Ghaggar

ਮੋੜ ਦਿੱਤਾ ਮੌਤ ਦਾ ਮੂੰਹ ਪਹਾੜਾਂ ਤੋਂ ਵਹਿਣ ਵਾਲਾ ਪਾਣੀ ਇਸ ਵਾਰ ਜੁਲਾਈ ਮਹੀਨੇ ’ਚ ਮੈਦਾਨੀ ਇਲਾਕਿਆਂ ’ਚ ਆਫਤ ਬਣ ਕੇ ਪਹੁੰਚਿਆ ਬੱਦਲ ਫਟਣ ਅਤੇ ਮੋਹਲੇਧਾਰ ਮੀਂਹ ਨਾਲ ਜਿੱਥੇ ਖੁਦ ਹਿਮਾਚਲ ਪ੍ਰਦੇਸ਼ ਹੜ੍ਹ ਦੀ ਚਪੇਟ ’ਚ ਆ ਗਿਆ, ਉੱਥੇ ਪੰਜਾਬ, ਹਰਿਆਣਾ ਅਤੇ ਦਿੱਲੀ ਸੂਬੇ ’ਚ ਵੱਡੇ ਪੱਧਰ ’ਤੇ ਆਰਥਿਕ ਨੁਕਸਾਨ ਹੋਇਆ ਹੜ੍ਹ ਦੇ ਇਸ ਕਹਿਰ ’ਚ ਕਈ ਜਾਨਾਂ ਵੀ ਭੇਂਟ ਚੜ੍ਹ ਗਈਆਂ ਪੰਜਾਬ ਦਾ ਪਟਿਆਲਾ, ਸੰਗਰੂਰ, ਮਾਨਸਾ ਜ਼ਿਲ੍ਹਾ ਅਤੇ ਹਰਿਆਣਾ ਦੇ ਅੰਬਾਲਾ, ਕੈਥਲ, ਕੁਰੂਕਸ਼ੇਤਰ, ਫਤਿਆਬਾਦ ਅਤੇ ਸਰਸਾ ਜ਼ਿਲ੍ਹੇ

’ਚ ਸਭ ਤੋਂ ਜ਼ਿਆਦਾ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ ਡੇਰਾ ਸੱਚਾ ਸੌਦਾ ਨੇ ਇਸ ਸੰਕਟ ਦੇ ਦੌਰ ’ਚ ਹੜ੍ਹ ’ਚ ਫਸੇ ਲੋਕਾਂ ਦੀ ਮੱਦਦ ਲਈ ਪਹਿਲਕਦਮੀ ਕਰਦੇ ਹੋਏ ਬਿਹਤਰੀਨ ਯਤਨ ਸ਼ੁਰੂ ਕੀਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਦਾ ਪਾਲਣ ਕਰਦੇ ਹੋੋਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮੋਰਚਾ ਸੰਭਾਲਿਆ ਤਾਂ ਮੁਸੀਬਤ ’ਚ ਘਿਰੇ ਲੋਕਾਂ ਨੂੰ ਵੀ ਇੱਕ ਹੌਂਸਲਾ ਮਿਲਿਆ

