ਅਭਿਸ਼ਾਪ ਨਹੀਂ ਹੈ ਦਿਵਿਅੰਗਤਾ | ਸਾਲ 2008 ਤੋਂ ਲਗਾਤਾਰ ਦਿਵਿਅੰਗਤਾ ਖਤਮ ਕਰਨ ਲਈ ਯਤਨਸ਼ੀਲ ਹੈ ਡੇਰਾ ਸੱਚਾ ਸੌਦਾ
- ਇਸ ਸਾਲ 14ਵੇਂ ਮੁਫਤ ਯਾਦ-ਏ-ਮੁਰਸ਼ਿਦ ਵਿਕਲਾਂਗਤਾ (ਅਪਾਹਜਤਾ) ਨਿਵਾਰਨ ਕੈਂਪ ’ਚ 107 ਮਰੀਜ਼ਾਂ ਦੀ ਹੋਈ ਜਾਂਚ ਅਤੇ 40 ਕੈਲੀਪਰਾਂ ਲਈ ਚੁਣੇ ਗਏ
ਪਾਵਨ ਬੇਨਤੀ ਦਾ ਸ਼ਬਦ ਬੋਲ ਕੇ 14ਵੇਂ ਮੁਫਤ ਯਾਦ-ਏ-ਮੁਰਸ਼ਿਦ ਵਿਕਲਾਂਗਤਾ ਨਿਵਾਰਨ ਕੈਂਪ ਦਾ ਸ਼ੁੱਭ ਆਰੰਭ ਕਰਦੇ ਹੋਏ ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਜੀ ਇੰਸਾਂ, ਡੇਰਾ ਸੱਚਾ ਸੌਦਾ ਦੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਸਰਸਾ ਦੇ ਮਾਹਿਰ ਡਾਕਟਰ
ਕੈਂਪ ਦੌਰਾਨ ਮਰੀਜ਼ਾਂ ਦੀ ਸਿਹਤ ਜਾਂਚ ਕਰਦੇ ਪੈਰਾਮੈਡੀਕਲ ਸਟਾਫ ਮੈਂਬਰ ਅਤੇ ਮਰੀਜ਼ਾਂ ਨੂੰ ਦਿੱਤੇ ਜਾਣ ਵਾਲੇ ਬਨਾਵਟੀ ਅੰਗ
ਅਪਾਹਜਤਾ ਕੋਈ ਅਭਿਸ਼ਾਪ ਨਹੀਂ ਹੈ, ਕਿਉਂਕਿ ਸਰੀਰਕ ਕਮੀਆਂ ਨੂੰ ਜੇਕਰ ਪ੍ਰੇਰਨਾ ਦੇ ਤੌਰ ’ਤੇ ਲਿਆ ਜਾਵੇ ਤਾਂ ਇਹ ਅਪਾਹਜਤਾ ਸ਼ਖਸੀਅਤ ਵਿਕਾਸ ’ਚ ਸਹਾਇਕ ਬਣ ਜਾਂਦੀ ਹੈ ਸਰੀਰ ਦੇ ਕਿਸੇ ਅੰਗ ਤੋਂ ਲਾਚਾਰ ਵਿਅਕਤੀਆਂ ’ਚ ਈਸ਼ਵਰ ਵੱਲੋਂ ਦਿੱਤੀਆਂ ਕੁਝ ਖਾਸ ਵਿਸ਼ੇਸ਼ਤਾਵਾਂ ਵੀ ਛੁਪੀਆਂ ਹੁੰਦੀਆਂ ਹਨ ਇਨਸਾਨ ਦੀ ਸੋਚ ਜੇਕਰ ਦ੍ਰਿੜ੍ਹ ਅਤੇ ਸਹੀ ਹੈ
ਤਾਂ ਕਮੀਆਂ ਵੀ ਆਪਣੇ ਆਪ ’ਚ ਵਿਸ਼ੇਸ਼ਤਾ ਬਣ ਜਾਂਦੀਆਂ ਹਨ ਦੇਸ਼ ’ਚ ਕਈ ਅਪਾਹਜਾਂ ਨੇ ਵੱਖ-ਵੱਖ ਖੇਤਰਾਂ ’ਚ ਆਪਣੇ ਹੁਨਰ ਦਾ ਲੋਹਾ ਮਨਵਾਇਆ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰੀਰਕ ਤੌਰ ’ਤੇ ਅਯੋਗ ਵਿਅਕਤੀਆਂ ਨੂੰ ਵਿਕਲਾਂਗਾਂ ਦੀ ਬਜਾਇ ‘ਦਿਵਿਆਂਗ’ ਸ਼ਬਦ ਦੇ ਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਦੀ ਪਹਿਲ ਕੀਤੀ ਸੀ, ਦੂਜੇ ਪਾਸੇ ਡੇਰਾ ਸੱਚਾ ਸੌਦਾ ਪਿਛਲੇ 13 ਸਾਲਾਂ ਤੋਂ ਲਗਾਤਾਰ ਅਪਾਹਜਤਾ ਦੇ ਖਾਤਮੇ ਲਈ ਯਤਨਸ਼ੀਲ ਹੈ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੀ ਪਾਵਨ ਯਾਦ ’ਚ ਲੱਗਣ ਵਾਲੇ ਇਨ੍ਹਾਂ ਕੈਂਪਾਂ ’ਚ ਹੁਣ ਤੱਕ ਹਜ਼ਾਰਾਂ ਅਪਾਹਜ ਲੋਕਾਂ ਨੂੰ ਇੱਕ ਨਵੀਂ ਊਰਜਾ ਮਿਲੀ ਹੈ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਦਾ ਰਾਹ ਹੋਰ ਆਸਾਨ ਹੋ ਗਿਆ
Also Read :-
- ਮੇਰੇ ਸਤਿਗੁਰ, ਤੇਰੀ ਯਾਦ ਸੇ ਹੈ ਰੌਸ਼ਨ ਸਾਰਾ ਜਹਾਂ, ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ
- 29ਵਾਂ ਯਾਦ-ਏ-ਮੁਰਸ਼ਿਦ ਫ੍ਰੀ ਆਈ ਕੈਂਪ ਸੈਂਕੜਿਆਂ ਨੂੰ ਮਿਲੀ ਅੱਖਾਂ ਦੀ ਰੌਸ਼ਨੀ
ਬੀਤੇ ਅਪਰੈਲ ਮਹੀਨੇ ’ਚ 14ਵਾਂ ਮੁਫਤ ਯਾਦ-ਏ-ਮੁਰਸ਼ਿਦ ਵਿਕਲਾਂਗਤਾ ਨਿਵਾਰਨ ਕੈਂਪ ਲਗਾਇਆ ਗਿਆ ਆਦਰਯੋਗ ‘ਰੂਹ ਦੀ’ ਹਨੀਪ੍ਰੀਤ ਇੰਸਾਂ, ਡੇਰਾ ਸੱਚਾ ਸੌਦਾ ਦੀ ਪ੍ਰਬੰਧਨ ਸੰਮਤੀ ਦੇ ਮੈਂਬਰਾਂ ਅਤੇ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਵੱਲੋਂ ਅਰਦਾਸ ਦਾ ਸ਼ਬਦ ਬੋਲ ਕੇ ਅਤੇ ‘‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਦਾ ਇਲਾਹੀ ਨਾਅਰਾ ਲਗਾ ਕੇ ਕੈਂਪ ਦਾ ਸ਼ੁੱਭ-ਆਰੰਭ ਕੀਤਾ ਗਿਆ ਸ਼ਾਹ ਸਤਿਨਾਮ ਜੀ ਰਿਸਰਚ ਐਂਡ ਡਿਵੈਲਪਮੈਂਟ ਫਾਊਂਡੇਸ਼ਨ ਸਰਸਾ ਵੱਲੋਂ ਲਗਾਏ ਇਸ ਕੈਂਪ ’ਚ ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ, ਆਪਰੇਸ਼ਨ ਤੋਂ ਪਹਿਲਾਂ ਜਾਂਚ, ਐਕਸਰੇ, ਦਵਾਈਆਂ ਅਤੇ ਕੈਲੀਪਰ ਆਦਿ ਮੁਫਤ ਦਿੱਤੇ ਗਏ
