ਨੀਟ ਕਲੀਅਰ ਕੀਤੇ ਬਿਨਾਂ ਕਰੋ ਮੈਡੀਕਲ ਕੋਰਸ ਅਜਿਹੇ ਕਈ ਬਦਲ ਮੁਹੱਈਆ ਹਨ ਜਿੱਥੇ ਮੈਡੀਕਲ ਕੋਰਸ ਕਰਨ ਦੇ ਇਛੁੱਕ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਸਕਦੇ ਹਨ ਅਤੇ ਬਿਹਤਰ ਨੀਟ ਰਿਜਲਟ ਲਿਆਏ ਬਿਨਾਂ ਵੀ ਸ਼ਾਨਦਾਰ ਆਮਦਨ ਵਾਲੀ ਜਾੱਬ ਕਰ ਸਕਦੇ ਹਨ ਅਜਿਹੇ ਉਮੀਦਵਾਰ ਜੋ ਮੈਡੀਕਲ ਦੇ ਖੇਤਰ ’ਚ ਕਰੀਅਰ ਅੱਗੇ ਵਧਾਉਣਾ ਚਾਹੁੰਦੇ ਹਨ, ਪਰ ਨੀਟ-2023 ਪ੍ਰੀਖਿਆ ਲਈ ਮੌਜ਼ੂਦ ਨਹੀਂ ਹੋਣਾ ਚਾਹੁੰਦੇ ਹਨ,
ਉਹ ਵੀ ਇਨ੍ਹਾਂ ਦੀ ਚੋਣ ਕਰ ਸਕਦੇ ਹਨ ਨੀਟ ਤੋਂ ਬਿਨਾਂ ਕੀਤੇ ਜਾਣ ਵਾਲੇ ਮੈਡੀਕਲ ਕੋਰਸ ਦਾ ਅਧਿਐਨ ਵੀ ਆਕਰਸ਼ਕ ਕਰੀਅਰ ਮੌਕਾ ਪ੍ਰਦਾਨ ਕਰ ਸਕਦਾ ਹੈ ਨੀਟ 2023 ਤੋਂ ਬਿਨਾਂ ਜਿਹੜੇ ਮੈਡੀਕਲ ਕੋਰਸਾਂ ਨੂੰ ਕੀਤਾ ਜਾ ਸਕਦਾ ਹੈ, ਉਨ੍ਹਾਂ ’ਚ ਫਲੇਬੋਟੋਮਿਸਟਸ (ਖੂਨ ਦਾ ਨਮੂਨਾ ਲੈਣ ਵਾਲੇ), ਮੈਡੀਕਲ ਲੈਬ ਟੈਕਨੋਲਾਜਿਸਟ, ਪੋਸ਼ਣ ਮਾਹਿਰ (ਨਿਊਟ੍ਰੀਸ਼ਨਿਸਟ), ਫਿਜ਼ੀਸ਼ੀਅਨ ਅਸਿਸਟੈਂਟ ਆਦਿ ਵਰਗੇ ਕੋਰਸ ਸ਼ਾਮਲ ਹਨ ਅਜਿਹੇ ਉਮੀਦਵਾਰਾਂ ਨੂੰ ਧਿਆਨ ਦੇਣਾ ਹੋਵੇਗਾ ਕਿ ਕਿਸੇ ਵੀ ਹਾਲਤ ’ਚ ਉਨ੍ਹਾਂ ਨੂੰ ਐੱਮਬੀਬੀਐੱਸ ਡਾਕਟਰ ਨਹੀਂ ਕਿਹਾ ਜਾਵੇਗਾ, ਹਾਲਾਂਕਿ ਇਨ੍ਹਾਂ ਖੇਤਰਾਂ ਦੇ ਕੁਝ ਖਾਸ ਲਾਭ ਵੀ ਹਨ
Also Read :-