ਹੜ੍ਹ ’ਚ ਫਸੇ ਹਜ਼ਾਰਾਂ ਲੋਕਾਂ ਲਈ ਮਸੀਹਾ ਬਣ ਆਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਸੇਵਾਦਾਰਾਂ ਦਾ ਹੌਂਸਲਾ ਐਨਾ ਮਜ਼ਬੂਤ ਸੀ ਕਿ ਘੱਗਰ ਨਦੀ ਦੇ ਉੱਫਾਨ ਨੂੰ ਮੋੜ ਕੇ ਰੱਖ ਦਿੱਤਾ ਘੱਗਰ ਨਦੀ ’ਚ ਚਾਮਲ (ਸਰਸਾ) ਪਿੰਡ ਦੇ ਨਜ਼ਦੀਕ 20 ਫੁੱਟ ਡੂੰਘੇ ਅਤੇ ਕਰੀਬ 100 ਫੁੱਟ ਚੌੜੇ ਪਾੜ ਨੂੰ ਬੰਨ੍ਹ ਕੇ ਇਨ੍ਹਾਂ ਜਾਂਬਾਜ਼ ਸੇਵਾਦਾਰਾਂ ਨੇ ਦਰਸਾ ਦਿੱਤਾ ਕਿ ਮਾਨਵਤਾ ਦੇ ਯੋਧਿਆਂ ਦਾ ਹੌਂਸਲਾ ਕਦੇ ਘੱਟ ਨਹੀਂ ਹੁੰਦਾ, ਹਾਲਾਤ ਭਾਵੇਂ ਕਿੰਨੇ ਵੀ ਸੰਕਟ ਵਾਲੇ ਹੋਣ ਜ਼ਿਕਰਯੋਗ ਹੈ ਕਿ ਸਾਲ 1993 ’ਚ ਇਹੀ ਘੱਗਰ ਨਦੀ ਐਨੇ ਉੱਫਾਨ ’ਤੇ ਸੀ ਕਿ ਸਰਸਾ ਸ਼ਹਿਰ ਡੁੱਬਣ ਕਿਨਾਰੇ ਪਹੁੰਚ ਗਿਆ ਸੀ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਾਵਨ ਦਿਸ਼ਾ-ਨਿਰਦੇਸ਼ਨ ’ਚ ਉਸ ਸਮੇਂ ਵੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਘੱਗਰ ਦੇ ਕੰਢੇ ਦੇ ਬੰਨ੍ਹ ’ਚ ਆਏ ਡੂੰਘੇ ਪਾੜ ਨੂੰ ਇੱਕ ਯੋਜਨਾਬੱਧ ਤਰੀਕੇ ਨਾਲ ਬੰਨਿ੍ਹਆ ਸੀ

ਅਜਿਹੀ ਹੀ ਸਥਿਤੀ ਇਸ ਵਾਰ ਜੁਲਾਈ ’ਚ ਵੀ ਦਿਖਾਈ ਦਿੱਤੀ ਘੱਗਰ ਦਰਿਆ ਦੇ ਖ਼ਤਰਨਾਕ ਰੂਪ ਨੂੰ ਦੇਖ ਕੇ ਲੋਕ ਜਾਨ ਬਚਾਉਣ ਲਈ ਆਪਣੇ ਘਰਾਂ ਨੂੰ ਛੱਡ ਕੇ ਭੱਜ ਰਹੇ ਸਨ, ਉਸੇ ਦਰਿਆ ਦੇ ਟੁੱਟੇ ਬੰਨ੍ਹਾਂ ਨੂੰ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਫਿਰ ਤੋਂ ਬੰਨ੍ਹ ਰਹੇ ਸਨ ਸੇਵਾਦਾਰਾਂ ਨੇ ਘੱਗਰ ਦੇ ਕਰੀਬ ਅੱਧਾ ਦਰਜਨ ਟੁੱਟੇ ਬੰਨ੍ਹਾਂ ਨੂੰ ਫਿਰ ਤੋਂ ਬੰਨ੍ਹ ਕੇ ਆਸ-ਪਾਸ ਦੇ ਇਲਾਕੇ ਅਤੇ ਕਈ ਪਿੰਡਾਂ ਨੂੰ ਡੁੱਬਣ ਤੋਂ ਬਚਾ ਲਿਆ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਉੱਥੇ ਹੋਰ ਬੰਨ੍ਹਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਰਾਹਤ ਦੇ ਕੰਮ ਵੀ ਲਗਾਤਾਰ ਚਲਾ ਰਹੇ ਸਨ