ਦੂਜੇ ਪਾਸੇ ਚੁਣੇ ਗਏ ਮਰੀਜ਼ਾਂ ਦੇ ਆਪਰੇਸ਼ਨ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਦੇ ਅਤਿਆਧੁਨਿਕ ਸਹੂਲਤਾ ਨਾਲ ਭਰਪੂਰ ਆਪ੍ਰੇਸ਼ਨ ਥੀਏਟਰ ’ਚ ਹੱਡੀਆਂ ਦੇ ਮਾਹਿਰ ਡਾਕਟਰਾਂ ਵੱਲੋਂ ਕੀਤੇ ਗਏ ਕੈਂਪ ’ਚ 107 ਮਰੀਜ਼ਾਂ ਦੀ ਓਪੀਡੀ ਜਾਂਚ ਹੋਈ ਸੀ ਇਸ ਤੋਂ ਬਾਅਦ ਮਰੀਜ਼ਾਂ ਦੇ ਅੱਠ ਆਪ੍ਰੇਸ਼ਨ ਕੀਤੇ ਗਏ ਅਤੇ 40 ਮਰੀਜ਼ਾਂ ਦੀ ਕੈਲੀਪਰ ਲਈ ਚੋਣ ਹੋਈ ਸੀ, ਜਿਨ੍ਹਾਂ ਨੂੰ ਕੈਲੀਪਰ ਦਿੱਤੇ ਗਏ ਕੈਂਪ ’ਚ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ ਤੋਂ ਹੱਡੀ ਰੋਗ ਮਾਹਿਰ ਡਾ. ਵੇਦਿਕਾ ਇੰਸਾਂ, ਪਲਾਸਟਿਕ ਸਰਜਨ ਡਾ. ਸਵਪਨਿਲ ਗਰਗ ਇੰਸਾਂ, ਡਾ. ਪੁਨੀਤ ਇੰਸਾਂ, ਮਾਨਸਾ ਤੋਂ ਡਾ. ਪੰਕਜ ਸ਼ਰਮਾ, ਹਿਸਾਰ ਤੋਂ ਡਾ. ਸੰਜੈ ਅਰੋੜਾ, ਡਾ. ਕੁਲਭੂਸ਼ਣ, ਡਾ. ਸੁਸ਼ੀਲ ਆਜ਼ਾਦ, ਆਯੂਰਵੈਦ ਮਾਹਿਰ ਡਾ. ਅਜੈ ਗੋਪਲਾਨੀ, ਡਾ. ਮੀਨਾ ਗੋਪਲਾਨੀ, ਫਿਜ਼ੀਓਥੈਰੇਪਿਸਟ ਜਸਵਿੰਦਰ ਇੰਸਾਂ ਅਤੇ ਨੀਤਾ ਸਮੇਤ ਕਈ ਡਾਕਟਰਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ
ਜ਼ਿਕਰਯੋਗ ਹੈ ਕਿ ਸਾਲ 2008 ਤੋਂ ਹਰ ਸਾਲ 18 ਅਪਰੈਲ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ’ਚ ਵਿਕਲਾਂਗਤਾ ਨਿਵਾਰਨ ਕੈਂਪ ਲਗਾਇਆ ਜਾ ਰਿਹਾ ਹੈ ਇਨ੍ਹਾਂ ਕੈਂਪਾਂ ’ਚ ਹੁਣ ਤੱਕ ਹਜ਼ਾਰਾਂ ਮਰੀਜ਼ਾਂ ਦੀ ਜਾਂਚ, 640 ਦੇ ਕਰੀਬ ਆਪ੍ਰੇਸ਼ਨ ਅਤੇ ਸੈਂਕੜੇ ਮਰੀਜ਼ਾਂ ਨੂੰ ਬਨਾਵਟੀ ਅੰਗ ਵੰਡੇ ਜਾ ਚੁੱਕੇ ਹਨ ਦੂਜੇ ਪਾਸੇ ਡੇਰਾ ਸੱਚਾ ਸੌਦਾ ਵੱਲੋਂ ਅਪਾਹਜਾਂ ਨੂੰ ਟਰਾਈਸਾਈਕਲ ਦੇਣ ਦਾ ਸਿਲਸਿਲਾ ਹਰ ਸਾਲੋਂ-ਸਾਲ ਚੱਲਦਾ ਰਹਿੰਦਾ ਹੈ
