Caring for children -sachi shiksha punjabi

ਬੱਚਿਆਂ ਨੂੰ ਨਾ ਬਣਾਓ ਦਿਖਾਵੇ ਦਾ ਸ਼ੌਕੀਨ

ਪਿਛਲੇ ਕੁਝ ਸਾਲਾਂ ਤੋਂ ਮੀਡੀਆ, ਫਿਲਮ ਟੀਵੀ ਐਕਟਰ ਐਕਟਰੈੱਸ, ਖਿਡਾਰੀ ਇਨ੍ਹਾਂ ਦਾ ਅਸਰ ਜਵਾਨ ਬੱਚਿਆਂ ’ਤੇ ਕੁਝ ਜ਼ਿਆਦਾ ਹੀ ਦਿਖਾਈ ਦੇਣ ਲੱਗਿਆ ਹੈ ਪਹਿਨਾਵੇ, ਗੱਲ ਕਰਨ, ਵਾਲਾਂ ਦੇ ਵੱਖ-ਵੱਖ ਸਟਾਈਲ, ਬਾੱਡੀ ਲੈਂਗਵੇਜ਼, ਸਰੀਰਕ ਬਨਾਵਟ ਦੀ ਨਕਲ ਕਾਫੀ ਹੋਣ ਲੱਗੀ ਹੈ ਬੱਚਿਆਂ ਦੇ ਨਾਲ-ਨਾਲ ਕਈ ਪੇਅਰੈਂਟਸ ਵੀ ਇਸ ਅਸਰ ਤੋਂ ਅਛੂਤੇ ਨਹੀਂ ਹਨ

ਪਿਛਲੇ ਕੁਝ ਸਮੇਂ ’ਚ ਵੱਡੇ ਸ਼ਹਿਰਾਂ ਦੇ ਬੱਚਿਆਂ ਦੀ ਸੋਚ ’ਚ ਕਾਫੀ ਅੰਤਰ ਆਇਆ ਹੈ ਬੱਚੇ ਖੁਦ ਨੂੰ ਸਾਬਤ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹਨ ਖਾਸ ਕਰਕੇ ਫਿਲਮਾਂ ਟੀਵੀ, ਮੈਗਜੀਨ ਦੇ ਮਾਡਲਸ, ਐਕਟਰਾਂ ਨੂੰ ਦੇਖ ਕੇ ਉਹ ਉਨ੍ਹਾਂ ਦੀ ਨਕਲ ਕਰਨ ਦਾ ਜਨੂੰਨ ਉਨ੍ਹਾਂ ’ਤੇ ਸਵਾਰ ਹੋ ਜਾਂਦਾ ਹੈ ਉਹ ਉਨ੍ਹਾਂ ਦੀ ਤਰ੍ਹਾਂ ਸਲਿੱਮ ਅਤੇ ਖੂਬਸੂਰਤ ਦਿਖਾਉਣ ਲਈ ਕੁਝ ਵੀ ਕਰ ਸਕਦੇ ਹਨ ਖਾਣਾ-ਪੀਣਾ ਛੱਡਣਾ ਵੀ ਉਨ੍ਹਾਂ ਲਈ ਮੁਸ਼ਕਲ ਨਹੀਂ ਹੈ

