jeans ਜੀਂਸ ਪਹਿਨਦੇ ਸਮੇਂ ਨਾ ਕਰੋ ਇਹ ਗਲਤੀਆਂ
ਦੇਖਿਆ ਜਾਂਦਾ ਹੈ ਕਿ ਸਾਰੇ ਆਪਣੇ ਕੱਪੜਿਆਂ ਦੀ ਮੱਦਦ ਨਾਲ ਆਪਣੇ ਲੁੁਕ ਨੂੰ ਨਿਖਾਰਨ ਦਾ ਕੰਮ ਕਰਦੇ ਹਨ ਖਾਸ ਤੌਰ ’ਤੇ ਪੁਰਸ਼ ਇਸ ਦੇ ਲਈ ਜੀਂਸ ਦੀ ਵਰਤੋਂ ਕਰਦੇ ਹਨ ਜੋ ਅੱਜ ਦੇ ਪਹਿਨਾਵੇ ਦਾ ਵਿਸ਼ੇਸ਼ ਹਿੱਸਾ ਹੈ
ਪਰ ਅਕਸਰ ਪੁਰਸ਼ ਇਸ ’ਚ ਕੁਝ ਗਲਤੀਆਂ ਕਰ ਬੈਠਦੇ ਹਨ ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦਾ ਲੁਕ ਖਰਾਬ ਹੋ ਜਾਂਦਾ ਹੈ ਅਤੇ ਇਹ ਤੁਹਾਡੇ ਲਈ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ ਇਸ ਲਈ ਅੱਜ ਅਸੀਂ ਤੁਹਾਡੇ ਲਈ ਜੀਂਸ ਪਹਿਨਣ ਨਾਲ ਜੁੜੇ ਕੁਝ ਟਿਪਸ ਲੈ ਕੇ ਆਏ ਹਾਂ ਤਾਂ ਕਿ ਤੁਹਾਡਾ ਲੁਕ ਵਧੀਆ ਬਣਿਆ ਰਹੇ
Also Read :-
- ਦਿਸਣਾ ਹੈ ਹੈਂਡਸਮ ਤਾਂ ਬਦਲੋ ਆਪਣੀ ਲੁੱਕ
- ਠੰਢਕ ਦਿੰਦੇ ਹਨ, ਇਨ੍ਹਾਂ ਰੰਗਾਂ ਦੇ ਕੱਪੜੇ
- ਦੁਪੱਟੇ ਵੱਖੋ-ਵੱਖਰੇ
- ਬਰੇਡ ਹੇਅਰ ਸਟਾਇਲ ਨਾਲ ਪਾਓ ਗਲੈਮਰਸ ਲੁਕ
- ਬੈਲਟ ਲਗਾਓ ਇੰਜ, ਤਾਂ ਕਿ ਲੁੱਕ ਨਾ ਹੋਵੇ ਖਰਾਬ
ਤਾਂ ਆਓ ਜਾਣਦੇ ਹਾਂ ਇਸ ਦੇ ਬਾਰੇ
ਬੂਟਾਂ ਕੋਲ ਗੰਢ ਨਾ ਬਣੋ:
ਜੇਕਰ ਤੁਹਾਡੀ ਜੀਂਸ ਦੀ ਲੈਂਥ ਜ਼ਿਆਦਾ ਹੈ ਅਤੇ ਪਹਿਨਣ ’ਤੇ ਉਹ ਬੂਟਾਂ ਕੋਲ ਗੰਢ ਦੀ ਤਰ੍ਹਾਂ ਬਣ ਜਾਂਦੀ ਹੈ ਤਾਂ ਉਸਨੂੰ ਪਹਿਲਾਂ ਐਲਟਰ ਕਰਵਾਓ ਅਤੇ ਉਸ ਤੋਂ ਬਾਅਦ ਪਹਿਨੋ
ਸਲਿਮ-ਫਿੱਟ ਜਾਂ ਸਕਿੱਨੀ:
ਸਲਿਮ-ਫਿੱਟ ਜੀਂਸ ਦਾ ਮਤਲਬ ਹੈ, ਅਜਿਹੀ ਜੀਂਸ ਜਿਸ ਦਾ ਆਕਾਰ ਸਲਿੱਮ ਹੁੰਦਾ ਹੈ ਅਤੇ ਸਕਿੱਨੀ ਜੀਂਸ ਦੀ ਫੀਟਿੰਗ ਗਲਵਸ ਵਰਗੀ ਹੁੰਦੀ ਹੈ ਅਜਿਹੇ ਪੁਰਸ਼ ਜਿਨ੍ਹਾਂ ਦੀ ਥਾਈਜ਼ ਮੋਟੀ ਹੈ, ਉਨ੍ਹਾਂ ਨੂੰ ਸਕਿੱਨੀ ਜੀਂਸ ਪਹਿਨਣ ਤੋਂ ਬਚਣਾ ਚਾਹੀਦਾ ਹੈ
ਐਂਕਲ ਕੋਲ ਕਰਾਪ ਨਾ ਕਰਨਾ:
ਜੇਕਰ ਤੁਸੀਂ ਕਰਾਪਡ ਜੀਂਸ ਪਹਿਨ ਰਹੇ ਹੋ, ਤਾਂ ਉਸ ਨੂੰ ਸਹੀ ਤਰੀਕੇ ਨਾਲ ਕਰਾਪ ਕਰੋ ਕਰਾਪਡ ਜੀਂਸ ਨੂੰ ਐਂਕਲ ਦੇ ਬਿਲਕੁਲ ਉੱਪਰ ਖ਼ਤਮ ਹੋਣਾ ਚਾਹੀਦਾ ਹੈ, ਨਾ ਉਸ ਦੇ ਉੱਪਰ, ਨਾ ਉਸ ਦੇ ਹੇਠਾਂ
ਲਾਈਟ ਵਾਸ਼ ਜਾਂ ਡਾਰਕ ਵਾਸ਼:
ਡਾਰਕ ਵਾਸ਼ ਜੀਂਸ ਸ਼ਾਮ ਦੇ ਸਮੇਂ ਪਹਿਨਣੀ ਚਾਹੀਦੀ ਹੈ ਅਤੇ ਲਾਈਟ ਵਾਸ਼ ਜੀਂਸ ਦਿਨ ਦੇ ਸਮੇਂ
ਜ਼ਰੂਰਤ ਨਾ ਪੈਣ ’ਤੇ ਵੀ ਬੈਲਟ ਲਗਾਉਣਾ:
ਤੁਸੀਂ ਜਿਹੋ-ਜਿਹੀ ਚਾਹੋ ਉਹੋ ਜਿਹੀ ਬੈਲਟ ਲਗਾ ਸਕਦੇ ਹੋ ਫਿਰ ਭਾਵੇਂ ਉਹ ਚੌੜੀ ਬੈਲਟ ਹੋਵੇ ਜਾਂ ਫਿਰ ਪਤਲੀ, ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਬੈਲਟ ਕਦੋਂ ਲਗਾਉਣੀ ਹੈ ਕਈ ਵਾਰ ਬੈਲਟ ਲਗਾਉਣ ਤੋਂ ਬਾਅਦ ਤੁਹਾਡੀ ਹਾਈਟ ਘੱਟ ਦਿਖਦੀ ਹੈ ਲਿਹਾਜ਼ਾ ਬੈੈਲਟ ਲਗਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