pocket money -sachi shiksha punjabi

ਕੀ ਤੁਹਾਡਾ ਬੱਚਾ ਜੇਬ ਖਰਚੀ ਤੋਂ ਬਚਾਉਂਦਾ ਹੈ ਪੈਸਾ

ਪੈਸੇ ਬਚਾਉਣ ਦੀ ਆਦਤ ਨਾ ਸਿਰਫ ਬੱਚਿਆਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਂਦੀ ਹੈ, ਸਗੋਂ ਉਸ ਦੀ ਇਹ ਆਦਤ ਉਸ ਨੂੰ ਗੈਰ-ਜ਼ਰੂਰਤਮੰਦ ਖਰਚੇ ਤੋਂ ਬਚਾਉਣ ’ਚ ਵੀ ਸਹਾਇਕ ਸਾਬਤ ਹੋ ਸਕਦੀ ਹੈ ਬਚਪਨ ਤੋਂ ਹੀ ਪੈਸੇ ’ਤੇ ਕੰਟਰੋਲ ਕਿਵੇਂ ਕੀਤਾ ਜਾਵੇ, ਅਜਿਹੇ ਕੁਝ ਟਿਪਸ ਦੱਸੇ ਜਾ ਰਹੇ ਹਨ, ਇਨ੍ਹਾਂ ਨੂੰ ਅਪਣਾ ਕੇ ਤੁਹਾਡਾ ਬੱਚਾ ਵੀ ਪੈਸੇ ਦੀ ਬੱਚਤ ਕਰਨਾ ਸਿੱਖ ਸਕਦਾ ਹੈ ਇੱਕ ਮਾਤਾ-ਪਿਤਾ ਆਪਣੇ ਬੱਚੇ ਦੀ ਰੂਟੀਨ ’ਚ ਉਸ ਨੂੰ ਰੋਜ਼ਾਨਾ ਦੇ ਬੱਚਤ ਦੇ ਮਹੱਤਵ ਦੱਸ ਕੇ ਉਸ ਦੇ ਉੱਜਲ ਭਵਿੱਖ ਦੀ ਨੀਂਹ ਰੱਖ ਸਕਦੇ ਹਨ

ਚਾਹਤ ਅਤੇ ਜ਼ਰੂਰਤ ’ਤੇ ਚਰਚਾ ਕਰੋ:

ਬੱਚਿਆਂ ਨੂੰ ਬੱਚਤ ਦਾ ਮਹੱਤਵ ਸਿਖਾਉਣ ਦੀ ਦਿਸ਼ਾ ’ਚ ਪਹਿਲਾ ਕਦਮ ਹੈ ਉਨ੍ਹਾਂ ਨੂੰ ਚਾਹਤ ਅਤੇ ਜ਼ਰੂਰਤ ਦਰਮਿਆਨ ਫਰਕ ਕਰਕੇ ਦੱਸਣ ’ਚ ਮੱਦਦ ਕਰਨਾ ਹੈ ਉਨ੍ਹਾਂ ਨੂੰ ਦੱਸੋ ਕਿ ਜ਼ਰੂਰਤਾਂ ’ਚ ਬੁਨਿਆਦੀ ਚੀਜ਼ਾਂ ਸ਼ਾਮਲ ਹੁੰਦੀਆਂ ਹਨ, ਜਿਵੇਂ ਕਿ ਭੋਜਨ, ਕੱਪੜੇ, ਘਰ, ਸਿਹਤ ਦੀ ਦੇਖਭਾਲ ਅਤੇ ਪੜ੍ਹਾਈ ਜਦਕਿ ਮੂਵੀ ਟਿਕਟ ਅਤੇ ਕੈਂਡੀ ਤੋਂ ਲੈ ਕੇ ਡਿਜ਼ਾਇਨਰ ਬੂਟ-ਚੱਪਲ, ਸਾਈਕਲ ਜਾਂ ਨਵੇਂ ਸਮਾਰਟ ਫੋਨ ਆਦਿ ਚੀਜ਼ਾਂ ਚਾਹਤ ਦੀ ਸ਼੍ਰੇਣੀ ’ਚ ਚਲੀਆਂ ਜਾਂਦੀਆਂ ਹਨ, ਇਹ ਵਾਧੂ ਖਰਚ ਹੈ

