ਆਨੰਦ ਅਤੇ ਖੁਸ਼ੀ ਦਾ ਤਿਉਹਾਰ ਦੀਵਾਲੀ
ਦੀਪ ਉਤਸਵ ਭਾਵ ‘ਆਨੰਦ ਦਾ ਤਿਉਹਾਰ’, ‘ਖੁਸ਼ੀ ਦਾ ਤਿਉਹਾਰ’! ‘ਉਮੰਗ ਦਾ ਤਿਉਹਾਰ’! ਪ੍ਰਕਾਸ਼ ਦਾ ਤਿਉਹਾਰ! ਦੀਪ ਉਤਸਵ ਸਿਰਫ ਇੱਕ ਤਿਉਹਾਰ ਹੀ ਨਹੀਂ ਹੈ, ਸਗੋਂ ਤਿਉਹਾਰਾਂ ਦਾ ਸੰਨੇਹ ਸੰਮੇਲਨ ਵੀ ਹੈ ਧਨਤੇਰਸ, ਦੀਵਾਲੀ, ਨਵਾਂ ਸਾਲ ਅਤੇ ਭਈਆਦੂਜ ਵਰਗੇ ਤਿਉਹਾਰ ਵੱਖ-ਵੱਖ ਸੰਸਕ੍ਰਿਤਕ ਵਿਚਾਰਧਾਰਾਵਾਂ ਨੂੰ ਲੈ ਕੇ ਇਸ ਤਿਉਹਾਰ ’ਚ ਸ਼ਾਮਲ ਹੁੰਦੇ ਹਨ
ਦੀਪਾਂ ਦਾ ਇਹ ਪ੍ਰਕਾਸ਼ ਤਿਉਹਾਰ ਸਾਡੇ ਅੰਦਰ ਮੌਜੂਦ ਅਗਿਆਨ ਰੂਪੀ ਅੰਧਕਾਰ ਨੂੰ ਮਿਟਾ ਕੇ ਗਿਆਨ ਦਾ ਪ੍ਰਕਾਸ਼ ਕਰਨ ਦਾ ਪ੍ਰਤੀਕ ਹੈ ਸਾਡੇ ਇੱਥੇ ਹਰੇਕ ਲਈ ਇਹ ਜ਼ਰੂਰੀ ਸੀ ਕਿ ਘਰ ’ਚ ਅੱਗ ਹਮੇਸ਼ਾ ਰੱਖਣੀ ਚਾਹੀਦੀ ਹੈ ਅੱਗ ਦੇ ਕਈ ਅਰਥ ਹੁੰਦੇ ਹਨ ਅੱਗ ਦਾ ਇੱਕ ਅਰਥ ‘ਭੌਤਿਕ-ਅੱਗ’ ਤੋਂ ਹੈ ਜੋ ਕਿ ਸਾਡੇ ਭੋਜਨ ਆਦਿ ਦੇ ਬਣਾਉਣ ’ਚ ਸਹਾਇਕ ਹੁੰਦੀ ਹੈ,
ਦੂਜਾ ਸਾਡੇ ਖੂਨ ’ਚ ਗਰਮੀ ਹੋਵੇ ਭਾਵ ਇੱਥੇ ਅਗਨੀ ਦਾ ਅਰਥ ਹੈ ‘ਜਮੀਰ’ ਭਾਵ ਅਨਿਆਈ ਅਤੇ ਅੱਤਿਆਚਾਰੀ ਵਿਅਕਤੀ ਖਿਲਾਫ ਆਵਾਜ ਬੁਲੰਦ ਕਰਨਾ ਹਰੇਕ ਵਿਅਕਤੀ ਲਈ ਜ਼ਰੂਰੀ ਹੈ ਤੀਜਾ ਅੱਗ ਦਾ ਅਰਥ ਹੈ ‘ਗਿਆਨ ਅਗਨੀ’, ਉਸ ਨੂੰ ਸਦਾ ਜਗਦੇ ਰਹਿਣਾ ਚਾਹੀਦਾ ਹੈ, ਸਰੀਰ-ਮੰਦਰ ’ਚ ਸਦਾ ਅਲੌਕਿਕ ਪ੍ਰਕਾਸ਼ ਦਾ ਅਹਿਸਾਸ ਕਰਨਾ ਇਸ ਅਗਨੀ ਨੂੰ ‘ਅਧਿਆਤਮਕ ਜੋਤੀ’ ਵੀ ਕਹਿ ਸਕਦੇ ਹਾਂ ਇਹ ਸਾਰੀਆਂ ਅਗਨੀਆਂ ਹਰ ਕਿਸੇ ਨੂੰ ਉੱਨਤ ਜੀਵਨ ਜਿਉਣ ਲਈ ਪ੍ਰੇਰਿਤ ਕਰਦੀਆਂ ਹਨ
