ਦੂਜੇ ਦਾ ਸਮਾਨ ਇਸਤੇਮਾਲ, ਆਪਣੀ ਸੁੰਦਰਤਾ ਖਰਾਬ
ਆਪਣੇ ਕੋਲ ਸਭ ਕੁਝ ਹੁੰਦੇ ਹੋਏ ਵੀ ਕੁਝ ਨਵੇਂ ਦੀ ਤਲਾਸ਼ ’ਚ, ਕਦੇ ਲਾਲਚਵੱਸ ਤਾਂ ਕਦੇ ਆਲਸਵੱਸ, ਸਾਹਮਣੇ ਰੱਖੀ ਕਿਸੇ ਦੂਜੇ ਦੀ ਵਸਤੂ ਨੂੰ ਅਸੀਂ ਆਪਣੀ ਵਰਤੋਂ ’ਚ ਲਿਆ ਬੈਠਦੇ ਹਾਂ ਪਰ ਬਿਨਾਂ ਸੋਚੇ-ਸਮਝੇ ਕਿਸੇ ਹੋਰ ਦੀ ਨਿੱਜੀ ਵਸਤੂ ਦੀ ਵਰਤੋਂ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ ਦੂਜਿਆਂ ਵੱਲੋਂ ਇਸਤੇਮਾਲ ਕੀਤਾ ਗਿਆ ਅਜਿਹਾ ਪ੍ਰੋਡਕਟ ਜੋ ਕਿ ਸਿੱਧਾ ਸਰੀਰਕ ਸੰਪਰਕ ’ਚ ਆਉਂਦਾ ਹੈ, ਚਮੜੀ ਨਾਲ ਸਿੱਧਾ ਟੱਚ ਕਰਦਾ ਹੈ, ਤੁਹਾਨੂੰ ਐਲਰਜ਼ੀ ਜਾਂ ਅਜਿਹੀ ਹੀ ਕੋਈ ਪ੍ਰਤੀਕਿਰਿਆ ਦੇ ਸਕਦਾ ਹੈ
ਕਿਸੇ ਦਾ ਖੂਬਸੂਰਤ ਰੇਜ਼ਰ ਇਸਤੇਮਾਲ ਕਰਨ ਦਾ ਮਤਲਬ ਆਪਣੇ ਚਿਹਰੇ ਨੂੰ ਬਦਸੂਰਤ ਬਣਾਉਣਾ ਵੀ ਹੋ ਸਕਦਾ ਹੈ ਜਿਵੇਂ ਕਿ ਸ਼੍ਰੇਆਂਸ ਨਾਲ ਹੋਇਆ ਉਹ ਆਪਣੇ ਮਿੱਤਰ ਦੀ ਸ਼ਾਦੀ ’ਚ ਗਿਆ ਹੋਇਆ ਸੀ ਉੱਥੇ ਖੂਬਸੂਰਤ, ਨਵੀਂ ਟਾਈਪ ਦਾ ਰੇਜ਼ਰ ਰੱਖਿਆ ਦੇਖ ਕੇ ਉਸ ਨੇ ਆਪਣਾ ਰੇਜ਼ਰ ਛੱਡ ਕੇ ਉਸ ਨਾਲ ਦਾੜ੍ਹੀ ਬਣਾ ਲਈ ਸਿੱਟੇ ਵਜੋਂ ਉਸ ਦੇ ‘ਬਾਰਬਰਸ ਇਚ’ ਹੋ ਗਈ ਚਿਹਰੇ ’ਤੇ ਦਾਣੇ ਹੋ ਗਏ ਅਤੇ ਖੁਰਕ ਹੋਣ ਲੱਗੀ ਪਰ ਸ਼੍ਰੇਆਂਸ ਨੇ ਕੁਝ ਧਿਆਨ ਨਾ ਦਿੱਤਾ ਉਸ ਨੂੰ ਤਾਂ ਪਤਾ ਹੀ ਨਹੀਂ ਸੀ