ਰੋਜ਼ਾਨਾ ਹੜ੍ਹ ਪੀੜਤਾਂ ਅਤੇ ਰੈਸਕਿਊ ਆਪ੍ਰੇਸ਼ਨ ’ਚ ਜੁਟੇ ਲੋਕਾਂ ਲਈ ਲੰਗਰ-ਭੋਜਨ ਮੁਹੱਈਆ ਕਰਵਾਇਆ ਇਹੀ ਨਹੀਂ, ਇਨ੍ਹਾਂ ਸੇਵਾਦਾਰਾਂ ਨੇ ਇਨਸਾਨੀਅਤ ਦੀ ਨਵੀਂ ਕਹਾਣੀ ਲਿਖਦੇ ਹੋਏ ਹੜ੍ਹ ’ਚ ਫਸੇ ਬੇਜ਼ੁਬਾਨਾਂ ਦੀ ਸਾਰ-ਸੰਭਾਲ ਦਾ ਜ਼ਿੰਮਾ ਵੀ ਉਠਾਇਆ ਪ੍ਰਭਾਵਿਤ ਇਲਾਕਿਆਂ ਦੇ ਆਸ-ਪਾਸ ਦੇ ਬਲਾਕਾਂ ਦੀ ਸਾਧ-ਸੰਗਤ ਨੇ ਹਰੇ-ਚਾਰੇ ਅਤੇ ਤੂੜੀ ਆਦਿ ਦਾ ਪ੍ਰਬੰਧ ਕਰਦੇ ਹੋਏ ਪਸ਼ੂਆਂ ਨੂੰ ਭੁੱਖੇ ਮਰਨ ਤੋਂ ਵੀ ਬਚਾਇਆ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਨੇ ਹੜ੍ਹ ਨਾਲ ਬਰਬਾਦ ਹੋਈਆਂ ਫਸਲਾਂ ਨੂੰ ਦੁਬਾਰਾ ਬੀਜਣ ’ਚ ਵੀ ਪੀੜਤ ਲੋਕਾਂ ਦੀ ਮੱਦਦ ਕੀਤੀ ਕਈ ਥਾਵਾਂ ’ਤੇ ਝੋਨੇ ਦੀ ਪਨੀਰੀ ਫ੍ਰੀ ’ਚ ਵੰਡੀ ਗਈ

ਜ਼ਿਕਰਯੋਗ ਹੈ ਕਿ ਸਰਸਾ ’ਚ ਸਾਲ 1993, 94, 95, 2010 ਦੌਰਾਨ ਆਏ ਹੜ੍ਹ ਦੇ ਸਮੇਂ ਵੀ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਹੜ੍ਹ ਰਾਹਤ ਕਾਰਜਾਂ ’ਚ ਲੋਕਾਂ ਦੀ ਮੱਦਦ ਕੀਤੀ ਸੀ ਅਤੇ ਘੱਗਰ ਦੇ ਟੁੱਟੇ ਹੋਏ ਬੰਨ੍ਹਾਂ ਨੂੰ ਬੰਨ੍ਹ ਕੇ ਸ਼ਹਿਰ ਸਮੇਤ ਕਈ ਪਿੰਡਾਂ ਨੂੰ ਬਚਾਇਆ ਸੀ ਇਸ ਤੋਂ ਇਲਾਵਾ ਦੇਸ਼ ਅਤੇ ਸੂਬੇ ’ਚ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਹੈ ਤਾਂ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਵਧ-ਚੜ੍ਹ ਕੇ ਲੋਕਾਂ ਦੀ ਮੱਦਦ ਕਰਦੇ ਹਨ

