Management Diploma -sachi shiksha punjabi

12ਵੀਂ ਤੋਂ ਬਾਅਦ ਕਰੋ ਐਕਸਪੋਰਟ-ਇੰਪੋਰਟ ਮੈਨੇਜਮੈਂਟ ਡਿਪਲੋਮਾ Management Diploma

ਡਿਪਲੋਮਾ ਇਨ ਐਕਸਪੋਰਟ ਐਂਡ ਇੰਪੋਰਟ ਮੈਨੇਜਮੈਂਟ ਕੌਮਾਂਤਰੀ ਬਾਜ਼ਾਰ ਅਤੇ ਵਪਾਰ ’ਚ ਕਰੀਅਰ ਲਈ ਇੱਕ ਸਾਲ ਦੇ ਸਮੇਂ ਦਾ ਇੱਕ ਫਾਊਂਡੇਸ਼ਨ ਕੋਰਸ ਹੈ ਜਿਸ ’ਚ ਵਿਦੇਸ਼ ਵਪਾਰ ਨੀਤੀ, ਵਪਾਰ ਸੰਚਾਰ, ਮੁੱਲ ਤੈਅ ਕਰਨਾ ਅਤੇ ਵੰਡ, ਜ਼ੋਖਮ ਪ੍ਰਬੰਧਨ ਵਰਗੇ ਮੁੱਖ ਵਿਸ਼ੇ ਵਿਦਿਆਰਥੀਆਂ ਨੂੰ ਪੜ੍ਹਾਏ ਅਤੇ ਸਿਖਾਏ ਜਾਂਦੇ ਹਨ

Also Read :-

ਚਲੋ ਅੱਜ ਦੇ ਇਸ ਆਰਟੀਕਲ ’ਚ ਅਸੀਂ ਤੁਹਾਨੂੰ ਡਿਪਲੋਮਾ ਇਨ ਐਕਸਪੋਰਟ ਐਂਡ ਇੰਪੋਰਟ ਮੈਨੇਜਮੈਂਟ ਨਾਲ ਸਬੰਧਿਤ ਸਾਰੀਆਂ ਜ਼ਰੂਰਤਮੰਦ ਜਾਣਕਾਰੀ ਤੋਂ ਜਾਣੂ ਕਰਵਾਵਾਂਗੇ ਕਿ ਆਖਰ ਐਕਸਪੋਰਟ ਐਂਡ ਇੰਪੋਰਟ ਮੈਨੇਜਮੈਂਟ ’ਚ ਡਿਪਲੋਮਾ ਕਰਨ ਲਈ ਐਲਿਜੀਬਲਿਟੀ ਕੀ ਹੋਣੀ ਚਾਹੀਦੀ ਹੈ ਇਸ ਦਾ ਐਡਮਿਸ਼ਨ ਪ੍ਰੋਸੈੱਸ ਕੀ ਹੈ, ਇਸ ਦੇ ਲਈ ਮੁੱਖ ਇੰਟਰੈਂਸ ਐਗਜ਼ਾਮ ਕਿਹੜੇ ਹਨ, ਇਸ ਨੂੰ ਕਰਨ ਤੋਂ ਬਾਅਦ ਤੁਹਾਡੇ ਕੋਲ ਜੌਬ ਪ੍ਰੋਫਾਈਲ ਕੀ ਹੋਵੇਗੀ ਅਤੇ ਉਨ੍ਹਾਂ ਦੀ ਸੈਲਰੀ ਕੀ ਹੋਵੇਗੀ ਭਾਰਤ ’ਚ ਐਕਸਪੋਰਟ ਐਂਡ ਇੰਪੋਰਟ ਮੈਨੇਜਮੈਂਟ ’ਚ ਡਿਪਲੋਮਾ ਕਰਨ ਲਈ ਟਾਪ ਕਾਲਜ ਕਿਹੜਾ ਹੈ ਅਤੇ ਉਨ੍ਹਾਂ ਦੀ ਫੀਸ ਕੀ ਹੈ