- ਬਿਹਤਰੀਨ ਬਦਲਾਅ ਨਾਲ ਆਈਫੋਨ ਦਾ ਨਵਾਂ ਆੱਪਰੇਟਿੰਗ ਸਿਸਟਮ ਲਾਂਚ | Hongmengos
- ਮੋਬਾਇਲ ਐਪ ਡਿਵੈਲਪਮੈਂਟ ਹੈ ਬਿਹਤਰੀਨ ਕਰੀਅਰ ਬਦਲ
- ਗੂਗਲ ਨੂੰ ਟੱਕਰ ਦੇਣ ਦੀ ਤਿਆਰੀ, ਭਾਰਤ ’ਚ ਲਾਂਚ ਹੋਵੇਗਾ ਨੀਵਾ ਸਰਚ ਇੰਜਣ
- ਬਿਹਾਰ ਦੇ ਰਿਤੁਰਾਜ ਨੇ ਗੂਗਲ ਨੂੰ ਸਿਖਾਇਆ ਸਕਿਓਰਿਟੀ ਦਾ ਪਾਠ, ਲੱਭ ਲਿਆ ‘ਬਗ’
- ਫ੍ਰੀ ’ਚ ਕਰਾਉਂਦਾ ਹੈ ਡਿਜ਼ੀਟਲ ਮਾਰਕਟਿੰਗ ਦਾ ਕੋਰਸ
Table of Contents
ਯੋਗਤਾ:
ਨੀਟ ਐਗਜ਼ਾਮ ਤੋਂ ਬਿਨਾਂ ਜਮਾਤ 12ਵੀਂ ਤੋਂ ਬਾਅਦ ਮਾਹਿਰ ਪਾਠਕ੍ਰਮਾਂ ਦਾ ਬਦਲ ਚੁਣਨ ਲਈ ਮੈਡੀਕਲ ਉਮੀਦਵਾਰਾਂ ਨੂੰ ਕੁਝ ਸ਼ਰਤਾਂ ਨੂੰ ਪੂਰਾ ਕਰਨ ਦੀ ਜ਼ਰੂਰਤ ਹੁੰਦੀ ਹੈ, ਤਾਂ ਕਿ ਉਹ ਇਸ ਦੇ ਲਈ ਯੋਗ ਹੋ ਸਕਣ ਇਸ ’ਚ ਸ਼ਾਮਲ ਹਨ:
- ਘੱਟੋ-ਘੱਟ ਲੋੜੀਂਦੇ ਪ੍ਰਤੀਸ਼ਤ ਨਾਲ ਜਮਾਤ 12ਵੀਂ ਪਾਸ
- ਭੌਤਿਕੀ, ਰਸਾਇਣ ਵਿਗਿਆਨ ਅਤੇ ਜੀਵ ਵਿਗਿਆਨ/ਗਣਿਤ (ਪੀਸੀਬੀ/ਪੀਸੀਐੱਮ) ਦੀ ਪੜ੍ਹਾਈ ਕੀਤੀ ਹੋਵੇ
- ਬਿਹਤਰ ਕਰਨ ਦਾ ਉਤਸ਼ਾਹ
- ਕੁਝ ਯੂਨੀਵਰਸਿਟੀਆਂ ’ਚ ਦਾਖਲਾ ਪ੍ਰੀਖਿਆਵਾਂ ਵੀ ਹੋ ਸਕਦੀਆਂ ਹਨ
ਮੈਡੀਕਲ ਕੋਰਸ:
ਉਮੀਦਵਾਰ ਉਨ੍ਹਾਂ ਕੋਰਸਾਂ ਬਾਰੇ ਜਾਣ ਸਕਦੇ ਹਨ ਜਿਨ੍ਹਾਂ ਲਈ ਉਹ ਨੀਟ ’ਚ ਯੋਗਤਾ ਪ੍ਰਾਪਤ ਕੀਤੇ ਬਿਨਾਂ ਬਿਨੈ ਕਰ ਸਕਦੇ ਹਨ ਉਮੀਦਵਾਰਾਂ ਨੂੰ ਜਮਾਤ 12 ਤੋਂ ਬਾਅਦ ਨੀਟ ਤੋਂ ਬਿਨਾਂ ਚੁਣੇ ਜਾ ਸਕਣ ਵਾਲੇ ਕੋਰਸਾਂ ਲਈ ਬਿਨੈ ਕਰਨ ਲਈ ਤੈਅ ਯੋਗਤਾ ਸ਼ਰਤਾਂ ਨੂੰ ਪੂਰਾ ਕਰਨਾ ਹੋਵੇਗਾ
ਨਰਸਿੰਗ:
ਨਰਸਿੰਗ ਇੱਕ ਪੇਸ਼ੇਵਰ ਕੋਰਸ ਹੈ ਜੋ ਉਮੀਦਵਾਰਾਂ ਨੂੰ ਇਲਾਜ ਜ਼ਰੀਏ ਮਾਨਵਤਾ ਦੀ ਸੇਵਾ ਲਈ ਤਿਆਰ ਕਰਦਾ ਹੈ ਨਾ ਸਿਰਫ ਮਾਨਵਤਾ ਦਾ ਇਲਾਜ ਕਰਨ ਲਈ ਸਗੋਂ ਜ਼ਰੂਰਤਮੰਦਾਂ ਪ੍ਰਤੀ ਉਮੀਦਵਾਰਾਂ ’ਚ ਸਨੇਹ, ਦੇਖਭਾਲ ਅਤੇ ਹੌਂਸਲੇ ਦੇ ਗੁਣ ਵੀ ਬੀਐੱਸਸੀ ਨਰਸਿੰਗ ਪ੍ਰੋਗਰਾਮ ਵਿਕਸਤ ਕਰਦਾ ਹੈ ਇਹ ਇਲਾਜ ਵਿਗਿਆਨ ਦੇ ਖੇਤਰ ਦਾ 4 ਸਾਲ ਦਾ ਡਿਗਰੀ ਕੋਰਸ ਹੈ
ਨਰਸਿੰਗ ਕੋਰਸ ਨਾਲ ਗ੍ਰੈਜ਼ੂਏਸ਼ਨ ਹੋਣ ਤੋਂ ਬਾਅਦ ਉਮੀਦਵਾਰ ਸਟਾਫ ਨਰਸ, ਰਜਿਸਟਰਡ ਨਰਸ (ਆਰਐੱਨ), ਨਰਸ ਅਧਿਆਪਕ, ਮੈਡੀਕਲ ਕੋਡਰ ਆਦਿ ਦੇ ਰੂਪ ’ਚ ਸੇਵਾਵਾਂ ਦੇ ਸਕਦੇ ਹਨ ਨਰਸਿੰਗ ਲਈ ਵੈਸੇ ਤਾਂ ਨੀਟ ਜ਼ਰੂਰੀ ਨਹੀਂ ਹੈ ਪਰ ਹੁਣ ਕਈ ਸੂਬਿਆਂ ’ਚ ਨੀਟ ਸਕੋਰ ਜ਼ਰੀਏ ਬੀਐੱਸਸੀ ਨਰਸਿੰਗ ਐਡਮਿਸ਼ਨ ਹੋਣ ਲੱਗੇ ਹਨ ਇਹ ਵੀ ਸਿਹਤ ਸੇਵਾ ਖੇਤਰ ਦੇ ਉਨ੍ਹਾਂ ਚੋਟੀ ਦੇ ਕੋਰਸ ਬਦਲਾਂ ’ਚੋਂ ਇੱਕ ਹਨ ਜਿਨ੍ਹਾਂ ਨੂੰ ਬਿਨਾਂ ਨੀਟ ਦੇ ਕੋਈ ਵੀ ਕਰ ਸਕਦਾ ਹੈ
ਫਾਰਮੇਸੀ:
ਫਾਰਮੇਸੀ ਦਵਾਈ ਵਿਗਿਆਨ ਅਧੀਨ ਆਉਣ ਵਾਲੇ ਹਨ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਡਰੱਗ ਸੇਫਟੀ, ਖੋਜ, ਮੈਡੀਕਲ ਕੈਮਿਸਟਰੀ, ਉਦਯੋਗਿਕ ਫਾਰਮੇਸੀ ਅਤੇ ਕਈ ਹੋਰਾਂ ਦੇ ਅਧਿਐਨ ਦਾ ਕੋਰਸ ਹੈ ਜੋ ਫਾਰਮਾਸਿਸਟ ਬਣਨਾ ਚਾਹੁੰਦੇ ਹਨ, ਉਹ 12ਵੀਂ ਤੋਂ ਬਾਅਦ ਬੀ. ਫਾਰਮੇਸੀ ਦਾ ਬਦਲ ਚੁਣ ਸਕਦੇ ਹਨ ਅਤੇ ਇਸ ਦੇ ਲਈ ਉਮੀਦਵਾਰਾਂ ਨੂੰ ਨੀਟ ’ਚ ਮੌਜ਼ੂਦ ਹੋਣਾ ਅਤੇ ਯੋਗਤਾ ਪਾਉਣਾ ਜ਼ਰੂਰੀ ਨਹੀਂ ਹੁੰਦਾ ਹੈ ਬੀ-ਫਾਰਮ ਇੱਕ ਬੀਏ ਡਿਗਰੀ ਪ੍ਰੋਗਰਾਮ ਹੈ
ਜਿੱਥੇ ਵਿਦਿਆਰਥੀਆਂ ਨੂੰ ਫਾਰਮੇਸੀ ਦੀਆਂ ਮੂਲ ਗੱਲਾਂ ਸਿਖਾਈਆਂ ਜਾਂਦੀਆਂ ਹਨ ਬੀ-ਫਾਰਮ ਕਰਨ ਤੋਂ ਬਾਅਦ ਵਿਦਿਆਰਥੀਆਂ ਲਈ ਕਰੀਅਰ ਦੇ ਕਈ ਮੌਕੇ ਹਨ, ਸਰਕਾਰੀ ਤੋਂ ਲੈ ਕੇ ਨਿੱਜੀ ਖੇਤਰ ਤੱਕ ਜਾਂ ਫਿਰ ਖੁਦ ਵਪਾਰ ਕਰ ਸਕਦੇ ਹਨ ਉਮੀਦਵਾਰ ਕੈਮੀਕਲ ਟੈਕਨੀਸ਼ਿਅਨ, ਡਰੱਗ ਇੰਸਪੈਕਟਰ, ਹੈਲਥ ਇੰਸਪੈਕਟਰ, ਫਾਰਮਾਸਿਸਟ ਆਦਿ ਬਣਨ ਦੇ ਬਦਲ ਨੂੰ ਵੀ ਚੁਣ ਸਕਦੇ ਹਨ
ਫਿਜ਼ਿਓਥੇਰੈਪੀ:
ਫਿਜ਼ਿਓਥੇਰੈਪੀ ਇਲਾਜ ਦੇ ਉਸ ਤਰੀਕੇ ਦੇ ਅਧਿਐਨ ਨਾਲ ਸਬੰਧਿਤ ਹੈ ਜਿਸ ’ਚ ਭੌਤਿਕ ਬਲਾਂ ਜਿਵੇਂ ਕਿ ਗਰਮੀ, ਬਿਜਲੀ, ਯਾਂਤਰਿਕ ਦਬਾਅ ਅਤੇ ਯਾਂਤਰਿਕ ਫੋਰਸਾਂ ਜ਼ਰੀਏ ਇਲਾਜ ਕੀਤਾ ਜਾ ਸਕਦਾ ਹੈ ਫਿਜ਼ਿਓਥੇਰੈਪੀ ਨੂੰ ਨੀਟ ਤੋਂ ਬਿਨਾਂ ਕੀਤੇ ਜਾ ਸਕਣ ਵਾਲੇ ਡਾਕਟਰੀ ਵਿਗਿਆਨ ਦੇ ਖੇਤਰ ਦਾ ਸੰਤੋਖਜਨਕ ਅਤੇ ਲਾਭਦਾਇਕ ਕਰੀਅਰ ਮੰਨਿਆ ਜਾਂਦਾ ਹੈ
