Conversation -sachi shiksha punjabi

ਗੱਲਬਾਤ ਦਾ ਰਸਤਾ ਬੰਦ ਨਾ ਕਰੋ

ਲੜ-ਝਗੜ ਕੇ ਮੂੰਹ ਫੁਲਾ ਕੇ ਅਲੱਗ-ਥਲੱਗ ਹੋ ਕੇ ਬੈੈਠ ਜਾਣਾ ਅਤੇ ਆਪਣੇ-ਆਪਣੇ ਰਸਤੇ ’ਤੇ ਚੱਲ ਪੈਣਾ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੁੰਦਾ ਸਮੱਸਿਆ ਦਾ ਹੱਲ ਆਪਸ ’ਚ ਮਿਲ-ਬੈਠ ਕੇ ਕੀਤਾ ਜਾਂਦਾ ਹੈ ਭਾਵ ਕੋਸ਼ਿਸ਼ ਇਹੀ ਰਹਿਣੀ ਚਾਹੀਦੀ ਹੈ। ਕਿ ਗੱਲਬਾਤ ਦਾ ਰਸਤਾ ਬੰਦ ਨਾ ਹੋਵੇ। ਸਬੰਧਾਂ ’ਚ ਕਿੰਨਾ ਵੀ ਵਿਗਾੜ ਕਿਉਂ ਨਾ ਆ ਜਾਵੇ, ਉਨ੍ਹਾਂ ਤੋਂ ਕਿਨਾਰਾ ਤਾਂ ਨਹੀਂ ਕੀਤਾ ਜਾ ਸਕਦਾ ਦੇਰ ਸਵੇਰ ਉਨ੍ਹਾਂ ਨੂੰ ਸੁਧਾਰਨਾ ਹੀ ਪੈਂਦਾ ਹੈ ਜਦੋਂ ਸਭ ਕੁਝ ਵਿਗੜ ਜਾਂਦਾ ਹੈ ਤਾਂ ਉਨ੍ਹਾਂ ਨੂੰ ਜੋੜਨ ’ਤੇ ਇੱਕ ਗੰਢ ਜਿਹੀ ਪੈ ਜਾਂਦੀ ਹੈ। ਬਾਅਦ ’ਚ ਇਹੀ ਕਹਿ ਕੇ ਉਨ੍ਹਾਂ ਨੂੰ ਭੁੱਲਣਾ ਹੁੰਦਾ ਹੈ ਕਿ ‘ਪੁਰਾਣੀਆਂ ਗੱਲਾਂ ’ਤੇ ਮਿੱਟੀ ਪਾਓ ਅਤੇ ਉਨ੍ਹਾਂ ਨੂੰ ਭੁੱਲ ਜਾਓ’ ਵੱਡੇ-ਬਜ਼ੁਰਗ ਗਲਤ ਨਹੀਂ ਕਹਿੰਦੇ ਮਿਲ-ਜੁਲ ਕੇ, ਇੱਕ ਹੋ ਕੇ ਰਹਿਣ ਦੀ ਸ਼ਕਤੀ ਨੂੰ ਅਸੀਂ ਸਭ ਜਾਣਦੇ ਹਾਂ।

ਸਮਾਜ ’ਚ, ਆਪਣੇ ਆਂਢ-ਗੁਆਂਢ ’ਚ, ਆਪਣੇ ਕੰਮ ਦੇ ਖੇਤਰ ’ਚ ਭਾਵ ਹਰ ਥਾਂ ’ਤੇ ਕਦੇ-ਕਦੇ ਮਨ-ਮੁਟਾਅ ਹੋ ਜਾਂਦੇ ਹਨ। ਹਰ ਵਿਅਕਤੀ ਦੇ ਵਿਚਾਰ, ਉਸ ਦੀ ਸੋਚ, ਉਸ ਦੇ ਕੰਮ ਕਰਨ ਦਾ ਤਰੀਕਾ ਸਭ ਅਲੱਗ-ਅਲੱਗ ਹੁੰਦੇ ਹਨ। ਇਸ ਲਈ ਅਜਿਹਾ ਹੋਣਾ ਸੁਭਾਵਿਕ ਹੁੰਦਾ ਹੈ, ਇਸ ਤੋਂ ਕੋਈ ਇਨਕਾਰ ਨਹੀਂ ਕਰ ਸਕਦਾ ਇਸ ਦਾ ਇਹ ਅਰਥ ਕਦੇ ਨਹੀਂ ਹੋ ਸਕਦਾ ਕਿ ਉਦੋਂ ਉਸ ਵਿਅਕਤੀ ਨਾਲ ਅਸੀਂ ਦੁਸ਼ਮਣੀ ਮੁੱਲ ਲੈ ਬੈਠੀਏ ਸਮਾਂ ਬੀਤਦੇ ਸਾਡੀ ਇਹ ਕੱਟੜਤਾ ਪੀੜ੍ਹੀ-ਦਰ-ਪੀੜ੍ਹੀ ਦੀ ਦੁਸ਼ਮਣੀ ਬਣ ਜਾਵੇ, ਜਿਸ ਦਾ ਅੰਤ ਸੁੱਖ ਘੱਟ ਅਤੇ ਦੁੱਖ ਜ਼ਿਆਦਾ ਹੁੰਦਾ ਹੈ ਇਸ ਨਾਲ ਕਿਸੇ ਦਾ ਹਿੱਤ ਨਹੀਂ ਸਾਧਿਆ ਜਾ ਸਕਦਾ ਹੈ ਕਦੇ-ਕਦੇ ਵਿਹਾਰ ’ਚ ਅਸੀਂ ਦੇਖਦੇ ਹਾਂ।