  • ਕੋਰਸ ਦਾ ਨਾਂਅ- ਡਿਪਲੋਮਾ ਇਨ ਐਕਸਪੋਰਟ ਐਂਡ ਇੰਪੋਰਟ ਮੈਨੇਜਮੈਂਟ
  • ਕੋਰਸ ਦਾ ਪ੍ਰਕਾਰ- ਡਿਪਲੋਮਾ
  • ਕੋਰਸ ਦਾ ਸਮਾਂ- ਇੱਕ ਸਾਲ
  • ਯੋਗਤਾ-12 ਵੀਂ
  • ਐਡਮਿਸ਼ਨ ਪ੍ਰੋਸੈੱਸ- ਇੰਟਰੈਂਸ ਐਗਜ਼ਾਮ/ਮੈਰਿਟ ਬੇਸਡ
  • ਕੋਰਸ ਫੀਸ- 5,000 ਤੋਂ 1 ਲੱਖ ਤੱਕ
  • ਜੌਬ ਸੈਲਰੀ- 2 ਤੋਂ 8 ਲੱਖ
  • ਜੌਬ ਪ੍ਰੋਫਾਈਲ-ਐਕਸਪੋਰਟ ਮੈਨੇਜਰ, ਇੰਪੋਰਟ ਮੈਨੇਜਰ ਕੰਸਲਟੈਂਟ, ਮਰਚੈਂਟ ਐਕਸਪੋਰਟਰ ਆਦਿ

ਡਿਪਲੋਮਾ ਇਨ ਐਕਸਪੋਰਟ ਐਂਡ ਇੰਪੋਰਟ ਮੈਨੇਜਮੈਂਟ:

ਯੋਗ ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਕਿਸੇ ਵੀ ਸਟਰੀਮ ’ਚ 12ਵੀਂ ਦੀ ਮਾਰਕਸ਼ੀਟ ਹੋਣੀ ਚਾਹੀਦੀ ਹੈ ਉਮੀਦਵਾਰ ਦੇ 12ਵੀਂ ਜਮਾਤ ਤੋਂ ਘੱਟ ਤੋਂ ਘੱਟ 50 ਪ੍ਰਤੀਸ਼ਤ ਅੰਕ ਹੋਣੇ ਚਾਹੀਦੇ ਹਨ ਡਿਪਲੋਮਾ

ਇਨ ਐਕਸਪੋਰਟ ਐਂਡ ਇੰਪੋਰਟ ਮੈਨੇਜਮੈਂਟ:

ਦਾਖਲਾ ਪ੍ਰਕਿਰਿਆ ਕਿਸੇ ਵੀ ਟਾੱਪ ਯੂਨੀਵਰਸਿਟੀ ’ਚ ਡਿਪਲੋਮਾ ਇਨ ਐਕਸਪੋਰਟ ਐਂਡ ਇੰਪੋਰਟ ਮੈਨੇਜਮੈਂਟ ਕੋਰਸ ’ਚ ਐਡਮਿਸ਼ਨ ਲੈਣ ਲਈ ਉਮੀਦਵਾਰਾਂ ਨੂੰ ਇੰਟਰੈਂਸ ਐਗਜ਼ਾਮ ਦੇਣ ਦੀ ਜ਼ਰੂਰਤ ਹੁੰਦੀ ਹੈ ਜਦਕਿ ਕੁਝ ਕਾਲਜਾਂ ’ਚ ਮੈਰਿਟ ਅਧਾਰ ’ਤੇ ਵੀ ਐਡਮਿਸ਼ਨ ਦਿੱਤੀ ਜਾਂਦੀ ਹੈ

ਭਾਰਤ ਦੇ ਟਾਪ ਕਾਲਜਾਂ ਵੱਲੋਂ ਅਪਣਾਈ ਜਾਣ ਵਾਲੀ ਐਡਮਿਸ਼ਨ ਪ੍ਰੋਸੈੱਸ:

ਪੜਾਅ 1:

ਰਜਿਸਟ੍ਰੇਸ਼ਨ ਉਮੀਦਵਾਰ ਆਫਿਸ਼ੀਅਲ ਵੈੱਬਸਾਈਟ ’ਤੇ ਜਾਓ ਆਫਿਸ਼ੀਅਲ ਵੈੱਬਸਾਈਟ ’ਤੇ ਜਾਣ ਤੋਂ ਬਾਅਦ ਬਿਨੈ ਫਾਰਮ ਭਰੋ ਬਿਨੈ ਫਾਰਮ ਨੂੰ ਭਰਨ ਤੋਂ ਬਾਅਦ ਠੀਕ ਤਰ੍ਹਾਂ ਜਾਂਚ ਲਓ ਜੇਕਰ ਫਾਰਮ ’ਚ ਗਲਤੀ ਹੋਈ ਤਾਂ ਉਹ ਰਿਜੈਕਟ ਹੋ ਸਕਦਾ ਹੈ ਮੰਗੇ ਗਏ ਦਸਤਾਵੇਜ਼ ਅਪਲੋਡ ਕਰੋ ਬਿਨੈ ਪੱਤਰ ਸਬਮਿਟ ਕਰੋ ਕੇ੍ਰਡਿਟ ਕਾਰਡ ਜਾਂ ਡੈਬਿਟ ਕਾਰਡ ਰਾਹੀਂ ਆਨਲਾਈਨ ਫਾਰਮ ਦੀ ਫੀਸ ਜਮ੍ਹਾ ਕਰੋ ਐਡਮਿਸ਼ਨ ਲਈ ਜ਼ਰੂਰੀ ਦਸਤਾਵੇਜ਼ ਹੇਠ ਲਿਖੇ ਹਨ

10ਵੀਂ ਅਤੇ 12ਵੀਂ ਦੀ ਮਾਰਕਸ਼ੀਟ ਤੁਹਾਡੀ ਜਮਾਤ 10ਵੀਂ ਅਤੇ 12ਵੀਂ ਦਾ ਪਾਸ ਸਰਟੀਫਿਕੇਟ ਜਨਮ ਮਿਤੀ ਸਰਟੀਫਿਕੇਟ ਸਕੂਲ ਛੱਡਣ ਦਾ ਸਰਟੀਫਿਕੇਟ ਲਿਵਿੰਗ ਸਰਟੀਫਿਕੇਟ ਅਧਿਵਾਸ ਸਰਟੀਫਿਕੇਟ/ ਰਿਹਾਇਸ਼ੀ ਸਰਟੀਫਿਕੇਟ ਜਾਂ ਸਰਟੀਫਿਕੇਟ ਅਨੰਤਿਮ ਸਰਟੀਫਿਕੇਟ ਕਰੈਕਟਰ ਸਰਟੀਫਿਕੇਟ ਅਨੁਸੂਚਿਤ ਜਾਤੀ/ ਅਨੁਸੂਚਿਤ ਜਨਜਾਤੀ/ ਬਾਕੀ ਪੱਛੜਾ ਜਾਤੀ ਸਰਟੀਫਿਕੇਟ, ਵਿਕਲਾਂਗਤਾ ਦਾ ਸਰਟੀਫਿਕੇਟ (ਜੇਕਰ ਕੋਈ ਹੋਵੇ)
ਟਰਾਂਸਫ਼ਰ ਸਰਟੀਫਿਕੇਟ

ਪੜਾਅ2:

ਇੰਟਰੈਂਸ ਐਗਜ਼ਾਮ ਜੇਕਰ ਉਮੀਦਵਾਰ ਡਿਪਲੋਮਾ ਇਨ ਐਕਸਪੋਰਟ ਐਂਡ ਇੰਪੋਰਟ ਮੈਨੇਜਮੈਂਟ ’ਚ ਐਡਮਿਸ਼ਨ ਲੈਣ ਲਈ ਟਾਪ ਯੂਨੀਵਰਸਿਟੀ ਦਾ ਟੀਚਾ ਰੱਖਦੇ ਹੋ, ਤਾਂ ਉਨ੍ਹਾਂ ਲਈ ਇੰਟਰੈਂਸ ਐਗਜ਼ਾਮ ਕਰਕੇ ਕਰਨਾ ਬਹੁਤ ਜ਼ਰੂਰੀ ਹੈ ਜਿਸ ਦੇ ਲਈ ਰਜਿਸਟ੍ਰੇਸ਼ਨ ਪ੍ਰੋਸੈੈੱਸ ਪੂਰੀ ਹੋ ਜਾਣ ਤੋਂ ਬਾਅਦ ਐਡਮਿਟ ਕਾਰਡ ਜਾਰੀ ਕੀਤੇ ਜਾਂਦੇ ਹਨ ਜਿਸ ’ਚ ਕਿ ਇੰਟਰੈਂਸ ਐਗਜ਼ਾਮ ਨਾਲ ਸਬੰਧਿਤ ਸਾਰੀ ਗੈਰ-ਜ਼ਰੂਰੀ ਜਾਣਕਾਰੀ ਦਿੱਤੀ ਜਾਂਦੀ ਹੈ ਜਿਵੇਂ ਕਿ ਐਗਜ਼ਾਮ ਕਦੋਂ ਅਤੇ ਕਿੱਥੇ ਹੋਵੇਗਾ ਆਦਿ ਜ਼ਿਕਰਯੋਗ ਹੈ ਕਿ ਡਿਪਲੋਮਾ ਇਨ ਐਕਸਪੋਰਟ ਐਂਡ ਇੰਪੋਰਟ ਮੈਨੇਜਮੈਂਟ ਲਈ ਐਡਮਿਸ਼ਨ ਪ੍ਰੋਸੈੱਸ ਇੰਟਰੈਂਸ ਐਗਜ਼ਾਮ ’ਤੇ ਨਿਰਭਰ ਕਰਦੀ ਹੈ ਯੋਗ ਉਮੀਦਵਾਰਾਂ ਦੀ ਚੋਣ ਅੱਗੇ ਇੰਟਰਵਿਊ ਦੇ ਆਧਾਰ ’ਤੇ ਕੀਤੀ ਜਾਂਦੀ ਹੈ

