਮੋਕਿੰਗ:-

ਜੇਕਰ ਤੁਸੀਂ ਪਹਿਲਾਂ ਤੋਂ ਸਮੋਕਿੰਗ ਨਹੀਂ ਕਰਦੇ ਤਾਂ ਸਖ਼ਤੀ ਨਾਲ ਉਨ੍ਹਾਂ ਦੀ ਅਪੀਲ ਨੂੰ ਟਾਲ ਦਿਓ ਉਨ੍ਹਾਂ ਦੀ ਇਸ ਗੱਲ ’ਤੇ ਨਾ ਚੱਲੋ ਕਿ ਬਸ ਇੱਕ ਨਾਲ ਕੀ ਫਰਕ ਪੈਂਦਾ ਹੈ ਵੈਸੇ ਵੀ ਪਬਲਿਕ ਪਲੇਸ ’ਤੇ ਸਿਗਰਟਨੋਸ਼ੀ ਕਰਨਾ ਠੀਕ ਵੀ ਨਹੀਂ ਹੈ ਪਹਿਲਾਂ ਤੁਸੀਂ ਸਮੋਕ ਕਰਦੇ ਸੀ ਅਤੇ ਹੁਣ ਸਮੋਕਿੰਗ ਛੱਡਣ ਦਾ ਫੈਸਲਾ ਕਰ ਲਿਆ ਹੈ ਤਾਂ ਉਨ੍ਹਾਂ ਦੀ ਅਪੀਲ ਨੂੰ ਨਾਂਹ ਮੰਨੋ ਅਤੇ ਆਪਣੇ ਫੈਸਲੇ ’ਤੇ ਅਡਿੱਗ ਰਹੋ

ਡਰਿਕਿੰਗ:-

ਤੁਸੀਂ ਕਦੇ ਵੀ ਡਰਿੰਕ ਨਹੀਂ ਕੀਤੀ ਤਾਂ ਦੋਸਤਾਂ, ਸੰਬੰਧੀਆਂ ਅਤੇ ਬਿਜਨੈੱਸ ਡੀਲ ਕਰਨ ਵਾਲਿਆਂ ਦੀ ਅਪੀਲ ਨੂੰ ਨਕਾਰ ਦਿਓ ਇੱਕ ਵਾਰ ਦੀ ‘ਨਾਂਹ’ ਤੁਹਾਨੂੰ ਅੱਗੇ ਸਕੂਨ ਦੇਵੇਗੀ ਜੇਕਰ ਪਹਿਲਾਂ ਡਰਿੰਕ ਕਰਦੇ ਹੋ ਅਤੇ ਹੁਣ ਛੱਡਣ ਦਾ ਮੂਢ ਬਣਾ ਲਿਆ ਹੈ ਤਾਂ ਆਪਣੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਮਨ੍ਹਾ ਕਰਨਾ ਹੀ ਬਿਹਤਰ ਹੈ ਜ਼ਿਆਦਾਤਰ ਲੋਕ ਦੋਸਤਾਂ ਦੀ ਗੱਲ ਨੂੰ ਟਾਲ ਨਹੀਂ ਸਕਦੇ ਪਰ ਜਿਸ ਗੱਲ ’ਤੇ ਤੁਹਾਡਾ ਮਨ ਨਾ ਮੰਨੇ ਅਤੇ ਪਤਾ ਹੋਵੇ ਕਿ ਇਹ ਆਦਤ ਗਲਤ ਹੈ ਤਾਂ ਉਸ ਨੂੰ ਕਦੇ ਨਾ ਮੰਨੋ

ਨਾਈਟ ਸਟੇਅ:-

ਮਿੱਤਰਾਂ, ਸੰਬੰਧੀਆਂ ਖਾਤਰ ਨਾਈਟ ਸਟੇਅ ਬਾਹਰ ਨਾ ਕਰੋ ਆਪਣੇ ਸ਼ਹਿਰ ’ਚ ਵੀ ਬਿਨਾਂ ਮਜ਼ਬੂਰੀ ਦੇ ਮਸਤੀ ਲਈ ਘਰ ਤੋਂ ਰਾਤ ਭਰ ਬਾਹਰ ਨਾ ਰਹੋ ਮਿੱਤਰ ਕਿੰਨਾ ਵੀ ਦੋਸਤੀ ਦਾ ਵਾਸਤਾ ਦੇਵੇ, ਕਹੋ ਕਿ ਨਹੀਂ, ਮੈਂ ਘਰ ਹੀ ਜਾਣਾ ਹੈ
ਦੂਜਿਆਂ ਨੂੰ ਖੁਸ਼ ਰੱਖਣ ਲਈ ਹਰੇਕ ਗੱਲ ਦਾ ਪਾਲਣ ਨਾ ਕਰੋ ਅਤੇ ਆਪਣੀਆਂ ਇੱਛਾਵਾਂ ਅਤੇ ਹਾਲਾਤਾਂ ਦੇ ਅਨੁਸਾਰ ‘ਨਾਂਹ’ ਕਹਿਣਾ ਵੀ ਸਿੱਖੋ ਤਾਂ ਕਿ ਬਾਅਦ ’ਚ ਪਛਤਾਉਣਾ ਨਾ ਪਵੇ
ਉਰਵਸ਼ੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!