ਅਣਗਿਣਤ ਦੀਪਾਂ ਦੀ ਜਗਮਗਾਉਂਦੀ ਲੋ ਦੀਵਾਲੀ ਦੀ ਰਾਤ ਮੱਸਿਆ ਦੇ ਹਨੇ੍ਹਰੇ ਨੂੰ ਦੂਰ ਕਰਦੀ ਹੈ ਦੂਜੇ ਪਾਸੇ ਪਟਾਕੇ ਅਤੇ ਆਤਿਸ਼ਬਾਜੀ ਆਪਣੀ ਰੌਸ਼ਨੀ ਅਤੇ ਰੰਗਾਂ ਨਾਲ ਮਨ ਦੀ ਖੁਸ਼ੀ ਨੂੰ ਜ਼ਾਹਿਰ ਕਰਦੇ ਹਨ, ਪਰ ਉਤਸ਼ਾਹ ਅਤੇ ਉਮੰਗ ਦੇ ਵਾਤਾਵਰਨ ’ਚ ਇਸ ਦੌਰਾਨ ਹੋਈ ਥੋੜ੍ਹੀ ਜਿਹੀ ਗਲਤੀ ਇਨਸਾਨੀ ਜ਼ਿੰਦਗੀ ਦੀ ਰੌਸ਼ਨੀ ਨੂੰ ਬੁਝਾ ਸਕਦੀ ਹੈ ਤੁਹਾਡੀ ਦੀਵਾਲੀ ਮੰਗਲਮਈ ਅਤੇ ਸੁਰੱਖਿਅਤ ਹੋਵੇ, ਇਸ ਦੇ ਲਈ ਜ਼ਰੂਰਤ ਹੈ ਥੋੜ੍ਹੀ ਜਿਹੀ ਸਾਵਧਾਨੀ ਦੀ
ਧਿਆਨ ਰੱਖੋ ਇਨ੍ਹਾਂ ਗੱਲਾਂ ਦਾ:-
- ਉੱਪਰਲੀ ਮੰਜ਼ਿਲ ’ਤੇ ਰਹਿਣ ਵਾਲੇ ਬੱਚਿਆਂ ਨੂੰ ਭੁੱਲ ਕੇ ਵੀ ਬਾਲਕਨੀ ਤੋਂ ਹੇਠਾਂ ਪਟਾਕੇ ਜਲਾ ਕੇ ਨਹੀਂ ਸੁੱਟਣੇ ਚਾਹੀਦੇ ਹਨ ਵਾਹਨਾਂ ’ਤੇ ਜਲਦੇ ਪਟਾਕੇ ਸੁੱਟਣ ਵਰਗਾ ਮਜ਼ਾਕ ਵੀ ਨਹੀਂ ਕਰਨਾ ਚਾਹੀਦਾ ਹੈ ਧਿਆਨ ਰੱਖੋ ਕਿ ਜਲਦੇ ਹੋਏ ਦੀਵੇ ਨੂੰ ਜਲਨਸ਼ੀਲ ਵਸਤੂਆਂ ਜਾਂ ਪਟਾਕਿਆਂ ਕੋਲ ਨਾ ਰੱਖੋ
- ਅੱਜ ਬਿਜਲੀ ਦੇ ਬੱਲਬਾਂ ਦੀ ਵਰਤੋਂ ਦਾ ਚਲਨ ਹੈ ਅਜਿਹੇ ’ਚ ਬਿਜਲੀ ਦੀਆਂ ਤਾਰਾਂ ਨੂੰ ਠੀਕ ਤਰ੍ਹਾਂ ਨਾਲ ਜਾਂਚੋ ਤੇ ਪਰਖੋ
- ਪਟਾਕੇ ਖਰੀਦਦੇ ਸਮੇਂ ਹਮੇਸ਼ਾ ਕੁਆਲਿਟੀ ਦਾ ਧਿਆਨ ਰੱਖੋ
- ਘਰ ’ਚ ਪਟਾਕੇ ਅਜਿਹੀ ਥਾਂ ਰੱਖੋ, ਜੋ ਬੱਚਿਆਂ ਦੀ ਪਹੁੰਚ ਤੋਂ ਦੂਰ ਹੋਵੇ