ਸੁੰਦਰਤਾ ਲਈ ਉਹ ਆਪਣੀ ਸਕਿੱਨ ’ਤੇ ਕੁਝ ਵੀ ਕਰਾਉਣ ਅਤੇ ਲਗਾਉਣ ਲਈ ਤਿਆਰ ਹਨਨ ਸਰੀਰ ’ਤੇ ਟੈਟੂ ਬਣਵਾਉਣਾ, ਪੀਅਰਸਿੰਗ ਕਰਾਉਣਾ ਉਨ੍ਹਾਂ ਨੂੰ ਚੰਗਾ ਲੱਗਦਾ ਹੈ ਸਿੱਟਾ ਕੁਝ ਵੀ ਹੋਵੇ, ਉਹ ਉਸਦੀ ਪਰਵਾਹ ਕੀਤੇ ਬਿਨਾਂ ਕਾਪੀ ਕਰਨਾ ਚਾਹੁੰਦੇ ਹਨ ਇਸ ਤਰ੍ਹਾਂ ਕਈ ਬੱਚੇ, ਕਿਸ਼ੋਰ, ਜਵਾਨ ਈਟਿੰਗ ਡਿਸਆਰਡਰ ਦੇ ਸ਼ਿਕਾਰ ਬਣ ਜਾਂਦੇ ਹਨ ਅਜਿਹੇ ’ਚ ਪੇਅਰੈਂਟਸ ਦੀ ਡਿਊਟੀ ਬਣਦੀ ਹੈ ਕਿ ਉਹ ਬੱਚਿਆਂ ਦੇ ਰੋਲ ਮਾਡਲ ਬਣਨ ਅਤੇ ਸਿਲੈਬ੍ਰਿਟੀਜ਼ ਦੀ ਅਸਲੀਅਤ ਉਨ੍ਹਾਂ ਨੂੰ ਦੱਸਣ

ਦਿਖਾਵੇ ਤੋਂ ਬਚਾਓ

ਮੇਲ ਸੈਲੇਬ੍ਰਿਟੀਜ਼ ਆਪਣੇ ਸਿਕਸ ਪੈਕ, ਐਟ ਪੈਕਸ ਨਾਲ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਹਨ, ਦੂਜੇ ਪਾਸੇ ਫੀਮੇਲ ਸੈਲੇਬ੍ਰਿਟੀਜ਼ ਆਪਣੇ ਅਕਰਸ਼ਿਕ ਲੁਕ ਨਾਲ ਪ੍ਰਭਾਵਿਤ ਕਰਦੀਆਂ ਹਨ ਬੱਚੇ ਵੀ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਵਰਗੇ ਬਣਨ ਦੀ ਸੋਚਦੇ ਹਨ ਨਤੀਜਨ ਬੱਚਿਆਂ ਦੀ ਸਿਹਤ ’ਤੇ ਬੁਰਾ ਅਸਰ ਪੈਂਦਾ ਹੈ ਲੜਕੀਆਂ ਖਾਣਾ-ਪੀਣਾ ਛੱਡ ਕੇ ਪਤਲਾ ਹੋਣਾ ਚਾਹੁੰਦੀਆਂ ਹਨ ਜਾਂ ਦਵਾਈਆਂ ਦਾ ਸਹਾਰਾ ਲੈ ਕੇ, ਲੜਕੇ ਹਾਈ ਪ੍ਰੋਟੀਨ ਡਾਈਟ ਲੈ ਕੇ ਤਰ੍ਹਾਂ-ਤਰ੍ਹਾਂ ਦੀ ਐਕਸਰਸਾਈਜ਼ ਕਰਨ ਲੱਗਦੇ ਹਨ ਅਜਿਹੇ ’ਚ ਪੇਅਰੈਂਟਸ ਨੂੰ ਚਾਹੀਦਾ ਕਿ ਉਹ ਬੱਚਿਆਂ ਨੂੰ ਸਮਝਾਉਣ ਕਿ ਮਾਡਲਸ ਦੀ ਅਕਰਸ਼ਕਤਾ ਅਤੇ ਦੰਦਾਂ ਦੀ ਸਫੈਦੀ ’ਚ ਫੋਟੋਗ੍ਰਾਫਿਕ ਤਕਨੀਕ ਦਾ ਵੀ ਹੱਥ ਹੁੰਦਾ ਹੈ ਹਰ ਇਨਸਾਨ ਦੀ ਬਾੱਡੀ ਸ਼ੇਪ ਅਲੱਗ ਹੁੰਦੀ ਹੈ ਜੋ ਕੁਦਰਤ ਦੀ ਦੇਣ ਹੈ ਥੋੜ੍ਹਾ ਬਹੁਤ ਬਦਲਾਅ ਅਸੀਂ ਧਿਆਨ ਦੇ ਕੇ ਕਰ ਸਕਦੇ ਹਾਂ