  • ਉੱਛਲਦੀਆਂ ਨਦੀਆਂ ਦੇ ਪਾਣੀ ਮੂਹਰੇ ਬੰਨ੍ਹ ਬਣ ਕੇ ਖੜ੍ਹੇ ਹੋਏ ਸੇਵਾਦਾਰ
  • ਅੱਧਾ ਦਰਜ਼ਨ ਤੋਂ ਜ਼ਿਆਦਾ ਟੁੱਟੇ ਬੰਨ੍ਹਾਂ ਨੂੰ ਫਿਰ ਤੋਂ ਬੰਨ੍ਹ ਕੇ ਨਜ਼ਦੀਕੀ ਪਿੰਡਾਂ ਨੂੰ ਡੁੱਬਣ ਤੋਂ ਬਚਾਇਆ, ਘਰਾਂ ਦਾ ਸਮਾਨ ਸੁਰੱਖਿਅਤ ਥਾਂ ’ਤੇ ਪਹੁੰਚਾਇਆ
  • ਖਾਣ ਨੂੰ ਭੋਜਣ, ਪੀਣ ਦਾ ਪਾਣੀ ਤੇ ਪਸ਼ੂਆਂ ਲਈ ਚਾਰੇ ਦਾ ਕੀਤਾ ਪ੍ਰਬੰਧ

ਪੂਜਨੀਕ ਗੁਰੂ ਜੀ ਨੇ ਕੀਤੀ ਅਰਦਾਸ ਤਾਂ ਸ਼ਾਂਤ ਹੋਈਆਂ ਉੱਛਲਦੀਆਂ ਨਦੀਆਂ

ਸੰਤਾਂ ਦਾ ਪੂਰੀ ਸ੍ਰਿਸ਼ਟੀ ਨਾਲ ਲਗਾਅ ਹੁੰਦਾ ਹੈ, ਮਾਨਵਤਾ ’ਤੇ ਆਉਣ ਵਾਲੀ ਹਰ ਆਫਤ ’ਚ ਮੱਦਦ ਲਈ ਉਨ੍ਹਾਂ ਦੇ ਸ਼ਰਧਾਲੂ ਹਮੇਸ਼ਾ ਤਿਆਰ ਦਿਖਾਈ ਦਿੰਦੇ ਹਨ ਹੜਾਂ ਦਾ ਦਹਿਰ ਵਰਸਾਉਂਦੀਆਂ ਨਦੀਆਂ ਨਾਲ ਕਈ ਸੂਬਿਆਂ ’ਚ ਪੈਦਾ ਹੋਏ ਭਿਆਨਕ ਹਾਲਾਤਾਂ ਦਰਮਿਆਨ ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਪ੍ਰਭੂ ਨੂੰ ਅਰਦਾਸ ਕੀਤੀ ਕਿ ਉਹ ਸਾਰਿਆਂ ਨੂੰ ਸੁਰੱੱਖਿਅਤ ਰੱਖੇ ਆਪ ਜੀ ਨੇ ਹੜ੍ਹ ਪੀੜਤਾਂ ਨੂੰ ਹੌਸਲਾ ਦਿੱਤਾ ਕਿ

ਡੇਰਾ ਸੱਚਾ ਸੌਦਾ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਇਸ ਆਫਤ ਦੇ ਸਮੇਂ ਹਰ ਸੰਭਵ ਮੱਦਦ ਲਈ ਹਰ ਸਮੇਂ ਅਤੇ ਹਰ ਜਗ੍ਹਾ ਤਿਆਰ ਹੈ ਪੂਜਨੀਕ ਗੁਰੂ ਜੀ ਦੇ ਬਚਨਾਂ ਦਾ ਪਾਲਣ ਕਰਦੇ ਹੋਏ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਹੜ੍ਹ ਪੀੜਤਾਂ ਲਈ ਜੀਅ-ਜਾਨ ਲਗਾ ਦਿੱਤੀ ਖਾਸ ਗੱਲ ਇਹ ਵੀ ਰਹੀ ਕਿ ਪੂਜਨੀਕ ਗੁਰੂ ਜੀ ਵੱਲੋਂ ਅਰਦਾਸ ਕਰਨ ਤੋਂ ਬਾਅਦ ਮੈਦਾਨੀ ਇਲਾਕਿਆਂ ’ਚ ਕਹਿਰ ਢਾਹ ਰਹੀਆਂ ਘੱਗਰ, ਬਿਆਸ, ਸਤਲੁਜ, ਯਮੁਨਾ, ਟਾਂਗਰੀ ਅਤੇ ਮਾਰਕੰਡਾ ਨਦੀਆਂ ਦਾ ਜਲ ਪੱਧਰ ਘਟਣ ਲੱਗਿਆ ਜਿਸ ਨਾਲ ਆਮ ਜਨਤਾ ਨੇ ਰਾਹਤ ਦਾ ਸਾਹ ਲਿਆ