Also Read :-
- ਡਾਇਬਿਟੀਜ਼ ‘ਚ ਲਾਭਕਾਰੀ ਹਨ ਜਾਮਣ ਦੇ ਪੱਤੇ
- ਫਲ-ਸਬਜ਼ੀਆਂ ਨਾਲ ਨਿਖਾਰੋ ਸੁੰਦਰਤਾ
- ਗਰਮੀਆਂ ’ਚ ਇੰਮਊਨਿਟੀ ਬੂਸਟਰ ਡਾਈਟ
- ਸਿਹਤ ਲਈ ਅੰਮ੍ਰਿਤ ਸਮਾਨ ਹੈ ਗਿਲੋਇ
- ਗਰਮੀਆਂ ‘ਚ ਅੰਮ੍ਰਿਤ ਸਮਾਨ ਹੈ ਪੁਦੀਨਾ
- ਬਹੁ ਉਪਯੋਗੀ ਆਂਵਲਾ
ਕਿ ਉਹ ਬਾਰਬਰਸ ਇਚ ਦੀ ਪਕੜ ’ਚ ਆ ਚੁੱਕਾ ਸੀ ਚਿਹਰੇ ਦੇ ਦਾਣੇ ਪੱਕ ਗਏ, ਦਾਗ ਪੈ ਗਏ ਚਿਹਰਾ ਬਦਰੰਗ ਹੋ ਗਿਆ ਜਦੋਂ ਚਮੜੀ ਦੇ ਰੋਗ ਡਾਕਟਰਾਂ ਨੇ ਖਾਣ ਅਤੇ ਲਗਾਉਣ ਦੀ ਦਵਾਈ ਦਿੱਤੀ, ਤਾਂ ਕਾਫੀ ਦਿਨਾਂ ਤੱਕ ਦਵਾਈ ਦੀ ਵਰਤੋਂ ਕਰਨ ਤੋਂ ਬਾਅਦ ਠੀਕ ਹੋਇਆ
ਚਮੜੀ ਰੋਗ ਮਾਹਿਰ ਡਾ. ਪਾਲ ਦਾ ਕਹਿਣਾ ਹੈ ਕਿ ਹਰ ਕਿਸੇ ਦੀ ਚਮੜੀ ਦੀ ਕੁਦਰਤੀ ਇੱਕ ਵਰਗੀ ਨਹੀਂ ਹੁੰਦੀ ਹੈ ਜਿਨ੍ਹਾਂ ਦੀ ਚਮੜੀ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਉਨ੍ਹਾਂ ਨੂੰ ਸੰਕਰਮਣ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ ਇਸ ਲਈ ਕਿਸੇ ਹੋਰ ਦੀ ਵਰਤੋਂ ਕੀਤਾ ਅਜਿਹਾ ਸਮਾਨ, ਜੋ ਚਮੜੀ ਨਾਲ ਸਿੱਧਾ ਸੰਪਰਕ ਰੱਖਦਾ ਹੋਵੇ, ਖੁਦ ਤੋਂ ਦੂਰ ਹੀ ਰੱਖੋ ਤਾਂ ਤੁਹਾਡੀ ਚਮੜੀ ਦੀ ਰੱਖਿਆ ਹੋ ਸਕਦੀ ਹੈ ਸਿਰਫ ਤੌਲੀਆ ਹੀ ਨਹੀਂ, ਕੰਘੀ, ਦੰਦਾਂ ਦਾ ਬੁਰੱਸ਼, ਜ਼ੁਰਾਬਾਂ ਆਦਿ ਨਾਲ ਵੀ ਰੋਗ ਲੱਗਣ ਦੀ ਸੰਭਾਵਨਾ ਹੁੰਦੀ ਹੈ