ਬੈਚਲਰ ਆਫ ਫਿਜ਼ਿਓਥੇਰੈਪੀ ਇੱਕ ਬੀਏ ਪ੍ਰੋਗਰਾਮ ਹੈ ਜਿਸ ’ਚ ਵਿਦਿਆਰਥੀ ਵਿਕਾਰਾਂ ਨੂੰ ਸਰੀਰਕ ਗਤੀਵਿਧੀ ਜਰੀਏ ਠੀਕ ਕਰਨਾ ਸਿੱਖਦੇ ਹਨ ਫਿਜ਼ਿਓਥੇਰੈੈਪੀ ਜਾਂ ਬੀਪੀਟੀ ’ਚ ਡਿਗਰੀ ਕਰਨ ਤੋਂ ਬਾਅਦ, ਉਮੀਦਵਾਰ ਕੋਲ ਕਈ ਕਰੀਅਰ ਬਦਲ ਹੋਣਗੇ ਜਿਵੇਂ ਕਿ ਸਿਹਤ ਅਤੇ ਫਿਟਨੈੱਸ ਕਲੀਨਿਕ, ਵਿਸ਼ੇਸ਼ ਸਕੂਲ, ਉਦਯੋਗਿਕ ਸਿਹਤ ਲਈ ਉਦਯੋਗ, ਫਿਜ਼ਿਓਥੇਰੈਪਿਸਟ ਦੇ ਰੂਪ ’ਚ ਸੇਵਾ ਦੇਣਾ
ਪਸ਼ੂ ਇਲਾਜ ਵਿਗਿਆਨ:
ਪਸ਼ੂ ਇਲਾਜ ਵਿਗਿਆਨ ਸਾਰੇ ਜਾਨਵਰਾਂ ਦੇ ਰੋਗਾਂ ਦੇ ਇਲਾਜ ਅਤੇ ਡਾਇਗਨੋਸਟਿਕ ਨਾਲ ਸਬੰਧਿਤ ਹਨ ਪਸ਼ੂ ਇਲਾਜ ਬਾਰੇ ਜਾਣਨ ਜਾਂ ਅਧਿਐਨ ਕਰਨ ਦੇ ਇਛੁੱਕ ਉਮੀਦਵਾਰ ਜਮਾਤ 12ਵੀਂ ਤੋਂ ਬਾਅਦ ਬੈਚਲਰ ਇਨ ਵੈਟਰਨਰੀ ਸਾਇੰਸ ਦਾ ਬਦਲ ਚੁਣ ਸਕਦੇ ਹਨ ਇਹ ਇੱਕ ਗ੍ਰੈਜ਼ੂਏਸ਼ਨ ਦੀ ਡਿਗਰੀ ਪ੍ਰੋਗਰਾਮ ਹੈ ਜੋ 5.5 ਸਾਲ ਦੀ ਹੁੰਦੀ ਹੈ
ਜਿਸ ’ਚ ਅਖੀਰਲੇ 6 ਮਹੀਨੇ ਜਾਨਵਰਾਂ ਦੇ ਇਲਾਜ ਨਾਲ ਸਬੰਧਿਤ ਇਲਾਜ ਵਿਗਿਆਨ ਦੇ ਖੇਤਰ ’ਚ ਜ਼ਰੂਰੀ ਇੰਟਰਨਸ਼ਿਪ ਹੁੰਦੇ ਹਨ, ਜਿਸ ਨੂੰ ਆਮ ਤੌਰ ’ਤੇ ਪਸ਼ੂ ਇਲਾਜ ਵਿਗਿਆਨ ਦੇ ਰੂਪ ’ਚ ਜਾਣਿਆ ਜਾਂਦਾ ਹੈ ਬੀਵੀਐੱਸਸੀ ਗ੍ਰੈਜੂਏਟ ਡਾਕਟਰ ਬਣਦੇ ਹਨ ਅਤੇ ਪਸ਼ੂ ਸਰਜਰੀ ਦੇ ਖੇਤਰ ’ਚ ਸੇਵਾਵਾਂ ਦੇ ਸਕਦੇ ਹਨ ਅਤੇ ਪਸ਼ੂ ਡਾਕਟਰੀ ਸਰਜਨ, ਸਹਾਇਕ ਪਸੂ ਡਾਕਟਰ, ਵੈਟਰਨਰੀ ਫਾਰਮਕੋਲਾਜਿਸਟ ਵੈਟਰਨਰੀ ਜਿਊਰੋਲਾਜਿਸਟ ਆਦਿ ਦੇ ਤੌਰ ’ਤੇ ਕੰਮ ਕਰ ਸਕਦੇ ਹਨ
ਮਨੋਵਿਗਿਆਨ:
ਅਮੇਰੀਕਨ ਸਾਈਕੋਲਾਜਿਸਕਲ ਐਸੋਸੀਏਸ਼ਨ ਦੇ ਅਨੁਸਾਰ, ਮਨੋਵਿਗਿਆਨ ਮਨੁੱਖ ਮਨ ਅਤੇ ਵਿਹਾਰ ਦਾ ਵਿਗਿਆਨਕ ਅਧਿਐਨ ਹਨ ਇਸ ਕੋਰਸ ’ਚ ਮਨੁੱਖੀ ਵਿਕਾਸ, ਖੇਡਾਂ, ਸਿਹਤ, ਹੱਲ, ਸਮਾਜਿਕ ਵਿਹਾਰ ਅਤੇ ਸੰਗਿਆਤਮਕ ਪ੍ਰਕਿਰਿਆ ਵਰਗੇ ਕਈ ਉਪ-ਖੇਤਰ ਸ਼ਾਮਲ ਹੁੰਦੇ ਹਨ ਉਮੀਦਵਾਰ 12ਵੀਂ ਤੋਂ ਬਾਅਦ ਬਿਨਾਂ ਨੀਟ ਦੇ ਬੀਏ ਆਨਰਸ ਸਾਈਕੋਲਾਜੀ ਦਾ ਬਦਲ ਚੁਣ ਸਕਦੇ ਹਨ
ਇਹ ਤਿੰਨ ਸਾਲਾਂ ਦਾ ਬੀਏ ਡਿਗਰੀ ਕੋਰਸ ਹੈ ਬੀਏ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਨਿੱਜੀ ਅਤੇ ਸਰਕਾਰੀ ਖੇਤਰਾਂ ’ਚ ਆਸਾਨੀ ਨਾਲ ਨੌਕਰੀ ਮਿਲ ਸਕਦੀ ਹੈ ਉਨ੍ਹਾਂ ਨੂੰ ਯੂਨੀਵਰਸਿਟੀਆਂ, ਸਰਕਾਰੀ ਏਜੰਸੀਆਂ, ਕਲੀਨਿਕਾਂ, ਸਕੂਲਾਂ ਅਤੇ ਹਸਪਤਾਲਾਂ ’ਚ ਨੌਕਰੀ ਮਿਲ ਜਾਂਦੀ ਹੈ ਮਨੋਵਿਗਿਆਨਕ ਬੀਏ ਅਤੇ ਸਿਰਫ ਮਨੋਵਿਗਿਆਨਕ ਹੈ, ਸਗੋਂ ਇੱਕ ਸਲਾਹਕਾਰ, ਸਰਹੱਦੀ ਫੋਰਸ ਅਧਿਕਾਰੀ ਮੱਧਯਸਥ, ਨਿਊਰੋਸਾਈਂਟਿਸਟ ਆਦਿ ਦੇ ਰੂਪ ’ਚ ਨੌਕਰੀ ਪਾਉਂਦੇ ਹਨ