ਕਸਰਤ ਨਿਯਮਤ ਕਰਵਾਓ

ਬੱਚਿਆਂ ਨੂੰ ਸ਼ੁਰੂ ਤੋਂ ਹਲਕੀ-ਫੁਲਕੀ ਕਸਰਤ ਕਰਨ ਦੀ ਪ੍ਰੇਰਨਾ ਦਿਓ ਹੋ ਸਕੇ ਤਾਂ ਸਵੇਰੇ ਜਾਂ ਸ਼ਾਮ ਦੀ ਸੈਰ ਦੇ ਸਮੇਂ ਉਨ੍ਹਾਂ ਨੂੰ ਨਾਲ ਲੈ ਜਾਓ ਜੇਕਰ ਬੱਚਾ ਕਿਸੇ ਖੇਡ ’ਚ ਖਾਸ ਰੁਚੀ ਲੈਂਦਾ ਹੈ ਅਤੇ ਉਸਨੂੰ ਖੇਡਣ ਦਾ ਸ਼ੌਂਕ ਵੀ ਹੈ ਤਾਂ ਉਸਦੀ ਖੇਡ ਨੂੰ ਅੱਗੇ ਤੱਕ ਲੈ ਜਾਣ ’ਚ ਮੱਦਦ ਕਰੋ ਕੋਈ ਕੋਚਿੰਗ ਦਿਵਾਓ ਖੇਡਾਂ ਨਾਲ ਵੀ ਬੱਚਿਆਂ ’ਚ ਆਤਮ ਵਿਸ਼ਵਾਸ ਵਿਕਸਤ ਹੁੰਦਾ ਹੈ, ਇਸ ਲਈ ਜ਼ਰੂਰੀ ਹੈ ਬੱਚਿਆਂ ਦੀ ਸਰੀਰਕ ਐਕਟੀਵਿਟੀਜ਼ ਦਾ ਧਿਆਨ ਰੱਖੋ ਜੇਕਰ ਡਾਂਸ ਬੱਚੇ ਨੂੰ ਪਸੰਦ ਹੈ ਤਾਂ ਉਸਨੂੰ ਡਾਂਸ ਕਲਾਸ ’ਚ ਸ਼ਾਮਲ ਕਰਾਓ ਹੋ ਸਕੇ ਤਾਂ ਸ਼ਾਮ ਦੇ ਸਮੇਂ ਵਾਕ ’ਤੇ ਜ਼ਰੂਰ ਲੈ ਜਾਓ ਜੇਕਰ ਉਹ ਕਿਸੇ ਹੋਰ ਐਕਟੀਵਿਟੀ ’ਚ ਬਿਜੀ ਹੈ