Table of Contents
ਸੁੰਦਰਤਾ ਦੇ ਮਾਹਿਰ ਡਾ. ਮਲਿਕਾ ਚੰਦਾਨੀ ਨੇ ਦੂਜੇ ਦੀਆਂ ਵਸਤੂਆਂ ਦੀ ਵਰਤੋਂ ਬਿਲਕੁਲ ਨਾ ਕਰਨ ਦੀ ਚਿਤਾਵਨੀ ਦਿੰਦੇ ਹੋਏ ਹੇਠ ਲਿਖੀਆਂ ਗੱਲਾਂ ਦੱਸੀਆਂ:
- ਕਿਸੇ ਹੋਰ ਦੀ ਵਰਤੋਂ ਕੀਤੀ ਹੋਈ ਲਿਪਸਟਿਕ ਨਾਲ ਮੂੰਹ, ਗਲੇ ਅਤੇ ਚਮੜੀ ਸਬੰਧੀ ਰੋਗ ਹੋ ਸਕਦੇ ਹਨ ਇਨ੍ਹਾਂ ਦੇ ਇਲਾਜ ਲਈ ਐਂਟੀਬਾਇਓਟਿਕ ਜਾਂ ਐਂਟੀਐਲਰਜ਼ਿਕ ਦਵਾਈ ਖਾਣੀ ਪੈਂਦੀ ਹੈ ਅਤੇ ਮਰ੍ਹਮ ਲਗਾਉਣੀ ਪੈਂਦੀ ਹੈ ਕਿਸੇ ਦੀ ਕੰਘੀ ਨੂੰ ਵਰਤੋਂ ’ਚ ਲਿਆਉਣ ਨਾਲ ਜੂੰਆਂ, ਰੂਸੀ ਤਾਂ ਹੋ ਹੀ ਸਕਦੀ ਹੈ, ਵਾਲਾਂ ਦਾ ਝੜਨਾ ਵਰਗੀ ਬਿਮਾਰੀ ਵੀ ਲੱਗ ਸਕਦੀ ਹੈ ਸਮਝਦਾਰੀ ਇਸੇ ’ਚ ਹੈ ਕਿ ਆਪਣੇ ਕੰਘੇ ਦੀ ਹੀ ਵਰਤੋਂ ਕਰੋ ਘਰ ਦੇ ਹਰ ਮੈਂਬਰ ਦੀ ਕੰਘੀ ਅਲੱਗ-ਅਲੱਗ ਹੋਣੀ ਚਾਹੀਦੀ ਹੈ
- ਬਲੈਣ, ਅੰਡਰਵੀਅਰ, ਬੇ੍ਰਜੀਅਰ ਆਦਿ ਅੰਦਰੂਨੀ ਕੱਪੜਿਆਂ ਅਤੇ ਰੂਮਾਲ ਅਤੇ ਹੈਂਡਟਾਵਲ ਆਦਿ ਨਾਲ ਚਮੜੀ ਰੋਗ, ਐਲਰਜੀ, ਗੁਹੇਰੀ (ਸਟਾਈ) ਵਰਗੀ ਸਮੱਸਿਆ ਹੋ ਸਕਦੀ ਹੈ
- ਕਿਸੇ ਦੂਜੇ ਦੀ ਆਈਬ੍ਰੋ ਪੈਨਸਲ, ਕਾਗਜ, ਆਈਬੁਰੱਸ਼, ਆਈਲਾਈਨਰ ਵਰਤੋਂ ’ਚ ਲਿਆਉਣ ਨਾਲ ਕੰਜਕਿਟਵਾਈਟਿਸ, ਰੋਹੇ, ਕਾਰਨੀਅਲ ਅਲਸਰ ਅਤੇ ਗੁਹੇਰੀ ਵਰਗੀ ਛੂਤ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ
- ਕਿਸੇ ਦੇ ਇਸਤੇਮਾਲ ਕੀਤੇ ਦੰਦਾਂ ਦੇ ਬੁਰੱਸ਼ ਨਾਲ ਮੂੰਹ ਦੇ ਛਾਲੇ, ਮਸੂੜਿਆਂ ’ਚ ਸੋਜ, ਪਾਈਰਿਆ ਅਤੇ ਗਲੇ ਦਾ ਸੰਕਰਮਣ ਹੋਣ ਦੀ ਪੂਰੀ ਸੰਭਾਵਨਾ ਰਹਿੰਦੀ ਹੈ
ਕੁਝ ਨਿਯਮ ਬਣਾਏ ਜਾ ਸਕਦੇ ਹਨ:
- ਨਿੱਜੀ ਇਸਤੇਮਾਲ ਦੀ ਵਸਤੂ ਨਾ ਕਿਸੇ ਨੂੰ ਦਿਓ ਅਤੇ ਨਾ ਕਿਸੇ ਤੋਂ ਲਓ ਜਿਵੇਂ ਰੂਮਾਲ, ਅੰਦਰੂਨੀ ਕੱਪੜੇ, ਕੰਘੀ, ਸ਼ੇਵਿੰਗ ਬੁਰੱਸ਼, ਰੇਜ਼ਰ ਆਦਿ
- ਖਾਣ-ਪੀਣ ’ਚ ਵੀ ਬਚਾਅ ਰੱਖੋ ਸਵਾਦ ਅਤੇ ਮੁਫਤ ਦੇ ਚੱਕਰ ’ਚ ਜੂਠੀ ਚੀਜ਼ ਨਾ ਖਾਓ ਠੰਢੇ ਪੀਣ ਵਾਲੇ ਪਾਣੀ ਦੀ ਬੋਤਲ ਦੇ ਮੂੰਹ ਤੋਂ ਅਤੇ ਆਈਸਕ੍ਰੀਮ ਦੇ ਇੱਕ ਹੀ ਚਮਚ ਨਾਲ ਛਾਲੇ ਵਰਗੇ ਸੰਕਰਮਣ ਦੀ ਸੰਭਾਵਨਾ ਰਹਿੰਦੀ ਹੈ, ਅਖੀਰ ਇਹ ਗੱਲ ਬੱਚਿਆਂ ਨੂੰ ਸ਼ੁਰੂ ਤੋਂ ਹੀ ਸਮਝਾ ਦਿਓ ਕਿ ਦੂਜਿਆਂ ਦੀ ਜੀਭ ਜਾਂ ਬੁੱਲ੍ਹਾਂ ਨਾਲ ਛੂਹੇ ਪਦਾਰਥ ਨਾ ਖਾਓ ਅਤੇ ਨਾ ਪੀਓ
- ਯਾਤਰਾ ਦੌਰਾਨ ਕਿਸੇ ਅਜ਼ਨਬੀ ਤੋਂ ਕੋਈ ਵੀ ਖਾਣ-ਪੀਣ ਦੀ ਚੀਜ਼ ਕਦੇ ਨਾ ਸਵੀਕਾਰੋ
- ਥੋੜ੍ਹੀ ਜਿਹੀ ਸਾਵਧਾਨੀ ਵਰਤੋ ਅਤੇ ਆਪਣੀ ਹੀ ਵਸਤੂ ਵਰਤੋਂ ’ਚ ਲਿਆ ਕੇ ਮਾਨਸਿਕ, ਸਰੀਰਕ ਅਤੇ ਆਰਥਿਕ ਕਸ਼ਟ ਤੋਂ ਬਚੇ ਰਹੋ ਖਾਸ ਕਰਕੇ ਚਮੜੀ ਨਾਲ ਸੰਪਰਕ ਕਰਦੀ ਪਰਾਈ ਵਸਤੂ ਦੀ ਵਰਤੋਂ ਨਾ ਕਰਕੇ, ਖੁਦ ਨੂੰ ਸਦਾ ਸੁਰੱਖਿਅਤ ਰੱਖੋ
ਖ਼ੁੰਜਰੀ ਦੇਵਾਂਗਨ