ਪੂਜਨੀਕ ਗੁਰੂ ਜੀ ਨੇ ਸੇਵਾਦਾਰਾਂ ਨੂੰ ਦਿੱਤਾ ਅਸ਼ੀਰਵਾਦ

ਪੂਜਨੀਕ ਹਜ਼ੂਰ ਪਿਤਾ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਅਤੇ ਸਾਧ-ਸੰਗਤ ਵੱਲੋਂ ਚਲਾਏ ਗਏ ਰਾਹਤ ਦੇ ਕੰਮਾਂ ਲਈ ਅਸ਼ੀਰਵਾਦ ਦਿੱਤਾ ਪੂਜਨੀਕ ਗੁਰੂ ਜੀ ਨੇ ਖਾਸ ਕਰਕੇ ਚਾਮਲ ਪਿੰਡ ’ਚ ਆਈ 20 ਫੁੱਟ ਚੌੜੇ ਪਾੜ ਨੂੰ ਬੰਨ੍ਹਣ ਵਾਲੇ ਸੇਵਾਦਾਰਾਂ ਦੇ ਹੌਂਸਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਕਰੀਬ 30 ਸਾਲ ਪਹਿਲਾਂ 1993 ’ਚ ਸਰਸਾ ਸ਼ਹਿਰ ’ਚ ਹੜ੍ਹ ਨਾਲ ਪੈਦਾ ਹੋਏ ਹਾਲਾਤਾਂ ਦਾ ਵੀ ਜ਼ਿਕਰ ਕੀਤਾ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਉਸ ਸਮੇਂ ਟੁੱਟੇ ਬੰਨ੍ਹ ਨੂੰ ਫਿਰ ਜੋੜਨ ਲਈ ਸੇਵਾਦਾਰਾਂ ਨੇ ਜੋ ਤਕਨੀਕ ਅਪਣਾਈ ਸੀ, ਇਸ ਵਾਰ ਵੀ ਸੇਵਾਦਾਰਾਂ ਨੇ ਉਹੀ ਤਰੀਕਾ ਅਪਣਾਇਆ ਲੋਹੇ ਦੇ ਸਰੀਏ, ਲੰਬੇ ਬਾਂਸ ਆਦਿ ਦੀ ਮੱਦਦ ਨਾਲ ਜਾਲ ਬਣਾ ਕੇ ਪਹਿਲਾਂ ਉਸ ਨੂੰ ਉਸ ਪਾੜ ’ਚ ਲਗਾਇਆ ਗਿਆ ਅਤੇ ਫਿਰ ਮਿੱਟੀ ਦੇ ਗੱਟੇ ਭਰ ਕੇ ਉਨ੍ਹਾਂ ਦੀ ਸਪੋਟ ਨਾਲ ਬੰਨ੍ਹ ਨੂੰ ਭਰਿਆ ਗਿਆ

ਕੋਈ ਜਵਾਬ ਛੱਡਣਾ

ਕਿਰਪਾ ਕਰਕੇ ਆਪਣੀ ਟਿੱਪਣੀ ਦਰਜ ਕਰੋ!
ਕਿਰਪਾ ਕਰਕੇ ਇੱਥੇ ਆਪਣਾ ਨਾਮ ਦਰਜ ਕਰੋ
Captcha verification failed!
CAPTCHA user score failed. Please contact us!