ਬੱਚਿਆਂ ਦੇ ਆਤਮਵਿਸ਼ਵਾਸ ਨੂੰ ਵਾਧਾ ਦਿਓ

ਬੱਚਿਆਂ ਦੀ ਨਕਾਰਾਤਮਕ ਸੋਚ ਦੂਰ ਕਰਨ ’ਚ ਮੱਦਦ ਕਰੋ ਇਸਦੇ ਲਈ ਪਹਿਲਾਂ ਖੁਦ ਨੂੰ ਸਕਾਰਾਤਮਕ ਬਣਾਓ ਬੱਚਿਆਂ ਸਾਹਮਣੇ ਖੁਦ ਕੋਈ ਡਰੈੱਸ ਪਹਿਨਣ ’ਤੇ ਸਭ ਦੇ ਵਿਚਾਰ ਨਾ ਜਾਣੋ, ਮਸਲਨ ਮੈਂ ਬੁਰੀ ਤਾਂ ਨਹੀਂ ਲੱਗ ਰਹੀ, ਮੋਟੀ ਤਾਂ ਨਹੀਂ ਲੱਗ ਰਹੀ, ਕੀ ਇਹ ਕਲਰ ਮੈਨੂੰ ਸੂਟ ਕਰ ਰਿਹਾ ਹੈ ਜਾਂ ਨਹੀਂ ਬੱਚੇ ਜੇਕਰ ਤੁਹਾਨੂੰ ਡਰੈੱਸ ਅਤੇ ਬਿਊਟੀ ਪ੍ਰਤੀ ਐਨਾ ਜਾਗਰੂਕ ਦੇਖਣਗੇ ਤਾਂ ਉਹ ਵੀ ਹਰ ਡਰੈੱਸ ਪਹਿਨਣ ਤੋਂ ਬਾਅਦ ਨਖਰੇ ਕਰਨਗੇ ਹਰ ਸਮੇਂ ਇਹ ਰੋਣਾ ਵੀ ਨਾ ਰੋਵੋ ਕਿ ਮੈਂ ਮੋਟੀ ਹੋ ਰਹੀ ਹਾਂ ਸਗੋਂ ਰੋਲ ਮਾਡਲ ਬਣੋ ਪੌਸ਼ਟਿਕ ਆਹਾਰ ਦਾ ਸੇਵਨ ਉਨ੍ਹਾਂ ਸਾਹਮਣੇ ਕਰੋ, ਆਪਣੀ ਡਾਈਟ ’ਤੇ ਕੰਟਰੋਲ ਕਰੋ, ਗਹਿਣਿਆਂ ਅਤੇ ਕੱਪੜਿਆਂ ਪ੍ਰਤੀ ਜ਼ਿਆਦਾ ਲਗਾਅ ਨਾ ਦਿਖਾਓ ਇਸ ਤਰ੍ਹਾਂ ਬੱਚੇ ਵੀ ਉਹੀ ਸਿੱਖਣਗੇ ਹਰ ਡਰੈੱਸ ’ਚ ਉਨ੍ਹਾਂ ਦਾ ਆਤਮ-ਵਿਸ਼ਵਾਸ ਵਧਾਓ

ਪੌਸ਼ਟਿਕ ਆਹਾਰ ਦਿਓ

ਆਪਣੇ ਬੱਚਿਆਂ ਨੂੰ ਪੌਸ਼ਟਿਕ ਆਹਾਰ ਲੈਣ ਲਈ ਉਤਸ਼ਾਹਿਤ ਕਰੋ ਕਿਹੜਾ ਆਹਾਰ ਜਾਂ ਭੋਜਨ ਸਿਹਤ ਨੂੰ ਲਾਭ ਪਹੁੰਚਾਉਣ ਵਾਲਾ ਹੈ ਅਤੇ ਕਿਹੜਾ ਹਾਨੀਕਾਰਕ ਹੈ, ਇਸ ਬਾਰੇ ਉਨ੍ਹਾਂ ਨੂੰ ਸਮਝਾਓ
ਬੱਚਿਆਂ ਨੂੰ ਸਮਝਾਓ ਕਿ ਭਾਰ ਘੱਟ ਕਰਨ ਦੀ ਥਾਂ ਉਹ ਹੈਲਦੀ ਡਾਈਟ ਲੈਣ ਅਤੇ ਆਪਣੀ ਸਿਹਤ ਦਾ ਧਿਆਨ ਰੱਖਣ ਬੱਚਿਆਂ ਨੂੰ ਜ਼ਿਆਦਾ ਖਾਣ ਲਈ ਪ੍ਰੇਰਿਤ ਨਾ ਕਰੋ ਇਸ ਨਾਲ ਉਨ੍ਹਾਂ ਦਾ ਵਜ਼ਨ ਵਧੇਗਾ ਪੇਅਰੈਂਟਸ ਨੂੰ ਖੁਦ ਵੀ ਡਾਈਟਿੰਗ ਨਾ ਕਰਕੇ ਸਰੀਰਕ ਗਤੀਵਿਧੀਆ ਵਧਾਉਣੀਆਂ ਚਾਹੀਦੀਆਂ ਹਨ ਅਤੇ ਚਮੜੀ ਵਾਲਾ ਰੇਸ਼ੇਦਾਰ, ਘੱਟ ਕੈਲੋਰੀ ਵਾਲਾ ਖਾਣਾ ਲੈਣਾ ਚਾਹੀਦਾ ਹੈ