ਪੜਾਅ 3:

ਇੰਟਰੈਂਸ ਐਗਜ਼ਾਮ ਦਾ ਰਿਜ਼ਲਟ ਇੰਟਰੈਂਸ ਐਗਜ਼ਾਮ ਹੋ ਜਾਣ ਦੇ ਕੁਝ ਦਿਨਾਂ ਬਾਅਦ ਉਸ ਦਾ ਰਿਜ਼ਲਟ ਐਲਾਨ ਕੀਤਾ ਜਾਂਦਾ ਹੈ ਜਿਸ ਦੇ ਲਈ ਵਿਦਿਆਰਥੀਆਂ ਨੂੰ ਰੈਗੂਲਰ ਤੌਰ ’ਤੇ ਯੂਨੀਵਰਸਿਟੀ ਦੀਆਂ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਹੈਂਡਲ ਦੀ ਜਾਂਚ ਕਰਕੇ ਖੁਦ ਨੂੰ ਅਪਡੇਟ ਰੱਖਣਾ ਚਾਹੀਦਾ ਹੈ

ਪੜਾਅ 4:

ਇੰਟਰਵਿਊ ਐਂਡ ਇਨਰੋਲਮੈਂਟ ਇੰਟਰੈਂਸ ਐਗਜ਼ਾਮ ’ਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵੱਲੋਂ ਇੰਟਰਵਿਊ ’ਚ ਹਾਜ਼ਰ ਹੋਣ ਲਈ ਕਿਹਾ ਜਾਵੇਗਾ- ਜਾਂ ਤਾਂ ਆਨਲਾਈਨ (ਸਕਾਈਪ, ਗੂਗਲ ਮੀਟ, ਜ਼ੂਮ) ਜਾਂ ਆਫਲਾਈਨ ਵਿਦਿਆਰਥੀਆਂ ਨੂੰ ਯੂਨੀਵਰਸਿਟੀ ’ਚ ਬੁਲਾ ਕੇ ਇਸ ਦੌਰਾਨ, ਹੋਰ ਸਾਰੇ ਐਲਿਜੀਬਿਲੀ ਕ੍ਰਾਈਟੇਰੀਆ ਨੂੰ ਕਰਾਸ ਚੈੱਕ ਕੀਤਾ ਜਾਂਦਾ ਹੈ ਅਤੇ ਜੇਕਰ ਵਿਦਿਆਰਥੀ ਇੰਟਰਵਿਊ ’ਚ ਵਧੀਆ ਪ੍ਰਦਰਸ਼ਨ ਕਰਦੇ ਹਨ, ਤਾਂ ਉਨ੍ਹਾਂ ਨੂੰ ਐਕਸਪੋਰਟ ਐਂਡ ਇੰਪੋਰਟ ਮੈਨੇਜਮੈਂਟ ’ਚ ਡਿਪਲੋਮੇ ਦਾ ਅਧਿਐਨ ਕਰਨ ਲਈ ਐਡਮਿਸ਼ਨ ਦਿੱਤਾ ਜਾਂਦਾ ਹੈ

ਸਿਲੈਬਸ:

ਸਮੈਸਟਰ1: ਕੌਮਾਂਤਰੀ ਵਪਾਰ ਵਾਤਾਵਰਨ
ਵਿਦੇਸ਼ ਵਪਾਰ ’ਚ ਬੀਮਾ ਅਤੇ ਨਿਰੀਖਨ
ਕੌਮਾਂਤਰੀ ਸਪਲਾਈ ਲੜੀ ਪ੍ਰਬੰਧਨ ਐਕਜ਼ਿਮ ਪ੍ਰਬੰਧਨ ’ਚ ਪ੍ਰਕਿਰਿਆਵਾਂ ਅਤੇ ਵਿਹਾਰ ਪ੍ਰੋਜੈਕਟ

ਸਮੈਸਟਰ 2:

ਬਰਾਮਦ-ਦਰਾਮਦ ਵਪਾਰ ’ਚ ਜ਼ੋਖਮ ਪ੍ਰਬੰਧਨ
ਬਰਾਮਦ-ਦਰਾਮਦ ਰੈਗੂਲੇਸ਼ਨ
ਐਕਜਿਮ ਪਾਲਿਸੀ ਫਰੇਮਵਰਕ
ਭਾਰਤ ’ਚ ਬਰਾਮਦ-ਦਰਾਮਦ ਉਤਸ਼ਾਹਿਤ ਯੋਜਨਾਵਾਂ

ਟਾਪ ਕਾਲਜ ਅਤੇ ਉਨ੍ਹਾਂ ਦੀ ਫੀਸ:

  • ਆਈਆਈਐੱਫਟੀ, ਨਵੀਂ ਦਿੱਲੀ-ਫੀਸ 75,000
  • ਕੇਸੀ ਕਾਲਜ ਆਫ ਮੈਨੇਜਮੈਂਟ ਸਟਡੀਜ਼, ਮੁੰਬਈ- ਫੀਸ 35,000
  • ਜੇਵੀਅਰ ਇੰਸਟੀਚਿਊਟ ਆਫ ਬਿਜ਼ਨੈੱਸ ਮੈਨੇਜਮੈਂਟ ਸਟਡੀਜ਼, ਬੰਗਲੁਰੂ- ਫੀਸ 13,900
  • ਇੰਡੀਅਨ ਸਕੂਲ ਆਫ ਬਿਜਨੈੱਸ ਮੈਨੇਜਮੈਂਟ ਐਂਡ ਐਡਮਿਨੀਸਟ੍ਰੇਸ਼ਨ, ਨਵੀਂ ਦਿੱਲੀ- ਫੀਸ 14,900
  • ਕੌਮੀ ਪ੍ਰਬੰਧਨ ਸੰਸਥਾਨ, ਮੁੰਬਈ-ਫੀਸ 25,000
  • ਐਕਜਿਮ ਬਿਜਨੈੱਸ ਸਕੂਲ, ਪੰਜਾਬ-ਫੀਸ 15,000
  • ਆਈਆਈਸੀਟੀ ਬਿਜਨੈੱਸ ਸਕੂਲ ਲਖਨਊ- ਫੀਸ 7,865
  • ਆਈਡਿਆ ਪ੍ਰਬੰਧਨ ਅਤੇ ਤਕਨੀਕੀ ਸੰਸਥਾਨ, ਅਹਿਮਦਾਬਾਦ- ਫੀਸ 35,000
  • ਪ੍ਰਬੰਧਨ ਅਧਿਐਨ ਲਈ ਕੌਮਾਂਤਰੀ ਪਰਿਸ਼ਦ, ਚੇਨੱਈ- ਫੀਸ 6,800

ਜੌਬ ਪ੍ਰੋਫਾਈਲ ਅਤੇ ਸੈਲਰੀ:

  • ਐਕਸਪੋਰਟ ਐਂਡ ਇੰਪੋਰਟ ਮੈਨੇਜਰ- ਸੈਲਰੀ 5 ਤੋਂ 8 ਲੱਖ
  • ਲਾਜਿਸਟਿਕਸ ਮੈਨੇਜਰ- ਸੈਲਰੀ 2 ਤੋਂ 5 ਲੱਖ
  • ਆਪਰੇਸ਼ਨ ਐਗਜੀਕਿਊਟਿਵ- ਸੈਲਰੀ 6 ਤੋਂ 7 ਲੱਖ
  • ਕਸਟਮਰ ਅਫਸਰ- ਸੈਲਰੀ 3.50 ਲੱਖ ਤੋਂ 5 ਲੱਖ ਵੱਲੋਂ ਕਰੀਅਰ ਇੰਡੀਆ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!