- ਆਤਿਸ਼ਬਾਜ਼ੀ ਚਲਾਉਂਦੇ ਸਮੇਂ ਬੱਚਿਆਂ ਨੂੰ ਪਟਾਕਿਆਂ ਤੋਂ ਲੋੜੀਂਦੀ ਦੂਰੀ ਬਣਾਏ ਰੱਖਣ ਬਾਰੇ ਸਮਝਾਓ ਉਨ੍ਹਾਂ ਨੂੰ ਦੱਸੋ ਕਿ ਉਹ ਪਟਾਕਿਆਂ ਨੂੰ ਝੁਕ ਕੇ ਨਾ ਚਲਾਉਣ
- ਪਟਾਕੇ ਚਲਾਉਂਦੇ ਸਮੇਂ ਪਾਣੀ ਦੀ ਬਾਲਟੀ ਆਪਣੇ ਕੋਲ ਜ਼ਰੂਰ ਰੱਖੋ
- ਨਵਜਾਤ ਬੱਚੇ ਅਤੇ ਛੋਟੇ ਬੱਚਿਆਂ ਦੇੇ ਆਸ-ਪਾਸ ਤੇਜ਼ ਆਵਾਜ਼ ਵਾਲੇ ਪਟਾਕੇ ਨਾ ਚਲਾਓ
- ਬੱਚਿਆਂ ਨੂੰ ਪਟਾਕੇ ਜੇਬ੍ਹ ’ਚ ਪਾ ਕੇ ਘੁੰਮਣ ਨਾ ਦਿਓ, ਕਿਉਂਕਿ ਪਟਾਕਿਆਂ ਦਾ ਜ਼ਹਿਰੀਲਾ ਮਸਾਲਾ ਹੱਥਾਂ ’ਚ ਲੱਗ ਜਾਣ ਨਾਲ ਬੱਚਿਆਂ ਦੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ
- ਜੇਕਰ ਕੋਈ ਪਟਾਕਾ ਚਲਾਉਣ ’ਤੇ ਨਹੀਂ ਫੁੱਟਿਆ ਤਾਂ ਉਸ ਨੂੰ ਹੱਥ ਲਾ ਕੇ ਜਾਂ ਉਸ ਨੂੰ ਝੁਕ ਕੇ ਨਾ ਦੇਖੋ, ਨਾ ਹੀ ਉਸ ਨੂੰ ਦੁਬਾਰਾ ਚਲਾਉਣ ਦੀ ਕੋਸ਼ਿਸ਼ ਕਰੋ
- ਪਟਾਕੇ ਚਲਾਉਂਦੇ ਸਮੇਂ ਸੂਤੀ ਕੱਪੜੇ ਪਹਿਨੋ ਢਿੱਲੇ, ਝਾਲਰਾਂ ਵਾਲੇ ਅਤੇ ਜ਼ਰੂਰਤ ਤੋਂ ਜ਼ਿਆਦਾ ਲੰਬੀਆਂ ਬਾਹਾਂ ਵਾਲੇ ਕੱਪੜੇ ਨਾ ਪਹਿਨੋ
- ਫੁਲਝੜੀ ਚਲਾਉਣ ਤੋਂ ਬਾਅਦ ਆਪਣੇ ਅਤੇ ਆਪਣੇ ਮਿੱਤਰਾਂ ਦੇ ਸਿਰ ਦੇ ਉੱਪਰ ਘੁੰਮਾਉਣ ਵਰਗੀ ਸ਼ਰਾਰਤ ਨਾ ਕਰੋ ਜਲੀਆਂ ਹੋਈਆਂ ਫੁਲਝੜੀਆਂ ਨੂੰ ਬਿਜਲੀ ਦੀਆਂ ਤਾਰਾਂ ’ਤੇ ਨਾ ਸੁੱਟੋ
- ਭੀੜੀਆਂ ਗਲੀਆਂ ਜਾਂ ਘਰਾਂ ਦੀਆਂ ਛੱਤਾਂ ’ਤੇ ਪਟਾਕੇ ਨਾ ਚਲਾਓ ਭੁੱਲ ਕੇ ਵੀ ਖੇਡ-ਖੇਡ ’ਚ ਕਿਸੇ ਜਾਨਵਰ, ਮਨੁੱਖ ਜਾਂ ਘਾਹ-ਫੂਸ ਆਦਿ ’ਤੇ ਜਲਦਾ ਹੋਇਆ ਪਟਾਕਾ ਨਾ ਸੁੱਟੋ