ਸਹਿਯੋਗ ਕਰੋ

ਕਦੇ-ਕਦੇ ਬੱਚੇ ਮੋਟੇ, ਗਿੱਠੇ, ਬਹੁਤ ਪਤਲੇ ਹੁੰਦੇ ਹਨ ਉਨ੍ਹਾਂ ਦੀ ਲੁਕ ਲਈ ਟਿੱਪਣੀ ਨਾ ਕਰੋ ਕਿਉਂਕਿ ਆਤਮਵਿਸ਼ਵਾਸ ਜ਼ਿਆਦਾ ਜ਼ਰੂਰੀ ਹੈ ਬੱਚਿਆਂ ਨੂੰ ਜ਼ਿੰਮ ਜਾਣ ਦੀ ਸਹੀ ਉਮਰ ਸਮਝਾਓ ਬਾਹਰ ਦੇ ਲੋਕ ਜੇਕਰ ਬੱਚਿਆਂ ਦੀ ਲੁਕ ’ਤੇ ਟਿੱਪਣੀ ਦੇਣ ਤਾਂ ਉਸਨੂੰ ਪਾਜੀਟਿਵ ਲਓ ਉਨ੍ਹਾਂ ਨੂੰ ਬੱਚਿਆਂ ਨੂੰ ਇਹ ਸਭ ਕਹਿਣ ਲਈ ਮਨ੍ਹਾ ਕਰੋ ਅਤੇ ਖੁਦ ਕਿਸੇ ਡਾਈਟੀਸ਼ੀਅਨ ਪਲਾਨ ਕਰਵਾਓ ਅਤੇ ਕਸਰਤ ਲਈ ਉਤਸਾਹਿਤ ਕਰੋ

ਖੁਦ ਰੋਲ ਮਾਡਲ ਬਣੋ

ਜੇਕਰ ਅਸੀਂ ਕੋਸ਼ਿਸ਼ ਕਰਕੇ ਖੁਦ ਨੂੰ ਸੁਧਾਰ ਕਰਕੇ ਉਨ੍ਹਾਂ ਦਾ ਰੋਲ ਮਾਡਲ ਬਣੀਏ ਤਾਂ ਜ਼ਿਆਦਾ ਅਸਰ ਪਵੇਗਾ ਸੀਮਤ ਪੌਸ਼ਟਿਕ ਆਹਾਰ ਲੈ ਕੇ, ਨਿਯਮਤ ਕਸਰਤ ਕਰਕੇ, ਸਵੇਰੇ-ਸ਼ਾਮ ਉੱਠ ਕੇ, ਰਾਤ ’ਚ ਸਮੇਂ ’ਤੇ ਸੋਕੇ, ਟੀਵੀ ਦੇਖ ਕੇ, ਖਬਰਾਂ ਦੇਖ ਕੇ, ਕੰਪਿਊਟਰ ’ਤੇ ਘੱਟ ਤੋਂ ਘੱਟ ਸਮਾਂ ਬਿਤਾ ਕੇ ਫਾਲਤੂ ਦੀ ਸਰਚ ਨਾ ਕਰਕੇ ਉਨ੍ਹਾਂ ਨੂੰ ਸਹੀ ਰਸਤਾ ਦਿਖਾਓ ਜਦੋਂ ਬੱਚਾ ਘਰ ’ਚ ਅਜਿਹਾ ਵਾਤਾਵਰਨ ਦੇਖੇਗਾ ਤਾਂ ਸ਼ਾਇਦ ਉਹ ਵੀ ਤੁਹਾਨੂੰ ਕਾਪੀ ਕਰਨ ਦਾ ਯਤਨ ਕਰੇਗਾ ਅਤੇ ਤੁਹਾਡੀ ਕਹੀ ਗੱਲ ਨੂੰ ਮੰਨਣ ਦਾ ਯਤਨ ਕਰੇਗਾ
ਉਰਵਸ਼ੀ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!