- ਇਹ ਕੈਂਪ ਹੱਡੀਆਂ ਨਾਲ ਸਬੰਧਿਤ ਮਰੀਜ਼ਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਕੈਂਪ ’ਚ ਹੱਡੀ ਨਾਲ ਸਬੰਧਿਤ ਰੋਗਾਂ ਦੀ ਜਾਂਚ, ਆਪ੍ਰੇਸ਼ਨ ਸਮੇਤ ਦਵਾਈਆਂ ਮਰੀਜ਼ਾਂ ਨੂੰ ਫ੍ਰੀ ’ਚ ਦਿੱਤੀਆਂ ਜਾਂਦੀਆਂ ਹਨ ਇਸ ਕੈਂਪ ਦਾ ਲਾਭ ਲੈਣ ਲਈ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਸਮੇਤ ਹੋਰ ਸੂਬਿਆਂ ਤੋਂ ਮਰੀਜ਼ ਆਉਂਦੇ ਹਨ
-ਡਾ. ਗੌਰਵ ਅਗਰਵਾਲ ਇੰਸਾਂ, ਆਰਐੱਮਓ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ - ਹੱਡੀਆਂ ਅਤੇ ਜੋੜਾਂ ਨੂੰ ਮਜ਼ਬੂਤ ਰੱਖਣ ਦਾ ਕੰਮ ਕੈਲਸ਼ੀਅਮ ਕਰਦਾ ਹੈ ਜੇਕਰ ਸਰੀਰ ’ਚ ਇਸ ਦੀ ਕਮੀ ਹੋ ਜਾਂਦੀ ਹੈ ਤਾਂ ਉਮਰ ਵਧਣ ਦੇ ਨਾਲ-ਨਾਲ ਹੱਡੀਆਂ ਕਮਜ਼ੋਰ ਅਤੇ ਪਤਲੀਆਂ ਹੋ ਜਾਂਦੀਆਂ ਹਨ ਕੈਲਸ਼ੀਅਮ ਅਤੇ ਵਿਟਾਮਿਨ-ਡੀ ਦੀ ਕਮੀ ਨਾਲ ਬੱਚਿਆਂ ’ਚ ਰਿਕੇਟ ਨਾਮਕ ਰੋਗ ਹੋ ਸਕਦਾ ਹੈ, ਜਿਸ ’ਚ ਬੱਚੇ ਦੇ ਪੈਰ ਟੇਢੇ ਹੋ ਜਾਂਦੇ ਹਨ ਗਰਭਧਾਰਨ ਕਰਨ ਅਤੇ ਬੱਚੇ ਨੂੰ ਦੁੱਧ ਪਿਆਉਣ ਦੇ ਚੱਲਦਿਆਂ ਔਰਤਾਂ ਦੀਆਂ ਹੱਡੀਆਂ ’ਚ ਵੀ ਕਮਜ਼ੋਰੀ ਆ ਜਾਂਦੀ ਹੈ, ਇਸ ਲਈ ਅਜਿਹੀਆਂ ਔਰਤਾਂ ਨੂੰ ਵਿਟਾਮਿਨ-ਡੀ ਅਤੇ ਕੈਲਸ਼ੀਅਮ ਦੀ ਭਰਪਾਈ ਕਰਨੀ ਜ਼ਰੂਰੀ ਹੋ ਜਾਂਦੀ ਹੈ
-ਡਾ. ਵੇਦਿਕਾ ਇੰਸਾਂ, ਹੱਡੀ ਰੋਗ ਮਾਹਿਰ ਸ਼ਾਹ ਸਤਿਨਾਮ ਜੀ ਸਪੈਸ਼ਲਿਟੀ ਹਸਪਤਾਲ, ਸਰਸਾ