ਦੋ ਜਣਿਆਂ ਜਾਂ ਗਰੁੱਪਾਂ ’ਚ ਵੀ ਜੇਕਰ ਝਗੜੇ ਦੇ ਹਾਲਾਤ ਬਣਦੇ ਹਨ ਅਤੇ ਥਾਣੇ-ਪੁਲਿਸ ਅਤੇ ਕੋਰਟ-ਕਚਹਿਰੀ ’ਚ ਜਾਣ ਦੀ ਨੌਬਤ ਆ ਜਾਂਦੀ ਹੈ ਉਦੋਂ ਵੀ ਆਖਰ ਸਮਝੌਤਾ ਹੀ ਕਰਨਾ ਪੈਂਦਾ ਹੈ ਦੋਵਾਂ ਪੱਖਾਂ ਨੂੰ ਸ਼ੇਕ ਹੈਂਡ ਕਰਕੇ ਹੀ ਮੁਕਤੀ ਮਿਲਦੀ ਹੈ ਆਪਣੇ ਘਰ ’ਚ ਬੱਚਿਆਂ ਦੇ ਝਗੜੇ ਹੁੰਦੇ ਹੀ ਰਹਿੰਦੇ ਹਨ ਉਦੋਂ ਅਸੀਂ ਉਨ੍ਹਾਂ ਨੂੰ ਗਲੇ ਮਿਲਵਾ ਕੇ ਇੱਕ-ਦੂਜੇ ਨੂੰ ਸੌਰੀ ਕਹਾ ਦਿੰਦੇ ਹਾਂ ਭਾਵ ਕਿ ਉਨ੍ਹਾਂ ’ਚ ਸਮਝੌਤਾ ਹੋ ਜਾਂਦਾ ਹੈ ਅਤੇ ਬੱਚਿਆਂ ਦੇ ਨਾਲ-ਨਾਲ ਅਸੀਂ ਵੀ ਖੁਸ਼ ਹੋ ਜਾਂਦੇ ਹਨ ਉਨ੍ਹਾਂ ਨੂੰ ਅਸੀਂ ਇਹੀ ਸਿੱਖਿਆ ਦਿੰਦੇ ਹਾਂ ਕਿ ਝਗੜਾ ਨਾ ਕਰੋ, ਪਿਆਰ ਨਾਲ ਰਹੋ, ਗਲਤੀ ਹੋ ਜਾਣ ’ਤੇ ਮੁਆਫੀ ਮੰਗ ਲਓ ਅਤੇ ਮਿਲ ਕੇ ਰਹੋ।

ਬੱਚਿਆਂ ਨੂੰ ਅਸੀਂ ਸਿੱਖਿਆ ਦੇ ਦਿੰਦੇ ਹਾਂ ਅਤੇ ਉਨ੍ਹਾਂ ਦਾ ਕੋਮਲ ਮਨ ਸਾਡੇ ਪ੍ਰਤੀ ਸਨਮਾਨ ਕਾਰਨ ਉਸ ਨੂੰ ਮੰਨ ਲੈਂਦਾ ਹੈ ਪਰ ਜਦੋਂ ਸਾਡੇ ਵੱਡਿਆਂ ਦੀ ਵਾਰੀ ਆਉਂਦੀ ਹੈ ਤਾਂ ਸਾਡਾ ਹੰਕਾਰ ਅੱਗੇ ਆ ਜਾਂਦਾ ਹੈ ਅਸੀਂ ਦੂਜਿਆਂ ਨੂੰ ਦਿੱਤੀ ਹੋਈ ਆਪਣੀ ਹੀ ਸਿੱਖਿਆ ਨੂੰ ਭੁੱਲ ਕੇ ਆਕੜਖੋਰ ਜਾਂ ਜ਼ਿੱਦੀ ਬਣ ਜਾਂਦੇ ਹਾਂ ਬੱਚੇ ਜੇਕਰ ਸਾਡੀ ਗੱਲ ਨੂੰ ਅਨਸੁਣੀ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਡਾਂਟ ਕੇ, ਅਸੀਂ ਆਪਣੀ ਗੱਲ ਮਨਵਾਉਂਦੇ ਹਾਂ ਉਨ੍ਹਾਂ ਸਾਹਮਣੇ ਖੁਦ ਕੀ ਉਦਾਹਰਨ ਰੱਖਦੇ ਹਾਂ ਘਰ-ਪਰਿਵਾਰ ’ਚ ਹੋਣ ਵਾਲੇ ਝਗੜੇ ਗਲਤਫਹਿਮੀਆਂ ਅਤੇ ਗਲਤ ਫੈਸਲਿਆਂ ਕਾਰਨ ਹੁੰਦੇ ਹਨ ਜਿਸ ਤਰ੍ਹਾਂ ਨਹੁੰ ਤੋਂ ਮਾਸ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ, ਉਸੇ ਤਰ੍ਹਾਂ ਭਰਾ-ਭੈਣ ਤੋਂ ਕਿਨਾਰਾ ਨਹੀਂ ਕਰਨਾ ਚਾਹੀਦਾ ਹੈ।

ਸਿਆਣੇ ਕਹਿੰਦੇ ਹਨ,‘ਆਪਣਾ ਮਾਰੇਗਾ ਵੀ ਤਾਂ ਛਾਂ ’ਚ ਸੁੱਟੇਗਾ’

ਰਿਸ਼ਤਿਆਂ ਦੇ ਧਾਗੇ ਨੂੰ ਮਜ਼ਬੂਤੀ ਨਾਲ ਫੜੇ ਰਹਿਣਾ ਚਾਹੀਦਾ ਹੈ, ਤੋੜਨਾ ਨਹੀਂ ਚਾਹੀਦਾ ਹੈ ਫਿਰ ਜਦੋਂ ਜੋੜਨ ਦਾ ਸਮਾਂ ਆਉਂਦਾ ਹੈ ਤਾਂ ਇੱਕ ਕਸਕ ਰਹਿ ਜਾਂਦੀ ਹੈ ਕਦੇ-ਕਦੇ ਇਹ ਅਹਿਸਾਸ ਹੋ ਜਾਂਦਾ ਹੈ ਕਿ ਬਿਨਾਂ ਕਿਸੇ ਦੀ ਖਾਸ ਗਲਤੀ ਦੇ ਐਨੇ ਸਮੇਂ ਤੱਕ ਅਸੀਂ ਇੱਕ-ਦੂਜੇ ਨੂੰ ਦੋਸ਼ੀ ਮੰਨ ਕੇ ਕੋਸਦੇ ਰਹੇ। ਅਸੀਂ ਸਿਆਸੀ ਕੂਟਨੀਤੀ ’ਤੇ ਨਜ਼ਰ ਮਾਰੀਏ ਤਾਂ ਦੇਖਦੇ ਹਾਂ ਕਿ ਯੁੱਧ ਤੋਂ ਬਾਅਦ ਵੀ ਦੋ ਦੇਸ਼ਾਂ ਨੂੰ ਆਖਰ ਸਮਝੌਤਾ ਹੀ ਕਰਨਾ ਪੈਂਦਾ ਹੈ ਉੱਥੇ ਦੁਸ਼ਮਣੀ ਤੋਂ ਬਾਅਦ ਵੀ ਗੱਲਬਾਤ ਬੰਦ ਨਹੀਂ ਕੀਤੀ ਜਾਂਦੀ ਹੈ।

ਆਪਣਾ ਵਿਹਾਰ ਅਜਿਹਾ ਰੱਖਣਾ ਚਾਹੀਦਾ ਹੈ ਕਿ ਉਸ ਨਾਲ ਕਿਸੇ ਦਾ ਅਹਿੱਤ ਨਾ ਹੋਵੇ ਗੱਲਬਾਤ ਦਾ ਰਸਤਾ ਹਮੇਸ਼ਾ ਖੁੱਲ੍ਹਾ ਰੱਖਣਾ ਚਾਹੀਦਾ ਹੈ ਆਪਣੀ ਕੱਟੜਤਾ ਨੂੰ ਤਿਆਗ ਕੇ, ਮਿਲ-ਬੈਠ ਕੇ, ਸਦਾ ਹੀ ਸਕਾਰਾਤਮਕ ਸਮਝੌਤੇ ਹੁੰਦੇ ਹਨ ਉਨ੍ਹਾਂ ਦਾ ਮਾਣ ਰੱਖਣ ਨਾਲ ਸਭ ਨੂੰ ਖੁਸ਼ੀ ਹੁੰਦੀ ਹੈ ਜੋ ਅਮੁੱਲ ਹੁੰਦੀ ਹੈ ਆਪਣਿਆਂ ਦਾ ਸਾਥ ਬੜੇ ਹੀ ਕਿਸਮਤ ਵਾਲਿਆਂ ਨੂੰ ਮਿਲਦਾ ਹੈ ਇਸ ਕਿਸਮਤ ਨੂੰ ਬਦਕਿਸਮਤੀ ’ਚ ਬਦਲਣ ਤੋਂ ਸਭ ਨੂੰ ਬਚਣਾ ਚਾਹੀਦਾ ਹੈ।

ਉਰਵਸ਼ੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!