ਬੱਚਤ ਕਰਨ ਲਈ ਗੁੱਲਕ ਦੇਣਾ:

ਜਦੋਂ ਤੁਹਾਡੇ ਬੱਚਿਆਂ ਦੇ ਮਨ ’ਚ ਬੱਚਤ ਕਰਨ ਦੀ ਆਦਤ ਪੈਦਾ ਹੋ ਜਾਵੇਗੀ ਤਾਂ ਉਨ੍ਹਾਂ ਨੂੰ ਆਪਣੀ ਨਗਦੀ ਜੋੜ ਕੇ ਰੱਖਣ ਦੀ ਜ਼ਰੂਰਤ ਹੋਵੇਗੀ ਤਾਂ ਅਜਿਹੇ ’ਚ ਅਸੀਂ ਉਨ੍ਹਾਂ ਨੂੰ ਇੱਕ ਗੁੱਲਕ ਦਿਵਾ ਸਕਦੇ ਹਾਂ, ਜਿਸ ’ਚ ਉਹ ਆਪਣੇ ਪੈਸੇ ਰੱਖ ਸਕਦੇ ਹਨ ਜੇਕਰ ਬੱਚੇ ਵੱਡੇ ਹਨ ਤਾਂ ਤੁਸੀਂ ਉਨ੍ਹਾਂ ਦਾ ਬੈਂਕ ’ਚ ਖਾਤਾ ਖੁਲਵਾ ਸਕਦੇ ਹੋ ਤਾਂ ਕਿ ਉਹ ਖੁਦ ਦੇ ਬੱਚਤ ਟੀਚੇ ਬਾਰੇ ਸੋਚ ਸਕਣ

ਬੱਚਿਆਂ ਨੂੰ ਖੁਦ ਦਾ ਪੈਸਾ ਵੀ ਕਮਾਉਣ ਦਿਓ:

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਬੱਚਤ ਕਰਨ ਵਾਲੇ ਬਣਨ ਤਾਂ ਉਨ੍ਹਾਂ ਨੂੰ ਪੈਸਾ ਕਮਾਉਣ ਅਤੇ ਬਚਾਉਣ ਦਾ ਗਿਆਨ ਸ਼ੁਰੂ ਤੋਂ ਹੀ ਦਿੱਤਾ ਜਾਣਾ ਚਾਹੀਦਾ ਹੈ ਜੇਕਰ ਬੱਚਾ ਆਪਣੇ ਜਨਮ ਦਿਨ ’ਤੇ ਪੈਸਾ ਫਜ਼ੂਲ ’ਚ ਖਰਚ ਕਰਨ ਦੀ ਬਜਾਇ ਆਪਣੇ ਕਿਸੇ ਜ਼ਰੂਰਤਮੰਦ ਸਾਥੀ ਦੀ ਮੱਦਦ ਕਰੇ ਜੇਕਰ ਬੱਚੇ ਨੂੰ ਸ਼ੁਰੂਆਤ ਤੋਂ ਹੀ ਅਜਿਹੀ ਸਿੱਖਿਆ ਦਿੱਤੀ ਜਾਵੇ ਤਾਂ ਉਹ ਇਨਸਾਨੀਅਤ ਦੇ ਨਾਲ-ਨਾਲ ਬੱਚਤ ਦੇ ਮਹੱਤਵ ਨੂੰ ਵੀ ਸਮਝੇਗਾ

ਖਰਚ ਕੀਤੇ ਪੈਸੇ ਦੀ ਨਿਗਰਾਨੀ ਵੀ ਕਰੋ:

ਇੱਕ ਬਿਹਤਰ ਬੱਚਤਕਰਤਾ ਹੋਣ ਦਾ ਮਤਲਬ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਤੁਹਾਡਾ ਪੈਸਾ ਕਿੱਥੇ ਜਾ ਰਿਹਾ ਹੈ, ਬੈਂਕ ਜਾਂ ਡੇਬਿਟ ਕਾਰਡ ਐਪ ਤੋਂ ਖਰਚੇ ’ਤੇ ਨਜ਼ਰ ਰੱਖਣਾ ਥੋੜ੍ਹਾ ਅਸਾਨ ਹੈ, ਪਰ ਉਸ ਨੂੰ ਪਰੰਪਰਿਕ ਤਰੀਕੇ ਨਾਲ ਲੇਖਾ-ਜੋਖਾ ਰੱਖਣਾ ਵੀ ਜ਼ਰੂਰ ਸਿਖਾਓ ਜੇਕਰ ਤੁਹਾਡੇ ਬੱਚੇ ਨੂੰ ਭੱਤਾ ਮਿਲਦਾ ਹੈ ਤਾਂ ਉਸ ਨੂੰ ਹਰ ਦਿਨ ਆਪਣੀ ਖਰੀਦਦਾਰੀ ਲਿਖਣ ਅਤੇ ਹਫਤੇ ਦੇ ਆਖਰ ’ਚ ਜੋੜ ਕੇ ਪੂਰਾ ਹਿਸਾਬ ਰੱਖਣਾ ਵੀ ਸਿਖਾਓ

ਗਲਤੀਆਂ ਲਈ ਗੁੰਜਾਇਸ਼ ਨਾ ਛੱਡੋ:

ਬੱਚਿਆਂ ਨੂੰ ਉਨ੍ਹਾਂ ਦੇ ਖੁਦ ਦੇ ਪੈਸਿਆਂ ਨੂੰ ਖਰਚ ਦਾ ਅਧਿਕਾਰ ਦੇਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਨੂੰ ਆਪਣੀਆਂ ਗਲਤੀਆਂ ਤੋਂ ਸਿੱਖਣ ਦਾ ਮੌਕਾ ਮਿਲਣਾ ਚਾਹੀਦਾ ਹੈ ਬੱਚਿਆਂ ਨੂੰ ਸੰਭਾਵਿਤ ਵੱਡੀ ਗਲਤੀ ਤੋਂ ਦੂਰ ਰੱਖੋ, ਬੱਚੇ ਜਦੋਂ ਆਪਣੀ ਗਲਤੀ ਤੋਂ ਸਬਕ ਸਿੱਖਣਗੇ ਤਾਂ ਇਹ ਉਨ੍ਹਾਂ ’ਚ ਪਰਿਪੱਕਤਾ ਲਿਆਉਣ ਦਾ ਬਿਹਤਰ ਤਰੀਕਾ ਹੋਵੇਗਾ

ਪੈਸੇ ਦੇ ਖਰਚ ਬਾਰੇ ਚਰਚਾ ਕਰੋ:

ਜੇਕਰ ਤੁਸੀਂ ਚਾਹੁੰਦੇ ਹੋ ਕਿ ਬੱਚੇ ਬੱਚਤ ਦੇ ਬਾਰੇ ਸਿੱਖਣ ਤਾਂ ਤੁਹਾਨੂੰ ਬੱਚੇ ਕੋਲ ਬੈਠ ਕੇ ਪੈਸਿਆਂ ਨੂੰ ਲੈ ਕੇ ਲਗਾਤਾਰ ਚਰਚਾ ਦਾ ਮਾਹੌਲ ਬਣਾਉਣਾ ਚਾਹੀਦਾ ਹੈ ਹਰ ਹਫਤੇ ਦੇ ਆਖਰੀ ਦਿਨ ਪੈਸਿਆਂ ਦੀ ਬੱਚਤ ਅਤੇ ਖਰਚ ਕਰਨ ਦੇ ਵਿਸ਼ੇ ’ਤੇ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ ਘੱਟ ਉਮਰ ’ਚ ਹੀ ਜੇਕਰ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਵੇ ਤਾਂ ਉਸ ’ਚ ਵਧੀਆ ਸ਼ਖਸੀਅਤ ਅਤੇ ਚਿੱਤਰਨ ਦਾ ਵਿਕਾਸ ਹੋਵੇਗਾ
ਅਮਿਤ ਜੋਤੀ ਇੰਸਾਂ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!